Politics: ਰਾਜਨੀਤੀ ’ਚ ਪੁਰਾਣੀ ਤੇ ਨਵੀਂ ਪੀੜ੍ਹੀ ਦਾ ਸਹਿਯੋਗ ਹੋਣਾ ਜ਼ਰੂਰੀ

Politics

ਬੀਤੇ ਦਹਾਕਿਆਂ ’ਚ ਜਿੰਨ੍ਹਾਂ ਨੌਜਵਾਨਾਂ ਵੱਲੋਂ ਰਾਜਨੀਤੀ ’ਚ ਪ੍ਰਭਾਵਸ਼ਾਲੀ ਦਾਖ਼ਲਾ ਕੀਤਾ ਗਿਆ ਸੀ, ਉਹ ਹੁਣ ਲੱਗਭੱਗ ਉਮਰਦਰਾਜ ਹੁੰਦੇ ਜਾ ਰਹੇ ਹਨ ਵਰਤਮਾਨ ਦੌਰ ਦੇ ਜ਼ਿਆਦਾਤਰ ਸਥਾਪਿਤ ਸਿਆਸਤਦਾਨ ਬੀਤੇ ਸਮੇਂ ’ਚ ਨੌਜਵਾਨ ਆਗੂ ਦੇ ਰੂਪ ’ਚ ਰਾਜਨੀਤੀ ’ਚ ਹੋਂਦ ਸਥਾਪਿਤ ਕੀਤੇ ਹੋਏ ਸਨ ਸਮੇਂ ਦੀ ਧਾਰਾ ਦਾ ਵਹਾਅ ਲਗਾਤਾਰ ਚੱਲਦਾ ਹੈ ਇਸ ਆਧਾਰ ’ਤੇ ਇਨ੍ਹੀਂ ਦਿਨੀਂ ਰਾਜਨੀਤੀ ’ਚ ਨਵੇਂ ਰੂਪ ’ਚ ਨੌਜਵਾਨਾਂ ਦੀ ਇੱਕ ਨਵੀਂ ਪਨੀਰੀ ਆਕਾਰ ਲੈਂਦੀ ਦਿਖਾਈ ਦਿੰਦੀ ਹੈ ਇਹੀ ਨਹੀਂ ਸਗੋਂ ਇਸ ਪਨੀਰੀ ਨੂੰ ਵਿਆਪਕ ਰੂਪ ’ਚ ਜਨਤਾ ਵੱਲੋਂ ਬਹੁਮਤ ਨਾਲ ਸਵੀਕਾਰ ਵੀ ਕੀਤਾ ਗਿਆ ਹੈ ਅਜਿਹੀ ਸਥਿਤੀ ’ਚ ਅਜਿਹਾ ਪ੍ਰਤੀਤ ਹੁੰਦਾ ਹੈ। (Politics)

ਕਿ ਬਜ਼ੁਰਗ ਆਗੂ ਸੱਤਾ ਅਤੇ ਸੰਗਠਨ ’ਚ ਆਪਣੀ ਹੋਂਦ ਦਾ ਤਿਆਗ ਕਰਨਾ ਨਹੀਂ ਚਾਹੁੰਦੇ ਇਸ ਦੇ ਚੱਲਦੇ ਬਹੁਤ ਸੁਭਾਵਿਕ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ’ਚ ਅੰਦਰੂਨੀ ਤੌਰ ’ਤੇ ਹੋਂਦ ਦੀ ਲੜਾਈ ਦਿਖਾਈ ਦੇਵੇ ਇਸ ਸੰਦਰਭ ’ਚ ਸਿਆਸੀ ਪਾਰਟੀਆਂ ਦੇ ਫੈਸਲਾਕੁੰਨ ਕਦਮ, ਸਮੇਂ ਦੀ ਮੰਗ ਹੈ ਉਂਜ ਵੀ ਰਾਜਨੀਤੀ ’ਚ ਸੱਤਾ ਦਾ ਸੁਆਦ ਚੱਖ ਲੈਣ ਤੋਂ ਬਾਅਦ ਕੋਈ ਵੀ ਸਿਆਸੀ ਆਗੂ ਇਸ ਤੋਂ ਵਾਂਝਾ ਨਹੀਂ ਹੋਣਾ ਚਾਹੁੰਦਾ ਇਹ ਵੀ ਇੱਕ ਮਨੋਵਿਗਿਆਨ ਹੈ ਕਿ ਰਾਜਨੀਤੀ ’ਚ ਇੱਕ-ਦੂਜੇ ਨੂੰ ਧੱਕ ਕੇ ਆਪਣੀ ਥਾਂ ਬਣਾਉਣ ਦੀ ਮਨੋਬਿਰਤੀ ਦਿਖਾਈ ਦਿੰਦੀ ਹੈ ਰਾਜਨੀਤੀ ’ਚ ਸਿਆਸੀ ਇੱਛਾਵਾਂ ਵਧਦੀ ਉਮਰ ਦੇ ਨਾਲ-ਨਾਲ ਘੱਟ ਨਹੀਂ ਹੁੰਦੀਆਂ। (Politics)

