ਹਰਿਆਣਾ ਦਾ ਕੈਥਲ ਅੱਵਲ ਤੇ ਪੰਜਾਬ ਦਾ ਮੋਗਾ ਰਿਹਾ ਦੂਜੇ ਸਥਾਨ ‘ਤੇ

Haryana's Kaithal and Punjab's Moga in second place

ਟਾਪ-10 ‘ਚ ਹਰਿਆਣਾ ਤੇ ਪੰਜਾਬ ਦੇ 5-5 ਬਲਾਕਾਂ ਨੇ ਬਣਾਈ ਜਗ੍ਹਾ

ਸਰਸਾ | ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਦੇ ਜ਼ਿਲ੍ਹਾ ਕੈਥਲ ਦੀ ਸਾਧ-ਸੰਗਤ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਇਸ ਵਾਰ ਪੰਜਾਬ ਪ੍ਰਦੇਸ਼ ਦੇ ਬਲਾਕ ਮੋਗਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਰਾਜਸਥਾਨ ਪ੍ਰਦੇਸ਼ ਦੇ ਬਲਾਕ ਕੇਸਰੀਸਿੰਘਪੁਰ ਦੀ ਸਾਧ-ਸੰਗਤ ਤੀਜੇ ਸਥਾਨ ‘ਤੇ ਰਹੀ ਹੈ

in second place

ਹਰਿਆਣਾ ਤੇ ਪੰਜਾਬ ਦੇ 5-5 ਬਲਾਕਾਂ ਨੇ ਟਾੱਪ-10 ‘ਚ ਜਗ੍ਹਾ ਬਣਾਈ ਹੈ ਪੂਰੇ ਦੇਸ਼ ‘ਚ ਇਸ ਵਾਰ 323 ਬਲਾਕਾਂ ਦੇ 157645 ਸੇਵਾਦਾਰਾਂ ਨੇ 1310760 ਘੰਟੇ ਸਿਮਰਨ ਕੀਤਾ ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈੱਥਲ ਦੇ 16997 ਸੇਵਾਦਾਰਾਂ ਨੇ 188017 ਘੰਟੇ ਸਿਮਰਨ ਕਰਕੇ ਪੂਰੇ ਦੇਸ਼ ‘ਚ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਪੰਜਾਬ ਦੇ ਬਲਾਕ ਮੋਗਾ ਦੀ 37920 ਸਾਧ-ਸੰਗਤ ਨੇ 51365 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਗੱਲ ਜੇਕਰ ਵਿਦੇਸ਼ਾਂ ਦੀ ਕਰੀਏ ਤਾਂ 12 ਬਲਾਕਾਂ ਦੇ 193 ਸੇਵਾਦਾਰਾਂ ਨੇ 969 ਘੰਟੇ ਸਿਮਰਨ ਕੀਤਾ
ਜਿਸ ‘ਚ ਅਸਟਰੇਲੀਆ ਦੇ ਮੈਲਬੌਰਨ ਨੇ ਇਸ ਵਾਰ ਵੀ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਕਤਰ, ਨਿਊਜ਼ੀਲੈਂਡ, ਦੁਬਈ, ਰੋਮ, ਕੈਲਗੇਰੀ,ਕੁਵੈਤ, ਇੰਗਲੈਂਡ, ਸਿਪਰਸ, ਕੈਨਬੇਰਾ, ਆਬੂਧਾਬੀ, ਬਿਜਿੰਗ, ਸਿੰਗਾਪੁਰ, ਨੇਪਾਲ, ਬ੍ਰਿਸਬੇਨ ‘ਚ ਵੱਡੀ ਗਿਣਤੀ ‘ਚ ਸੇਵਾਦਾਰਾਂ ਨੇ ਸਿਮਰਨ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।