‘ਆਬਾਦੀ ਕੰਟਰੋਲ ਕਰਨ ਲਈ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਸੰਦੇਸ਼ ਦੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕੀਤੀ ਸ਼ਲਾਘਾ

sdm

 ਪੂਜਨੀਕ ਗੁਰੂ ਜੀ ਨੇ ਟਵੀਟ ਕਰਕੇ ਦਿੱਤਾ ਸੀ ਸੰਦੇਸ਼

(ਜਸਵੀਰ ਸਿੰਘ ਗਹਿਲ) ਬਰਨਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਵਿਸ਼ਵ ਆਬਾਦੀ ਦਿਵਸ ’ਤੇ ਵਧ ਰਹੀ ਆਬਾਦੀ (Population) ਨੂੰ ਕੰਟਰੋਲ ਕਰਨ ਲਈ ਦਿੱਤੇ ਗਏ ਸੰਦੇਸ਼ ਦਾ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਬੁੱਧੀਜੀਵੀਆਂ ਵੱਲੋਂ ਸੁਆਗਤ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਟਵਿੱਟਰ ’ਤੇ ਕੀਤੇ ਗਏ ਟਵੀਟ ’ਚ ਪੂਜਨੀਕ ਗੁਰੂ ਜੀ ਵੱਲੋਂ ਲਿਖਿਆ ਗਿਆ ਹੈ ਕਿ ‘ਕੁਦਰਤ ਚਮਤਕਾਰੀ ਰੂਪ ’ਚ ਸਾਰੀਆਂ ਪ੍ਰਜਾਤੀਆਂ ਦੇ ਜੀਵਨ ਨੂੰ ਸੰਤੁਲਿਤ ਕਰਦੀ ਹੈ ਪਰ ਜਦੋਂ ਮਨੁੱਖੀ ਜਾਤੀ ਬੇਹਿਸਾਬੀ ਅਬਾਦੀ ਨਾਲ ਇਸ ਦਾ ਸੋਸ਼ਣ ਕਰਦੀ ਹੈ ਤਾਂ ਇਸ ਦਾ ਨਿਰੰਤਰ ਚੱਲ ਰਿਹਾ ਵਿਕਾਸ ਪ੍ਰਭਾਵਿਤ ਹੁੰਦਾ ਹੈ। ਇਸ ਵਿਸ਼ਵ ਆਬਾਦੀ ਦਿਵਸ ’ਤੇ ਸਿਰਫ਼ ਇੱਕ ਬੱਚੇ ਦਾ ਪ੍ਰਣ ਲਓ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਡੇ ਕੋਲ ਮੌਜ਼ੂਦ ਇਨ੍ਹਾਂ ਵਸੀਲਿਆਂ ਦਾ ਆਨੰਦ ਲੈ ਸਕਣ।’

