ਰਿਸ਼ੀ ਕੁਮਾਰ ਸ਼ੁਕਲਾ ਸੀਬੀਆਈ ਦੇ ਨਵੇਂ ਡਾਇਰੈਕਟਰ ਨਿਯੁਕਤ

Rishi Kumar Shukla appointed as new director of CBI

ਨਵੀਂ ਦਿੱਲੀ | ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਆਖਰਕਾਰ ਸਰਕਾਰ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਅਹੁਦੇ ‘ਤੇ ਨਿਯੁਕਤੀ ਦਾ ਫੈਸਲਾ ਲੈਂਦਿਆਂ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਤੇ ਮੱਧ ਪ੍ਰਦੇਸ਼ ਦੇ ਸਾਬਕਾ ਪੁਲਿਸ ਜਨਰਲ ਡਾਇਰੈਕਟਰ ਰਿਸ਼ੀ ਕੁਮਾਰ ਸ਼ੁਕਲਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਕੇਂਦਰੀ ਮੰਤਰੀ ਮੰਡਲ ਦੀ ਨਿਯੁਕਤੀ ਮਾਮਲਿਆਂ ਦੀ ਕਮੇਟੀ ਨੇ ਦਿੱਲੀ ਪੁਲਿਸ ਸਥਾਪਨਾ ਐਕਟ 1946 ਤਹਿਤ ਬਣਾਈ ਕਮੇਟੀ ਵੱਲੋਂ ਭੇਜੇ ਗਏ ਨਾਵਾਂ ਦੇ ਪੈੱਨਲ ਦੇ ਅਧਾਰ ‘ਤੇ ਸ੍ਰੀ ਸ਼ੁਕਲਾ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ
ਸ਼ੁਕਲਾ ਸੀਬੀਆਈ ਦੇ ਸਾਬਕਾ ਡਾਇਰੈਕਟਰ ਅਲੋਕ ਵਰਮਾ ਦੀ ਜਗ੍ਹਾ ਲੈਣਗੇ ਵਰਮਾ ਨੂੰ ਵਿਵਾਦਾਂ ਦੌਰਾਨ ਪਹਿਲਾਂ ਛੁੱਟੀ ‘ਤੇ ਭੇਜਿਆ ਗਿਆ ਸੀ ਤੇ ਫਿਰ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਸ਼ੁਕਲਾ ਦੀ ਨਿਯੁਕਤੀ ਦੋ ਸਾਲਾਂ ਲਈ ਕੀਤੀ ਗਈ ਹੈ, ਜੋ ਉਨ੍ਹਾਂ ਅਹੁਦਾ ਸੰਭਾਲਣ ਦੇ ਦਿਨ ਤੋਂ ਲਾਗੂ ਹੋਵੇਗੀ ਜ਼ਿਕਰਯੋਗ ਹੈ ਕਿ 1983 ਬੈਂਚ ਦੇ ਆਈਪੀਐਸ ਰਿਸ਼ੀ ਕੁਮਾਰ ਸ਼ੁਕਲਾ ਗਵਾਲੀਅਰ ਸਥਿਤ ਲਾਲਾ ਬਜ਼ਾਰ ਦੇ ਰਹਿਣ ਵਾਲੇ ਹਨ ਕਾਡਰ ਵੀ ਗ੍ਰਹਿ ਪ੍ਰਦੇਸ਼ ਦਾ ਹੀ ਉਨ੍ਹਾਂ ਨੂੰ 1983 ‘ਚ ਮਿਲਿਆ ਸੀ ਸਭ ਤੋਂ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਸਾਹਮਣੇ ਆਈ ਸੀ, ਜਦੋਂ ਉਹ ਬਿਮਾਰ ਹੋਣ ਕਾਰਨ ਕਰੀਬ ਡੇਢ ਮਹੀਨੇ ਦੀ ਲੰਮੀ ਛੁੱਟੀ ‘ਤੇ ਚੱਲੇ ਗਏ ਸਨ ਚੋਣਾਂ ਦੇ ਸਮੇਂ ਇੰਨੀ ਲੰਮੀ ਛੁੱਟੀ ਸਬੰਧੀ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।