ਇਹ ਵੀ ਪੜ੍ਹੋ : Modi Cabinet: ਸਰਕਾਰ ਤੇ ਸਿਆਸਤ ਦਾ ਤਾਲਮੇਲ

ਸਗੋਂ ਵਧਦੀਆਂ ਹੀ ਜਾਂਦੀਆਂ ਹਨ ਇਨ੍ਹੀਂ ਦਿਨੀਂ ਵਿਸ਼ੇਸ਼ ਰੂਪ ’ਚ ਹਿੰਦੀ ਭਾਸ਼ੀ ਸੂਬਿਆਂ ’ਚ ਉਕਤ ਹਾਲਾਤ ਸਿਆਸੀ ਉਲਟਫੇਰ ਦਾ ਕਾਰਨ ਬਣਦੇ ਹੋਏ ਨਜ਼ਰ ਆਉਂਦੇ ਹਨ ਅਜਿਹਾ ਨਹੀਂ ਹੈ ਕਿ ਇਹ ਸਥਿਤੀ ਸਿਰਫ਼ ਕਾਂਗਰਸ ’ਚ ਹੀ ਹੈ ਦਰਅਸਲ ਕਿਸੇ ਨਾ ਕਿਸੇ ਰੂਪ ’ਚ ਹਰ ਕਿਸੇ ਪਾਰਟੀ ਦੇ ਸਾਹਮਣੇ ਉਕਤ ਸਥਿਤੀ ਪੈਦਾ ਹੋਣੀ ਲਾਜ਼ਮੀ ਹੈ ਬਿਹਤਰ ਹੋਵੇ ਜੇਕਰ ਵੱਖ-ਵੱਖ ਸਿਆਸੀ ਪਾਰਟੀਆਂ ਇਨ੍ਹਾਂ ਤਮਾਮ ਸੰਦਰਭਾਂ ’ਚ ਆਪਣਾ ਵਿਚਾਰ ਅਜਿਹਾ ਕੋਈ ਸੰਕਟ ਆਉਣ ਤੋਂ ਪਹਿਲਾਂ ਹੀ ਸਪੱਸ਼ਟ ਤੌਰ ’ਤੇ ਐਲਾਨ ਦੇਣ ਜਿੱਥੋਂ ਤੱਕ ਯੋਗਤਾ ਦਾ ਸਵਾਲ ਹੈ, ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਪੱਖ-ਵਿਰੋਧ ’ਚ ਵੱਖ-ਵੱਖ ਤਰਕਸੰਗਤ ਦ੍ਰਿਸ਼ਟੀਕੋਣ ਪ੍ਰਗਟ ਕੀਤੇ ਜਾ ਸਕਦੇ ਹਨ। (Politics)