ਜਨ ਸੰਖਿਆ ਅਨੇਕ ਸਮੱਸਿਆਵਾਂ ਦੀ ਜੜ੍ਹ

ਇਸ ਸਬੰਧੀ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ਼ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਵੱਲੋਂ ਆਬਾਦੀ ਨੂੰ ਕੰਟਰੋਲ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕਾਬਿਲੇ-ਏ-ਤਾਰੀਫ਼ ਹੈ। ਜਿਸ ਦਾ ਸਿਹਤ ਵਿਭਾਗ ਬਰਨਾਲਾ ਉਚੇਚੇ ਤੌਰ ’ਤੇ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਵਧ ਰਹੀ ਜਨ ਸੰਖਿਆ ਅਨੇਕ ਸਮੱਸਿਆਵਾਂ ਦੀ ਜੜ੍ਹ ਹੈ ਜਿਸ ਨੂੰ ਕੰਟਰੋਲ ਕਰਨਾ ਬੇਹੱਦ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਵਧ ਰਹੀ ਅਬਾਦੀ ਨੂੰ ਕੰਟਰੋਲ ਕਰਨ ਲਈ ਹਰ ਇੱਕ ਨੂੰ ਜਾਗਰੂਕ ਹੋਣਾ ਪਵੇਗਾ ਤਾਂ ਜੋ ਇਸ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਨਿਜ਼ਾਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇੱਕ ਹੀ ਬੱਚਾ ਪੈਦਾ ਕਰਨ ਦੇ ਨਾਲ ਜਿੱਥੇ ਉਸ ਬੱਚੇ ਦੀ ਪਰਵਰਿਸ਼ ਵਧੀਆ ਤਰੀਕੇ ਕੀਤੀ ਜਾ ਸਕੇਗੀ, ਉੱਥੇ ਹੀ ਕਿਸੇ ਨੂੰ ਆਰਥਿਕ ਤੰਗੀ ਦਾ ਸ਼ਿਕਾਰ ਵੀ ਨਹੀਂ ਹੋਣਾ ਪਵੇਗਾ।

 ਵਧ ਰਹੀ ਅਬਾਦੀ ਮਨੁੱਖ ਲਈ ਘਾਤਕ ਸਿੱਧ ਹੋਵੇਗੀ

ਐਸਐਮਓ ਸਿਵਲ ਹਸਪਤਾਲ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਨੇ ਕਿਹਾ ਕਿ ਵਧ ਰਹੀ ਅਬਾਦੀ ਮਨੁੱਖ ਲਈ ਘਾਤਕ ਸਿੱਧ ਹੋਵੇਗੀ, ਕਿਉਂਕਿ ਜਨ ਸੰਖਿਆ ਵਧਣ ਦੇ ਨਾਲ ਜਿੱਥੇ ਰੁਜ਼ਗਾਰ ਦੇ ਮੌਕੇ ਖ਼ਤਮ ਹੋ ਰਹੇ ਹਨ, ਉੱਥੇ ਹੀ ਅਣਗਿਣਤ ਸਮੱਸਿਆਵਾਂ ਵੀ ਉਪਜ ਰਹੀਆਂ ਹਨ। ਜਿੰਨ੍ਹਾਂ ਦਾ ਇੱਕੋ ਇੱਕ ਹੱਲ ਅਬਾਦੀ ਨੂੰ ਕੰਟਰੋਲ ਕਰਨਾ ਹੀ ਹੈ।

ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਵੱਲੋਂ ਲੋਕਾਂ ਨੂੰ ਇੱਕ ਹੀ ਬੱਚਾ ਲੈਣ ਦਾ ਪ੍ਰਣ ਕਰਵਾਉਣਾ ਸ਼ਲਾਘਾਯੋਗ ਫੈਸਲਾ ਹੈ। ਜਿਸ ਨੂੰ ਹਰ ਕਿਸੇ ਨੂੰ ਅਮਲੀ ਰੂਪ ’ਚ ਮੰਨਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਬਾਦੀ ਵਧਣ ਦੇ ਨਾਲ ਕੁਦਰਤੀ ਖ਼ਜ਼ਾਨਿਆਂ ਦੀ ਵੀ ਅਥਾਹ ਦੁਰਵਰਤੋਂ ਹੋਣ ਲੱਗੀ ਹੈ, ਜੋ ਮੁੜ ਮਿਲਣਾ ਮੁਸ਼ਕਲ ਹੈ।

