ਪੀਆਰਟੀਸੀ ਕੰਟਰੈਕਟ ਵਰਕਰਾਂ ਪਟਿਆਲਾ ਬੱਸ ਸਟੈਂਡ ਵੀ ਕੀਤਾ ਜਾਮ

Patiala bus stand

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਠੇਕਾ ਕਾਮਿਆ ਨੇ ਪਟਿਆਲਾ ਬੱਸ ਸਟੈਂਡ ਅੱਗੇ ਵੀ ਧਰਨਾ ਠੋਕ ਦਿੱਤਾ ਤੇ ਬੱਸ ਸਟੈਂਡ ਨੂੰ ਬੰਦ ਕਰ ਦਿੱਤਾ ਗਿਆ। ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਅੱਜ ਹੜਤਾਲ ਕਰਕੇ ਸੰਗਰੂਰ ਡੀਪੂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਨਾਂ ਕੰਟਰੈਕਟ ਵਰਕਰਾਂ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਨਾ ਹੋਈ ਤਾਂ ਉਨਾ ਵੱਲੋਂ 12 ਵਜੇ ਤੋਂ ਬਾਅਦ ਪਟਿਆਲਾ ਡੀਪੂ ਵੀ ਹੜਤਾਲ ਕਰਕੇ ਬੰਦ ਕਰ ਦਿੱਤਾ ਜਾਵੇਗਾ। ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾ ਆਗੂ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਉਨਾਂ ਵੱਲੋਂ ਅੱਜ ਸੰਗਰੂਰ ਡੀਪੂ ਵਿੱਚ ਹੜਤਾਲ ਕਰਕੇ ਸਾਰਾ ਕੰਮ ਕਾਜ ਠੱਪ ਕੀਤਾ ਹੋਇਆ ਹੈ। (Patiala bus stand)

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸੰਗਰੂਰ ਸ਼ਹਿਰ ਅੰਦਰ ਕਈ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੰਗਰੂਰ ਅੰਦਰ ਪੂਰੀ ਤਰ੍ਹਾਂ ਬੱਸਾਂ ਦੇ ਪਹੀਏ ਜਾਮ ਹਨ। ਉਹਨਾਂ ਕਿਹਾ ਕਿ ਪੀਆਰਟੀਸੀ ਵਿਭਾਗ ਵੱਲੋਂ ਕਿਲੋ ਮੀਟਰ ਸਕੀਮ ਤਹਿਤ ਬੱਸਾਂ ਸੜਕਾਂ ਤੇ ਲਿਆਂਦੀਆਂ ਜਾ ਰਹੀਆਂ ਹਨ ਅਤੇ ਇਹ ਬੱਸਾਂ ਤਿਆਰ ਹੋ ਕੇ ਪਟਿਆਲਾ ਵਿਖੇ ਪੁੱਜ ਵੀ ਗਈਆਂ ਹਨ। ਉਹਨਾਂ ਕਿਹਾ ਕਿ ਕੱਚੇ ਕਾਮਿਆਂ ਵੱਲੋਂ ਇਹਨਾਂ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕੀਤਾ ਜਾਵੇਗਾ ਜਿਸ ਦੇ ਤਹਿਤ ਹੀ 12 ਵਜੇ ਤੋਂ ਬਾਅਦ ਪਟਿਆਲਾ ਡੀਪੂ ਵੀ ਬੰਦ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਸੰਗਰੂਰ ਦੇ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਵੱਲੋਂ ਸੰਪਰਕ ਸਾਧਿਆ ਗਿਆ ਹੈ ਅਤੇ ਅਸੀਂ ਉਹਨਾਂ ਨੂੰ ਆਖ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਨ ਸਿੰਘ ਮਾਨ ਨਾਲ ਯੂਨੀਅਨ ਦੀ ਮੀਟਿੰਗ ਕਰਵਾਈ ਜਾਵੇ। ‌

ਪੰਪ ਦਾ ਪੁਰਾਣਾ ਮੁਲਾਜ਼ਮ ਹੀ ਨਿਕਲਿਆ 25 ਲੱਖ ਰੁਪਏ ਦੀ ਲੁੱਟ ਦਾ ਮਾਸਟਰ ਮਾਈਂਡ

ਇਸ ਮਾਮਲੇ ਸਬੰਧੀ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਕਹਿਣਾ ਹੈ ਕਿ ਯੂਨੀਅਨ ਵੱਲੋਂ ਕਿਸ ਮਾਮਲੇ ਤੇ ਸਿਰਫ ਰਾਜਨੀਤੀ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਕਿਲੋਮੀਟਰ ਸਕੀਮ ਤਹਿਤ ਸਿਰਫ ਬੱਸਾਂ ਰਿਪਲੇਸ ਕੀਤੀਆਂ ਜਾ ਰਹੀਆਂ ਹਨ ਜਿਨਾਂ ਦਾ ਸਮਾਂ ਪੂਰਾ ਹੋ ਗਿਆ ਹੈ। ਉਹਨਾਂ ਕਿਹਾ ਕਿ ਕੋਈ ਵੀ ਨਵੀਂ ਬੱਸ ਕਿਲੋਮੀਟਰ ਸਕੀਮ ਤਹਿਤ ਬੇੜੇ ਵਿੱਚ ਨਹੀਂ ਪਾਈ ਜਾ ਰਹੀ।