ਰੇਤ ਕੱਢਣ ਲਈ ਵਰਤੀ ਜਾ ਰਹੀ ਮਸ਼ੀਨ ਟਰੈਕਟਰ-ਟਰਾਲੇ ਸਮੇਤ ਤਿੰਨ ਕਾਬੂ

Illegal Mining
ਰੇਤ ਕੱਢਣ ਲਈ ਵਰਤੀ ਜਾ ਰਹੀ ਮਸ਼ੀਨ ਟਰੈਕਟਰ-ਟਰਾਲੇ ਸਮੇਤ ਤਿੰਨ ਕਾਬੂ

(ਗੁਰਪ੍ਰੀਤ ਪੱਕਾ) ਫਰੀਦਕੋਟ। ਫਰੀਦਕੋਟ ਦੇ ਨੇੜਲੇ ਪਿੰਡ ਚੰਦਬਾਜਾ ਦੇ ਖੇਤਾਂ ਵਿਚ ਕਥਿਤ ਤੌਰ ਤੇ ਨਜਾਇਜ ਮਾਇਨਿਗ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਮਾਇਨਿਗ ਵਿਭਾਗ ਨੇ ਬੀਤੀ ਰਾਤ ਰੇਡ ਕਰ ਮੌਕੇ ਤੋਂ ਕਥਿਤ ਨਜਾਇਜ ਮਾਇਨਿਗ ਕਰ ਰਹੀ ਮਸ਼ੀਨ ਅਤੇ 2 ਟਰੈਕਟਰ ਟਰਾਲਿਆਂ ਸਮੇਤ 3 ਲੋਕਾਂ ਨੂੰ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ : ਲੁੱਟ-ਖੋਹ ਦੀ ਵਾਰਦਾਤ ਕਰਨ ਵਾਲੇ ਤਿੰਨ ਮੁਲਜ਼ਮ ਕਾਬੂ

ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਕਲੇਰ ਦੇ ਇੰਚਾਰਜ ਗੁਰਮੇਜ ਸਿੰਘ ਨੇ ਦੱਸਿਆ ਕਿ ਦੇਰ ਰਾਤ ਮਾਇਨਿਗ ਵਿਭਾਗ ਵਲੋਂ ਕਾਰਵਾਈ ਕਰਦਿਆਂ ਰੇਤਾ ਦੀ ਕਥਿਤ ਨਜਾਇਜ ਮਾਇਨਿਗ ਕਰਨ ਵਾਲੇ 3 ਲੋਕਾਂ ਨੂੰ ਕਾਬੂ ਕਰ 2 ਟਰੈਕਟਰ ਟਰਾਲੇ ਅਤੇ ਇਕ ਪੋ ਕਲੇਨ ਮਸ਼ੀਨ ਕਬਜੇ ਵਿਚ ਲੈ ਲਈ ਸੀ। ਉਹਨਾਂ ਦੱਸਿਆ ਕਿ ਮਾਇਨਿਗ ਵਿਭਾਗ ਵਲੋਂ ਮਿਲੀ ਲਿਖਤ ਸ਼ਿਕਾਇਤ ਦੇ ਅਧਾਰ ਤੇ 3 ਲੋਕਾਂ ਖਿਲਾਫ ਮਾਇਨਿਗ ਐਕਟ ਤਹਿਤ ਕਾਰਵਾਈ ਕਰਦਿਆਂ ਉਹਨਾਂ ਨੂੰ ਗਿ੍ਰਫਤਾਰ ਕਰ ਪੇਸ਼ ਅਦਾਲਤ ਕੀਤਾ ਗਿਆ ਸੀ ਜਿਥੋਂ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ। ਉਹਨਾਂ ਦੱਸਿਆ ਕਿ ਅੱਗੇ ਦੀ ਕਾਰਵਾਈ ਜਾਰੀ ਹੈ।