ਮਾਂ ਦੇ ਗੈਰ-ਸਮਾਜਿਕ ਸਬੰਧਾਂ ਨੇ 15 ਸਾਲਾ ਪੁੱਤ ਜਹਾਨੋਂ ਤੋਰਿਆ

15 Year Old Son, Sri Muktsar Sahib

ਸ਼ਰਾਬ ਪਿਆ ਕੇ ਰੁਪਾਣਾ-ਝੀਂਡਵਾਲਾ ਨਹਿਰ ’ਚ ਸੁੱਟਿਆ

ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ)। ਮਾਂ ਦੇ ਗੈਰ-ਸਮਾਜਿਕ ਸਬੰਧਾਂ ਦੀ ਵਿਰੋਧਤਾ ਕਰਦਾ 15 ਸਾਲ ਦਾ ਨੌਜਵਾਨ ਆਪਣੀ ਜਾਨ ਗਵਾ ਬੈਠਾ, ਇਸ ਸਬੰਧ ਵਿੱਚ ਪੁਲਿਸ ਨੇ ਤਿੰਨਾਂ ’ਚੋਂ ਇੱਕ ਕਥਿਤ ਦੋਸ਼ੀ ਨੂੰ ਗਿ੍ਰਫਤਾਰ ਕਰ ਲਿਆ। ਇਸ ਸਬੰਧੀ ਮਨਵਿੰਦਰਬੀਰ ਸਿੰਘ ਪੁਲਿਸ ਕਪਤਾਨ ਨੇ ਆਪਣੇ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਵਿਸਥਾਰ ਵਿੱਚ ਜਾਣਕਾਰੀ ਦਿੱਤੀ, ਇਸ ਸਮੇਂ ਉਨ੍ਹਾਂ ਨਾਲ ਭੁਪਿੰਦਰ ਸਿੰਘ ਡੀਐਸਪੀ ਮਲੋਟ ਤੇ ਇੰਸ: ਬੇਅੰਤ ਕੌਰ ਮੁੱਖ ਅਫ਼ਸਰ ਥਾਣਾ ਲੱਖੇਵਾਲੀ ਵੀ ਮੌਜ਼ੂਦ ਸਨ। (Sri Muktsar Sahib News)

ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ 29 ਅਗਸਤ 2019 ਨੂੰ ਸ਼ੇਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਚੱਕ ਤਾਮਕੋਟ ਦੇ ਬਿਆਨ ਪਰ ਮੁੱਕਦਮਾ ਨੰਬਰ 72 ਮਿਤੀ 29.08.19 ਅ/ਧ 364 ਅਧੀਨ ਥਾਣਾ ਲੱਖੇਵਾਲੀ ਖਿਲਾਫ ਲਖਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਅਤੇ ਵੀਰਪਾਲ ਕੌਰ ਪਤਨੀ ਬਿੱਟੂ ਸਿੰਘ ਵਾਸੀਅਨ ਪਿੰਡ ਚੱਕ ਤਾਮਕੋਟ ਦਰਜ ਰਜਿਸਟਰ ਹੋਇਆ ਸੀ। ਇੰਸ: ਬੇਅੰਤ ਕੌਰ ਮੁੱਖ ਅਫਸਰ ਥਾਣਾ ਲੱਖੇਵਾਲੀ ਵੱਲੋਂ ਅੰਨੇ੍ਹ ਕਤਲ ਦੀ ਇਸ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਸ਼ੇਰ ਸਿੰਘ ਦੇ ਬਿਆਨਾਂ ਅਨੁਸਾਰ ਉਸ ਦੇ ਪੋਤਰੇ ਦਿਲਪ੍ਰੀਤ ਸਿੰਘ ਉਰਫ ਬਿੱਟੂ ਨੂੰ ਉਸ ਦੀ ਨੂੰਹ ਵੀਰਪਾਲ ਕੌਰ ਪਤਨੀ ਬਿੱਟੂ ਸਿੰਘ ਅਤੇ ਲਖਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀਆਨ ਚੱਕ ਤਾਮਕੋਟ ਨੇ ਅਗਵਾ ਕੀਤਾ ਹੈ ਕਿਉਂਕਿ ਵੀਰਪਾਲ ਕੌਰ ਅਤੇ ਲਖਵਿੰਦਰ ਸਿੰਘ ਦੀ ਆਪਸੀ ਨੇੜਤਾ ਸੀ ਅਤੇ ਦਿਲਪ੍ਰੀਤ ਸਿੰਘ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ ਨੇ ਕੈਨੇਡਾਈ ਨਾਗਰਿਕਾਂ ਲਈ ਵੀਜ਼ਾ ਸਰਵਿਸ ਅਣਮਿਥੇ ਸਮੇਂ ਲਈ ਰੋਕੀ

ਮੁਕੱਦਮੇ ਦੀ ਤਫਤੀਸ਼ ਦੌਰਾਨ ਪਤਾ ਲੱਗਾ ਕਿ ਥਾਣਾ ਅਰਨੀਵਾਲਾ ਦੇ ਏਰੀਆ ਵਿੱਚ ਨਹਿਰ ਵਿੱਚੋਂ ਇੱਕ ਲਾਸ਼ ਮਿਲਣ ’ਤੇ ਅ/ਧ 174 ਸੀ.ਆਰ.ਪੀ.ਸੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਜਿਸ ’ਤੇ ਮੁੱਖ ਅਫਸਰ ਥਾਣਾ ਲੱਖੇਵਾਲੀ ਵੱਲੋਂ ਥਾਣਾ ਅਰਨੀਵਾਲਾ ਵਿਖੇ ਪੁੱਜ ਕੇ ਕਾਰਵਾਈ ਵਾਚਣ ’ਤੇ ਪਾਇਆ ਗਿਆ ਕਿ ਬਿੱਟੂ ਸਿੰਘ ਅਤੇ ਚਮਕੌਰ ਸਿੰਘ ਵਾਸੀਅਨ ਪਿੰਡ ਚੱਕ ਤਾਮਕੋਟ ਵੱਲੋਂ ਲਾਸ਼ ਦੀ ਸ਼ਨਾਖਤ ਕੀਤੀ ਗਈ ਹੈ ਕਿ ਲਾਸ਼ ਦਿਲਪ੍ਰੀਤ ਸਿੰਘ ਪੁੱਤਰ ਬਿੱਟੂ ਸਿੰਘ ਦੀ ਹੈ। ਜਿਸ ’ਤੇ ਮੁੱਖ ਅਫਸਰ ਥਾਣਾ ਲੱਖੇਵਾਲੀ ਵੱਲੋਂ ਵਾਪਸ ਥਾਣਾ ਪੁੱਜ ਕੇ ਮੁਕੱਦਮੇ ਵਿੱਚ ਰਾਹੀਂ ਰਪਟ ਨੰਬਰ 27 ਮਿਤੀ 30/08/2019 ਨਾਲ ਵਾਧਾ ਜੁਰਮ 302 ਹਿੰ: ਦੰ: ਕੀਤਾ ਗਿਆ।

ਤਫਤੀਸ਼ ਦੌਰਾਨ ਮਿਤੀ 30 ਅਗਸਤ 2019 ਨੂੰ ਮਕੱਦਮੇ ਦੇ ਮੁਲਜ਼ਮ ਲਖਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਚੱਕ ਤਾਮਕੋਟ ਤੋਂ ਪੁੱਛ-ਗਿੱਛ ਕਰਨ ’ਤੇ ਲਖਵਿੰਦਰ ਸਿੰਘ ਨੇ ਮੰਨਿਆ ਕਿ ਉਸ ਨੇ ਆਪਣੇ ਲੜਕੇ ਜਸਮੀਤ ਸਿੰਘ ਉਰਫ ਜੱਜ ਨਾਲ ਮਿਲ ਕੇ ਦਿਲਪ੍ਰੀਤ ਸਿੰਘ ਨੂੰ ਸ਼ਰਾਬ ਪਿਆ ਕੇ ਨਹਿਰੀ ਪੁਲ ਦੀ ਥੜ੍ਹੀ ਤੋਂ ਉਸ ਨੂੰ ਲੱਤਾਂ ਤੋਂ ਫੜ੍ਹ ਕੇ ਰੁਪਾਣਾ-ਝੀਂਡਵਾਲਾ ਨਹਿਰ ਵਿੱਚ ਸੁੱਟ ਦਿੱਤਾ ਸੀ। ਜਿਸ ਦੇ ਕੱਪੜਿਆਂ ਵਿੱਚ ਪਾਣੀ ਭਰਨ ’ਤੇ ਉਹ ਪਾਣੀ ਵਿੱਚ ਡੁੱਬ ਗਿਆ ਤੇ ਉਹ ਦੋਵੇਂ ਜਣੇ ਮੋਟਰਸਾਈਕਲ ਲੈ ਕੇ ਆਪਣੇ ਘਰ ਵਾਪਸ ਆ ਗਏ। ਜਿਸ ’ਤੇ ਲਖਵਿੰਦਰ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ ਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ’ਤੇ ਮਾਣਯੋਗ ਅਦਾਲਤ ਵੱਲੋਂ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਜਸਮੀਤ ਸਿੰਘ ਉਰਫ ਜੱਜ ਪੁੱਤਰ ਲਖਵਿੰਦਰ ਸਿੰਘ ਨੂੰ ਮਕੱਦਮੇ ’ਚ ਨਾਮਜਦ ਕੀਤਾ ਗਿਆ ਹੈ ਜਿਸ ਦੀ ਗਿ੍ਰਫਤਾਰੀ ਅਜੇ ਬਾਕੀ ਹੈ। (Sri Muktsar Sahib News)