ਉਹ ਜਾਸੂਸ ਔਰਤ, ਜਿਸ ਨੇ ਸੁਲਝਾਏ 80 ਹਜ਼ਾਰ ਕੇਸ

Rajini Pandit

ਸਾਡੇੇ ’ਚੋਂ ਕਈ ਲੋਕਾਂ ਨੇ ਕਈ ਜਾਸੂਸੀ ਫਿਲਮਾਂ ਦੇਖੀਆਂ ਹੋਣਗੀਆਂ ਉਨ੍ਹਾਂ ਫਿਲਮਾਂ ’ਚ ਜਾਸੂਸ ਦਾ ਕਿਰਦਾਰ ਹੁੰਦਾ ਹੈ ਉਹ ਕੋਈ ਆਦਮੀ ਹੁੰਦਾ ਹੈ ਭਾਵ ਮੇਲ ਕਰੈਕਟਰ ਹੁੰਦਾ ਹੈ ਅਸਲ ਜ਼ਿੰਦਗੀ ’ਚ ਵੀ ਤੁਸੀਂ ਜਿਨ੍ਹਾਂ ਵੱਡੇ-ਵੱਡੇ ਡਿਟੈਕਟਿਵ ਜਾਂ ਜਾਸੂਸਾਂ ਦੇ ਨਾਂਅ ਸੁਣੇ ਹੋਣਗੇ, ਉਨ੍ਹਾਂ ’ਚ ਸਾਰੇ ਆਦਮੀ ਹੀ ਹੋਣਗੇ ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਔਰਤਾਂ ਜਾਸੂਸ ਨਹੀਂ ਹੁੰਦੀਆਂ ਭਾਰਤ ’ਚ ਇੱਕ ਅਜਿਹੀ ਹੀ ਮਹਿਲਾ ਜਾਸੂਸ ਹੋਈ ਹੈ ਰਜਨੀ ਪੰਡਿਤ ਰਜਨੀ ਮੁੰਬਈ ਦੀ ਰਹਿਣ ਵਾਲੀ ਹੈ ਅਤੇ ਮਰਾਠੀ ਸਾਹਿਤ ’ਚ ਉਨ੍ਹਾਂ ਨੇ ਪੜ੍ਹਾਈ ਕੀਤੀ ਹੈ ਉਨ੍ਹਾਂ ਦਾ ਦਿਮਾਗ ਸ਼ੁਰੂ ਤੋਂ ਹੀ ਤੇਜ਼ ਸੀ ਅਤੇ ਇਸ ਦੀ ਵਜ੍ਹਾ ਨਾਲ ਬਾਅਦ ’ਚ ਉਨ੍ਹਾਂ ਨੂੰ ਭਾਰਤ ਦੀ ਪਹਿਲੀ ਮਹਿਲਾ ਡਿਟੈਕਟਿਵ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਉਨ੍ਹਾਂ ਦੇ ਪਿਤਾ ਸੀਆਈਡੀ ’ਚ ਸਨ ਅਜਿਹੇ ’ਚ ਰਜਨੀ ਨੂੰ ਜਾਸੂਸੀ ਬਾਰੇ ਚੰਗਾ ਗਿਆਨ ਹੋਣ ਲੱਗਾ ਸੀ।

ਇਹ ਵੀ ਪੜ੍ਹੋ : South Africa ਖਿਲਾਫ ਟੀ-20 ਅਤੇ ਇੱਕਰੋਜ਼ਾ ’ਚ ਨਹੀਂ ਖੇਡਣੇ ਕੋਹਲੀ, Rohit ਦੇ ਖੇਡਣ ’ਤੇ ਵੀ ਸ਼ੱਕ

ਰਜਨੀ ਪੰਡਿਤ ਦੇ ਜਾਸੂਸੀ ਕੇਸ ਹੱਲ ਕਰਨ ਦੀ ਜਾਣਕਾਰੀ ਲੋਕਾਂ ਵਿਚਕਾਰ ਫੈਲੀ, ਤਾਂ ਲੋਕ ਉਨ੍ਹਾਂ ਕੋਲ ਆਪਣੇ ਮਾਮਲੇ ਲੈ ਕੇ ਆਉਂਦੇ ਸਨ ਉਸ ਤੋਂ ਬਾਅਦ ਰਜਨੀ ਮਸ਼ਹੂਰ ਹੋਣ ਲੱਗੀ ਉਨ੍ਹਾਂ ਦੀ ਪਛਾਣ ਭਾਰਤ ਦੀ ਪਹਿਲੀ ਮਹਿਲਾ ਜਾਸੂਸ ਦੇ ਤੌਰ ’ਤੇ ਬਣਨ ਲੱਗੀ ਪਰ ਉਨ੍ਹਾਂ ਦੇ ਪਿਤਾ ਨੂੰ ਹੁਣ ਤੱਕ ਰਜਨੀ ਦੇ ਜਾਸੂਸੀ ਹੁਨਰ ਬਾਰੇ ਜਾਣਕਾਰੀ ਨਹੀਂ ਸੀ ਜਦੋਂ ਰਜਨੀ ਦੇ ਪਿਤਾ ਨੂੰ ਬੇਟੀ ਦੇ ਇਸ ਕੰਮ ਦੀ ਜ਼ਾਣਕਾਰੀ ਹੋਈ, ਤਾਂ ਉਨ੍ਹਾਂ ਨੇ ਰਜਨੀ ਨੂੰ ਰੋਕਿਆ ਨਹੀਂ, ਪਰ ਆਉਣ ਵਾਲੀਆਂ ਮੁਸੀਬਤਾਂ ਬਾਰੇ ਸਾਵਧਾਨ ਜ਼ਰੂਰ ਕੀਤਾ ਪਿਤਾ ਦਾ ਸਾਥ ਮਿਲਣ ਤੋਂ ਬਾਅਦ ਰਜਨੀ ਨੇ ਜਾਸੂਸੀ ’ਚ ਖੁੱਲ੍ਹ ਕੇ ਕੰਮ ਕਰਨਾ ਸ਼ੁਰੂ ਕੀਤਾ। (Rajini Pandit)

