ਉਮੀਦਵਾਰਾਂ ਦੀ ਦੂਸ਼ਣਬਾਜ਼ੀ ਵਿਚਕਾਰ ਕਿੱਧਰ ਨੂੰ ਜਾਵੇਗਾ ਪੰਜਾਬ ਦਾ ਭਵਿੱਖ? ਕੀ ਹੋਵੇਗਾ ਲੋਕ ਮੁੱਦਿਆਂ ਦਾ…

ਪੰਜਾਬ ਦਾ ‘ਦਿਲ’ ਜਿੱਤਣ ਲਈ ਉਮੀਦਵਾਰਾਂ ਨੇ ਦੂਸ਼ਣਬਾਜ਼ੀ ਹੇਠ ਦਬਾਏ ਲੋਕ ਮੁੱਦੇ | Lok Sabha Election Punjab

  • ਲੁਧਿਆਣਵੀਆਂ ਤੋਂ ‘ਆਪ’, ਕਾਂਗਰਸੀ, ਬੀਜੇਪੀ ਤੇ ਅਕਾਲੀ ਉਮੀਦਵਾਰ ’ਚ ਮੁਕਾਬਲਾ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਨਾ ਸਿਰਫ਼ ਪੰਜਾਬ ਵਪਾਰਕ ਰਾਜਧਾਨੀ ਹੈ, ਸਗੋਂ ਖੇਤਰਫ਼ਲ ’ਚ ਵੀ ਇਹ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ। ਜ਼ਿਲ੍ਹੇ ’ਚ ਕੁੱਲ 14 ਵਿਧਾਨ ਸਭਾ ਹਲਕੇ ਪੈਂਦੇ ਹਨ। ਇਨ੍ਹਾਂ ’ਚੋਂ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ ਤੇ ਪੇਂਡੂ ਖੇਤਰ ਨਾਲ ਸਬੰਧਿਤ ਗਿੱਲ, ਦਾਖਾ ਤੇ ਜਗਰਾਓਂ (9 ਵਿਧਾਨ ਸਭਾ ਹਲਕੇ) ਸੰਸਦੀ ਹਲਕੇ ਲੁਧਿਆਣਾ ਅਧੀਨ ਤੇ ਖੰਨਾ, ਸਮਰਾਲਾ, ਸਾਹਨੇਵਾਲ। (Lok Sabha Election Punjab)

ਪਾਇਲ ਅਤੇ ਰਾਏਕੋਟ (5 ਵਿਧਾਨ ਸਭਾ ਹਲਕੇ) ਫ਼ਤਿਹਗੜ ਸਾਹਿਬ ਲੋਕ ਸਭਾ ਹਲਕੇ ਦਾ ਹਿੱਸਾ ਹਨ। ਸਥਾਨਕ ਸੰਸਦੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਭਾਰਤੀ ਜਨਤਾ ਪਾਰਟੀ ਦੇ ਰਵਨੀਤ ਸਿੰਘ ਬਿੱਟੂ, ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ। ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਤੇ ਬਹੁਜਨ ਸਮਾਜ ਪਾਰਟੀ ਦੀ ਤਰਫ਼ੋਂ ਦਵਿੰਦਰ ਸਿੰਘ ਰਾਮਗੜ੍ਹੀਆ ਚੋਣ ਮੈਦਾਨ ਵਿੱਚ ਹਨ। ਜਿਨ੍ਹਾਂ ਦੇ ਮੌਸਮ ਦੇ ਅਨੁਸਾਰ ਵਧ ਰਹੀ ਗਰਮੀ ਵਾਂਗ ਹਲਕੇ ਅੰਦਰ ਸਿਆਸਤ ਵੀ ਭਖਾ ਰੱਖੀ ਹੈ। ਪੰਜਾਬ ਦਾ ਦਿਲ ਆਖਿਆ ਜਾਣ ਵਾਲਾ ਲੁਧਿਆਣਾ ਉਦਯੋਗਿਕ ਪੱਖੋਂ ਹਮਸ਼ਾ ਸਿਆਸੀ ਸਰਗਰਮੀਆਂ ਦਾ ਕੇਂਦਰ ਰਿਹਾ ਹੈ। (Lok Sabha Election Punjab)

ਇਹ ਵੀ ਪੜ੍ਹੋ : Summer Vacations Cancelled: ਇਹ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਰੱਦ! ਸਰਕਾਰ ਦਾ ਫੈਸਲਾ!

