ਭਾਰਤ VS ਵੈਸਟਇੰਡੀਜ਼ ਦਰਮਿਆਨ ਅੱਜ ਖੇਡਿਆ ਜਾਵੇਗਾ ਪਹਿਲਾ ਟੀ-20 ਮੁਕਾਬਲਾ

t 20 mathch

 India VS West Indies T20  ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਹੋਵੇਗਾ ਸ਼ੁਰੂ

  • ਦੋਵਾਂ ਟੀਮਾਂ ਜਿੱਤ ਨਾਲ ਕਰਨਾ ਚਹੁੰਣੀਗਾਂ ਸ਼ੁਰੂਆਤ

ਨਵੀਂ ਦਿੱਲੀ। ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਟੀ-20 ਲੜੀ ਦਾ ਪਹਿਲਾ ਮੁਕਾਬਲਾ ਅੱਜ ਖੇਡਿਆ ਜਾਵੇਗਾ। ਭਾਰਤ ਇੱਕ ਰੋਜ਼ਾ ਲੜੀ ਜਿੱਤਣ ਤੋਂ ਬਾਅਦ ਹੁਣ ਟੀ-20 ਲੜੀ ’ਚ ਵਿੰਡੀਜ਼ ਨੂੰ ਹਰਾਉਣ ਦੀ ਕੋਸ਼ਿਸ਼ ਕਰੇਗੀ। ਦੂਜੇ ਪਾਸੇ ਵੈਸਟਇੰਡੀਜ਼ ਵੀ ਇੱਕ ਰੋਜ਼ਾ ਲੜੀ ਦੀ ਹਾਰ ਨੂੰ ਭੁਲਾ ਕੇ ਨਵੇਂ ਸਿਰੇ ਤੋਂ ਟੀ-20 ਮੈਚ ਜਿੱਤ ਕੇ ਸ਼ੁਰੂਆਤ ਕਰਨਾ ਚਾਹੇਗੀ। ਇਹ ਮੁਕਾਬਲਾ ਟੱਕਰ ਦਾ ਹੋਵੇਗਾ। ਭਾਰਤ ਨੇ ਹਾਲੇ ਤੱਕ ਵੈਸਟਿੰਡੀਜ਼ ਖਿਲਾਫ ਉਸ ਦੀ ਧਰਤੀ ’ਤੇ 4 ਮੈਚ ਖੇਡੇ ਹਨ। ਟੀਮ ਨੂੰ 2 ਮੈਚਾਂ ’ਚ ਜਿੱਤ ਮਿਲੀ ਹੈ ਤੇ 2 ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਜੇਕਰ ਭਾਰਤ ਟੀ-20 ਮੈਚ ਦੇ ਪੰਜੇ ਮੁਕਾਬਲੇ ਜਿੱਤ ਜਾਂਦੀ ਹੈ ਤਾਂ ਰੋਹਿਤ ਐਂਂਡ ਕੰਪਨੀ ਵੈਸਟਇੰਡੀਜ਼ ਨੂੰ ਉਸ ਦੇ ਘਰ ’ਚ ਸਭ ਤੋਂ ਵੱਧ ਵਾਰ ਟੀ-20 ਮੈਚ ਹਰਾਉਣ ਵਾਲੀ ਟੀਮ ਬਣ ਜਾਵੇਗੀ। ਇੰਗਲੈਂਡ ਨੇ ਵੈਸਟਇੰਡੀਜ਼ ’ਚ ਸਭ ਤੋਂ ਵੱਧ 6 ਟੀ-20 ਮੁਕਾਬਲੇ ਜਿੱਤੇ ਹਨ। ਦੂਜੇ ਨੰਬਰ ’ਤੇ ਪਕਿਸਤਾਨ ਦੀ ਟੀਮ ਹੈ। ਉਸ ਨੇ ਵੀ 6 ਮੈਚ ਆਪਣੇ ਨਾਂਅ ਕੀਤੇ ਹਨ।

ਟੀ-20 ’ਚ ਸੀਨੀਅਰ ਖਿਡਾਰੀਆਂ ਦੀ ਵਾਪਸੀ

ਟੀ-20 ’ਚ ਭਾਰਤੀ ਟੀਮ ਵੱਖਰੀ ਨਜ਼ਰ ਆਵੇਗੀ। ਇਸ ਟੀਮ ’ਚ ਭਾਰਤ ਦੇ ਸੀਨੀਅਰ ਖਿਡਾਰੀ ਸ਼ਾਮਲ ਹਨ। ਜਿਨ੍ਹਾਂ ’ਚ ਰੋਹਿਤ ਸ਼ਰਮਾ ਕਪਤਾਨ, ਹਾਰਦਿਕ ਪਾਂਡਿਆ, ਦਿਨੇਸ਼ ਕਾਰਤਿਕ, ਭੁਵਨੇਸ਼ਵਰ ਕੁਮਾਰ, ਰਿਸ਼ਭ ਪੰਤ ਤੇ ਆਰ ਅਸ਼ਵਿਨ ਸ਼ਾਮਲ ਹਨ। ਇਹ ਖਿਡਾਰੀ ਇੱਕ ਰੋਜ਼ਾ ਲੜੀ ਦਾ ਹਿੱਸਾ ਨਹੀਂ ਸਨ। ਇੱਕ ਵਾਰ ਫਿਰ ਹਾਰਦਿਕ ਪਾਂਡਿਆ ਦੀ ਸ਼ਾਨਦਾਰ ਬੱਲੇਬਾਜ਼ੀ ਵੇਖਣ ਦਾ ਮੌਕਾ ਮਿਲੇਗਾ। ਪਾਂਡਿਆ ਇਸ ਸਮੇਂ ਸ਼ਾਨਦਾਰ ਫਾਰਮ ’ਚ ਹਨ। ਉਹ ਗੇਂਦ ਤੇ ਬੱਲੇ ਨਾਲ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਸ ਵਾਰ ਵੇਖਣਾ ਇਹ ਹੋਵੇਗਾ ਕਿ ਰੋਹਿਤ ਸ਼ਰਮਾ ਨਾਲ ਰਿਸਭ ਪੰਤ ਓਪਨਿੰਗ ’ਚ ਉਤਰਨਗੇ ਜਾ ਨਹੀਂ। ਇੰਗਲੈਂਡ ਖਿਲ਼ਾਫ ਰੋਹਿਤ ਸ਼ਰਮਾ ਨਾਲ ਰਿਸ਼ਭ ਪੰਤ ਓਪਨਰ ਕਰਦੇ ਨਜ਼ਰ ਆਏ ਸਨ। ਪਰ ਉਹ ਜ਼ਿਆਦਾ ਕਾਮਯਾਬ ਨਹੀਂ ਰਹੇ। ਹੁਣ ਟੀਮ ’ਚ ਇਸ਼ਾਨ ਕਿਸ਼ਨ ਮੌਜ਼ੂਦ ਹੈ ਤੇ ਉਹ ਰੋਹਿਤ ਸ਼ਰਮਾ ਨਾਲ ਓਪਨਿੰਗ ਕਰ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