South Africa ਖਿਲਾਫ ਟੀ-20 ਅਤੇ ਇੱਕਰੋਜ਼ਾ ’ਚ ਨਹੀਂ ਖੇਡਣੇ ਕੋਹਲੀ, Rohit ਦੇ ਖੇਡਣ ’ਤੇ ਵੀ ਸ਼ੱਕ

IND Vs SA

10 ਦਸੰਬਰ ਤੋਂ ਸ਼ੁਰੂ ਹੋਵੇਗਾ ਟੂਰ | IND Vs SA

  • ਰੋਹਿਤ ਦੇ ਵੀ ਖੇਡਣ ’ਤੇ ਸ਼ੱਕ | IND Vs SA

ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਟਾਰ ਬੱਲੇਬਾਜ ਵਿਰਾਟ ਕੋਹਲੀ ਦੱਖਣੀ ਅਫਰੀਕਾ ਦੌਰੇ ’ਤੇ ਟੀ-20 ਅਤੇ ਇੱਕਰੋਜ਼ਾ ਲੜੀ ’ਚ ਨਹੀਂ ਖੇਡਣਗੇ। ਟੀਮ ਇੰਡੀਆ ਦੇ ਦੱਖਣੀ ਅਫਰੀਕਾ ਦੌਰੇ ਦੀ ਸ਼ੁਰੂਆਤ 10 ਦਸੰਬਰ ਨੂੰ ਡਰਬਨ ’ਚ ਟੀ-20 ਮੈਚ ਨਾਲ ਹੋਵੇਗੀ। ਵਿਰਾਟ ਕੋਹਲੀ ਨੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਤੋਂ ਛੁੱਟੀ ਮੰਗੀ ਹੈ। ਇਹ ਤੈਅ ਹੈ ਕਿ ਉਹ ਟੈਸਟ ਮੈਚਾਂ ’ਚ ਖੇਡਣਗੇ। ਕੋਹਲੀ ਨੇ ਟੀ-20 ਵਿਸ਼ਵ ਕੱਪ 2022 ਤੋਂ ਬਾਅਦ ਕੋਈ ਟੀ-20 ਮੈਚ ਨਹੀਂ ਖੇਡਿਆ ਹੈ। (IND Vs SA)

ਟੀਮ ਇੰਡੀਆ 10 ਦਸੰਬਰ 2023 ਤੋਂ 7 ਜਨਵਰੀ 2024 ਦਰਮਿਆਨ ਤਿੰਨ ਟੀ-20, ਤਿੰਨ ਇੱਕਰੋਜ਼ਾ ਮੈਚ ਅਤੇ ਦੋ ਟੈਸਟ ਮੈਚਾਂ ਦੀ ਲੜੀ ਲਈ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ। ਇਸ ’ਚ ਕਪਤਾਨ ਰੋਹਿਤ ਸ਼ਰਮਾ ਦੇ ਖੇਡਣ ’ਤੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ। ਟੀਮ ਇੰਡੀਆ ਦੀ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਦੀ ਅਗਵਾਈ ਵਾਲੀ ਕਮੇਟੀ ਜਲਦੀ ਹੀ ਦੱਖਣੀ ਅਫਰੀਕਾ ਦੌਰੇ ਲਈ ਤਿੰਨੋਂ ਫਾਰਮੈਟਾਂ ਲਈ ਟੀਮ ਇੰਡੀਆ ਦੀ ਚੋਣ ਕਰੇਗੀ। (IND Vs SA)

ਕੋਹਲੀ ਨੇ BCCI ਅਤੇ ਚੋਣਕਾਰਾਂ ਨੂੰ ਦਿੱਤੀ ਜਾਣਕਾਰੀ | IND Vs SA

ਬੀਸੀਸੀਆਈ ਦੇ ਸੂਤਰ ਨੇ ਦੱਸਿਆ ਕਿ ਵਿਰਾਟ ਕੋਹਲੀ ਨੇ ਬੀਸੀਸੀਆਈ ਅਤੇ ਚੋਣਕਾਰਾਂ ਨੂੰ ਸੂਚਿਤ ਕੀਤਾ ਹੈ ਕਿ ਉਸ ਨੂੰ ਟੀ-20 ਅਤੇ ਇੱਕਰੋਜ਼ਾ ਕ੍ਰਿਕੇਟ ਤੋਂ ਬ੍ਰੇਕ ਦੀ ਜ਼ਰੂਰਤ ਹੈ ਅਤੇ ਉਹ ਬਾਅਦ ’ਚ ਇਸ ਬਾਰੇ ਸੰਪਰਕ ਕਰਨਗੇ ਕਿ ਉਹ ਕਦੋਂ ਖੇਡਣਗੇ। ਵਰਤਮਾਨ ’ਚ, ਉਹ ਟੈਸਟ ਕ੍ਰਿਕੇਟ ਖੇਡਣਗੇ, ਜਿਸ ਦਾ ਮਤਲਬ ਹੈ ਕਿ ਉਹ ਦੱਖਣੀ ਅਫਰੀਕਾ ’ਚ 2 ਟੈਸਟ ਮੈਚਾਂ ਲਈ ਚੋਣ ਲਈ ਉਪਲਬਧ ਹੈ। ਇਸ ਮਹੀਨੇ ਭਾਰਤ ’ਚ ਖੇਡੇ ਗਏ ਵਿਸ਼ਵ ਕੱਪ ’ਚ ਵਿਰਾਟ ਦਾ ਪ੍ਰਦਰਸਨ ਸ਼ਾਨਦਾਰ ਰਿਹਾ। (IND Vs SA)

