ਪੰਜਾਬ ਬੰਦ ਦਾ ਗੁਰੂਹਰਸਹਾਏ ਦੇ ਬਜ਼ਾਰ ’ਚ ਨਹੀਂ ਦਿਸਿਆ ਅਸਰ, ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਬਜ਼ਾਰ

Punjab Bandh
ਪੰਜਾਬ ਬੰਦ ਦਾ ਗੁਰੂਹਰਸਹਾਏ ਦੇ ਬਜ਼ਾਰ ’ਚ ਨਹੀਂ ਦਿਸਿਆ ਅਸਰ, ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਬਜ਼ਾਰ

(ਸਤਪਾਲ ਥਿੰਦ) ਗੁਰੂਹਰਸਹਾਏ। ਮਣੀਪੁਰ ਵਿੱਚ ਵਾਪਰੀ ਹਿੰਸਕ ਘਟਨਾ ਦੇ ਮੱਦੇਨਜ਼ਰ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਪੀੜਿਤਾਂ ਨੂੰ ਇਨਸਾਫ਼ ਦਿਵਾਉਣ ਲਈ ਮਸੀਹ ਭਾਏਚਾਰੇ ਵੱਲੋਂ ਬੁੱਧਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦਾ ਅਸਰ ਜਿਆਦਾਤਰ ਸ਼ਹਿਰਾਂ ’ਚ ਵੇਖਣ ਨੂੰ ਮਿਲਿਆ ਪਰ ਗੁਰੂਹਰਸਹਾਏ ਦੀ ਗੱਲ ਕੀਤੀ ਜਾਵੇ ਗੁਰੂਹਰਸਹਾਏ ਦੇ ਵਿੱਚ ਆਮ ਦਿਨ ਦੀ ਤਰ੍ਹਾਂ ਬਜ਼ਾਰ ਖੁੱਲ੍ਹੇ ਦਿਖਾਈ ਦੇ ਰਹੇ ਹਨ , ਸਾਰੇ ਹੀ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਹਨ ।

ਇਹ ਵੀ ਪੜ੍ਹੋ : Cholera: ਹੈਜ਼ੇ ਕਾਰਨ 30 ਲੋਕਾਂ ਦੀ ਮੌਤ, WHO ਨੇ ਪ੍ਰਗਟਾਈ ਚਿੰਤਾ

Punjab Bandh

ਕਿਸੇ ਵੀ ਅਣਸਖਾਵੀਂ ਘਟਨਾ ਨਾਲ ਨਜਿੱਠਣ ਲਈ ਡੀਐਸਪੀ ਯਾਦਵਿੰਦਰ ਸਿੰਘ ਬਾਜਵਾ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਦੀ ਅਗਵਾਈ ਵਿਚ ਵੱਡੀ ਗਿਣਤੀ ਵਿੱਚ ਪੁਲਿਸ ਦੇ ਮੁਲਾਜ਼ਮ ਬਾਜ਼ਾਰਾਂ ਵਿੱਚ ਗਸ਼ਤ ਕਰ ਰਹੇ ਹਨ ਤੇ ਬੱਤੀਆ ਵਾਲਾ ਚੌਂਕ ਵਿਖੇ ਪੁਲੀਸ ਦੇ ਅਧਿਕਾਰੀ ਵੱਡੀ ਗਿਣਤੀ ’ਚ ਤਾਇਨਾਤ ਹਨ , ਪੁਲਿਸ ਵੱਲੋਂ ਬਾਜ਼ਾਰਾਂ ਵਿੱਚ ਪੂਰੀ ਨਜ਼ਰ ਰੱਖੀ ਜਾ ਰਹੀ ਹੈ ।