ਆਈਸੀਸੀ ਟੀ20 ਰੈਂਕਿੰਗ: ਸਪਿੱਨਰਾਂ ਦੀ ਬੱਲੇ-ਬੱਲੇ,ਕੁਲਦੀਪ ਟਾੱਪ 5’ਚ

SYDNEY, AUSTRALIA - NOVEMBER 25: Krunal Pandya of india celebrates after taking the wicket of Ben McDermott of Australia during the International Twenty20 match between Australia and India at Sydney Cricket Ground on November 25, 2018 in Sydney, Australia. (Photo by Ryan Pierse/Getty Images)

ਕੁਲਦੀਪ 23ਵੇਂ ਸਥਾਨ ਤੋਂ ਉੱਠ ਕੇ ਤੀਸਰੇ ਨੰਬਰ ‘ਤੇ ਪਹੁੰਚੇ

ਜੰਪਾ ਨੇ ਵੀ ਲਾਇਆ 17 ਸਥਾਨ ਦਾ ਜੰਪ, 5ਵੇਂ ਨੰਬਰ ‘ਤੇ

ਬੱਲੇਬਾਜ਼ੀ ‘ਚ ਬਾਬਰ, ਗੇਂਦਬਾਜ਼ੀ ‘ਚ ਰਾਸ਼ਿਦ, ਹਰਫ਼ਨਮੌਲਾ’ਚ ਮੈਕਸਵੇਲ ਟਾੱਪ ‘ਤੇ ਬਰਕਰਾਰ
ਬੱਲੇਬਾਜ਼ੀ ਤੇ ਹਰਫ਼ਨਮੌਲਾ ਰੈਂਕਿੰਗ ‘ਚ ਟਾੱਪ 5 ‘ਚ ਕੋਈ ਭਾਰਤੀ ਨਹੀਂ 
ਏਜੰਸੀ, 
ਦੁਬਈ, 26 ਨਵੰਬਰ

ਭਾਰਤ ਅਤੇ ਆਸਟਰੇਲੀਆ ਦਰਮਿਆਨ ਖ਼ਤਮ ਹੋਈ ਟੀ20 ਲੜੀ ਤੋਂ ਬਾਅਦ ਆਈਸੀਸੀ ਦੀ ਤਾਜ਼ਾ ਰੈਂਕਿੰਗ ‘ਚ ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 20 ਸਥਾਨ ਦੀ ਲੰਮੀ ਛਾਲ ਲਾਉਂਦਿਆਂ ਟਾੱਪ5 ‘ਚ ਤੀਸਰੇ ਸਥਾਨ?’ਤੇ ਪਹੁੰਚ ਗਏ ਹਨ ਇਸ ਦੇ ਨਾਲ ਹੀ ਇੱਕ ਹੋਰ ਸਪਿੱਨਰ ਆਸਟਰੇਲੀਆ ਦੇ ਲੈੱਗ ਸਪਿੱਨਰ ਐਡਮ ਜੰਪਾ ਵੀ 17 ਸਥਾਨ ਦੀ ਛਾਲ ਲਾ ਪਹਿਲੀ ਵਾਰ ਪੰਜਵੇਂ ਸਥਾਨ?’ਤੇ ਪਹੁੰਚ ਗਏ ਹਨ ਕੁਲਦੀਪ ਇਸ 3 ਮੈਚਾਂ ਦੀ ਲੜੀ ‘ਚ 5.50 ਦੀ ਇਕਾਨਮੀ ਰੇਟ ਨਾਲ ਚਾਰ ਵਿਕਟ ਲੈਣ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਤਾਜ਼ਾ ਆਈਸੀਸੀ ਪੁਰਸ਼ ਟੀ20 ਰੈਂਕਿੰਗ ‘ਚ 23ਵੇਂ ਸਥਾਨ ‘ਤੇ ਉੱਠ ਕੇ 20 ਸਥਾਨ ਦੀ ਲੰਮੀ ਛਾਲ ਲਾ ਕੇ ਤੀਸਰੇ ਸਥਾਨ ‘ਤੇ ਪਹੁੰਚ ਗਏ ਹਨ ਜਦੋਂਕਿ ਜੰਪਾ ਨੇ ਲੜੀ ‘ਚ ਤਿੰਨ ਵਿਕਟਾਂ ਹਾਸਲ ਕੀਤੀਆਂ ਜਿਸ ਵਿੱਚ ਪਹਿਲੇ ਮੈਚ ‘ਚ 22 ਦੌੜਾਂ ‘ਤੇ ਦੋ ਵਿਕਟਾਂ ਦਾ ਮੈਚ ਜੇਤੂ ਪ੍ਰਦਰਸ਼ਨ ਸ਼ਾਮਲ ਹੈ

 