ਬੇਟੀ ਤੋਂ ਵੰਸ਼ ਕਿਉਂ ਨਹੀਂ ਚੱਲ ਸਕਦਾ? : ਪੂਜਨੀਕ ਗੁਰੂ ਜੀ

pita ji

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਕਈ ਲੋਕ ਇਹ ਕਹਿ ਦਿੰਦੇ ਹਨ ਕਿ ਗੁਰੂ ਜੀ ਜੇਕਰ ਇੱਕ ਬੇਟੀ ਹੋਵੇ ਤਾਂ ਕੀ ਬੇਟੀ ਤੋਂ ਵੰਸ਼ ਨਹੀਂ ਚੱਲਦਾ? ਜੋ ਲੋਕ ਕਹਿੰਦੇ ਹਨ ਕਿ ਬੇਟੀ ਤੋਂ ਵੰਸ਼ ਨਹੀਂ ਚੱਲਦਾ, ਉਨ੍ਹਾਂ ਨੂੰ ਸੋਚਣਾ ਚਾਹੀਦਾ ਕਿ ਬੇਟੀਆਂ ਅਤੇ ਬੇਟਿਆਂ ’ਚ ਫਰਕ ਕਿੱਥੇ ਹੈ? ਅਸੀਂ ਤੁਹਾਨੂੰ ਸਵਾਲ ਪੁੱਛਦੇ ਹਾਂ, ਬੇਟੇ ਦੇ ਅੰਦਰ ਖੂਨ ਕਿਸ ਦਾ ਹੁੰਦਾ ਹੈ? ਮਾਂ-ਬਾਪ ਦਾ ਨੂੰਹ ਦੂਜੀ ਆਉਂਦੀ ਹੈ ਅਤੇ ਜਦੋਂ ਬੱਚਾ ਹੁੰਦਾ ਹੈ ਤਾਂ ਉਹ ਵੰਸ਼ ਚਲਾ ਸਕਦੇ ਹਨ, ਇਹੀ ਕਿਹਾ ਜਾਂਦਾ ਹੈ ਨਾ ਤਾਂ ਬੇਟੀ ਦੇ ਅੰਦਰ ਖੂਨ ਕਿਸ ਦਾ ਹੈ?

ਮਾਂ-ਬਾਪ ਦਾ, ਜਵਾਈ ਦੂਜਾ ਆਉਂਦਾ ਹੈ ਤਾਂ ਉਨ੍ਹਾਂ ਦਾ ਬੱਚਾ ਵੰਸ਼ ਕਿਉਂ ਨਹੀਂ ਚਲਾ ਸਕਦਾ? ਜਾਂ ਤਾਂ ਇਹ ਕਹੋ ਕਿ ਬੇਟੀ ਦੀਆਂ ਰਗਾਂ ’ਚ ਤੁਹਾਡਾ ਖੂਨ ਨਹੀਂ ਦੌੜਦਾ, ਸਿਰਫ ਬੇਟੇ ਦੇ ਦੌੜਦਾ ਹੈ ਕੀ ਅਜਿਹਾ ਹੈ? ਨਹੀਂ ਬੇਟੇ ਦੇ ਅੰਦਰ ਵੀ ਮਾਂ-ਬਾਪ ਦਾ ਖੂਨ ਦੌੜ ਰਿਹਾ ਹੈ ਅਤੇ ਬੇਟੀ ਦੇ ਅੰਦਰ ਵੀ ਉਹੀ ਮਾਂ-ਬਾਪ ਦਾ ਖੂਨ ਦੌੜ ਰਿਹਾ ਹੈ ਤਾਂ ਜੇਕਰ ਬੇਟੇ ਦੇ ਬੱਚੇ ਤੋਂ ਵੰਸ਼ ਚੱਲ ਸਕਦਾ ਹੈ ਤਾਂ ਬੇਟੀ ਦੇ ਬੱਚੇ ਤੋਂ ਵੰਸ਼ ਕਿਉਂ ਨਹੀਂ ਚੱਲ ਸਕਦਾ? ਜ਼ਰਾ ਸੋਚੋ, ਵਿਚਾਰ ਕਰੋ ਤਾਂ ਇਨ੍ਹਾਂ ਰੂੜ੍ਹੀਵਾਦੀ ਵਿਚਾਰਾਂ ’ਚ ਨਾ ਪਓ, ਇਨ੍ਹਾਂ ਚੱਕਰਾਂ ’ਚ ਨਾ ਪਓ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