ਰਜਨੀ ਨੇ ਹਜ਼ਾਰਾਂ ਕੇਸ ਸੁਲਝਾਏ ਕਦੇ ਨੌਕਰਾਣੀ, ਤੇ ਕਦੇ ਗਰਭਵਤੀ ਔਰਤ ਦਾ ਭੇਸ ਬਣਾ ਕੇ ਉਹ ਪੇਚੀਦਾ ਤੋਂ ਪੇਚੀਦਾ ਕੇਸ ਹੱਲ ਕਰਨ ਲੱਗੀ ਸ਼ਹਿਰ ’ਚ ਇੱਕ ਪਿਤਾ ਅਤੇ ਉਸ ਦੇ ਬੇਟੇ ਦਾ ਡਬਲ ਕਤਲ ਹੋਇਆ ਸੀ ਕਤਲ ਕਰਨ ਵਾਲੇ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ ਰਜਨੀ ਨੂੰ ਇਹ ਕੇਸ ਮਿਲਿਆ, ਤਾਂ ਉਹ ਕਤਲ ਦਾ ਪਤਾ ਲਾਉਣ ਲਈ ਪਿਤਾ ਅਤੇ ਪੁੱਤਰ ਦੇ ਘਰ ਨੌਕਰਾਣੀ ਦਾ ਭੇਸ ਬਣਾ ਕੇ ਪਹੁੰਚੀ ਛੇ ਮਹੀਨੇ ਨੌਕਰਾਣੀ ਦੇ ਤੌਰ ’ਤੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਸਲੀ ਕਾਤਲ ਦਾ ਪਤਾ ਲੱਗਾ ਘਰ ’ਚ ਮੌਜੂਦ ਮਹਿਲਾ ਨੇ ਹੀ ਕਿਸੇ ਨਾਲ ਮਿਲ ਕੇ ਪਿਤਾ ਤੇ ਪੁੱਤਰ ਦਾ ਕਤਲ ਕੀਤਾ ਸੀ ਕੰਮ ਵਧਿਆ, ਤਾਂ ਰਜਨੀ ਨੇ 1991 ’ਚ ਆਪਣੀ ਜਾਸੂਸੀ ਏਜੰਸੀ ਖੋਲ੍ਹ ਲਈ, ਜੋ ਇਸ ਤਰ੍ਹਾਂ ਦੇ ਕੇਸਾਂ ਨੂੰ ਹੱਲ ਕਰਦੀ ਸੀ। (Rajini Pandit)

ਇਹ ਵੀ ਪੜ੍ਹੋ : ਪੰਜਾਬ ਦੇ 11 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ ਜਾਰੀ, ਸਵੇਰ ਤੋਂ ਪੈ ਰਿਹੈ ਭਾਰੀ ਮੀਂਹ

ਛੋਟੇ-ਵੱਡੇ ਮਿਲਾ ਕੇ ਰਜਨੀ ਨੇ 80 ਹਜ਼ਾਰ ਤੋਂ ਜਿਆਦਾ ਕੇਸ ਹੱਲ ਕੀਤੇ ਉਨ੍ਹਾਂ ਨੂੰ ਕਈ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਇੱਕ ਕੇਸ ਦੌਰਾਨ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕੀਤਾ ਸੀ ਦੋਸ਼ ਸੀ ਕਿ ਉਨ੍ਹਾਂ ਨੇ ਕੇਸ ਹੱਲ ਕਰਨ ਲਈ ਗਲਤ ਤਰੀਕੇ ਨਾਲ ਕਾਲ ਡਿਟੇਲਸ ਕਢਵਾਈ ਸੀ ਪਰ ਰਜਨੀ ਨੇ ਆਪਣੇ ਬਚਾਅ ’ਚ ਕਿਹਾ ਸੀ ਕਿ ਬਤੌਰ ਜਾਸੂਸ ਇਹ ਉਨ੍ਹਾਂ ਦੇ ਕੰਮ ਦਾ ਹਿੱਸਾ ਹੈ ਰਜਨੀ ਪੰਡਿਤ ਨੂੰ ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਫਸਟ ਲੇਡੀ ਡਿਟੈਕਟਿਵ ਐਵਾਰਡ ਨਾਲ ਸਨਮਾਨਿਤ ਕੀਤਾ ਉਹ ਸਨਮਾਨ ਉਨ੍ਹਾਂ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਦਿੱਤਾ ਗਿਆ। (Rajini Pandit)