ਰਾਮ-ਨਾਮ ਦਾ ਨਸ਼ਾ ਘਰਾਂ ਨੂੰ ਸਵਰਗ ਬਣਾ ਦਿੰਦਾ ਹੈ : ਪੂਜਨੀਕ ਗੁਰੂ ਜੀ

ਰਾਮ-ਨਾਮ ਦਾ ਨਸ਼ਾ ਘਰਾਂ ਨੂੰ ਸਵਰਗ ਬਣਾ ਦਿੰਦਾ ਹੈ

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਘੋਰ ਕਲਿਯੁਗ ’ਚ ਅਜਿਹਾ ਸਮਾਂ ਚੱਲ ਰਿਹਾ ਹੈ ਕਿ ਗਰਜ ਸਵਾਰਥ ਤੋਂ ਬਿਨਾ ਕੋਈ ਗੱਲ ਕਰਨਾ ਪਸੰਦ ਨਹੀਂ ਕਰਦਾ। ਫਿਰ ਇਨਸਾਨ ਸੋਚਦਾ ਹੈ ਕਿ ਇਹ ਕਿਵੇਂ ਸੰਭਵ ਹੈ ਕੋਈ ਬਿਨਾ ਗਰਜ ਦੇ ਰਾਮ-ਨਾਮ ਦੀ ਚਰਚਾ ਕਰੇ, ਕੋਈ ਬਿਨਾ ਗਰਜ ਦੇ ਲੋਕਾਂ ਦਾ ਨਸ਼ਾ ਛੁਡਵਾਉਣ ਲਈ ਉਨ੍ਹਾਂ ਨੂੰ ਲੈ ਕੇ ਆਏ ਤਾਂ ਇਹ ਨਸ਼ਾ ਛੁਡਵਾਉਣਾ, ਬੇਗਰਜ਼ ਰਾਮ-ਨਾਮ ਨਾਲ ਜੋਡ਼ਨਾ ਇਹ ਭਗਤਾਂ ਦਾ ਕੰਮ ਹੁੰਦਾ ਹੈ। ਜੋ ਖੁਦ ਪਰਮ ਪਿਤਾ ਪਰਮਾਤਮਾ ਨਾਲ ਜੁਡ਼ ਕੇ ਬਹੁਤ ਸਾਰੀ ਖੁਸ਼ੀਆਂ ਹਾਸਲ ਕਰ ਲੈਂਦੇ ਹਨ। ਸੰਤ, ਪੀਰ, ਫਕੀਰ ਉਨ੍ਹਾਂ ਨੂੰ ਸਿਖਾਉਂਦੇ ਹਨ ਜੋ ਖੁਸ਼ੀਆਂ ਤੁਸੀਂ ਹਾਸਲ ਕੀਤੀਆਂ ਹਨ। ਉਹ ਹੀ ਖੁਸ਼ੀਆਂ ਤੁਸੀਂ ਦੂਜਿਆਂ ਨੂੰ ਦਿਵਾਓ। ਸੰਤ ਕਦੇ ਇਹ ਨਹੀਂ ਕਹਿੰਦੇ ਕਿ ਤੁਸੀਂ ਸਵਾਰਥੀ ਬਣੋ, ਤੁਸੀਂ ਗਰਜ਼ੀ ਬਣੋ, ਸਗੋਂ ਸੰਤ ਬੇਗਰਜ਼ ਅਤੇ ਨਿਸਵਾਰਥ ਭਾਵਨਾ ਨਾਲ ਪਿਆਰ ਕਰਨ ਦਾ ਸੰਦੇਸ਼ ਦਿੰਦੇ ਹਨ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਸਮਾਜ ’ਚ ਨਸ਼ੇ ਦਾ, ਖੁਦਗਰਜ਼ੀ ਦਾ ਬੁਰਾਈਆਂ ਦਾ ਬਹੁਤ ਹੀ ਬੋਲਬਾਲਾ ਹੈ ਅਤੇ ਇਸ ਦੀ ਵਜ੍ਹਾ ਹੈ ਕਿ ਅੱਜ ਇਨਸਾਨ ਧਰਮ ਦਾ ਦਿਖਾਵਾ ਤਾਂ ਜ਼ਰੂਰ ਕਰਦਾ ਹੈ। ਪਰ ਮੰਨਣ ਵਾਲੇ ਬਹੁਤ ਘੱਟ ਹੁੰਦੇ ਜਾ ਰਹੇ ਹਨ। ਨਹੀਂ ਤਾਂ ਕੋਈ ਵੀ ਸਾਡਾ ਧਰਮ ਸਾਨੂੰ ਇਹ ਸਿੱਖਿਆ ਨਹੀਂ ਦਿੰਦਾ ਕਿ ਤੁਸੀਂ ਨਸ਼ਾ ਕਰੋ। ਚੁਗਲੀ, ਨਿੰਦਾ, ਬੁਰਾਈਆਂ ਕਰੋ, ਕਿਸੇ ਨੂੰ ਗਲਤ ਬੋਲੋ, ਬਹਿਸ ਕਰੋ, ਝਗਡ਼ਾ ਕਰੋ ਕਿਸੇ ਵੀ ਧਰਮ ’ਚ ਅਜਿਹੀ ਸਿੱਖਿਆ ਨਹੀਂ ਹੈ। ਫਿਰ ਵੀ ਤੁਸੀਂ ਵੇਖਦੇ ਹੋਵੋਗੇ ਤੁਹਾਡੇ ਸ਼ਹਿਰਾਂ ’ਚ ਤੁਹਾਡੇ ਪਿੰਡਾਂ ’ਚ ਠੇਕੇ ਹਨ, ਨਸ਼ਿਆਂ ਦੀਆਂ ਦੁਕਾਨਾਂ ਹਨ ਤੇ ਉਨ੍ਹਾਂ ’ਤੇ ਨਸ਼ਾ ਲੈਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਹੁੰਦੀਆਂ ਹਨ। ਅਸੀਂ ਸਾਰੇ ਧਰਮਾਂ ਨੂੰ ਚੰਗੀ ਤਰ੍ਹਾਂ ਪਡ਼੍ਹਿਆ ਹੈ, ਹਿੰਦੂ, ਮੁਸਲਿਮ, ਸਿੱਖ, ਈਸਾਈ, ਦਿਲੋਂ ਮੰਨਦੇ ਹਾਂ ਅਤੇ ਹਕੀਕਤ ਹੈ ਕਿ ਉਨ੍ਹਾਂ ’ਚ ਇੱਕ-ਇੱਕ ਸ਼ਬਦ ਸੱਚ ਹੈ ਤੇ ਉਨ੍ਹਾਂ ’ਚ ਸਾਫ ਲਿਖਿਆ ਹੈ ਨਸ਼ਾ ਨਹੀਂ ਕਰਨਾ। ਨਸ਼ਾ ਜ਼ਹਿਰ ਹੈ। ਨਸ਼ਾ ਸ਼ੈਤਾਨ ਦਾ ਪਾਣੀ ਹੈ। ਨਸ਼ਾ ਰਾਖਸ਼ਾਂ ਦਾ ਖਾਣਾ ਪੀਣਾ ਹੈ।

