ਅਮਨਮਣੀ ਦੀ ਜ਼ਮਾਨਤ ਰੱਦ ਕਰਨ ਤੋਂ Supreme Court ਦੀ ਨਾਂਹ

ਨਵੀਂ ਦਿੱਲੀ (ਏਜੰਸੀ)। ਸੁਪਰੀਮ (Supreme Court) ਕੋਰਟ ਨੇ ਪਤਨੀ ਦੇ ਕਤਲ ਮਾਮਲੇ ‘ਚ ਉੱਤਰ ਪ੍ਰਦੇਸ਼ ਦੇ ਅਜ਼ਾਦ ਵਿਧਾਇਕ ਅਮਨਮਣੀ ਤ੍ਰਿਪਾਠੀ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਜ਼ਮਾਨਤ ਖਿਲਾਫ਼ ਅਪੀਲ ਅੱਜ ਰੱਦ ਕਰ ਦਿੱਤੀ ਜਸਟਿਸ ਜੱਜ ਏ. ਕੇ. ਸਿਕਰੀ ਦੀ ਅਗਵਾਈ ਵਾਲੀ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਖਿਲਾਫ਼ ਸੀਬੀਆਈ ਤੇ ਮ੍ਰਿਤਕਾ ਸਾਰਾ ਸਿੰਘ ਦੀ ਮਾਂ ਸੀਮਾ ਸਿੰਘ ਦੀ ਅਪੀਲ ਰੱਦ ਕਰ ਦਿੱਤੀ। (Supreme Court)

ਸੁਪਰੀਮ (Supreme Court) ਕੋਰਟ ਨੇ 9 ਮਾਰਚ 2017 ਨੂੰ ਉੱਤਰ ਪ੍ਰਦੇਸ਼ ਦੇ ਬਾਹੁਬਲੀ ਆਗੂ ਅਮਰ ਤ੍ਰਿਪਾਠੀ ਦੇ ਵਿਧਾਇਕ ਪੁੱਤਰ ਅਮਰਮਣੀ ਤ੍ਰਿਪਾਠੀ ਦੇ ਵਿਧਾਇਕ ਪੁੱਤਰ ਅਮਨਮਣੀ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ ਸੀਬੀਆਈ ਤੇ ਸੀਮਾ ਸਿੰਘ ਨੇ ਅਜ਼ਾਦ ਵਿਧਾਇਕ ਨੂੰ ਦਿੱਤੀ ਗਈ ਜ਼ਮਾਨਤ ਨੂੰ ਰੱਦ ਕਰਨ ਦੀ ਸੁਪਰੀਮ ਕੋਰਟ ‘ਚ ਅਪੀਲ ਕੀਤੀ ਸੀ ਮਾਮਲੇ ਦੀ ਸੁਣਵਾਈ ਦੌਰਾਨ ਅਮਨਮਣੀ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਪੋਸਟਮਾਰਟਮ ਰਿਪੋਰਟ ਮੁਤਾਬਕ ਇਹ ਹਾਦਸਾ ਕਾਰਨ ਹੋਈ ਮੌਤ ਦਾ ਮਾਮਲਾ ਹੈ ਨਾ ਕਿ ਕਤਲ ਦਾ ਅਮਨਮਣੀ ਵੱਲੋਂ ਇਹ ਵੀ ਕਿਹਾ ਗਿਆ ਕਿ ਮਾਮਲੇ ਦੇ ਚਸ਼ਮਦੀਦ ਗਵਾਹ ਨੇ ਵੀ ਕਿਹਾ ਹੈ ਕਿ ਕਾਰ ਹਾਦਸਾਗ੍ਰਸਤ ਹੋਈ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਡੀਆਈਜੀ ਇੰਦਰਬੀਰ ਸਿੰਘ ਰਿਸ਼ਵਤ ਮਾਮਲੇ ’ਚ ਫਸੇ, 10 ਲੱਖ ਦੀ ਵੱਢੀ ਲੈਣ ਦੇ ਮਾਮਲੇ ’ਚ ਨਾਮਜ਼ਦ

ਅਮਨਮਣੀ ਦੇ ਵਕੀਲ ਨੇ ਸੀਮਾ ਸਿੰਘ ਦੀ ਪਟੀਸ਼ਨ ਨੂੰ ਬੇਬੁਨਿਆਦ ਵੀ ਦੱਸਿਆ ਸੀ ਉੱਥੇ ਸੀਬੀਆਈ ਨੇ ਅਮਨਮਣੀ ਦੀ ਜ਼ਮਾਨਤ ਰੱਦ ਕੀਤੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਅਜ਼ਾਦ ਵਿਧਾਇਕ ਖਿਲਾਫ ਉਸ ਕੋਲ ਪੂਰੇ ਸਬੂਤ ਹਨ ਜਦੋਂਕਿ ਮ੍ਰਿਤਕਾ ਦੀ ਮਾਂ ਸੀਮਾ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਇਸ ਲਈ ਅਮਨਮਣੀ ਦੀ ਜ਼ਮਾਨਤ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਅਮਨਮਣੀ ਦੀ ਪਤਨੀ ਸਾਰਾ ਸਿੰਘ ਦੀ ਸ਼ੱਕੀ ਹਾਲਾਤਾਂ ‘ਚ 9 ਜੁਲਾਈ 2015 ਨੂੰ ਮੌਤ ਹੋ ਗਈ ਸੀ। (Supreme Court)