ਅਮਲੋਹ ਹਲਕੇ ਦੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ ’ਚ ਕਿਸੇ ਵੀ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ : ਗੈਰੀ ਵੜਿੰਗ

Amloh News
ਅਮਲੋਹ : ਸਕੂਲ ਆਫ ਐਮੀਨੈਂਸ ਦੇ ਉਦਘਾਟਨ ਮੌਕੇ ਅਧਿਕਾਰੀਆਂ ਨਾਲ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਤੇ ਹੋਰ। ਤਸਵੀਰ: ਅਨਿਲ ਲੁਟਾਵਾ

ਸਕੂਲ ਆਫ ਐਮੀਨੈਂਸ ਅਮਲੋਹ ’ਤੇ ਕਰੀਬ ਢਾਈ ਕਰੋੜ ਰੁਪਏ ਖਰਚ ਕੀਤੇ (Amloh News)

(ਅਨਿਲ ਲੁਟਾਵਾ) ਅਮਲੋਹ। ਅਮਲੋਹ ਹਲਕੇ ਦੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ ’ਚ ਕਿਸੇ ਵੀ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਸਕੂਲ ਆਫ ਐਮੀਨੈਂਸ, ਅਮਲੋਹ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ। ਵਿਧਾਇਕ ਬੜਿੰਗ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਅਮਲੋਹ ’ਤੇ ਕਰੀਬ ਢਾਈ ਕਰੋੜ ਰੁਪਏ ਖਰਚ ਕੀਤੇ ਹਨ। Amloh News

ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕ੍ਰਾਂਤੀਕਾਰੀ ਫੈਸਲੇ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਆਈ.ਏ.ਐਸ. ਤੇ ਆਈ.ਪੀ.ਐਸ. ਵਰਗੀਆਂ ਉਚ ਪਦਵੀਆਂ ’ਤੇ ਪਹੁੰਚ ਸਕਣਗੇ। ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਆਮ ਵਿਅਕਤੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣ ਨੂੰ ਹੀ ਤਰਜ਼ੀਹ ਦਿੰਦੇ ਸਨ ਪ੍ਰੰਤੂ ਮੌਜੂਦਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਇਤਿਹਾਸਕ ਉਪਰਾਲਿਆਂ ਸਦਕਾ ਅੱਜ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੀ ਗਿਣਤੀ ਵਿੱਚ ਵੱਡਾ ਇਜ਼ਾਫਾ ਹੋਇਆ ਹੈ।

ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੀ ਗਿਣਤੀ ਵਿੱਚ ਵੱਡਾ ਇਜ਼ਾਫਾ ਹੋਇਆ

ਹਲਕਾ ਵਿਧਾਇਕ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਅਮਲੋਹ ਵਿੱਚ ਚੰਗੀ ਤਰ੍ਹਾਂ ਨਾਲ ਲੈਸ ਆਧੁਨਿਕ ਬੁਨਿਆਦੀ ਢਾਂਚਾ ਜਿਵੇਂ ਕਿ ਡਬਲ ਡੈਸਕ, ਟੀਚਰ ਟੇਬਲ, ਟੀਚਰ ਚੇਅਰ, ਅਲਮੀਰਾ, ਲੈਕਚਰ ਸਟੈਂਡ, ਸਫੈਦ ਬੋਰਡ, ਹਰੇ ਬੋਰਡ ,ਬਲਾਇੰਡਸ, ਡਿਸਪਲੇ ਬੋਰਡ, ਅਤੇ ਪ੍ਰੋਜੈਕਟਰ ਦੇ ਨਾਲ ਚੰਗੀ ਤਰ੍ਹਾਂ ਲੈਸ ਹਵਾਦਾਰ ਕਲਾਸ-ਰੂਮ ਹਨ । ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਚੰਗੀ ਤਰ੍ਹਾਂ ਸਜਾਈਆਂ ਅਤੇ ਆਧੁਨਿਕ ਬੁਨਿਆਦੀ ਢਾਂਚੇ ਨਾਲ ਪੂਰੀ ਤਰ੍ਹਾਂ ਲੈਸ 4 ਪ੍ਰਯੋਗਸ਼ਾਲਾਵਾਂ ਹਨ। ਇਸਦੇ ਨਾਲ ਹੀ ਏ ਸੀ ਕੰਪਿਊਟਰ ਲੈਬ, ਆਈਟੀ ਲੈਬਸ, ਸਿਕਿਉਰਟੀ ਲੈਬਸ, ਟੇਬਲ, ਕੁਰਸੀਆਂ, ਬਲਾਇੰਡਸ ਅਤੇ ਗ੍ਰਾਫਿਕਸ, ਬਹੁਤ ਸਾਰੀਆਂ ਕਿਤਾਬਾਂ ਵਾਲੀ ਵਿਸ਼ਾਲ ਅਤੇ ਚੰਗੀ ਹਵਾਦਾਰ ਲਾਇਬ੍ਰੇਰੀ ਦਾ ਨਿਰਮਾਣ ਵੀ ਕੀਤਾ ਗਿਆ ਹੈ।