ਪਰ ਕੁੱਲ ਮਿਲਾ ਕੇ ਕਿਸੇ ਇੱਕ ਨਤੀਜੇ ’ਤੇ ਨਹੀਂ ਪਹੁੰਚਿਆ ਜਾ ਸਕਦਾ ਦਰਅਸਲ ਦੋਵਾਂ ਹੀ ਵਰਗਾਂ ’ਚ ਬਿਹਤਰੀਨ ਤਾਲਮੇਲ ਹੀ ਸਹੀ ਹੋਵੇਗਾ। ਇਸ ਸੰਦਰਭ ’ਚ ਇੱਕ ਕਦਮ ਅੱਗੇ ਵਧ ਕੇ ਵੱਖ-ਵੱਖ ਸਿਆਸੀ ਪਾਰਟੀਆਂ ’ਚ ਸਰਗਰਮ ਰਾਜਨੀਤੀ ਦੀ ਜ਼ਿਆਦਾ ਤੋਂ ਜ਼ਿਆਦਾ ਉਮਰ ਹੱਦ ਯਕੀਨੀ ਕਰ ਦੇਣੀ ਚਾਹੀਦੀ ਹੈ ਇਹੀ ਨਹੀਂ ਸਗੋਂ ਸੱਤਾ ’ਚ ਭਾਗੀਦਾਰੀ ਹੋਣ ’ਤੇ ਵੀ ਵੱਖ ਰੂਪ ਨਾਲ ਇੱਕ ਨਿਸ਼ਚਿਤ ਉਮਰ ਹੱਦ ਤੈਅ ਕਰ ਦੇਣੀ ਚਾਹੀਦੀ ਹੈ ਰਿਹਾ ਸਵਾਲ ਬਨਵਾਸ ਦਾ, ਤਾਂ ਸੀਨੀਅਰ ਆਗੂਆਂ ਨੂੰ ਦਿਸ਼ਾ ਨਿਰਦੇਸ਼ਕ ਦੇ ਰੂਪ ’ਚ ਸਥਾਪਿਤ ਕੀਤਾ ਜਾ ਸਕਦਾ ਹੈ। ਨਵੇਂ ਦੌਰ ’ਚ ਨਵੀਂ ਸੋਚ ਦੀ ਅੱਜ ਦੇਸ਼-ਪ੍ਰਦੇਸ਼ ਨੂੰ ਲੋੜ ਹੈ। (Politics)

ਬੀਤੇ ਦੌਰ ਦੀ ਰਾਜਨੀਤੀ ਦੇ ਪੱਟੀ ਪਹਾੜੇ ਵੀ ਹੁਣ ਅਪ੍ਰਾਸੰਗਿਕ ਸਿੱਧ ਹੋ ਰਹੇ ਹਨ ਅਜਿਹੀ ਸਥਿਤੀ ’ਚ ਸਮਾਂ ਰਹਿੰਦੇ ਸਿਆਸੀ ਪਾਰਟੀਆਂ ਨੂੰ ਨੋਟਿਸ ਲੈਣਾ ਚਾਹੀਦਾ ਹੈ ਉਂਜ ਵੀ ਇਸ ਸਮੇਂ ਦੇਸ਼ ਪ੍ਰਦੇਸ਼ ’ਚ ਨੌਜਵਾਨ ਵਰਗ ਦੀ ਸਥਾਨਕ ਤੋਂ ਲੈ ਕੇ ਸਿਖਰ ਪੱਧਰ ਤੱਕ ਰਾਜਨੀਤੀ ’ਚ ਸਰਗਰਮ ਭਾਗੀਦਾਰੀ ਨਵੇਂ ਦਿਸਹੱਦੇ ਸਥਾਪਿਤ ਕਰ ਰਹੀ ਹੈ ਅਜਿਹੇ ’ਚ ਜੇਕਰ ਸੱਤਾ ਜਾਂ ਸੰਗਠਨ ਦਾ ਪੱਲਾ ਫੜੀ ਖੜ੍ਹੇ ਬਜ਼ੁਰਗ ਨੌਜਵਾਨਾਂ ਲਈ ਥਾਂ ਖਾਲੀ ਨਹੀਂ ਕਰਨਗੇ, ਤਾਂ ਅਸੰਤੋਸ਼ ਤਾਂ ਪੈਦਾ ਹੋਵੇਗਾ ਹੀ ਇਸ ਸੰਦਰਭ ’ਚ ਇਹ ਗੌਰ ਕਰਨ ਲਾਇਕ ਹੈ ਕਿ ਕੱਲ੍ਹ ਦੇ ਨੌਜਵਾਨ ਆਗੂ ਅੱਜ ਬਜ਼ੁਰਗ ਅਵਸਥਾ ’ਚ ਦਾਖ਼ਲ ਹੁੰਦੇ ਜਾ ਰਹੇ ਹਨ। (Politics)

ਪਰ ਅਹੁਦੇਦਾਰੀ ਛੱਡਣਾ ਨਹੀਂ ਚਾਹੁੰਦੇ ਦਰਅਸਲ ਇਨ੍ਹਾਂ ਨੂੰ ਆਪਣਾ ਮਨੋਵਿਗਿਆਨ ਬਦਲਣ ਦੀ ਲੋੜ ਹੈ ਬਿਹਤਰ ਹੋਵੇ ਜੇਕਰ ਸਰਗਰਮ ਰਾਜਨੀਤੀ ’ਚ ਉਮਰਬੰਧਨ ਹੋਵੇ ਨਾ ਹੋਵੇ, ਪਰ ਅਹੁਦੇਦਾਰੀ ਦੀ ਸਥਿਤੀ ’ਚ ਉਮਰ ਬੰਧਨ ਦਾ ਲਾਜ਼ਮੀ ਤੌਰ ’ਤੇ ਪਾਲਣ ਕੀਤਾ ਜਾਵੇ ਰਾਜਨੀਤੀ ’ਚ ਇਹ ਪ੍ਰਯੋਗ ਕਾਫੀ ਹੱਦ ਤੱਕ ਸਫਲ ਸਿੱਧ ਹੋ ਸਕਦਾ ਹੈ ਸਰਗਰਮ ਰਾਜਨੀਤੀ ’ਚ ਵਿਦਾਈ ਦਾ ਤਰੀਕਾ ਸਨਮਾਨਜਨਕ ਵੀ ਤਾਂ ਹੋ ਸਕਦਾ ਹੈ। ਇਸ ਸਮੇਂ ਦੇਸ਼-ਪ੍ਰਦੇਸ਼ ’ਚ ਨੌਜਵਾਨ ਵਰਗ ਦੀ ਪ੍ਰਧਾਨਤਾ ਹੈ ਨੌਜਵਾਨ ਵੋਟਰ ਦਾ ਸੁਭਾਵਿਕ ਰੁਝਾਨ ਨੌਜਵਾਨ ਉਮੀਦਵਾਰ ’ਤੇ ਹੀ ਜ਼ਿਆਦਾ ਰਹਿੰਦਾ ਹੈ ਹਾਲਾਂਕਿ ਸਿਆਸੀ ਵਚਨਬੱਧਤਾ ਵੀ ਆਪਣੀ ਥਾਂ ਮਹੱਤਵਪੂਰਨ ਭੂਮਿਕਾ ਦਾ ਨਿਰਵਾਹ ਕਰਦੀ ਹੈ।