ਜਿੱਥੇ ਇਸ ਸਮੇਂ ਲੋਕਾਂ ਦੇ ਅਹਿਮ ਮੁੱਦਿਆਂ ’ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਇੱਕ-ਦੂਜੇ ਉੱਪਰ ਕੀਤੀ ਜਾ ਰਹੀ ਦੂਸ਼ਣਬਾਜ਼ੀ ਹਾਵੀ ਹੈ। ਜਦਕਿ ਅਨੇਕਾਂ ਮੁੱਦੇ ਜਿਹੜੇ ਲੰਮੇ ਸਮੇਂ ਤੋਂ ਹੱਲ ਦੀ ਉਡੀਕ ’ਚ ਹਨ, ਨੂੰ ਉਮੀਦਵਾਰਾਂ ਵੱਲੋਂ ਉਠਾਏ ਜਾਣ ਤੋਂ ਵੀ ਪਾਸਾ ਵੱਟਿਆ ਜਾ ਰਿਹਾ ਹੈ। ਸਥਾਨਕ ਸੰਸਦੀ ਹਲਕੇ ’ਚ ਵੱਡੀ ਗਿਣਤੀ ਲੋਕ ਬਿਹਾਰ, ਉੱਤਰ ਪ੍ਰਦੇਸ਼, ਦਿੱਲੀ ਤੇ ਉੜੀਸ਼ਾ ਆਦਿ ਸੂਬਿਆਂ ’ਚੋਂ ਆ ਕੇ ਵਸੇ ਹੋਏ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਇੱਥੋਂ ਦੀ ਨਗਰਿਕਤਾ (ਵੋਟ) ਵੀ ਬਣਾ ਲਈ ਹੈ। (Lok Sabha Election Punjab)

ਨਸ਼ਾ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰੀ | Lok Sabha Election Punjab

ਲੱਖਾਂ ਦੀ ਅਬਾਦੀ ਵਾਲੇ ਇਸ ਸ਼ਹਿਰ ’ਚ ਨਸ਼ਾ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰੀ ਵੀ ਵੱਡੇ ਮੁੱਦੇ ਹਨ। ਜਿੰਨਾਂ ਦੇ ਹੱਲ ਲਈ ਬਿਆਨਬਾਜ਼ੀ ਤੋਂ ਸਿਵਾਏ ਸ਼ਹਿਰ ਵਾਸੀਆਂ ਨੂੰ ਕੁੱਝ ਵੀ ਨਸੀਬ ਨਹੀਂ ਹੁੰਦਾ। ਚੌਣਾਂ ਮੌਕੇ ਭਾਵੇਂ ਹਰ ਉਮੀਦਵਾਰ ਵੱਲੋਂ ਇੰਨਾਂ ਮੁੱਦਿਆਂ ਦੇ ਹੱਲ ਲਈ ਯਤਨ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਚੋਣਾਂ ਲੰਘਦਿਆਂ ਹੀ ਸਭ ਭੁੱਲ- ਭੁਲਾ ਜਾਂਦੇ ਹਨ। ਉਕਤ ਅਲਾਮਤਾਂ ਕਰਕੇ ਸ਼ਹਿਰ ਅੰਦਰ ਲੁੱਟਾਂ, ਖੋਹਾਂ ਤੇ ਕਤਲੋ- ਗਾਰਤ ਦੀਆਂ ਘਟਨਾਵਾਂ ਵੀ ਆਮ ਵਰਤਾਰਾ ਹੈ। (Lok Sabha Election Punjab)