ਹਲਕਾ ਵਿਧਾਇਕ ਨੇ ਦੱਸਿਆ ਕਿ ਇਸ ਸਕੂਲ ਵਿੱਚ 12 ਵਾਸ਼ਰੂਮ (4 ਲੜਕੀਆਂ ਲਈ, 4 ਲੜਕਿਆਂ ਲਈ, 4 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ) ਬਣਾਏ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਇਸ ਸਕੂਲ ਵਿੱਚ 4 ਪ੍ਰਮੁੱਖ ਖੇਡਾਂ, ਵਾਲੀਬਾਲ, ਹਾਕੀ, ਬੈਡਮਿੰਟਨ, ਅਤੇ ਫੁਟਬਾਲ ਦੇ ਵਿਸ਼ਾਲ ਮੈਦਾਨ, ਅਤੇ ਟੇਬਲ ਟੈਨਿਸ ਆਦਿ ਹੋਰ ਬਹੁਤ ਸਾਰੀਆਂ ਖੇਡਾਂ ਕਿੱਟਾਂ ਨਾਲ ਲੈਸ ਹਨ। ਇਸ ਦੇ ਨਾਲ ਹੀ ਸਕੂਲ ਵਿੱਚ ਐਨ.ਸੀ.ਸੀ, ਐਨ.ਐਸ.ਐਸ. ਦੀਆਂ ਗਤੀਵਿਧੀਆਂ ਦਾ ਸੁਚਾਰੂ ਪ੍ਰਬੰਧ।

ਖੇਡਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਦੁਆਰਾ ਨੈਸ਼ਨਲ ਪੱਧਰ ਵਿੱਚ ਭਾਗੀਦਾਰੀ ਹੋਵੇਗੀ। ਵਿਦਿਆਰਥੀਆਂ ਵਾਸਤੇ ਬਿਲਡਿੰਗ ਦੀਆਂ ਸਾਰੀਆਂ ਮੰਜ਼ਿਲਾਂ ’ਤੇ 4 ਆਰਓ ਅਤੇ ਵਾਟਰ ਕੂਲਰ ਸੀ.ਸੀ.ਟੀ.ਵੀ. ਕੈਮਰੇ ਅਤੇ ਵਾਈ ਫਾਈ ਸੁਵਿਧਾ, ਏਅਰ ਕੰਡੀਸ਼ਨਡ ਪਿ੍ਰੰਸੀਪਲ ਦਫ਼ਤਰ, ਅਧਿਆਪਕਾਂ ਲਈ ਮੇਜ਼ਾਂ, ਕੁਰਸੀਆਂ, ਅਲਮਾਰੀਆਂ ਵਾਲੇ 3 ਸਟਾਫ਼ ਰੂਮ ਅਤੇ ਸਾਰੀਆਂ ਕਲਾਸਾਂ ਸਿੱਧਾ ਪ੍ਰਸਾਰਣ ਪ੍ਰਣਾਲੀ ਨਾਲ ਜੁੜੀਆਂ ਹਨ ।

ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ

ਇਸਦੇੇ ਨਾਲ ਹੀ ਸਕੂਲ ਵਿੱਚ ਸਟੈਮ ਲੈਬ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਾਸਤੇ ਰੈਂਪ, ਵਿਦਿਆਰਥੀਆਂ ਅਤੇ ਸਟਾਫ਼ ਲਈ ਪਾਰਕਿੰਗ ਸਹੂਲਤ। ਸਾਰੀ ਇਮਾਰਤ ਦੀ ਸਥਿਤੀ ਨੂੰ ਦਰਸਾਉਣ ਲਈ ਸਾਈਨੇਜ ਉਪਲਬੱਧ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ। ਹਲਕਾ ਵਾਸੀਆਂ ਦੀ ਮੰਗ ਮੁਤਾਬਿਕ ਅਮਲੋਹ ਲਈ ਹਾਕੀ ਦਾ ਅਸਟੋਟਰੋਫ ਪਾਸ ਹੋ ਚੁੱਕਿਆ ਹੈ, ਜਿਸ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਅਮਲੋਹ ਦੇ ਨੇੜੇ ਪਿੰਡ ਮਾਨਗੜ ਕੋਲ ਚਾਰ ਏਕੜ ਵਿੱਚ ਨਵਾਂ ਸਟੇਡੀਅਮ ਬਣ ਕੇ ਛੇਤੀ ਹੀ ਤਿਆਰ ਹੋ ਜਾਵੇਗਾ। Amloh News

ਇਹ ਵੀ ਪੜ੍ਹੋ: ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਵੇਗੀ ਇਹ ਸਰਕਾਰ, ਹੋ ਗਿਆ ਐਲਾਨ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਇਸ਼ਾ ਸਿੰਗਲ,ਐਸਡੀਐਮ ਗੁਰਵਿੰਦਰ ਸਿੰਘ ਜੌਹਲ, ਪਿ੍ਰੰਸੀਪਲ ਇਕਬਾਲ ਸਿੰਘ,ਨੋਡਲ ਅਫਸਰ ਜਸਕੀਰਤ ਕੌਰ, ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸ਼ਾਲੂ ਮਹਿਰਾ,ਡਿਪਟੀ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ਼ਮਸ਼ੇਰ ਸਿੰਘ, ਜ਼ਿਲ੍ਹਾ ਸਮਾਰਟ ਸਕੂਲ ਮੇਂਟਰ ਰਾਮ ਭੂਸ਼ਣ, ਡਿਪਟੀ ਐਲੀਮੈਂਟਰੀ ਦੀਦਾਰ ਸਿੰਘ ਮਾਂਗਟ, ਬਲਾਕ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸੀਨੀਅਰ ਆਗੂ ਸਿੰਗਾਰਾ ਸਿੰਘ ਸਲਾਣਾ, ਪ੍ਰਿੰਸੀਪਲ ਇਕਬਾਲ ਸਿੰਘ,

ਪਿ੍ਰੰਸੀਪਲ ਨਰਿੰਦਰਜੀਤ ਕੌਰ, ਬਲਾਕ ਪ੍ਰਾਇਮਰੀ ਅਫਸਰ ਅੱਛਰ ਸ਼ਰਮਾ, ਪਿ੍ਰੰਸੀਪਲ ਕੰਵਲਜੀਤ ਬੈਨੀਪਾਲ,ਡਾ ਨਰਿੰਦਰ ਸਿੰਘ, ਬੀ ਐਨ ਓ ਰਵਿੰਦਰ ਕੌਰ, ਜਗਵਿੰਦਰ ਗਰੇਵਾਲ, ਹਰਜੀਤ ਗਰੇਵਾਲ, ਸੁਖਵੀਰ ਗਰੇਵਾਲ, ਗੁਰੀ ਬੜਿੰਗ, ਹਰਵਿੰਦਰ ਸਿੰਘ ਭੱਟੋ, ਮਾਂ ਦਲਵੀਰ ਸਿੰਘ ਸੰਧੂ,ਬੰਤ ਸਿੰਘ, ਦਰਸ਼ਨ ਸਿੰਘ, ਪਾਲੀ ਅਰੋੜਾ, ਸੁਖਦੇਵ ਸਿੰਘ, ਰੌਸ਼ਨ ਲਾਲ ਸੂਦ, ਦਵਿੰਦਰ ਅਰੋੜਾ, ਸਨੀ ਮਾਹੀ, ਰਾਕੇਸ਼ ਬੰਟੀ , ਸਕੂਲ ਸਟਾਫ਼, ਵਿਦਿਆਰਥੀ ਅਤੇ ਇਲਾਕੇ ਦੇ ਲੋਕ ਮੌਜੂਦ ਸਨ।