29 ਮਾਰਚ ਨੂੰ ਬੀਡੀਪੀਓ ਨਾਭਾ ਦਫ਼ਤਰ ਅੱਗੇ ਵਿਸ਼ਾਲ ਧਰਨਾ ਅਤੇ ਮਾਰਚ ਕਰਨਗੇ ਨਰੇਗਾ ਕਾਮੇ

Nabha News
ਨਾਭਾ : 29 ਦੇ ਧਰਨੇ ਅਤੇ ਮਾਰਚ ਸੰਬੰਧੀ ਨਾਭਾ ਦੇ ਪਿੰਡਾਂ ’ਚ ਮੀਟਿੰਗ ਕਰਦੇ ਨਰੇਗਾ ਕਾਮੇ ਅਤੇ ਆਗੂ। ਤਸਵੀਰ: ਸ਼ਰਮਾ 

ਫਾਕੇ ਕੱਟਣ ਨੂੰ ਮਜ਼ਬੂਰ ਹੋਏ ਤਿੰਨ ਮਹੀਨਿਆਂ ਦੀ ਤਨਖਾਹੋ ਸੱਖਣੇ ਨਰੇਗਾ ਕਾਮਿਆਂ ਦੇ ਪਰਿਵਾਰ : ਬਲਦੇਵ ਬਾਬਰਪੁਰ

(ਤਰੁਣ ਕੁਮਾਰ ਸ਼ਰਮਾ) ਨਾਭਾ। ਨਰੇਗਾ ਕਾਮੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ) ਏਟਕ ਦੀ ਅਗਵਾਈ ’ਚ ਹਲਕਾ ਨਾਭਾ ਦੇ ਨਰੇਗਾ ਕਾਮੇ 29 ਮਾਰਚ ਨੂੰ ਸ਼ਾਹੀ ਸਮਾਧਾਂ ਮੈਹਸ ਗੇਟ ਨਾਭਾ ਇੱਕਠੇ ਹੋ ਕੇ ਮਾਰਚ ਕਰਦੇ ਹੋਏ ਬੀਡੀਪੀਓ ਦਫ਼ਤਰ ਅੱਗੇ ਧਰਨਾ ਦੇਣਗੇ ਕਿਉਂਕਿ ਨਰੇਗਾ ਕਾਮਿਆਂ ਦੀਆਂ ਤਿੰਨ ਮਹੀਨਿਆ ਤੋਂ ਉਜ਼ਰਤਾਂ ਨੂੰ ਕਥਿਤ ਰੂਪ ’ਚ ਰੋਕ ਰੱਖਿਆ ਗਿਆ ਹੈ। Nabha News

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ) ਏਟਕ ਦੇ ਤਹਿਸੀਲ ਨਾਭਾ ਸੀਨੀਅਰ ਆਗੂ ਬਲਦੇਵ ਸਿੰਘ ਬਾਬਰਪੁਰ ਨੇ ਨਾਭਾ ਤਹਿਸੀਲ ਦੇ ਪਿੰਡ ਨਰਮਾਣਾ, ਬਨੇਰਾ ਖੁਰਦ, ਬਨੇਰਾ ਕਲਾਂ ਵਿਖੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰੇਗਾ ਕਾਨੂੰਨ 2005 ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕੀਤਾ ਜਾਂਦਾ ਹੈ। ਨਰੇਗਾ ਕਾਨੂੰਨ 2005 ਸੰਬੰਧੀ ਸਰਕਾਰਾਂ ਦੀ ਸ਼ਹਿ ’ਤੇ ਅਫ਼ਸਰਸ਼ਾਹੀ ਧੱਜੀਆਂ ਉਡਾ ਰਹੀ ਹੈ। ਨਰੇਗਾ ਕਾਮਿਆਂ ਦੀ ਉਜ਼ਰਤਾਂ 431 ਰੁਪਏ ਦੀ ਬਜਾਏ ਕਾਮਿਆਂ ਨੂੰ 303 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ । Nabha News

ਉਨ੍ਹਾਂ ਕਿਹਾ ਕਿ ਬਹੁਤ ਨਿੰਦਣਯੋਗ ਹੈ ਕਿ ਸਰਕਾਰੀ ਬਾਬੂਆ ਦੀਆਂ ਤਨਖਾਹਾਂ ਸਮੇਂ ਸਿਰ ਖਾਤਿਆਂ ’ਚ ਪੈ ਜਾਂਦੀਆ ਹਨ ਪਰੰਤੂ ਰੋਜ਼ਾਨਾ ਮਜਦੂਰੀ ਰਾਹੀ ਖੂਹ ਪੁੱਟਣ ਵਾਲੇ ਮਜ਼ਦੂਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹੋ ਸੱਖਣਾ ਰੱਖਿਆ ਜਾ ਰਿਹਾ ਹੈ ਜਿਸ ਕਾਰਨ ਮੌਜੂਦਾ ਸਮੇਂ ਨਰੇਗਾ ਕਾਮਿਆਂ ਦੇ ਪਰਿਵਾਰ ਫਾਕੇ ਕੱਟਣ ਨੂੰ ਮਜ਼ਬੂਰ ਹੋ ਗਏ ਹਨ। ਇਨ੍ਹਾਂ ਮੀਟਿੰਗਾ ਨੂੰ ਸੰਬੋਧਨ ਕਰਦਿਆ ਨਰੇਗਾ ਆਗੂਆਂ ਦਰਸ਼ਨ ਕੌਰ ਬਨੇਰਾ ਖੁਰਦ, ਰਣਵੀਰ ਕੌਰ ਬਨੇਰਾ ਕਲਾਂ, ਮਨਦੀਪ ਕੌਰ ਨਰਵਾਣਾ, ਕੁਲਵੰਤ ਕੌਰ ਨਰਵਾਣਾ ਨੇ ਕਿਹਾ ਕਿ ਕੰਮ ਮੰਗਣ ਦੀਆਂ ਅਰਜੀਆ ਦਰਜ਼ ਹੋਣ ਬਾਵਜੂਦ ਨਿਸ਼ਚਿਤ ਸਮੇਂ ’ਤੇ ਕੰਮ ਨਹੀਂ ਦਿੱਤਾ ਜਾਂਦਾ ਹੈ। Nabha News

ਇਹ ਵੀ ਪੜ੍ਹੋ: ਬਾਲਟੀਮੋਰ ’ਚ ਵੱਡਾ ਹਾਦਸਾ, ਕਾਰਗੋ ਜਹਾਜ਼ ਪੁਲ ਨਾਲ ਟਕਰਾਇਆ, ਪੁਲ ਟੁੱਟਣ ਕਾਰਨ ਵਾਹਨ ਨਦੀ ’ਚ ਡਿੱਗੇ

ਗਦਾਈਆ ਪਿੰਡ ਦੇ ਮਜ਼ਦੂਰਾਂ ਨੂੰ ਇੱਕ ਮਹੀਨਾ ਬੀਤ ਜਾਣ ਬਾਵਜੂਦ ਵੀ ਕੰਮ ਨਹੀਂ ਦਿੱਤਾ ਜਾ ਰਿਹਾਂ ਹੈ। ਨਰੇਗਾ ਆਗੂਆ ਨੇ ਦੱਸਿਆ ਕਿ ਇਸ ਧਰਨੇ ’ਚ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ) ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਤੇ ਸੂਬਾ ਮੀਤ ਪ੍ਰਧਾਨ ਖੁਸ਼ੀਆਂ ਸਿੰਘ ਬਰਨਾਲਾ, ਬਰਨਾਲਾ ਜ਼ਿਲ੍ਹਾ ਪ੍ਰਧਾਨ ਜੁਗਰਾਜ ਸਿੰਘ ਰਾਮਾ, ਮਲੇਰਕੋਟਲਾ ਜ਼ਿਲ੍ਹਾ ਪ੍ਰਧਾਨ ਭਰਪੂਰ ਸਿੰਘ ਬੁੱਲਾਪੁਰ ਵੀ ਪਹੁੰਚ ਕੇ ਸੰਬੋਧਨ ਕਰਨਗੇ।