ਮਿਹਨਤ ਦਾ ਮਹੱਤਵ

ਬਾਲ ਕਹਾਣੀ

ਰਾਹੁਲ ਇੱਕ ਸਮਝਦਾਰ ਲੜਕਾ ਸੀ, ਪਰ ਉਹ ਪੜ੍ਹਾਈ ਦੇ ਮਾਮਲੇ ‘ਚ ਹਮੇਸ਼ਾ ਮਿਹਨਤ ਕਰਨ ਤੋਂ ਬਚਦਾ ਸੀ ਇੱਕ ਵਾਰ ਜਦੋਂ ਉਸਦਾ ਪਸੰਦੀਦਾ ਕੱਪ ਟੁੱਟ ਗਿਆ ਤਾਂ ਮਾਂ ਨੇ ਉਸਨੂੰ ਬਜ਼ਾਰੋਂ ਖੁਦ ਜਾ ਕੇ ਇੱਕ ਚੰਗਾ ਕੱਪ ਲਿਆਉਣ ਲਈ ਕਿਹਾ ਪਹਿਲੀ ਵਾਰ ਰਾਹੁਲ ਨੂੰ ਇਸ ਤਰ੍ਹਾਂ ਦਾ ਕੋਈ ਕੰਮ ਮਿਲਿਆ ਸੀ, ਉਹ ਮਨ ਹੀ ਮਨ ਖੁਸ਼ ਹੋ ਰਿਹਾ ਸੀ ਕਿ ਚਲੋ ਇਸੇ ਬਹਾਨੇ ਉਸਨੂੰ ਬਾਹਰ ਜਾਣ ਨੂੰ ਮਿਲੇਗਾ ਅਤੇ ਓਨੀ ਦੇਰ ਕੋਈ ਪੜ੍ਹਨ ਲਈ ਨਹੀਂ ਕਹੇਗਾ ਉਹ ਨੇੜੇ ਦੇ ਬਜ਼ਾਰ ‘ਚ ਪਹੁੰਚਿਆ ਅਤੇ ਇੱਧਰ-ਉੱਧਰ ਕੱਪ ਭਾਲਣ ਲੱਗਾ
ਉਹ ਜੋ ਵੀ ਕੱਪ ਚੁੱਕਦਾ ਉਸ ‘ਚੋਂ ਕੋਈ ਨਾ ਕੋਈ ਕਮੀ ਹੁੰਦੀ, ਕੋਈ ਕਮਜ਼ੋਰ ਹੁੰਦਾ ਤਾਂ ਕਿਸੇ ਦਾ ਡਿਜ਼ਾਇਨ ਚੰਗਾ ਨਾ ਹੁੰਦਾ ਕਾਫ਼ੀ ਭਾਲਣ ‘ਤੇ ਵੀ ਉਸਨੂੰ ਕੋਈ ਚੰਗਾ ਕੱਪ ਨਜ਼ਰ ਨਹੀਂ ਆਇਆ ਅਤੇ ਉਹ ਨਿਰਾਸ਼ ਹੋਇਆ ਪਰਤਣ ਲੱਗਾ ਉਦੋਂ ਹੀ ਉਸਦੀ ਨਜ਼ਰ ਇੱਕ ਦੁਕਾਨ ‘ਚ ਰੱਖੇ ਇੱਕ ਲਾਲ ਰੰਗ ਦੇ ਕੱਪ ‘ਤੇ ਜਾ ਟਿਕੀ ਉਸਦੀ ਚਮਕ ਅਤੇ ਖੂਬਸੂਰਤੀ ਵੇਖ ਕੇ ਰਾਹੁਲ ਖੁਸ਼ ਹੋ ਗਿਆ ਅਤੇ ਝਟ ਦੇਣੇ ਦੁਕਾਨਦਾਰ ਤੋਂ ਉਹ ਕੱਪ ਹੱਥ ‘ਚ ਲੈ ਕੇ ਵੇਖਣ ਲੱਗਾ ਕੱਪ ਵਕਾਈ ਬਹੁਤ ਚੰਗਾ ਸੀ ਉਸਦੀ ਮਜ਼ਬੂਤੀ, ਉਸਦੀ ਚਮਕ ਦੀ ਸ਼ਾਨਦਾਰ ਡਿਜ਼ਾਇਨ ਹਰ ਚੀਜ਼ ਪ੍ਰਫੈਕਟ ਸੀ ਰਾਹੁਲ ਨੇ ਉਹ ਕੱਪ ਖਰੀਦ ਲਿਆ ਅਤੇ ਘਰ ਚਲਾ ਗਿਆ