ਇਹ ਵੀ ਪੜ੍ਹੋ : ਪੀਆਰਟੀਸੀ ਕੰਟਰੈਕਟ ਵਰਕਰਾਂ ਵੱਲੋਂ ਸੰਗਰੂਰ ਡੀਪੂ ‘ਚ ਹੜਤਾਲ ਕਰਕੇ ਬੱਸਾਂ ਦੇ ਪਹੀਏ ਕੀਤੇ ਜਾਮ

ਉਨ੍ਹਾਂ ਨੇ 11 ਪਾਰੀਆਂ ’ਚ 765 ਦੌੜਾਂ ਬਣਾਈਆਂ, ਜਿਸ ’ਚ ਤਿੰਨ ਸੈਂਕੜੇ ਵੀ ਸ਼ਾਮਲ ਰਹੇ। ਉਹ ਇਸ ਵਿਸ਼ਵ ਕੱਪ ’ਚ ਸਭ ਤੋਂ ਵੱਧ ਸਕੋਰਰ ਸਨ। ਉਨ੍ਹਾਂ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਵੀ ਚੁਣਿਆ ਗਿਆ। ਕੋਹਲੀ ਇੱਕਰੋਜ਼ਾ ਕ੍ਰਿਕੇਟ ’ਚ ਇਸ ਸਮੇਂ ਸ਼ਾਨਦਾਰ ਫਾਰਮ ’ਚ ਹਨ ਅਤੇ 50 ਸੈਂਕੜੇ ਲਾ ਚੁੱਕੇ ਹਨ। ਕੋਹਲੀ ਫਿਲਹਾਲ ਲੰਡਨ ’ਚ ਛੁੱਟੀਆਂ ਮਨਾ ਰਹੇ ਹਨ। ਉਹ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਕ੍ਰਿਕੇਟ ਖੇਡ ਰਹੇ ਹਨ। ਕੋਹਲੀ ਨੇ ਆਖਰੀ ਵਾਰ ਵਿਸ਼ਵ ਕੱਪ ਤੋਂ ਪਹਿਲਾਂ ਸਤੰਬਰ ’ਚ ਬ੍ਰੇਕ ਲਿਆ ਸੀ, ਜਿੱਥੇ ਉਨ੍ਹਾਂ ਨੂੰ ਕਪਤਾਨ ਰੋਹਿਤ ਸ਼ਰਮਾ ਨਾਲ ਅਸਟਰੇਲੀਆ ਖਿਲਾਫ ਘਰੇਲੂ ਮੈਦਾਨ ’ਚ ਪਹਿਲੇ ਦੋ ਇੱਕਰੋਜ਼ਾ ਲਈ ਆਰਾਮ ਦਿੱਤਾ ਗਿਆ ਸੀ।

ਰੋਹਿਤ ਸ਼ਰਮਾ ਦੇ ਖੇਡ ’ਤੇ ਵੀ ਸ਼ੱਕ | IND Vs SA

ਇੱਕਰੋਜ਼ਾ ਵਿਸ਼ਵ ਕੱਪ ’ਚ ਲਗਾਤਾਰ 10 ਮੈਚ ਜਿੱਤ ਫਾਈਨਲ ’ਚ ਪਹੁੰਚਣ ਵਾਲੀ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਕਪਤਾਨ ਰੋਹਿਤ ਸ਼ਰਮਾ ਦਾ ਇੱਕਰੋਜ਼ਾ ਅਤੇ ਟੀ-20 ਲੜੀ ’ਚ ਖੇਡਣਾ ਵੀ ਸ਼ੱਕੀ ਹੈ। ਰੋਹਿਤ ਵੀ ਫਿਲਹਾਲ ਛੁੱਟੀ ’ਤੇ ਹਨ। ਰੋਹਿਤ ਫਿਲਹਾਲ ਯੂਕੇ ’ਚ ਹਨ। ਰੋਹਿਤ ਨੇ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ਮੈਚ ਤੋਂ ਬਾਅਦ ਕੋਈ ਵੀ ਟੀ-20 ਮੈਚ ਨਹੀਂ ਖੇਡਿਆ ਹੈ।