ਬੇਅਦਬੀ ‘ਚ ਨਹੀਂ ਐ ਡੇਰੇ ਦਾ ਹੱਥ, ਝੂਠੇ ਲੱਗ ਰਹੇ ਹਨ ਦੋਸ਼

Hand, Dreadless, Person, Looks, False, Fraud

ਆਮ ਆਦਮੀ ਪਾਰਟੀ ਨੇ ਦਿੱਤਾ ਜਸਟਿਸ ਰਣਜੀਤ ਸਿੰਘ ਰਿਪੋਰਟ ‘ਤੇ ਬਿਆਨ | Profanity

  • ਜਿਹੜਾ ਮੈਂ ਕਿਹਾ ਐ ਸਪੱਸ਼ਟ ਕਿਹਾ ਐ, ਪੱਤਰਕਾਰ ਮੇਰੇ ਮੂੰਹ ਨਾ ਪਾਉਣ ਆਪਣੇ ਸ਼ਬਦ : ਕੁਲਤਾਰ ਸੰਧਵਾ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦਾ ਕੋਈ ਵੀ ਹੱਥ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਇਹੋ ਜਿਹਾ ਕੁਝ ਕੀਤਾ ਹੈ। ਇਸ ਮਾਮਲੇ ਵਿੱਚ ਕੁਝ ਡੇਰਾ ਪ੍ਰੇਮੀ ਸਿਰਫ਼ ਸ਼ੱਕ ਦੇ ਅਧਾਰ ‘ਤੇ ਜ਼ਰੂਰ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਉਨ੍ਹਾਂ ਬਾਰੇ ਸੀਬੀਆਈ ਜਾਂਚ ਕਰ ਰਹੀ ਹੈ, ਇਸ ਨਾਲ ਡੇਰਾ ਸੱਚਾ ਸੌਦਾ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਸੱਦੀ ਗਈ।

ਪ੍ਰੈਸ ਕਾਨਫਰੰਸ ਵਿੱਚ ਵਿਧਾਇਕ ਕੁਲਤਾਰ ਸੰਧਵਾ ਨੇ ਕੀਤਾ ਹੈ। ਕੁਲਤਾਰ ਸੰਧਵਾ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਕੁਝ ਪੰਜਾਬ ਵਿਰੋਧੀ ਲੋਕ ਪੰਜਾਬ ਨੂੰ ਅੱਗ ਲਵਾਉਣਾ ਚਾਹੁੰਦੇ ਹਨ ਅਤੇ ਪੰਜਾਬ ਵਿੱਚ ਪਾੜ ਪਾਉਣਾ ਚਾਹੁੰਦੇ ਹਨ ਪਰ ਉਹ ਇਸ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਦਾ ਸਿਰਫ਼ ਇੰਨਾ ਹੀ ਕਹਿਣਾ ਹੈ ਕਿ ਜਿਹੜਾ ਵੀ ਬੇਅਦਬੀ ਮਾਮਲੇ ਵਿੱਚ ਅਸਲ ਦੋਸ਼ੀ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਦੋਂ ਕਿ ਬਾਕੀਆਂ ‘ਤੇ ਉਂਗਲ ਚੁੱਕਣਾ ਗਲਤ ਹੈ।

ਇਹ ਵੀ ਪੜ੍ਹੋ : ਕਿਸਾਨ ਆਗੂ ਰੁਲਦੂ ਸਿੰਘ ਵੱਲੋਂ ਖ਼ੁਦਕਸ਼ੀ ਦੀ ਸੋਸ਼ਲ ਮੀਡੀਆ ’ਤੇ ਫੈਲੀ ਝੂਠੀ ਖ਼ਬਰ

ਉਨ੍ਹਾਂ ਇੱਥੇ ਇੱਕ ਪੱਤਰਕਾਰ ਨੂੰ ਕਿਹਾ ਕਿ ਜਿਹੜਾ ਉਨ੍ਹਾਂ ਨੇ ਕਹਿਣਾ ਸੀ ਉਹ ਕਹਿ ਚੁੱਕੇ ਹਨ ਇਸ ਲਈ ਉਹ ਪੱਤਰਕਾਰ ਦੀ ਪਸੰਦ ਦਾ ਬਿਆਨ ਨਹੀਂ ਦੇ ਸਕਦੇ ਹਰਪਾਲ ਚੀਮਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਵਿੱਚ ਚਲ ਰਹੇ ਵੱਡੇ ਸੰਕਟ ਨੂੰ ਦੂਰ ਕਰਨ ਲਈ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਵਿਚੋਲੇ ਦੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ। ਬਾਗੀ ਵਿਧਾਇਕਾਂ ਦੇ ਧੜੇ ਦੇ ਮੁੱਖੀ ਸੁਖਪਾਲ ਖਹਿਰਾ ਨੂੰ ਮਨਾਉਣ ਲਈ ਅਮਨ ਅਰੋੜਾ ਉਨ੍ਹਾਂ ਕੋਲ ਗਏ ਸਨ ਅਤੇ ਲਗਭਗ 4 ਘੰਟਿਆਂ ਦੀ ਮੀਟਿੰਗ ਵੀ ਕੀਤੀ ਗਈ ਪਰ ਮੀਟਿੰਗ ਹੁਣ ਤੱਕ ਬੇਸਿੱਟਾ ਹੀ ਰਹੀ ਹੈ। (Profanity)

ਵਿਰੋਧ ਧਿਰ ਦੇ ਲੀਡਰ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਉਨਾਂ ਵਲੋਂ ਕੋਸ਼ਸ਼ਾਂ ਜਾਰੀ ਹਨ ਅਤੇ ਜਲਦ ਹੀ ਬਾਗੀ ਵਿਧਾਇਕਾਂ ਨੂੰ ਮਨਾ ਲਿਆ ਜਾਏਗਾ। ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਅਤੇ ਬਾਕੀ ਹੋਰ ਵਿਧਾਇਕਾਂ ਨੂੰ ਮਨਾਉਣ ਦੀ ਕੋਸ਼ਸ਼ਾਂ ਅਜੇ ਖ਼ਤਮ ਨਹੀਂ ਕੀਤੀ ਗਈਆਂ ਹਨ ਅਤੇ ਉਨਾਂ ਨੂੰ ਮਨਾਉਣ ਲਈ ਉਹ ਲਗੇ ਹੋਏ ਹਨ। ਸਾਰੇ ਵਿਧਾਇਕਾਂ ਨੇ ਸਲਾਹ ਕਰਨ ਤੋਂ ਬਾਅਦ ਅਮਨ ਅਰੋੜਾ ਨੂੰ ਸੁਖਪਾਲ ਖਹਿਰਾ ਕੋਲ ਭੇਜਿਆ ਸੀ ਅਤੇ ਅਜੇ ਪਹਿਲੀ ਮੀਟਿੰਗ ਹੋਈ ਹੈ, ਇਸ ਤੋਂ ਬਾਅਦ ਹੋਰ ਮੀਟਿੰਗਾਂ ਵੀ ਹੋਣਗੀਆਂ। ਇੱਥੇ ਹੀ ਹਰਪਾਲ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਮਨਾਇਆ ਜਰੂਰ ਜਾਏਗਾ ਪਰ ਬਠਿੰਡਾ ਕਨਵੈਨਸ਼ਨ ਵਿੱਚ ਪਾਸ ਕੀਤੇ ਗਏ ਬਾਗੀ ਧੜੇ ਵੱਲੋਂ 6 ਮਤੇ ਉਨ੍ਹਾਂ ਨੂੰ ਪ੍ਰਵਾਨ ਨਹੀਂ ਹੋਣਗੇ।