ਰਾਤ ਨੂੰ ਵੀ ਕੱਪ ਆਪਣੇ ਨਾਲ ਲੈ ਬਿਸਤਰੇ ‘ਤੇ ਪੈ ਗਿਆ, ਅਤੇ ਵੇਖਦੇ-ਵੇਖਦੇ ਉਸਨੂੰ ਨੀਂਦ ਆ ਗਈ ਉਹ ਗੂੜ੍ਹੀ ਨੀਂਦ ‘ਚ ਸੁੱਤਾ ਪਿਆ ਸੀ ਕਿ ਉਦੋਂ ਉਸਨੂੰ ਇੱਕ ਆਵਾਜ਼ ਸੁਣਾਈ ਦਿੱਤੀ ‘ਰਾਹੁਲ’ ਰਾਹੁਲ ਨੇ ਵੇਖਿਆ ਕਿ ਉਹ ਕੱਪ ਉਸ ਨਾਲ ਗੱਲਾਂ ਕਰ ਰਿਹਾ ਹੈ ਕੱਪ-ਮੈਂ ਜਾਣਦਾ ਹਾਂ ਕਿ ਤੂੰ  ਤੈਨੂੰ ਬਹੁਤ ਪਸੰਦ ਕਰਦਾ ਹੈਂ ਪਰ ਕੀ ਤੁਸੀਂ ਜਾਣਦੇ ਹੋ ਕਿ ਮੈਂ ਪਹਿਲਾਂ ਅਜਿਹਾ ਨਹੀਂ ਸੀ? ਰਾਹੁਲ-ਨਹੀਂ, ਮੈਨੂੰ ਨਹੀਂ ਪਤਾ, ਤੁਸੀਂ ਦੱਸੋ ਕਿ ਪਹਿਲਾਂ ਤੁਸੀਂ ਕਿਹੋ ਜਿਹੇ ਸੀ ਕੱਪ, ਇੱਕ ਸਮਾਂ ਸੀ ਜਦੋਂ ਮੈਂ ਮਾਮੂਲੀ ਲਾਲ ਮਿੱਟੀ ਹੋਇਆ ਕਰਦਾ ਸੀ ਫਿਰ ਇੱਕ ਦਿਨ ਮੇਰਾ ਮਾਸਟਰ ਮੈਨੂੰ ਆਪਣੇ ਨਾਲ ਲੈ ਗਿਆ ਉਸਨੇ ਮੈਨੂੰ ਜ਼ਮੀਨ ‘ਤੇ ਪਟਕ ਦਿੱਤਾ ਅਤੇ ਮੇਰੇ ਉੱਪਰ ਪਾਣੀ ਪਾ ਕੇ ਆਪਣੇ ਹੱਥਾਂ ਨਾਲ ਮੈਨੂੰ ਗੁੰਨਣ ਲੱਗਾ
ਮੈਂ ਰੌਲ਼ਾ ਪਾਇਆ ਕਿ ਹੁਣ ਬਸ ਕਰੋ ਪਰ ਉਹ ਕਹਿੰਦਾ ਰਿਹਾ, ਹਾਲੇ ਹੋਰ ਹਾਲੇ ਹੋਰ… ਮੈਂ ਬਹੁਤ ਕਸ਼ਟ ਸਹੇ ਜਦੋਂ ਉਹ ਰੁਕਿਆ ਤਾਂ ਮੈਨੂੰ ਲੱਗਾ ਕਿ ਬਸ ਹੁਣ ਜੋ ਹੋਣਾ ਸੀ ਹੋ ਗਿਆ ਹੁਣ ਮੈਂ ਪਹਿਲਾਂ ਤੋਂ ਕਾਫੀ ਚੰਗੀ ਹਾਲਤ ‘ਚ ਹਾਂ ਪਰ ਇਹ ਕੀ, ਉਸਨੇ ਮੈਨੂੰ ਚੁੱਕ ਕੇ ਇੱਕ ਘੁੰਮਦੇ ਹੋਏ ਚੱਕੇ ‘ਤੇ ਸੁੱਟ ਦਿੱਤਾ ਉਹ ਚੱਕਾ ਇੰਨੀ ਤੇਜ਼ੀ ਨਾਲ ਘੁੰਮ ਰਿਹਾ ਸੀ ਕਿ ਮੇਰਾ ਤਾਂ ਸਿਰ ਹੀ ਚਕਰਾ ਗਿਆ ਮੈਂ ਰੋਂਦਾ ਰਿਹਾ, ਹੁਣ ਬਸ! ਹੁਣ ਬਸ!

