ਪਾਕਿ ’ਚ ਧਰਮ ਬਦਲੀ ਦਾ ਮਾਮਲਾ ਗਰਮਾਇਆ, 6 ’ਤੇ ਪਰਚਾ ਦਰਜ

Pakistan, Case

ਲੜਕੀ ਦੇ ਜ਼ਬਰਨ ਨਿਕਾਹ ’ਤੇ ਅਮਰਿੰਦਰ ਨੇ ਪ੍ਰਗਟਾਇਆ ਗੁੱਸਾ | Islamabad News

  • ਪਾਕਿ ਇਸ ਮਾਮਲੇ ’ਤੇ ਛੇਤੀ ਚੁੱਕੇ ਸਖ਼ਤ ਕਦਮ | Islamabad News

ਇਸਲਾਮਾਬਾਦ (ਏਜੰਸੀ)। ਭਾਰਤ ਤੇ ਪਾਕਿਸਤਾਨ ਦਰਮਿਆਨ ਵਧਦੇ ਤਣਾਅ ਦੌਰਾਨ ਨਨਕਾਣਾ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ’ਚ ਇੱਕ ਗ੍ਰੰਥੀ ਦੀ ਬੇਟੀ ਨੂੰ ਜ਼ਬਰਨ ਇਸਲਾਮ ਧਰਮ ਕਬੂਲ ਕਰਵਾਉਣ ਅਤੇ ਫਿਰ ਨਿਕਾਹ ਕਰਵਾਉਣ ਦਾ ਮਾਮਲਾ ਗਰਮਾ ਗਿਆ ਹੈ ਪ੍ਰਕਾਸ਼ ਪੂਰਬ ਤੋਂ ਕੁਝ ਦਿਨ ਪਹਿਲਾਂ ਹੀ ਵਾਪਰੀ ਘੱਟ ਗਿਣਤੀ ਭਾਈਚਾਰੇ ਦੇ ਨਾਲ ਇਸ ਘਟਨਾ ਨਾਲ ਪਾਕਿਸਤਾਨ ਦੇ ਸਿੱਖ ਤੇ ਘੱਟ ਗਿਣਤੀ ਭਾਈਚਾਰੇ ਦੇ ਲੋਕ ਪੂਰੀ ਤਰ੍ਹਾਂ ਘਬਰਾਏ ਹਨ ਇੱਧਰ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਮਾਮਲੇ ’ਚ ਅਪਰਾਧੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਕਿਸਤਾਨੀ ਵਿਦੇਸ਼ ਮੰਤਰੀ ਨਾਲ ਇਸ ਮੁੱਦੇ ਨੂੰ ਛੇਤੀ ਤੋਂ ਛੇਤੀ ਚੁੱਕਣ। (Islamabad News)

ਇਨ੍ਹਾਂ ਖਿਲਾਫ਼ ਹੋਇਆ ਮਾਮਲਾ ਦਰਜ | Islamabad News

ਸ੍ਰੀ ਨਨਕਾਣਾ ਸਾਹਿਬ ਥਾਣੇ ’ਚ ਦਰਜ ਐਫਆਈਆਰ ਅਨੁਸਾਰ 28 ਅਗਸਤ ਨੂੰ ਗੁਰਦੁਆਰਾ ਤੰਬੂ ਸਾਹਿਬ ’ਚ ਗ੍ਰੰਥੀ ਵਜੋਂ ਸੇਵਾ ਨਿਭਾਉਣ ਵਾਲੇ ਇੱਕ ਵਿਅਕਤੀ ਦੀ ਧੀ ਨੂੰ ਜਬਰਦਸਤੀ ਧਰਮ ਬਦਲੀ ਕਰਵਾਇਆ ਗਿਆ ਤੇ ਫਿਰ ਉਸ ਦਾ ਵਿਆਹ ਅਹਿਸਾਨ ਨਾਂਅ ਦੇ ਵਿਅਕਤੀ ਨਾਲ ਕਰ ਦਿੱਤਾ ਗਿਆ ਲੜਕੀ ਦੇ ਵੱਡੇ ਭਰਾ ਦੀ ਸ਼ਿਕਾਇਤ ’ਤੇ ਇਹ ਐਫਆਈਆਰ ਦਰਜ ਕੀਤੀ ਗਈ ਹੈ ਧਰਮ ਬਦਲੀ ਤੇ ਜ਼ਬਰੀ ਸ਼ਾਦੀ ਦੇ ਦੋਸ਼ ’ਚ ਇੱਕ ਔਰਤ ਰੁਕੈਇਆ ਸਮੇਤ ਛੇ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। (Islamabad News)