ਬੁੱਢਾ ਨਾਲਾ ਨਾ ਬਣਿਆ ਬੁੱਢਾ ਦਰਿਆ | Lok Sabha Election Punjab

ਸਥਾਨਕ ਸ਼ਹਿਰ ਦਾ ਸਭ ਤੋਂ ਵੱਡਾ ਤੇ ਮੁੱਖ ਮੁੱਦਾ ਬੁੱਢੇ ਦਰਿਆ ਦੀ ਸਾਫ਼- ਸਫ਼ਾਈ ਦਾ ਹੈ, ਜਿਸ ਨੂੰ ਦਹਾਕਿਆਂ ਤੋਂ ਚੋਣਾਂ ਮੌਕੇ ਸਿਆਸੀ ਲਾਹੇ ਲਈ ਵਰਤਿਆ ਜਾ ਰਿਹਾ ਹੈ ਪਰ ਚੋਣਾਂ ਲੰਘਦਿਆਂ ਹੀ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਗੰਦੇ ਨਾਲੇ ਵਜੋਂ ਮਸ਼ਹੂਰ ਹੋ ਚੁੱਕਾ ਬੁੱਢਾ ਦਰਿਆ ਸਥਾਨਕ ਲੋਕਾਂ ਸਣੇ ਆਪਣੇ ਰਸਤੇ ’ਚ ਪੈਣ ਵਾਲੇ ਅਨੇਕਾਂ ਸ਼ਹਿਰਾਂ/ਪਿੰਡਾਂ ਤੇ ਕਸਬਿਆਂ ਦੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ, ਜਿਸਦਾ ਪਾਣੀ 1980ਵਿਆਂ ਤੱਕ ਪੀਣ ਲਈ ਵਰਤਿਆ ਜਾਂਦਾ ਸੀ। ਸੱਤਾਧਾਰੀ ਸਰਕਾਰ ਦੇ ਨੁਮਾਇੰਦਿਆਂ ਮੁਤਾਬਕ ਬੁੱਢੇ ਦਰਿਆ ਦੇ ਮੁੜ ਸੁਰਜੀਤੀ ਲਈ 650 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਪ੍ਰਦੂਸ਼ਣ ਤੇ ਟ੍ਰੈਫਿਕ ਸਮੱਸਿਆ

ਉਦਯੋਗਿਕ ਸ਼ਹਿਰ ਹੋਣ ਕਰਕੇ ਪ੍ਰਦੂਸ਼ਣ ਤੇ ਟੈ੍ਰਫਿਕ ਵੀ ਇੱਥੋਂ ਦੀਆਂ ਵੱਡੀਆਂ ਸਮੱਸਿਆਵਾਂ ਹਨ। ਜਿਹੜੀਆਂ ਲੰਮੇ ਸਮੇਂ ਤੋਂ ਅਨੇਕਾਂ ਯਤਨਾਂ ਦੇ ਬਾਵਜ਼ੂਦ ਜਿਉਂ ਦੀ ਤਿਉਂ ਬਰਕਰਾਰ ਹਨ। ਉਕਤ ਤੋਂ ਬਿਨਾਂ ਸ਼ਹਿਰ ਅੰਦਰ ਥ੍ਰੀ-ਵ੍ਹੀਲਰ ਤੇ ਈ-ਰਿਕਸ਼ਿਆਂ ਦੀ ਭਰਮਾਰ ਵੀ ਸ਼ਹਿਰ ਵਾਸੀਆਂ ਲਈ ਪੇ੍ਰਸ਼ਾਨੀਆਂ ਦਾ ਸਬੱਬ ਬਣ ਰਹੇ ਹਨ। ਸ਼ਹਿਰ ਅੰਦਰ ਵੱਡੀ ਗਿਣਤੀ ਛੋਟੀਆਂ- ਵੱਡੀਆਂ ਫੈਕਟਰੀਆਂ ਤੇ ਕਾਰਖਾਨੇ ਹਨ। ਜਿਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਸਨਅੱਤੀ ਅਦਾਰਿਆਂ ਲਈ ਸਸਤੀ ਬਿਜਲੀ ਤੇ ਚੰਗੀਆਂ ਨੀਤੀਆਂ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਲਟਕੇ ਹੋਏ ਸਨ ਵੱਡੇ ਪ੍ਰੋਜੈਕਟ