ਪਰ ਮਾਸਟਰ ਕਹਿੰਦਾ……ਹਾਲੇ ਹੋਰ…ਹਾਲੇ ਹੋਰ…..  ਅਤੇ ਉਹ ਆਪਣੇ ਹੱੱਥ ਪੈਰ ਡੰਡੇ ਨਾਲ ਮੈਨੂੰ ਆਕਾਰ ਦਿੰਦਾ ਰਿਹਾ, ਜਦੋਂ ਤੱਕ ਕਿ ਮੈਂ ਇੱਕ ਕੱਪ ਦੇ ਰੂਪ ‘ਚ ਨਹੀਂ ਆ ਗਿਆ ਖੈਰ! ਸੱਚ ਕਹਾਂ ਤਾਂ ਪਹਿਲਾਂ ਤਾਂ ਮੈਨੂੰ ਬਹੁਤ ਬੁਰਾ ਲੱਗਾ ਸੀ, ਪਰ ਹੁਣ ਮੈਂ ਖੁਸ਼ ਹਾਂ ਕਿ ਚਲੋ ਇੰਨੇ ਕਸ਼ਟ ਸਹਿ ਕੇ ਹੀ ਸਹੀ ਹੁਣ ਮੈਂ ਆਪਣੇ ਜੀਵਨ ‘ਚ ਕੁਝ ਬਣ ਗਿਆ ਹਾਂ, ਨਹੀਂ ਤਾਂ ਉਸ ਲਾਲ ਮਿੱਟੀ ਦੇ ਰੂਪ ‘ਚ ਮੇਰੀ ਕੋਈ ਅਹਿਮੀਅਤ ਨਹੀਂ ਸੀ, ਪਰ ਮੈਂ ਗਲਤ ਸੀ, ਹਾਲੇ ਤਾਂ ਹੋਰ ਕਸ਼ਟ ਸਹਿਣੇ ਬਾਕੀ ਸਨ ਮਾਸਟਰ ਨੇ ਮੈਨੂੰ ਚੁੱਕ ਕੇ ਅੱਗ ਦੀ ਭੱਠੀ ‘ਚ ਪਾ ਦਿੱਤਾ
ਮੈਂ ਆਪਣੇ ਪੂਰੇ ਜੀਵਨ ‘ਚ ਕਦੇ ਇੰਨੀ ਗਰਮੀ ਨਹੀਂ ਵੇਖੀ ਸੀ ਮੈਨੂੰ ਲੱਗਿਆ ਮੈਂ ਉੱਥੇ ਸੜ ਕੇ ਸੁਆਹ ਹੋ ਜਾਵਾਂਗਾ ਮੈਂ ਇੱਕ ਵਾਰ ਫਿਰ ਰੋਇਆ, ਨਹੀਂ.. ਨਹੀਂ… ਮੈਨੂੰ ਬਾਹਰ ਕੱਢੋ… ਹੁਣ ਬਸ ਕਰੋ… ਹੁਣ ਬਸ ਕਰੋ… ਪਰ ਮਾਸਟਰ ਫਿਰ ਇਹੀ ਬੋਲਿਆ….ਹਾਲੇ ਹੋਰ….ਹਾਲੇ ਹੋਰ ਕੁਝ ਦਿਨਾਂ ਬਾਦ ਮੈਨੂੰ ਭੱਠੀ ‘ਚੋਂ ਬਾਹਰ ਕੱਢ ਦਿੱਤਾ ਗਿਆ ਹੁਣ ਮੈਂ ਆਪਣੇ ਆਪ ਨੂੰ ਵੇਖ ਕੇ ਹੈਰਾਨ ਸੀ ਮੇਰੀ ਤਾਕਤ ਕਈ ਗੁਣਾ ਵਧ ਗਈ ਸੀ ਮੇਰੀ ਮਜ਼ਬੂਤੀ ਵੇਖ ਕੇ ਮਾਸਟਰ ਵੀ ਖੁਸ਼ ਸੀ, ਉਨ੍ਹਾਂ ਨੇ ਮੈਨੂੰ ਤੁਰੰਤ ਰੰਗਣ ਲਈ ਭੇਜ ਦਿੱਤਾ ਤੇ ਮੈਂ ਆਪਣੇ ਇਸ ਸ਼ਾਨਦਾਰ ਰੂਪ ‘ਚ ਆ ਗਿਆ ਸੱਚਮੁੱਚ, ਉਸ ਦਿਨ ਮੈਨੂੰ ਖੁਦ ‘ਤੇ ਏਨਾ ਮਾਣ ਹੋ ਰਿਹਾ ਸੀ ਜਿੰਨਾ ਪਹਿਲਾਂ ਕਦੇ ਨਹੀਂ ਹੋਇਆ ਸੀ ਹਾਂ, ਇਹ ਵੀ ਸੱਚ ਹੈ ਕਿ ਉਸ ਤੋਂ ਪਹਿਲਾਂ ਮੈਂ ਕਦੇ ਇੰਨੀ ਮਿਹਨਤ ਨਹੀਂ ਕੀਤੀ ਸੀ ਇੰਨੇ ਕਸ਼ਟ ਨਹੀਂ ਝੱਲੇ ਸਨ, ਪਰ ਅੱਜ ਜਦੋਂ ਮੈਂ ਆਪਣੇ ਆਪ ਨੂੰ ਵੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੇਰਾ ਸੰਘਰਸ਼ ਮੇਰੀ ਮਿਹਨਤ ਬੇਕਾਰ ਨਹੀਂ ਗਈ

ਅੱਜ ਮੈਂ ਸਿਰ ਉੱਚਾ ਚੁੱਕ ਕੇ ਤੁਰ ਸਕਦਾ ਹਾਂ ਅੱਜ ਮੈਂ ਕਹਿ ਸਕਦਾ ਹਾਂ ਕਿ ਮੈਂ ਦੁਨੀਆ ਦੇ ਸਭ ਤੋਂ ਚੰਗੇ ਕੱਪਾਂ ‘ਚੋਂ ਇੱਕ ਹਾਂ ਰਾਹੁਲ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ ਤੇ ਜਿਉਂ ਹੀ ਕੱਪ ਨੇ ਆਪਣੀ ਗੱਲ ਪੂਰੀ ਕੀਤੀ ਉਸਦੀਆਂ ਅੱਖਾਂ ਖੁੱਲ੍ਹ ਗਈਆਂ ਅੱਜ ਸੁਫਨੇ ‘ਚ ਹੀ ਸਹੀ, ਰਾਹੁਲ ਮਿਹਨਤ ਦਾ ਮਹੱਤਵ ਸਮਝ ਗਿਆ ਸੀ ਉਸਨੇ ਮਨ ਹੀ ਮਨ ਫੈਸਲਾ ਕੀਤਾ ਕਿ ਹੁਣ ਉਹ ਕਦੇ ਮਿਹਨਤ ਤੋਂ ਮਨ ਨਹੀਂ ਮੋੜੇਗਾ ਅਤੇ ਆਪਣੇ ਅਧਿਆਪਕ ਅਤੇ ਮਾਪਿਆਂ ਦੇ ਕਹੇ ਅਨੁਸਾਰ ਮਨ ਲਾ ਕੇ ਪੜ੍ਹੇਗਾ ਅਤੇ ਸਖ਼ਤ ਮਿਹਨਤ ਕਰੇਗਾ ਬੱਚਿਓ ਇਸ ਕਹਾਣੀ ਤੋਂ ਸਾਨੂੰ ਸਖ਼ਤ ਮਿਹਨਤ ਕਰਨ ਦੀ ਸਿੱਖਿਆ ਮਿਲਦੀ ਹੈ, ਫਿਰ ਭਾਵੇਂ ਉਹ ਪੜ੍ਹਾਈ ਹੋਵੇ, ਖੇਡਾਂ ਹੋਣ ਜਾਂ ਕੋਈ ਹੋਰ ਖੇਤਰ ਤੁਸੀਂ ਸੁਣਿਆ ਵੀ ਹੋਵੇਗਾ ਕਿ ਸਖ਼ਤ ਮਿਹਨਤ ਦਾ ਕੋਈ ਬਦਲ ਨਹੀਂ ਹੈ ਇਸ ਲਈ ਕਦੇ ਸਖ਼ਤ ਮਿਹਨਤ ਤੋਂ ਪਿੱਛੇ ਨਾ ਹਟੋ ਯਾਦ ਰੱਖੋ ਜਿੰਨਾ ਵੱਡਾ ਸੰਘਰਸ਼ ਹੋਵੇਗਾ ਜਿੱਤ ਓਨੀ ਹੀ ਸ਼ਾਨਦਾਰ ਹੋਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