ਨਸ਼ਾ ਸਮਾਜ ਨੂੰ ਬਰਬਾਦ ਕਰ ਰਿਹਾ ਹੈ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨਸ਼ਾ ਸਰੀਰ ਨੂੰ, ਘਰ ਨੂੰ, ਸਮਾਜ ਨੂੰ ਬਰਬਾਦ ਕਰਦਾ ਹੈ ਅਤੇ ਦੇਸ਼ ਲਈ ਉਹ ਇਨਸਾਨ ਬੋਝ ਬਣ ਜਾਂਦਾ ਹੈ। ਇਹ ਸਾਡੇ ਧਰਮਾਂ ’ਚ ਸਾਫ ਸਪੱਸ਼ਟ ਲਿਖਿਆ ਹੋਇਆ ਹੈ ਫਿਰ ਵੀ ਜੋ ਕਤਾਰ ’ਚ ਲੱਗੇ ਹੁੰਦੇ ਹਨ ਜਾਂ ਚੁਪਕੇ-ਚੁਪਕੇ ਨਸ਼ਾ ਕਰਦੇ ਹਨ ਜ਼ਰਾ ਸੋਚ ਕੇ ਵੇਖੋ ਕਿਹਡ਼ੇ ਧਰਮ ਨੂੰ ਮੰਨ ਰਹੇ ਹੋ। ਅੱਜ ਮੈਂ ਧਰਮ ਦਾ ਹਾਂ। ਪਰ ਧਰਮ ਦੀ ਮੰਨਦਾ ਨਹੀਂ ਹਾਂ। ਇਹ ਗੱਲ ਜ਼ਿਆਦਾ ਲਾਗੂ ਹੁੰਦੀ ਹੈ। ਜੇਕਰ ਤੁਸੀਂ ਸੱਚੇ ਦਿਲੋਂ ਧਰਮ ਦੀ ਗੱਲ ਮੰਨ ਲਓ, ਅੱਜ ਮੰਨੋ ਅਗਲੇ ਹੀ ਪਲ ਇਸ ਧਰਤੀ ’ਤੇ ਪਿਆਰ-ਮੁਹੱਬਤ ਦੀ ਗੰਗਾ ਵੱਗਣ ਲੱਗ ਜਾਵੇਗੀ। ਕਿਉਂਕਿ ਧਰਮਾਂ ’ਚ ਬੇਗਰਜ਼ ਨਿਸਵਾਰਥ ਭਾਵਨਾ ਨਾਲ ਪ੍ਰੇਮ ਕਰਨਾ ਸਿਖਾਇਆ ਹੈ। ਲਡ਼ਾਈ, ਝਗੜਾ, ਨਫਰਤ, ਨਿੰਦਾ, ਚੁਗਲੀ ਇਹ ਕਿਹਡ਼ੇ ਪੁਰਾਣ ’ਚ ਲਿਖਿਆ ਹੈ ਸਾਡੇ ਪਵਿੱਤਰ ਵੇਦ ਬਾਕੀ ਸਭ ਦੇ ਪਵਿੱਤਰ ਗ੍ਰੰਥ ਦੱਸਦੇ ਹਨ। ਕਦੇ ਕਿਸੇ ਨੂੰ ਬੁਰਾ ਨਾ ਕਹੋ। ਕਦੇ ਕਿਸੇ ਦੀ ਨਿੰਦਾ ਨਾ ਕਰੋ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿਤੁਸੀਂ ਦੂਜਿਆਂ ਨੂੰ ਬੁਰਾ ਕਹਿੰਦੇ ਹੋ, ਕੀ ਤੁਹਾਡੇ ’ਚ ਕੋਈ ਬੁਰਾਈ ਨਹੀਂ ਹੈ। ਦੂਜਿਆਂ ਨੂੰ ਗਲਤ ਕਹਿੰਦੇ ਹਨ ਕੀ ਤੁਸੀਂ ਕੋਈ ਗਲਤ ਕਰਮ ਨਹੀਂ ਕੀਤਾ। ਦੂਜਿਆਂ ’ਚ ਕਮੀਆਂ ਲੱਭਦੇ ਹਨ, ਕੀ ਤੁਸੀਂ ਪਰਫੈਕਟ ਹੋ ਜੇਕਰ ਨਹੀਂ ਤਾਂ ਯਕੀਨ ਮੰਨੋ ਅਤੇ ਆਪਣੇ ਅੰਦਰ ਦੀਆਂ ਕਮੀਆਂ ਨੂੰ ਦੂਰ ਕਰੋ। ਆਪਣੇ ਅੰਦਰ ਕਮੀਆਂ ਵੇਖੋ। ਜੋ ਤੁਸੀਂ ਆਪਣੇ ਅੰਦਰ ਵੇਖਦੇ ਹੋ ਉਹ ਚਲਾ ਜਾਂਦਾ ਹੈ ਤੇ ਜੋ ਦੂਜਿਆਂ ’ਚ ਵੇਖਦੇ ਹੋ, ਉਹ ਤੁਹਾਡੇ ਅੰਦਰ ਆ ਜਾਂਦਾ ਹੈ। ਇਸ ਲਈ ਆਪਣੇ ਅੰਦਰ ਦੀਆਂ ਕਮੀਆਂ ਨੂੰ ਵੇਖੋ, ਔਗੁਣਾਂ ਨੂੰ ਵੇਖੋ ਤਾਂ ਕਿ ਉਹ ਚਲੇ ਜਾਣ ਅਤੇ ਦੂਜਿਆਂ ਦੇ ਅੰਦਰ ਗੁਣਾਂ ਨੂੰ ਵੇਖੋ ਤਾਂ ਕਿ ਉਹ ਤੁਹਾਡੇ ਅੰਦਰ ਆ ਜਾਣ ਪਰ ਤੁਸੀਂ ਦੂਜਿਆਂ ’ਚ ਬੁਰਾਈਆਂ ਵੇਖਦੇ ਹੋ। ਦੂਜਿਆਂ ਦੀਆਂ ਬੁਰਾਈਆਂ ਗਾਉਂਦੇ ਹੋ ਤਾਂ ਉਹ ਤੁਹਾਡੇ ਅੰਦਰ ਲਾਜ਼ਮੀ ਆਉਣਗੀਆਂ ਅਤੇ ਖੁਦ ਦੀ ਮਾਣ ਵਾਡਿਆਈ ਕਰਦੇ ਹੋ। ਖੁਦ ਦੇ ਗੁਣਾਂ ਦਾ ਬਖਾਨ ਕਰਦੇ ਹੋ। ਉਹ ਤੁਹਾਡੇ ਅੰਦਰੋਂ ਚਲੇ ਜਾਣਗੇ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਅਸੂਲ ਹੈ ਧਰਮਾਂ ਦਾ, ਸੰਤ-ਪੀਰ ਫਕੀਰਾਂ ਦਾ ਕਿ ਜਿੰਨਾ ਹੋ ਸਕੇ ਸਮਾਜ ਨਾਲ ਨਿਸਵਾਰਥ ਭਾਵਨਾ ਨਾਲ ਪ੍ਰੇਮ ਕਰੋ। ਬੇਗਰਜ਼ ਪਿਆਰ ਕਰੋ। ਕੋਈ ਬਿਮਾਰ ਹੈ ਉਸਦਾ ਇਲਾਜ ਕਰਵਾ ਦਿਓ। ਭੁੱਖੇ ਨੂੰ ਖਾਣਾ ਖੁਆ ਦਿਓ, ਪਿਆਸੇ ਨੂੰ ਪਾਣੀ ਪਿਲਾ ਦਿਓ। ਕੱਪਡ਼ੇ ਨਹੀਂ ਕਿਸੇ ਕੋਲ ਕੱਪਡ਼ੇ ਦਿਵਾ ਦਿਓ ਅਤੇ ਅੱਜ ਦੇ ਟਾਈਮ ’ਚ ਜੇਕਰ ਕੋਈ ਬੱਚਾ ਪਡ਼੍ਹ੍ਵਾਈ ਕਰਨਾ ਚਾਹੁੰਦਾ ਹੈ ਪਰ ਸਾਧਨ ਨਹੀਂ ਹੈ ਉਸ ਦੇ ਕੋਲ ਤਾਂ ਉਸ ਦੀ ਪਡ਼੍ਹਾਈ ਲਈ ਪ੍ਰਬੰਧ ਕਰ ਦਿਓ। ਯਕੀਨ ਮੰਨੋ ਇਹ ਬਹੁਤ ਵੱਡਾ ਅਤੇ ਸੱਚਾ ਦਾਨ ਹੈ। ਸਾਡੇ ਪਵਿੱਤਰ ਵੇਦਾਂ ’ਚ ਲਿਖਿਆ ਹੈ ਕਿ ਨਰ ਸੇਵਾ ਨਰਾਇਣ ਸੇਵਾ ਜੇਕਰ ਤੁਸੀਂ ਇਨਸਾਨਾਂ ਦੀ ਸੇਵਾ ਕਰਦੇ ਹੋ ਇਨਡ੍ਰੈਕਟਲੀ ਤੁਸੀਂ ਪਰਮ ਪਿਤਾ ਪਰਮਾਤਮਾ ਦੀ ਸੇਵਾ ਕਰਦੇ ਹੋ। ਜੇਕਰ ਤੁਸੀਂ ਸ੍ਰਿਸ਼ਟੀ ਦਾ ਭਲਾ ਕਰਦੇ ਹੋ ਤਾਂ ਇੱਕ ਤਰ੍ਹਾਂ ਨਾਲ ਪਰਮਾਤਮਾ ਦੀ ਔਲਾਦ ਦਾ ਭਲਾ ਕਰਦੇ ਹੋ।

ਮਾਨਸ ਮਜ਼ਦੂਰੀ ਦੇਤ ਹੈ, ਕਿਆ ਰਾਖੈ ਭਗਵਾਨ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਅਕਸਰ ਉਦਾਹਰਨ ਦਿਆਂ ਕਰਦੇ ਹਾਂ। ਅਸੀਂ ਨਹੀਂ ਚਾਹੁੰਦੇ ਮਾਲਕ ਅਜਿਹਾ ਕਰੇ, ਪਰ ਕਿਸੇ ਦਾ ਇੱਕੋ-ਇੱਕ ਪੁੱਤਰ, ਕਿਸੇ ਪ੍ਰੇਸ਼ਾਨੀ ’ਚ ਫਸਣ ਵਾਲਾ ਸੀ। ਐਕਸੀਡੈਂਟ ਹੋਣ ਵਾਲਾ ਸੀ ਅਤੇ ਤੁਸੀਂ ਉਸ ਬੱਚੇ ਦੀ ਜਾਨ ਬਚਾ ਦਿੱਤੀ। ਸੱਟ ਲੱਗਣ ਤੋਂ ਬਚਾ ਲਿਆ। ਫੜ੍ਹ ਕੇ ਇੱਕ ਪਾਸੇ ਖਿੱਚ ਲਿਆ ਅਤੇ ਗੱਡੀ ਦੇ ਹੇਠਾਂ ਆਉਣ ਤੋਂ ਬਚ ਗਿਆ। ਤੁਸੀਂ ਬੱਚੇ ਤੋਂ ਨਾਂਅ ਪੁੱਛ ਕੇ ਉਸ ਦੇ ਘਰ ਲੈ ਕੇ ਜਾਂਦੇ ਹੋ ਅਤੇ ਬੱਚਾ ਦੱਸਦਾ ਹੈ ਕਿ ਪਾਪਾ, ਮਾਂ ਇਸ ਵੀਰ, ਅੰਕਲ ਨੇ ਜਾਨ ਬਚਾਈ, ਉਸ ਦੇ ਅੰਦਰ ਜੇਕਰ ਇਨਸਾਨੀਅਤ ਹੈ, ਮਾਨਵਤਾ ਜਿਉਂਦੀ ਹੈ ਤਾਂ ਉਹ ਤੁਹਾਡਾ ਧੰਨਵਾਦ ਕਰੇਗਾ। ਉਹ ਤੁਹਾਨੂੰ ਖੁਆਉਣ ਪਿਆਉਣ ਤੋਂ ਬਿਨਾ ਨਹੀਂ ਜਾਣ ਦੇਵੇਗਾ। ਅਤੇ ਇੱਥੋਂ ਤੱਕ ਕਿ ਕੁਝ ਨਾ ਕੁਝ ਇਨਾਮ ਦੇਣ ਦੀ ਕੋਸ਼ਿਸ਼ ਜ਼ਰੂਰ ਕਰੇਗਾ। ਤਾਂ ਧਿਆਨ ਨਾਲ ਸੁਣੋ ਇੱਕ ਇਨਸਾਨ ਨੇ ਦੂਜੇ ਇਨਸਾਨ ਦੇ ਬੱਚੇ ਦੀ ਰੱਖਿਆ ਕੀਤੀ। ਬੱਚੇ ਨੂੰ ਪ੍ਰੇਸ਼ਾਨ ਹੋਣ ਤੋਂ, ਸੱਟ ਲੱਗਣ ਤੋਂ ਕਿਸੇ ਨੇ ਬਚਾਇਆ ਤਾਂ ਤੁਸੀਂ ਇਨਸਾਨ ਉਸ ਸਹਾਇਤਾ ਕਰਨ ਵਾਲੇ ਇਨਸਾਨ ਨੂੰ ਇਨਾਮ ਦਿੰਦਾ ਹੈ। ਉਸ ਨੂੰ ਖਾਣਾ ਖੁਆ ਕੇ ਭੇਜਦਾ ਹੈ, ਜ਼ਰਾ ਸੋਚੋ ਇੱਕ ਆਦਮੀ ਆਪਣੇ ਬੱਚੇ ਦੀ ਜਾਨ ਬਚਾਉਣ ਦੇ ਬਦਲੇ ਦੂਜੇ ਲਈ ਕਿੰਨੀ ਭਾਵਨਾ ਅਤੇ ਲੰਮਾ ਰਿਸ਼ਤਾ ਵੀ ਕਈਆਂ ’ਚ ਬਣ ਜਾਂਦਾ ਹੈ ਇਸ ਕਾਰਨ। ਸੋਚਣ ਵਾਲੀ ਗੱਲ ਹੈ। ਇਨਸਾਨ ਦੀ ਔਲਾਦ ਨੂੰ ਬਚਾਇਆ ਇਨਸਾਨ ਜੇਕਰ ਇਨਾਮ ਦਿੰਦਾ ਹੈ, ਖਾਣ-ਪੀਣ ਦਾ ਸਮਾਨ ਦਿੰਦਾ ਹੈ।

ਜਰਾ ਸੋਚੋ ਪੂਰੀ ਸ੍ਰਿਸ਼ਟੀ ਭਗਵਾਨ ਦੀ ਔਲਾਦ ਹੈ ਜੇਕਰ ਤੁਸੀਂ ਉਸ ਦੀ ਔਲਾਦ ਦਾ ਭਲਾ ਕਰੋਗੇ ਤਾਂ ਕੀ ਭਗਵਾਨ ਲੁਕੋ ਕੇ ਰੱਖੇਗਾ। ‘‘ਮਾਨਸ ਮਜ਼ਦੂਰੀ ਦੇਤ ਹੈ, ਕਿਆ ਰਾਖੈ ਭਗਵਾਨ।’’ ਭਾਈ ਮਾਨਸ ਦੀ ਜਗ੍ਹਾ ਕੋਈ ਜਾ ਕੇ ਕੰਮ ਕਰੇ ਤਾਂ ਉਸ ਨੂੰ ਮਜ਼ਦੂਰੀ ਦਿੰਦੇ ਹਨ, ਦਿਹਾੜੀ ਦਿੰਦੇ ਹਨ। ਕੋਈ ਸਰਕਾਰੀ ਦਿਹਾੜੀ ਲੈ ਰਿਹਾ ਹੈ ਕੋਈ ਪ੍ਰਾਈਵੇਟ ਲੈ ਰਿਹਾ ਹੈ। ਜੇਕਰ ਤੁਸੀਂ ਕੰਮ ਕਰਦੇ ਹੋ ਅਤੇ ਫੈਕਟਰੀ ’ਚ, ਕਿਸੇ ਦੇ ਕਾਲਜ ’ਚ, ਕਿਸੇ ਦੀ ਯੂਨੀਵਰਸਿਟੀ ਵਿੱਚ, ਕਿਸੇ ਦੀ ਦੁਕਾਨ ’ਤੇ, ਕਿਸੇ ਦੇ ਵਪਾਰ ’ਚ ਤਾਂ ਤੁਹਾਨੂੰ ਸੈਲਰੀ ਮਿਲਦੀ ਹੈ। ਮਾਨਸ ਮਜ਼ਦੂਰੀ ਦੇਤ ਹੈ। ਮਾਨਸ ਦੂਸਰੇ ਮਾਨਸ ਨੂੰ ਮਜ਼ਦੂਰੀ ਦਿੰਦਾ ਹੈ। ਤੇ ‘ਕਿਆ ਰਾਖੈ ਭਗਵਾਨ’, ਜੇਕਰ ਭਗਵਾਨ ਦੀ ਔਲਾਦ ਦਾ ਭਲਾ ਕਰੋਗੇ, ਪ੍ਰਭੂ ਦੀ ਸਿ੍ਰਸ਼ਟੀ ਦਾ ਭਲਾ ਕਰੋਗੇ ਤਾਂ ਪ੍ਰਭੂ ਲੁਕੋ ਕੇ ਨਹੀਂ ਰੱਖੇਗਾ ਸਗੋਂ ਅੰਦਰ-ਬਾਹਰ ਤੋਂ ਖੁਸ਼ੀਆਂ ਨਾਲ ਭਰ ਦੇਵੇਗਾ। ਪ੍ਰਭੁ ਦੀ ਸਿ੍ਰਸ਼ਟੀ ਦਾ ਭਲਾ ਕਰੋਗੇ ਤਾਂ ਪ੍ਰਭੂ ਲੁਕੋ ਕੇ ਨਹੀਂ ਰੱਖੇਗਾ ਸਗੋਂ ਅੰਦਰ ਬਾਹਰ ਤੋਂ ਖੁਸ਼ੀਆਂ ਨਾਲ ਮਾਲਾਮਾਲ ਕਰ ਦੇਵੇਗਾ।

ਨਸ਼ੇ ਦੇ ਕਾਰਨ ਛੋਟੇ-ਛੋਟੇ ਬੱਚੇ ਤੜਫ਼ ਕੇ ਮਰ ਰਹੇ ਹਨ

ਆਪ ਜੀ ਨੇ ਫਰਮਾਇਆ ਕਿ ਆਦਮੀ ਕੁਝ ਰੁਪਏ ਦੇ ਸਕਦਾ ਹੈ, ਖਾਣ-ਪੀਣ ਦਾ ਸਮਾਨ ਦੇ ਸਕਦਾ ਹੈ। ਭਗਵਾਨ ਤਾਂ ਤੁਹਾਡੀ ਤਕਦੀਰ ਬਦਲ ਸਕਦਾ ਹੈ। ਤੁਹਾਡਾ ਭਾਗ ਬਦਲ ਸਕਦਾ ਹੈ। ਇਸ ਲਈ ਦੀਨ ਦੁਖੀਆਂ ਦੀ ਮੱਦਦ ਕਰਿਆ ਕਰੋ। ਅਤੇ ਸਮਾਜ ’ਚ ਜੇਕਰ ਕੋਈ ਦੁਖੀ ਹੈ ਤਾਂ ਉਸ ਦੀ ਮੱਦਦ ਕਰੋ ਜਾ ਕੇ। ਅਤੇ ਅੱਜ ਸਮਾਜ ’ਚ ਸਭ ਤੋਂ ਵੱਡਾ ਦੁੱਖ ਉਂਝ ਵੀ ਜੇਕਰ ਦੇਖੀਏ ਤਾਂ ਸਮਾਜਿਕ ਸਭ ਤੋਂ ਵੱਡਾ ਦੁੱਖ ਹੰੁਦਾ ਹੈ। ਮਾਂ-ਬਾਪ ਬੈਠੇ ਹੋਣ ਅਤੇ ਉਨ੍ਹਾਂ ਦਾ ਜਵਾਨ ਪੁੱਤ ਉਨ੍ਹਾਂ ਦੇ ਹੱਥਾਂ ’ਚ ਦਮ ਤੋੜ ਦੇ ਆਪਣੇ ਸਮਾਜ ’ਚ, ਆਪਣੇ ਕਲਚਰ ’ਚ ਇਸ ਤੋਂ ਵੱਡਾ ਦੁੱਖ ਮਾਂ-ਬਾਪ ਲਈ ਦੂਜਾ ਨਹੀਂ ਹੰੁਦਾ। ਅਸੀਂ ਬਹੁਤ ਥਾਵਾਂ ’ਤੇ ਸਤਿਸੰਗ ਕੀਤੇ। ਆਪਣੇ ਹੀ ਦੇਸ਼ ’ਚ ਨਸ਼ੇ ਨੇ ਐਨਾ ਮੱਕੜ ਜਾਲ ਵਿਛਾ ਰੱਖਿਆ ਹੈ। ਬਹੁਤ ਥਾਵਾਂ ’ਤੇ ਛੋਟੇ-ਛੋਟੇ ਨੌਜਵਾਨ, ਬੱਚੇ, ਤੜਫ਼-ਤੜਫ਼ ਕੇ ਮਰਦੇ ਹਨ ਅਤੇ ਮਾਂ-ਬਾਪ ਦੇ ਦੁੱਖ ਦੀ ਕੋਈ ਹੱਦ ਨਹੀਂ ਰਹਿੰਦੀ।

ਤਸਵੀਰਾਂ : ਸ਼ੁਸ਼ੀਲ ਕੁਮਾਰ

ਆਪ ਜੀ ਨੇ ਫਰਮਾਇਆ ਕਿ ਪੂਰੇ ਵਿਸ਼ਵ ਵਿੱਚ ਇਹ ਹੋ ਰਿਹਾ ਹੈ, ਪੂਰੀ ਦੁਨੀਆਂ ’ਚ ਇਹ ਹੋ ਰਿਹਾ ਹੈ। ਤਾਂ ਜਕੇਰ ਤੁਸੀਂ ਉਨ੍ਹਾਂ ਬੱਚਿਆਂ ਨੂੰ ਓਮ, ਹਰਿ, ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਨਾਲ ਜੋੜ ਕੇ ਉਨ੍ਹਾਂ ਦਾ ਨਸ਼ਾ ਛੁਡਵਾ ਦਿੱਤਾ ਤਾਂ ਉਨ੍ਹਾਂ ਮਾਂ-ਬਾਪ ਦੀ ਜੋ ਅਸੀਸ ਹੈ, ਉਨ੍ਹਾਂ ਦੀਆਂ ਦੁਆਵਾਂ ਹਨ ਉਹ ਤੁਹਾਨੂੰ ਮਿਲਣਗੀਆਂ, ਭਗਵਾਨ ਜੀ ਵੀ ਕੋਈ ਕਮੀ ਨਹੀਂ ਨਹੀਂ ਛੱਡਦੇ। ਤਾਂ ਇਸ ਲਈ ਸੇਵਾਦਾਰ ਜਾਂਦੇ ਹਨ ਤੁਹਾਡੇ ਅੱਗੇ ਹੱਥ ਜੋੜਦੇ ਹਨ ਕਿ ਆਓ ਤਾਂ ਸਹੀ ਓਮ, ਰਾਮ, ਗੌਡ, ਖੁਦਾ, ਰੱਬ, ਈਸ਼ਵਰ ਦੀ ਯਾਦ ’ਚ ਬੈਠੋ ਤਾਂ ਸਹੀ, ਕਿਉਂਕਿ ਜਿਵੇਂ-ਜਿਵੇਂ ਤੁਸੀਂ ਬੈਠਦੇ ਜਾਓਗੇ, ਭਗਤੀ ਨਾਲ ਜੁੜੋਗੇ ਅਤੇ ਜੁੜਦੇ ਹੀ ਤੁਹਾਡਾ ਨਸ਼ਾ ਦੂਰ ਹੋ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