ਮਨੀਪੁਰ ਦੀ ਘਟਨਾ ਨਿੰਦਾਜਨਕ

Manipur

21ਵੀਂ ਸਦੀ ’ਚ ਮਨੀਪੁਰ ’ਚ ਦੋ ਆਦਿਵਾਸੀ ਔਰਤਾਂ ਨਾਲ ਹੋਈ ਕਰੂਰਤਾ ਬੇਹੱਦ ਸ਼ਰਮਨਾਕ ਘਟਨਾ ਜੰਗਲੀਪੁਣੇ ਦੀ ਮਿਸਾਲ ਹੈ ਹੈਵਾਨੀਅਤ ਇਸ ਕਦਰ ਹੋਈ ਹੈ ਕਿ ਅਪਰਾਧੀਆਂ ਨੇ ਔਰਤਾਂ ਨਾਲ ਅਣਮਨੱੁਖੀ ਵਿਹਾਰ ਕਰਕੇ ਉਸ ਦੀ ਵੀਡੀਓ ਵੀ ਬਣਾਈ ਵੀਡੀਓ ਬਣਾਉਣਾ ਆਪਣੇ-ਆਪ ’ਚ ਇਸ ਗੱਲ ਦਾ ਸਬੂਤ ਹੈ ਕਿ ਸ਼ਰਾਰਤੀ ਅਨਸਰਾਂ ਨੇ ਇਸ ਘਟਨਾ ਨੂੰ ਅੰਜ਼ਾਮ ਅਚਾਨਕ ਨਹੀਂ ਦਿੱਤਾ ਸਗੋਂ ਉਹ ਇਸ ਰਾਹੀਂ ਔਰਤਾਂ ਨਾਲ ਸਬੰਧਿਤ ਵਰਗ ਨੂੰ ਨਿਸ਼ਾਨਾ ਬਣਾਉਣ, ਅਪਮਾਨਿਤ ਕਰਕੇ ਉਸ ਨੂੰ ਜਨਤਕ ਕਰਨ ਦੇ ਇਰਾਦੇ ਰੱਖਦੇ ਸਨ ਹਮਲਾਵਰਾਂ ਦਾ ਹੰਕਾਰ ਵੀ ਸ਼ਰੇਆਮ ਨਜ਼ਰ ਆਉਂਦਾ ਹੈ ਇਹ ਘਟਨਾ ਕਿਸੇ ਵਰਗ ਵਿਸ਼ੇਸ਼ ਨੂੰ ਸਬਕ ਸਿਖਾਉਣ ਦੀ ਮਨਸ਼ਾ ਵੀ ਜ਼ਾਹਿਰ ਕਰਦੀ ਹੈ ਇਹ ਗੱਲ ਭਾਰਤੀ ਮਨੱਖ ਦੀ ਸਮਾਜਿਕ ਹੈਂਕੜ ਤੇ ਮਰਦਾਵੀਂ ਪ੍ਰਵਿਰਤੀ ਦੀ ਵੀ ਉਪਜ ਹੈ। (Manipur Incident)

ਇਹ ਵੀ ਪੜ੍ਹੋ : ਮੂਣਕ ਵਿਖੇ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ ਲੈਣ ਪਹੁੰਚੀ ਸੰਗਰੂਰ ਇੰਡਸਟਰੀ ਚੈਬਂਰ ਦੀ ਵਿਸੇਸ਼ ਟੀਮ 