 
ਟੀ20 ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਪਹਿਲੇ ਨੰਬਰ ‘ਤੇ ਅਫ਼ਗਾਨਿਸਤਾਨ ਦੇ ਸਪਿੱਨਰ ਰਾਸ਼ਿਦ ਖਾਨ ਅਤੇ ਦੂਸਰੇ ਨੰਬਰ ‘ਤੇ ਪਾਕਿਸਤਾਨ ਦੇ ਸ਼ਾਦਾਬ ਖਾਨ ਬਣੇ ਹੋਏ ਹਨ ਇੰਗਲੈਂਡ ਦੇ ਸਪਿੱਨ ਗੇਂਦਬਾਜ਼ ਆਦਿਲ ਰਾਸ਼ਦ ਚੌਥੇ ਨੰਬਰ ‘ਤੇ ਹਨ ਹਾਲਾਂਕਿ ਭਾਰਤੀ ਸਪਿੱਨਰ ਯੁਜਵਿੰਦਰ ਚਹਿਲ ਚੌਥੇ ਸਥਾਨ ਤੋਂ ਖ਼ਿਸਕ ਕੇ 11ਵੇਂ ਨੰਬਰ ‘ਤੇ ਆ ਗਏ ਹਨ ਭਾਰਤੀ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੇ ਆਪਣਾ ਕ੍ਰਮਵਾਰ 19ਵਾਂ ਅਤੇ 21ਵਾਂ ਸਥਾਨ ਬਰਕਰਾਰ ਰੱਖਿਆ ਹੈ

 

 

 

ਕੁਰਣਾਲ ਪਹਿਲੀ ਵਾਰ ਟਾੱਪ 100 ‘ਚ

ਭਾਰਤ ਦੇ ਖੱਬੇ ਹੱਥ ਦੇ ਸਪਿੱਨਰ ਕੁਰਣਾਲ ਪਾਂਡਿਆ ਨੇ ਆਸਟਰੇਲੀਆ ਵਿਰੁੱਧ ਤਿੰਨ ਮੈਚਾਂ ‘ਚ 23.40 ਦੀ ਔਸਤ ਨਾਲ ਸਭ ਤੋਂ ਜਿਆਦਾ ਪੰਜ ਵਿਕਟਾਂ ਲਈਆਂ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਹ ਗੇਂਦਬਾਜ਼ੀ ਰੈਂਕਿੰਗ ‘ਚ 66 ਸਥਾਨ ਦੀ ਛਾਲ ਨਾਲ ਪਹਿਲੀ ਵਾਰ ਟਾੱਪ 100 ‘ਚ ਪਹੁੰਚ ਕੇ 98ਵਾਂ ਸਥਾਨ ਹਾਸਲ ਕਰ ਲਿਆ ਹੈ ਕੁਰਣਾਲ ਨੇ ਤੀਸਰੇ ਮੈਚ ‘ਚ 36 ਦੌੜਾਂ ਦੇ ਕੇ ਚਾਰ ਵਿਕਟਾਂ ਦੇ ਪ੍ਰਦਰਸ਼ਨ ਨਾਲ ਮੈਨ ਆਫ਼ ਦ ਮੈਚ ਵੀ ਬਣੇ

 

ਬੱਲੇਬਾਜ਼ਾਂ ‘ਚ ਧਵਨ ਨੇ ਮਾਰੀ ਛਾਲ

ਬੱਲੇਬਾਜ਼ੀ ਰੈਂਕਿੰਗ ‘ਚ ਪਾਕਿਸਤਾਨ ਦੇ ਬਾਬਰ ਆਜ਼ਮ,ਨਿਊਜ਼ੀਲੈਂਡ ਦੇ ਕਾਲਿਨ ਮੁਨਰੋ ਅਤੇ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਪਹਿਲੇ ਤਿੰਨ ਨੰਬਰ ‘ਤੇ ਬਰਕਰਾਰ ਹਨ ਪਾਕਿਸਤਾਨ ਦੇ ਫ਼ਖ਼ਰ ਜ਼ਮਾਨ ਚੌਥੇ ਨੰਬਰ ‘ਤੇ ਪਹੁੰਚੇ ਹਨ ਅਤੇ ਆਸਟਰੇਲੀਆ ਦੇ ਗਲੈਨ ਮੈਕਸਵੇਲ ਪੰਜਵੇਂ ਨੰਬਰ ‘ਤੇ ਟਿਕੇ ਹੋਏ ਹਨ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਦੋ ਸਥਾਨ ਡਿੱਗ ਕੇ ਕ੍ਰਮਵਾਰ ਛੇਵੇਂ ਅਤੇ ਨੌਂਵੇਂ ਸਥਾਨ ‘ਤੇ ਖ਼ਿਸਕ ਗਏ ਹਨ ਜਦੋਂਕਿ ਆਸਟਰੇਲੀਆ ਵਿਰੁੱਧ ਮੈਨ ਆਫ਼ ਦ ਸੀਰੀਜ਼ ਰਹੇ ਸ਼ਿਖਰ ਧਵਨ ਪੰਜ ਸਥਾਨ ਦੇ ਸੁਧਾਰ ਨਾਲ 11ਵੇਂ ਨੰਬਰ ‘ਤੇ ਪਹੁੰਚ ਗਏ ਹਨ  ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣਾ 14ਵਾਂ ਸਥਾਨ ਬਰਕਰਾਰ ਰੱਖਿਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।