ਜ਼ਿਲ੍ਹੇ ’ਚ 26.44 ਏਕੜ ਜਗਾ ’ਚ ਉਸਾਰੀ ਅਧੀਨ ਬਹੁ-ਚਰਚਿਤ ਸਿਟੀ ਸੈਂਟਰ ਜੋ ਕਾਂਗਰਸ ਸਰਕਾਰ ਦੇ ਕਾਰਜ਼ਕਾਲ ਦੌਰਾਨ ਸ਼ੁਰੂ ਹੋਇਆ ਸੀ, ਇਸ ਸਮੇਂ ਖੰਡਰ ਬਣ ਚੁੱਕਾ ਹੈ। ਇਸ ਵਿੱਚ ਕਥਿੱਤ ਕਰੋੜਾਂ ਰੁਪਏ ਦਾ ਘਪਲਾ ਹੋਏ ਜਾਣ ਦਾ ਖੁਲਾਸਾ ਹੋਣ ’ਤੇ ਇਹ ਵਿਜੀਲੈਂਸ ਜਾਂਚ ਦਾ ਹਿੱਸਾ ਹੈ। ਇਸਦੀ ਜਾਂਚ ਪੂਰੀ ਹੋਣ ਤੋਂ ਬਾਅਦ ਸੱਤਾਧਾਰੀ ਧਿਰ ਵੱਲੋਂ ਇਸ ਜਗ੍ਹਾ ’ਚ ਪੀਜੀਆਈ ਦੀ ਤਰਜ਼ ’ਤੇ ਵੱਡਾ ਹਸਪਤਾਲ ਬਣਾਉਣ ਦਾ ਰਾਗ ਅਲਾਪਿਆ ਜਾ ਰਿਹਾ ਹੈ।

ਜੋ ਹਕੀਕਤ ਨਹੀਂ ਬਣ ਸਕਿਆ ਪਿੰਡ ਬੱਦੋਵਾਲ ਤੋਂ ਚੰਡੀਗੜ੍ਹ ਰੋਡ ਨੂੰ ਮਿਲਾਉਣ ਵਾਲੀ 200 ਫੁੱਟੀ ਰੋਡ ਵੀ ਸਿਰੇ ਨਹੀਂ ਚੜ੍ਹ ਸਕੀ। ਇਸ ਤੋਂ ਇਲਾਵਾ ਪੰਜਾਬ ਬਿਲਡਿੰਗ ਕੰਟ੍ਰਕਸ਼ਨ ਲੇਬਰ ਦੇ ਬੱਚਿਆਂ ਲਈ 2016 ’ਚ ਲਿਆਂਦਾ ਗਿਆ ਅੰਬੇਦਕਰ ਕੌਸ਼ਲ ਵਿਕਾਸ ਕੇਂਦਰ ਵੀ ਹਾਲੇ ਲਟਕਿਆ ਪਿਆ ਹੈ। ਬੁੱਢੇ ਦਰਿਆ ਦੁਆਲੇ ਜ਼ਾਲੀ ਲਗਾਉਣ, ਵੱਖ-ਵੱਖ ਥਾਵਾਂ ’ਤੇ ਮਿੰਨੀ ਬੱਸ ਸਟੈਂਡ ਬਣਾਉਣ ਤੇ 5 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਵੀਮਿੰਗ ਪੂਲ ਆਦਿ ਪ੍ਰੋਜੈਕਟ ਵੀ ਫ਼ਿਲਹਾਲ ਸਿਰੇ ਨਹੀਂ ਚੜ੍ਹ ਸਕੇ।