ਜੋ ਵਿਰੋਧੀ ਵਰਗ ਨੂੰ ਸਬਕ ਸਿਖਾਉਣ ਲਈ ਉਸ ਵਰਗ ਦੀਆਂ ਔਰਤਾਂ ’ਤੇ ਜ਼ੁਲਮ ਢਾਹੁਣ, ਵਰਗ ਦੀ ਪੱਗ ਲਾਹੁਣ ਤੇ ਪੱਤ ਰੋਲਣ ਦੀ ਕਾਲੀ ਸੋਚ ਦਾ ਨਤੀਜਾ ਹੈ ਬਿਨਾਂ ਸ਼ੱਕ ਇਸ ਘਟਨਾ ਦੇ ਸਿੱਧੇ ਸਿਆਸੀ ਤੇ ਪ੍ਰਸ਼ਾਸਨਿਕ ਸਰੋਕਾਰ ਵੀ ਹਨ ਦੋ ਵਰਗ ਕਿਸੇ ਮੁੱਦੇ ’ਤੇ ਇੰਨੇ ਟਕਰਾਅ ’ਚ ਆ ਗਏ ਕਿ ਉਹ ਵਿਰੋਧ ਦੇ ਸੁਚੱਜੇ ਤਰੀਕੇ ਨੂੰ ਭੁੱਲ ਕੇ ਅਸੱਭਿਅਕ ਕਾਰਨਾਮਿਆਂ ’ਤੇ ਉੱਤਰ ਆਏ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਅਨਪੜ੍ਹਤਾ, ਪੱਛੜੇਪਣ ਤੇ ਤਕਨਾਲੋਜੀ ਦੀ ਘਾਟ ਮਨੀਪੁਰ ਦੇ ਸਮਾਜ ਤੇ ਸੱਭਿਆਚਾਰ ਨੂੰ ਲੋਕਤੰਤਰ, ਮਾਨਵਤਾਵਾਦ, ਭਾਈਚਾਰਕ ਸਾਂਝ ਤੇ ਸਮਾਜਿਕ ਵਿਕਾਸ ਨਾਲ ਰੌਸ਼ਨ ਕਰਨ ’ਚ ਅੜਿੱਕਾ ਬਣੀ ਹੋਈ ਹੈ। (Manipur Incident)

ਬਿਨਾ ਸ਼ੱਕ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਪਰ ਜ਼ਰੂਰੀ ਹੈ ਇਹ ਵੀ ਇਸ ਪਹਾੜੀ ਤੇ ਪੱਛੜੇ ਸੂਬੇ ’ਚ ਉਸ ਖ਼ਤਰਨਾਕ, ਸਵਾਰਥੀ ਤੇ ਹੇਠਲੇ ਪੱਧਰ ਦੇ ਰਾਜਨੀਤਕ ਸਵਾਰਥਾਂ ਨਾਲ ਭਰੇ ਮਾਹੌਲ ਨੂੰ ਵੀ ਬਦਲਿਆ ਜਾਵੇ, ਸਰਕਾਰ ਮਾਮਲੇ ਦੀ ਨਿਰਪੱਖਤਾ, ਤੇਜ਼ੀ ਤੇ ਡੂੰਘਾਈ ਨਾਲ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਵੇ ਇਸ ਦੇ ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਇੱਕ ਸਾਫ਼-ਸੁਥਰਾ ਸਮਾਜਿਕ ਤੇ ਸਿਆਸੀ ਮਾਹੌਲ ਬਣਾਉਣ ਦੀ ਭੂਮਿਕਾ ਨਿਭਾਉਣ, ਜਿੱਥੇ ਧੀ-ਭੈਣ ਦੀ ਇੱਜ਼ਤ ਸਭ ਤੋਂ ਉੱਪਰ ਹੋਵੇ ਔਰਤ ਦਾ ਅਪਮਾਨ ਹਰ ਵਿਕਾਸ ਕਾਰਜ ਨੂੰ ਫਿੱਕਾ ਪਾ ਦਿੰਦਾ ਹੈ ਔਰਤਾਂ ਦੀ ਸੁਰੱਖਿਆ ਦੇ ਨਾਲ ਨਾਲ ਉਨ੍ਹਾਂ ਦਾ ਸਨਮਾਨ ਵੀ ਜ਼ਰੂਰੀ ਹੈ।