ਅਮਰੀਕਾ ‘ਚ ਫਸੇ ਵਿਦਿਆਰਥੀਆਂ ਨੂੰ ਬਚਾਉਣ ‘ਚ ਜੁਟੀ ਸੁਸ਼ਮਾ ਸਵਰਾਜ

Sushma Swaraj is in the process of saving the students trapped in the US

ਹਿਰਾਸਤ ‘ਚ ਲਏ ਗਏ ਵਿਦਿਆਰਥੀਆਂ ਦੀ ਮੱਦਦ ਸਾਡੀ ਪਹਿਲ : ਸਵਰਾਜ

ਵਾਸ਼ਿੰਗਟਨ | ਅਮਰੀਕਾ ‘ਚ ਗ੍ਰਿਫ਼ਤਾਰ ਭਾਰਤੀ ਵਿਦਿਆਰਥੀਆਂ ਨੂੰ ਬਚਾਉਣਾ ਇਸ ਸਮੇਂ ਵਿਦੇਸ਼ ਮੰਤਰਾਲੇ ਦੀ ਪਹਿਲਕਦਮੀ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰਕੇ ਦੱਸਿਆ, ‘ਹਿਰਾਸਤ ‘ਚ ਲਏ ਗਏ ਭਾਰਤੀ ਸਟੂਡੈਂਟਸ ਦੀ ਮੱਦਦ ਕਰਨ ਲਈ ਸਾਰੇ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਅਮਰੀਕੀ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਹਿਰਾਸਤ ਸਟੂਡੈਂਟਸ ਦੀ ਮੱਦਦ ਕਰਨਾ ਸਾਡੀ ਪਹਿਲੀ ਹੈ
ਅਮਰੀਕਾ ਸਥਿਤ ਭਾਰਤੀ ਦੂਤਾਵਾਸ ਨੇ ਅਮਰੀਕੀ ਅਥਾਰਿਟੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ 129 ਵਿਦਿਆਰਥੀਆਂ ਲਈ 24/7 ਹਾਟਲਾਈਨ ਸਰਵਿਸ ਸ਼ੁਰੂ ਕੀਤੀ ਹੈ ਇਨ੍ਹਾਂ ਵਿਦਿਆਰਥੀਆਂ ‘ਤੇ ‘ਪੇ ਐਂਡ ਸਟੇਅ’ ਯੂਨੀਵਰਸਿਟੀ ਵੀਜ਼ਾ ਘਪਲੇ ‘ਚ ਸ਼ਾਮਲ ਹੋਣ ਦਾ ਦੋਸ਼ ਹੈ ਅਮਰੀਕਾ ‘ਚ ਰਹਿਣ ਲਈ ਅਮਰੀਕੀ ਯੂਨੀਵਰਸਿਟੀ ਦੇ ਫਰਜ਼ੀ ਦਸਤਾਵੇਜ਼ ਬਣਾਉਣ ਦੇ ਦੋਸ਼
‘ਚ 130 ਵਿਦੇਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਚ 129 ਭਾਰਤੀ ਜਾਂ ਭਾਰਤੀ ਮੂਲ ਦੇ ਅਮਰੀਕੀ ਹਨ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਨੰਬਰ 202-322-1190 ਤੇ 202-340-2590 ਚੌਬੀ ਘੰਟੇ ਸੇਵਾ ‘ਚ ਰਹਿਣਗੇ ਇਸ ਫ੍ਰਾਂਡ ਦਾ ਭਾਂਡਾਫੋੜ ਹੋਣ ਤੋਂ ਬਾਅਦ ਪ੍ਰਭਾਵਿਤ ਵਿਦਿਆਰਥੀਆਂ ਦੀ ਮੱਦਦ ਲਈ ਇੱਕ ਨੋਡਲ ਅਫ਼ਸਰ ਨੂੰ ਤਾਇਨਾਤ ਕੀਤਾ ਗਿਆ ਹੈ ਇਹ ਅਫ਼ਸਰ ਇਸ ਨਾਲ ਸਬੰਧਿਤ ਸਾਰੇ ਮਾਮਲਿਆਂ ‘ਚ ਕਾਰਡੀਨੇਟ ਕਰਨਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।