ਸੁਚੱਜੀਆਂ ਸਿਹਤ ਸਹੂਲਤਾਂ ਦੀ ਥੁੜ

ਸਨਅੱਤੀ ਸ਼ਹਿਰ ਹੋਣ ਕਾਰਨ ਇੱਥੇ ਸਾਇਕਲ, ਕੱਪੜੇ ਤੇ ਸਿਲਾਈ ਮਸ਼ੀਨਾਂ ਬਣਾਉਣ ਦੀਆਂ ਵੱਡੀਆਂ ਫੈਕਟਰੀਆਂ ਸਥਿੱਤ ਹਨ। ਜਿਸ ਕਰਕੇ ਸ਼ਹਿਰ ਅੰਦਰ ਹਵਾ, ਪਾਣੀ ਤੇ ਅਵਾਜ ਪ੍ਰਦੂਸ਼ਣ ਵੀ ਵੱਡੇ ਪੱਧਰ ’ਤੇ ਫੈਲਿਆ ਹੋਇਆ ਹੈ। ਇਸ ਤੋਂ ਇਲਾਵਾ ਲੱਖਾਂ ਦੀ ਅਬਾਦੀ ਤੇ ਉਦਯੋਗਿਕ ਖੇਤਰ ਹੋਣ ਕਰਕੇ ਇੱਥੇ ਰੋਜਾਨਾਂ ਲੱਖਾਂ ਟਨ ਕੂੜਾ ਉਪਜਦਾ ਹੈ। ਜਿਸ ਦਾ ਯੋਗ ਨਿਪਟਾਰਾ ਨਾ ਹੋਣ ਕਾਰਨ ਲੱਗਭੱਗ ਹਰੇਕ ਸ਼ਹਿਰੀ ਛੋਟੀ- ਵੱਡੀ ਬਿਮਾਰੀ ਨਾਲ ਜੂਝ ਰਿਹਾ ਹੈ। ਸਥਾਨਕ ਸ਼ਹਿਰ ’ਚ ਸਿਵਲ ਹਸਪਤਾਲ ਤੋਂ ਇਲਾਵਾ ਕਮਿਊਨਿਟੀ ਹੈਲਥ ਸੈਂਟਰ ਵੀ ਮੌਜੂਦ ਹਨ ਪਰ ਮੈਡੀਕਲ ਅਫ਼ਸਰਾਂ ਦੀ ਵੱਡੀ ਘਾਟ ਕਾਰਨ ਲੋਕ ਸੁਚੱਜੀਆਂ ਸਿਹਤ ਤੋਂ ਵਾਂਝੇ ਹਨ।

Lok Sabha Election Punjab

‘ਆਪ’ ਕੰਮ ਦੀ ਰਾਜਨੀਤੀ ਕਰਦੀ ਹੈ, ਜਿਸ ਦਾ ਸਬੂਤ ਪਾਰਟੀ ਦੇ ਢਾਈ ਸਾਲਾਂ ਦਾ ਕਾਰਜ਼ਕਾਲ ਤੋਂ ਮਿਲਦਾ ਹੈ। ਦਿੱਤੀਆਂ ਗਰੰਟੀਆਂ ’ਚ ਬਹੁਤੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਨੇ, ਰਹਿੰਦੀਆਂ ਵੀ ਜਲਦ ਪੂਰੀਆਂ ਕੀਤੀਆਂ ਜਾਣਗੀਆਂ।

ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ‘ਆਪ’ ਉਮੀਦਵਾਰ

Lok Sabha Election Punjab

2024 ਦੀਆਂ ਲੋਕ ਸਭਾ ਚੋਣਾਂ ਵਫ਼ਾਦਾਰੀ ਤੇ ਗੱਦਾਰੀ ਦੀ ਲੜਾਈ ਹੈ। ਜਿਸ ਨੂੰ ਜਿੱਤਣ ਪਿੱਛੋਂ ਲੁਧਿਆਣਾ ਦੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ। ਜਿਹੜੇ ਕੰਮ ਪਿਛਲੇ 10 ਸਾਲਾਂ ’ਚ ਨਹੀਂ ਹੋਏ, ਉਹ ਪਹਿਲ ਦੇ ਅਧਾਰ ’ਤੇ ਨੇਪਰੇ ਚਾੜੇ੍ਹ ਜਾਣਗੇ।

ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ (ਕਾਂਗਰਸ ਉਮੀਦਵਾਰ)

LEAVE A REPLY

Please enter your comment!
Please enter your name here