ਬਾਲਟੀਮੋਰ ’ਚ ਵੱਡਾ ਹਾਦਸਾ, ਕਾਰਗੋ ਜਹਾਜ਼ ਪੁਲ ਨਾਲ ਟਕਰਾਇਆ, ਪੁਲ ਟੁੱਟਣ ਕਾਰਨ ਵਾਹਨ ਨਦੀ ’ਚ ਡਿੱਗੇ

US Francis Scott Key Bridge

ਹਾਦਸਾ ਹੋਣ ਦੀ ਵਜ੍ਹਾ ਸਾਫ ਨਹੀਂ | US Francis Scott Key Bridge

  • ਦਾਲੀ ਜਹਾਜ਼ 948 ਫੁੱਟ ਲੰਬਾ

ਬਾਲਟੀਮੋਰ (ਏਜੰਸੀ)। ਅਮਰੀਕਾ ਦੇ ਮੈਰੀਲੈਂਡ ’ਚ ਇੱਕ ਮਾਲਵਾਹਕ ਜਹਾਜ ਦੇ ਨਾਲ ਟਕਰਾਉਣ ਤੋਂ ਬਾਅਦ ‘ਫ੍ਰਾਂਸਿਸ ਸਕਾਟ ਕੀ ਬ੍ਰਿਜ’ ਦਾ ਇੱਕ ਹਿੱਸਾ ਢਹਿ ਗਿਆ ਹੈ। ਨਿਊਯਾਰਕ ਟਾਈਮਜ ਮੁਤਾਬਕ ਇਹ ਘਟਨਾ ਅਮਰੀਕੀ ਸਮੇਂ ਮੁਤਾਬਕ ਕਰੀਬ 1.30 ਵਜੇ ਵਾਪਰੀ ਹੈ। ਪੁਲ ਨਾਲ ਟਕਰਾਉਣ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ ਤੇ ਜਹਾਜ ਡੁੱਬ ਗਿਆ। ਸਿੰਗਾਪੁਰ ਦੇ ਝੰਡੇ ਵਾਲਾ ਇਹ ਜਹਾਜ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਿਹਾ ਸੀ। ਇਸ ਨੇ ਸਿਰਫ 30 ਮਿੰਟ ਪਹਿਲਾਂ ਉਡਾਣ ਭਰੀ ਸੀ ਤੇ 22 ਅਪਰੈਲ ਨੂੰ ਸ੍ਰੀਲੰਕਾ ਪਹੁੰਚਣ ਵਾਲਾ ਸੀ। ਜਹਾਜ ਦਾ ਨਾਂਅ ਡਾਲੀ ਦੱਸਿਆ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ 7 ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲ ਡਿੱਗਣ ਕਾਰਨ ਇਸ ’ਤੇ ਮੌਜੂਦ ਕਈ ਵਾਹਨ ਵੀ ਪਾਣੀ ’ਚ ਰੁੜ੍ਹ ਗਏ ਹਨ। (US Francis Scott Key Bridge)

ਇਹ ਵੀ ਪੜ੍ਹੋ : Gangster : ਹੁਸ਼ਿਆਰਪੁਰ ’ਚ ਨਸ਼ਾ ਤਸਕਰ ਦਾ Encounter, ਇੱਕ ASI ਕਾਂਸਟੇਬਲ ਜ਼ਖ਼ਮੀ

ਡਾਲੀ ਦਾ ਜਹਾਜ 948 ਫੁੱਟ ਲੰਬਾ, ਇਹ ਪੈਟਾਪਸਕੋ ਨਦੀ ’ਤੇ ਬਣਿਆ

ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪੁਲ ’ਤੇ ਕਿੰਨੇ ਲੋਕ ਮੌਜੂਦ ਸਨ ਤੇ ਹੁਣ ਉਹ ਕਿਸ ਹਾਲਤ ’ਚ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਮੈਰੀਲੈਂਡ ਟਰਾਂਸਪੋਰਟੇਸਨ ਅਥਾਰਟੀ ਨੇ ਕਿਹਾ ਕਿ ਪੁਲ ’ਤੇ ਹਾਦਸੇ ਤੋਂ ਬਾਅਦ ਸਾਰੀਆਂ ਲੇਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਡਾਲੀ ਦਾ ਜਹਾਜ 948 ਫੁੱਟ ਲੰਬਾ ਸੀ। ਫ੍ਰਾਂਸਿਸ ਕੀ ਬ੍ਰਿਜ 1977 ’ਚ ਪੈਟਾਪਸਕੋ ਨਦੀ ਉੱਤੇ ਬਣਾਇਆ ਗਿਆ ਸੀ। ਇਸ ਦਾ ਨਾਂਅ ਫਰਾਂਸਿਸ ਸਕਾਟ ਕੀ ਦੇ ਨਾਂਅ ’ਤੇ ਰੱਖਿਆ ਗਿਆ ਹੈ, ਜਿਸ ਨੇ ਅਮਰੀਕਾ ਦਾ ਰਾਸ਼ਟਰੀ ਗੀਤ ਲਿਖਿਆ ਸੀ। (US Francis Scott Key Bridge)

ਜਹਾਜ ਦਾ ਅਮਲਾ ਸੁਰੱਖਿਅਤ, ਟੱਕਰ ਦਾ ਕਾਰਨ ਸਪੱਸ਼ਟ ਨਹੀਂ | US Francis Scott Key Bridge

ਡਾਲੀ ਜਹਾਜ ਦੀ ਮਾਲਕੀ ਵਾਲੀ ਕੰਪਨੀ ਨੇ ਕਿਹਾ ਕਿ ਜਹਾਜ ’ਚ ਮੌਜੂਦ ਦੋ ਪਾਇਲਟਾਂ ਸਮੇਤ ਪੂਰਾ ਅਮਲਾ ਸੁਰੱਖਿਅਤ ਹੈ। ਉਹ ਜਖਮੀ ਨਹੀਂ ਹਨ। ਜਹਾਜ ਤੇ ਪੁਲ ਵਿਚਕਾਰ ਟੱਕਰ ਹੋਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਜਹਾਜ ਦੇ ਮਾਲਕ ਤੇ ਅਧਿਕਾਰੀ ਜਾਂਚ ਕਰ ਰਹੇ ਹਨ। ਨਿਊਯਾਰਕ ਟਾਈਮਜ ਮੁਤਾਬਕ ਬਾਲਟੀਮੋਰ ਹਾਰਬਰ ’ਚ ਪਾਣੀ ਦਾ ਤਾਪਮਾਨ 9 ਡਿਗਰੀ ਸੈਲਸੀਅਸ ਹੈ। ਅਮਰੀਕਾ ਦੇ ਸੈਂਟਰ ਫਾਰ ਡਿਜੀਜ ਕੰਟਰੋਲ ਮੁਤਾਬਕ ਜਦੋਂ ਤਾਪਮਾਨ 21 ਡਿਗਰੀ ਸੈਲਸੀਅਸ ਤੋਂ ਹੇਠਾਂ ਹੁੰਦਾ ਹੈ ਤਾਂ ਸਰੀਰ ਦਾ ਤਾਪਮਾਨ ਵੀ ਤੇਜੀ ਨਾਲ ਡਿੱਗਦਾ ਹੈ। ਇਸ ਕਾਰਨ ਪਾਣੀ ’ਚ ਡੁੱਬੇ ਲੋਕਾਂ ਦੀ ਜਾਨ ਖਤਰੇ ’ਚ ਪੈ ਸਕਦੀ ਹੈ। (US Francis Scott Key Bridge)