ਜਿਵੇਂ-ਜਿਵੇਂ ਸਿੱਖਿਆ ਦਾ ਵਿਸਥਾਰ ਹੁੰਦਾ ਜਾ ਰਿਹਾ ਹੈ, ਉਵੇਂ-ਉਵੇਂ ਨੌਜਵਾਨ ਵਰਗ ਮਹੱਤਵਪੂਰਨ ਜਿੰਮੇਵਾਰੀਆਂ ਦੇ ਪਾਲਣ ’ਚ ਸਮਰੱਥ ਸਿੱਧ ਹੋ ਰਿਹਾ ਹੈ। ਇਹੀ ਨਹੀਂ ਸਗੋਂ ਲਗਾਤਾਰ ਬਦਲਦੇ ਦੌਰ ’ਚ ਰਾਜਨੀਤੀ ਦੇ ਤੌਰ-ਤਰੀਕਿਆਂ ’ਚ ਵੀ ਵਿਆਪਕ ਬਦਲਾਅ ਆਇਆ ਹੈ ਕਿਤੇ-ਕਿਤੇ ਤਾਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿੱਥੇ ਤਜ਼ਰਬਾ ਗੋਡੇ ਟੇਕ ਦਿੰਦਾ ਹੈ, ਉੱਥੇ ਨਵੀਂ ਸੋਚ ਹਾਲਾਤਾਂ ਦਾ ਸਾਹਮਣਾ ਕਰਨ ’ਚ ਸਮਰੱਥ ਸਿੱਧ ਹੁੰਦੀ ਹੈ ਨਿਸ਼ਚਿਤ ਤੌਰ ’ਤੇ ਤਕਨੀਕੀ ਦੁਨੀਆ ’ਚ ਨੌਜਵਾਨਾਂ ਦੀ ਬੌਧਿਕ ਸਮਰੱਥਾ ’ਚ ਵੀ ਬਦਲਾਅ ਹੋਏ ਹਨ ਵਿਸ਼ੇ ਨੂੰ ਸਮਝਣ ਦੀ ਡੂੰਘੀ ਸਮਝ ਨੌਜਵਾਨ ਰੱਖਣ ਲੱਗੇ ਹਨ। (Politics)

ਬਾਵਜ਼ੂਦ ਇਸ ਸਭ ਦੇ ਤਜ਼ਰਬੇ ਦੇ ਮਹੱਤਵ ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਅਜਿਹੇ ’ਚ ਤਾਲਮੇਲ ਹੀ ਆਖਰੀ ਹੱਲ ਹੋ ਸਕਦਾ ਹੈ ਕੁੱਲ ਮਿਲਾ ਕੇ ਵਰਤਮਾਨ ਸੰਦਰਭਾਂ ਦੇ ਚੱਲਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਉਕਤ ਵਿਸ਼ੇ ਬਾਰੇ ਸਪੱਸ਼ਟ ਨੀਤੀ ਐਲਾਨ ਕਰ ਦੇਣੀ ਚਾਹੀਦੀ ਹੈ। ਮੰਨਿਆ ਕਿ ਇਹ ਸਭ ਐਨਾ ਸੌਖਾ ਵੀ ਨਹੀਂ ਹੋਵੇਗਾ ਪਰ ਵਰਤਮਾਨ ਅਗਵਾਈ ਨੂੰ ਇਸ ਸਬੰਧ ’ਚ ਦ੍ਰਿੜ ਨਿਸ਼ਚੈ ਕਰਨਾ ਜ਼ਰੂਰੀ ਹੈ ਨਹੀਂ ਤਾਂ ਜੋ ਕੁਝ ਘਟਨਾਕ੍ਰਮ ਅੱਜ ਕਾਂਗਰਸ ’ਚ ਚੱਲਦਾ ਦਿਖਾਈ ਦੇ ਰਿਹਾ ਹੈ, ਉਸ ਨੂੰ ਹੋਰ ਪਾਰਟੀਆਂ ਵੱਲੋਂ ਅਪਣਾਉਣ ਦੀ ਸੰਭਾਵਨਾ ਤੋਂ ਇੱਕਦਮ ਇਨਕਾਰ ਨਹੀਂ ਕੀਤਾ ਜਾ ਸਕਦਾ ਅਜਿਹੇ ’ਚ ਬਿਹਤਰ ਇਹੀ ਰਹੇਗਾ ਕਿ ਦੋਵਾਂ ਹੀ ਵਰਗਾਂ ਨੂੰ ਪਰਸਪਰ ਇੱਕ-ਦੂਜੇ ਦੇ ਪੂਰਕ ਦੇ ਰੂਪ ’ਚ ਸਰਗਰਮ ਰੱਖਿਆ ਜਾਵੇ। (Politics)

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਰਾਜੇਂਦਰ ਬਜ

LEAVE A REPLY

Please enter your comment!
Please enter your name here