ਮਾਪੇ-ਅਧਿਆਪਕ ਮਿਲਣੀ ਰੂਪੀ ਮੈਗਾ ਪੀਟੀਐਮ ਸਮਾਰੋਹ ਦੇ ਚੰਗੇ ਰੁਝਾਨ ਮਿਲਣੇ ਸ਼ੁਰੂ

PTM
ਨਾਭਾ : ਨਾਭਾ ਦੇ ਭਾਈ ਕਾਨ੍ਹ ਸਿੰਘ ਸਰਕਾਰੀ ਸਕੂਲ (ਲੜਕੀਆਂ) ਵਿਖੇ ਮੈਗਾ ਪੀਟੀਐਮ ਦੇ ਦ੍ਰਿਸ਼। ਤਸਵੀਰ:  ਸ਼ਰਮਾ

ਸਰਕਾਰੀ ਸਕੂਲਾਂ ਦੇ ਸਟਾਫ ਵੱਲੋਂ ਮਾਪਿਆਂ ਨੂੰ ਵੀ.ਆਈ.ਪੀ ਟ੍ਰੀਟਮੈਂਟ ਮਿਲਣ ’ਤੇ ਮਾਪੇ ਖੁਸ਼ ਨਜ਼ਰ ਆਏ (PTM)

(ਤਰੁਣ ਕੁਮਾਰ ਸ਼ਰਮਾ) ਨਾਭਾ। ਸਿੱਖਿਆ ਮੰਤਰੀ ਪੰਜਾਬ ਦੇ ਆਦੇਸ਼ਾ ’ਤੇ ਹਲਕਾ ਨਾਭਾ ਵਿਖੇ ਸਾਰੇ ਸਕੂਲਾਂ ਵਿੱਚ ਮੈਗਾ ਪੀਟੀਐਮ (ਮਾਪੇ-ਅਧਿਆਪਕ ਮਿਲਣੀ) ਸਮਾਰੋਹ ਦੌਰਾਨ ਸਰਕਾਰੀ ਸਕੂਲਾਂ ਦਾ ਰੰਗ ਰੂਪ ਅਤੇ ਵਤੀਰਾ ਪੂਰੀ ਤਰ੍ਹਾਂ ਬਦਲਿਆ ਨਜ਼ਰ ਆਇਆ। ਸਰਕਾਰੀ ਸਕੂਲਾਂ ਦੇ ਬਦਲੇ ਰੂਪ ਨੇ ਜਿਥੇ ਨਿੱਜੀ ਸਕੂਲਾਂ ਨੂੰ ਮਾਤ ਦੇ ਦਿੱਤੀ ਉਥੇ ਭਵਿੱਖ ਲਈ ਚੁਣੋਤੀ ਵੀ ਪੇਸ਼ ਕਰ ਦਿੱਤੀ। ਰਵਾਇਤਾਂ ਉਲਟ ਮਾਪਿਆਂ ਦੇ ਸਵਾਗਤ ਲਈ ਸਕੂਲੀ ਸਟਾਫ ਪੱਬਾਂ ਭਾਰ ਹੋਇਆ ਰਿਹਾ ਅਤੇ ਸਕੂਲ ਦੇ ਮੁੱਖ ਗੇਟ ’ਤੇ ਗੁਲਦਸਤੇ ਦੇ ਕੇ ਮਾਪਿਆਂ ਦਾ ਭਰਵਾਂ ਸਵਾਗਤ ਕੀਤਾ ਗਿਆ। PTM

 ਸਿੱਖਿਆ ਨਾਲ ਖੇਡਾਂ ’ਚ ਰੁੱਚੀ ਲੈਣਾ ਜ਼ਰੂਰੀ

ਮਾਪੇ ਉਨ੍ਹਾਂ ਨੂੰ ਸਰਕਾਰੀ ਸਕੂਲੀ ਸਟਾਫ ਵੱਲੋਂ ਦਿੱਤੇ ਵੀ.ਆਈ.ਪੀ. ਟ੍ਰੀਟਮੈੰਟ ਤੋਂ ਸੰਤੁਸ਼ਟ ਅਤੇ ਖੁਸ਼ ਨਜ਼ਰ ਆਏ। ਇਸ ਮੌਕੇ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਦੀ ਸੰਪੂਰਨ ਸਿੱਖਿਆ ਨਾਲ ਐਮੀਨੈਂਸ (ਉਤਮ) ਸਕੂਲਾਂ ਦੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਬੱਚਿਆਂ ਦੀ ਸਿੱਖਿਆ ਨਾਲ ਖੇਡਾਂ ’ਚ ਰੁੱਚੀ ਨਾਲ ਦੂਜੀਆਂ ਲਾਹੇਵੰਦ ਸਰਗਰਮੀਆਂ ਤੋਂ ਉਨ੍ਹਾਂ ਦੇ ਮਾਪਿਆਂ ਨੂੰ ਸਾਫ ਸੁਥਰੇ ਮਾਹੌਲ ’ਚ ਸਨਮਾਨ ਨਾਲ ਬਿਠਾ ਕੇ ਜਾਣਕਾਰੀ ਦਿੱਤੀ ਗਈ। ਜਾਣਕਾਰੀ ਦੀ ਪੁਸ਼ਟੀ ਕਰਦਿਆਂ ਸਰਕਾਰੀ ਮਾਡਲ ਹਾਈ ਸਕੂਲ ਦੇ ਮੁੱਖ ਅਧਿਆਪਕ ਜੀਵਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵੱਲੋਂ ਲਾਗੂ ਕੀਤੇ ਉਪਰਾਲੇ ਦੇ ਚੰਗੇ ਰੁਝਾਨ ਮਿਲ ਰਹੇ ਹਨ। PTM

ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਅੰਦਰੂਨੀ ਰੁਚੀਆਂ ਅਤੇ ਪ੍ਰਤਿਭਾ ਜਾਣਕਾਰੀ ਦੇਣ ਨਾਲ ਉਸ ਵਿੱਚ ਹੋਰ ਕਾਬਲੀਅਤ ਅਤੇ ਨਿਰਭਰਤਾ ਲਿਆਉਣ ਲਈ ਜਾਣਕਾਰੀ ਸੁਖਾਵੇ ਅਤੇ ਸ਼ਾਂਤ ਮਾਹੌਲ ’ਚ ਦਿੱਤੀ ਗਈ ਹੈ ਅਤੇ ਮਾਪੇ ਆਪਣੀ ਸਰਕਾਰ ਅਤੇ ਸਕੂਲਾਂ ਵੱਲੋ ਸਿੱਖਿਆ ਦੇ ਖੇਤਰ ’ਚ ਹੋਰ ਕਿਹੜੇ ਸੁਧਾਰ ਦੇਖਣਾ ਚਾਹੁੰਦੇ ਹਨ, ਦੀ ਜਾਣਕਾਰੀ ਇਕੱਤਰ ਕੀਤੀ ਗਈ।

ਪਿੰਡ ਮੰਡੋੜ ਦੇ ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਜਸਪਾਲ ਸਿੰਘ ਅਨੁਸਾਰ ਮੈਗਾ ਮਾਪੇ ਅਧਿਆਪਕ ਮਿਲਣੀ ਦੀ ਸ਼ੁਰੂਆਤ (ਪੀਟੀਐਮ) ਮੁੱਖ ਮੰਤਰੀ ਪੰਜਾਬ ਵੱਲੋਂ ਸਿੱਖਿਆ ਕ੍ਰਾਂਤੀ ’ਚ ਸੁਧਾਰ ਵਜੋਂ ਉਨ੍ਹਾਂ ਦੇ ਦੇਖੇ ਸੁਪਨੇ ਨੂੰ ਸੱਚ ਕਰਦਾ ਨਜ਼ਰ ਆਉਦਾ ਹੈ। ਮੀਟਿੰਗ ’ਚ ਬਿਨਾਂ ਡਰ ਜਾਂ ਝਿੱਜਕ ਦੇ ਮਾਪੇ ਅਧਿਆਪਕ ਅਤੇ ਵਿਦਿਆਰਥੀ ਤਿੰਨੋਂ ਵਰਗਾਂ ਦੇ ਸੁਮੇਲ ਨਾਲ ਸੁਝਾਵਾ ਦਾ ਆਦਾਨ ਪ੍ਰਦਾਨ ਸਿੱਖਿਆ ਲਈ ਲਾਹੇਵੰਦ ਹੀ ਸਿੱਧ ਹੋਏਗਾ। ਐਮੀਨੈਂਸ ਸਕੂਲ ਆਫ ਨਾਭਾ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਦੱਸਿਆ ਕਿ ਮੈਗਾ ਪੀਟੀਐਮ ਦੌਰਾਨ 80 ਫੀਸਦੀ ਮਾਪਿਆਂ ਨੇ ਆਪਣੇ ਬੱਚਿਆਂ ਦੀ ਅਕਾਦਮਿਕ ਜਾਣਕਾਰੀ ਲਈ।

ਇਹ ਵੀ ਪੜ੍ਹੋ: ਮੰਤਰੀ ਅਰੋੜਾ ਵੱਲੋਂ ਅਨੇਕਾਂ ਪਿੰਡਾਂ ‘ਚ ਵਿਕਾਸ ਕਾਰਜਾਂ ਦੀ ਸ਼ੁਰੂਆਤ

ਇਸ ਮੌਕੇ ਅਧਿਆਪਕਾਂ ਵੱਲੋ ਸਿੱਖਿਆ ਸੁਧਾਰ ਲਈ ਸਰਕਾਰ ਵੱਲੋ ਕੀਤੇ ਜਾ ਰਹੇ ਯਤਨਾਂ ਨੂੰ ਮਾਪਿਆਂ ਨਾਲ ਸਾਂਝਾ ਕਰਦਿਆਂ ਸਰਕਾਰ ਵੱਲੋ ਚਲਾਏ ਜਾ ਰਹੇ ਮਿਸ਼ਨ ਸਾਰਥੱਕ, ਬੋਰਡ ਦੀਆਂ ਜਮਾਤਾਂ ਅੱਠਵੀਂ, ਦਸਵੀਂ ਅਤੇ ਬਾਰਵੀਂ ਲਈ ਮਿਸ਼ਨ 100 ਫੀਸਦੀ ਨਾਲ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚੇ ਦਾਖਲ ਕਰਾਉਣ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਬਿਜ਼ਨਸ ਬਲਾਸਟਰ ਪ੍ਰੋਗਰਾਮ ਅਧੀਨ ਸਕੂਲ ਦੇ ਵਿਦਿਆਰਥੀਆਂ ਵੱਲੋ ਆਪਣੇ ਬਿਜ਼ਨਸ ਸੁਝਾਵਾਂ ਨੂੰ ਦਰਸਾਇਆ ਗਿਆ ਜਿਸ ਵਿੱਚ ਮਾਪਿਆਂ ਵੱਲੋ ਰੁੱਚੀ ਦਿਖਾਈ ਗਈ।