ਸਵੀਡਨ 24 ਸਾਲ ਬਾਅਦ ਕੁਆਰਟਰ ਫਾਈਨਲ ‘ਚ

66ਵੇਂ ਮਿੰਟ ‘ਚ ਫੋਰਸਬਰਗ ਨੇ ਕੀਤਾ ਗੋਲ | Sports News

ਸੇਂਟ ਪੀਟਰਸਬਰਗ, (ਏਜੰਸੀ)। ਸਵੀਡਨ ਨੇ ਦੂਸਰੇ ਅੱਧ ‘ਚ ਏਮਿਲ ਫੋਰਸਬਰਗ ਦੇ ਸ਼ਾਨਦਾਰ ਗੋਲ ਦੀ ਬਦੌਲਤ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ‘ਚ ਸਥਾਨ ਬਣਾ ਲਿਆ ਮੁਕਾਬਲਾ ਕਾਫ਼ੀ ਸੰਘਰਸ਼ਪੂਰਨ ਰਿਹਾ ਅਤੇ ਇਸ ਜਿੱਤ ‘ਚ ਫੋਰਸਬਰਗ ਦੇ ਸ਼ਾੱਟ ‘ਤੇ ਸਵਿਟਜ਼ਰਲੈਂਡ ਦੇ ਡਿਫੈਂਡਰ ਦੇ ਪੈਰ ਨਾਲ ਲੱਗਣ ਦਾ ਵੀ ਯੋਗਦਾਨ ਰਿਹਾ ਜੇਕਰ ਡਿਫੈਂਡਰ ਦਾ ਪੈਰ ਨਾ ਲੱਗਾ ਹੁੰਦਾ ਤਾਂ ਗੇਂਦ ਸਿੱਧੀ ਗੋਲਕੀਪਰ ਦੇ ਹੱਥਾਂ ‘ਚ ਚਲੀ ਜਾਂਦੀ। (Sports News)

ਡਿਫੈਂਡਰ ਮੈਨੁਅਲ ਅਕਾਂਜ਼ੀ ਦੀ ਗਲਤੀ ਨਾਲ ਹੋਇਆ ਗੋਲ | Sports News

ਪਹਿਲਾ ਅੱਧ ਗੋਲ ਰਹਿਤ ਰਹਿਣ ਤੋਂ ਬਾਅਦ ਦੂਸਰੇ ਅੱਧ ਦੇ 66ਵੇਂ ਮਿੰਟ ‘ਚ ਫੋਰਸਬਰਗ ਨੇ ਗੋਲ ਘੇਰੇ ਦੇ ਕੰਢੇ ਤੋਂ ਬਿਹਤਰੀਨ ਸ਼ਾੱਟ ਲਗਾਇਆ, ਗੋਲਕੀਪਰ ਯਾਨ ਸੋਮਰ ਇਸ ਸ਼ਾਟ ਨੂੰ ਰੋਕਣ ਲਈ ਆਪਣੀ ਪੁਜੀਸ਼ਨ ‘ਤੇ ਮੁਸਤੈਦ ਸੀ ਪਰ ਸਵਿਸ ਡਿਫੈਂਡਰ ਮੈਨੁਅਲ ਅਕਾਂਜ਼ੀ ਨੇ ਗੇਂਦ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ‘ਚ ਗੇਂਦ ਨੂੰ ਆਪਣੇ ਪੈਰ ਨਾਲ ਡਿਫਲੈਕਟ ਕਰ ਦਿੱਤਾ ਅਤੇ ਗੇਂਦ ਗੋਲ ਦੇ ਕਾਰਨਰ ‘ਚ ਚਲੀ ਗਈ ਗੋਲਕੀਪਰ ਦੇ ਕੋਲ ਇਸ ਨੂੰ ਰੋਕਣ ਦਾ ਕੋਈ ਮੌਕਾ ਨਹੀਂ ਸੀ ਇਸ ਗੋਲ ਨੂੰ ਆਤਮਘਾਤੀ ਗੋਲ ਨਹੀਂ ਮੰਨਿਆ ਗਿਆ ਅਤੇ ਫੋਰਸਬਰਗ ਦੇ ਹਿੱੇਸੇ ‘ਚ ਆਇਆ। (Sports News)

ਦੋਵੇਂ ਟੀਮਾਂ ਪਹਿਲੀ ਵਾਰ ਵਿਸ਼ਵ ਕੱਪ ‘ਚ ਆਮਣੇ ਸਾਹਮਣੇ ਹੋਈਆਂ ਅਤੇ ਬਾਜ਼ੀ ਸਵੀਡਨ ਦੇ ਹੱਥ ਲੱਗੀ ਸਵੀਡਨ ਮੈਚ ਮੌਕੇ ਵੀ ਜ਼ਿਆਦਾ ਬਣਾਏ ਅਤੇ ਉਸਨੁੰ ਮੈਚ ਦੇ ਇੰਜ਼ਰੀ ਸਮੇਂ ‘ਚ ਪੈਨਲਟੀ ਵੀ ਮਿਲੀ ਜਦੋਂ ਲੇਂਗ ਨੇ ਪੈਨਲਟੀ ਏਰੀਏ ‘ਚ ਘੁਸ ਰਹੇ ਬਦਲਵੇਂ ਖਿਡਾਰੀ ਓਲਸਨ ਨੂੰ ਪਿੱਛੋਂ ਧੱਕਾ ਦੇ ਕੇ ਸੁੱਟਿਆ ਰੈਫਰੀ ਨੇ ਤੁਰੰਤ ਪੈਨਲਟੀ ਦਾ ਇਸ਼ਾਰਾ ਕੀਤਾ ਪਰ ਰੈਫਰਲ ‘ਤੇ ਪੈਨਲਟੀ ਨੂੰ ਫ੍ਰੀ ਕਿੱਕ ‘ਚ ਬਦਲਿਆ ਗਿਆ ਇਸ ‘ਤੇ ਕੋਈ ਗੋਲ ਨਹੀਂ ਹੋਇਆ ਅਤੇ ਸਵੀਡਨ ਨੇ 1-0 ਨਾਲ ਜਿੱਤ ਹਾਸਲ ਕਰ ਲਈ। ਸਵੀਡਨ 1994 ਦੇ ਵਿਸ਼ਵ ਕੱਪ ‘ਚ ਸੈਮੀਫਾਈਨਲ ‘ਚ ਪਹੁੰਚਣ ਦੇ 24 ਸਾਲ ਬਾਅਦ ਕੁਆਰਟਰ ਫਾਈਨਲ ‘ਚ ਪਹੁੰਚਿਆ ਹੈ ਸਵਿਟਜ਼ਰਲੈਂਡ ਨੂੰ ਕਪਤਾਨ ਸਟੀਫਨ ਲੀਸ਼ੇਟਨਰ ਅਤੇ ਫਾਬਿਆਨ ਸ਼ਾਰ ਦੀ ਗੈਰ ਮੌਜ਼ੂਦਗੀ ਦਾ ਨੁਕਸਾਨ ਚੁੱਕਣਾ ਪਿਆ ਜੋ ਦੋ-ਦੋ ਪੀਲੇ ਕਾਰਡ ਮਿਲਣ ਕਾਰਨ ਇਸ ਮੈਚ ਤੋਂ ਬਾਹਰ ਸਨ।