ਰੋਹਿਤ ਨੇ ਦਿਵਾਈ ਪਹਿਲੀ ਜਿੱਤ, ਵਿਰਾਟ ਪਾਰੀ ਗਈ ਬੇਕਾਰ

ਆਈਪੀਐੱਲ ਇਤਿਹਾਸ ‘ਚ ਦੌੜਾਂ ਦੇ ਮਾਮਲੇ ‘ਚ ਸ਼ਿਖਰ ‘ਤੇ ਵਿਰਾਟ | Virat Kohali

ਮੁੰਬਈ (ਏਜੰਸੀ)। ਕੋਹਲੀ ਨੇ ਮੁੰਬਈ ਇੰਡੀਅਨਜ਼ ਵਿਰੁੱਧ 92 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਇਤਿਹਾਸ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕ੍ਰਿਕਟਰ ਬਣ ਗਏ। ਕੋਹਲੀ ਨੇ ਸੁਰੇਸ਼ ਰੈਨਾ (4558) ਨੂੰ ਪਿੱਛੇ ਛੱਡਦਿਆਂ ਇਹ ਰਿਕਾਰਡ ਸਥਾਪਤ ਕੀਤਾ ਕੋਹਲੀ ਨੇ ਆਈਪੀਐਲ ‘ਚ ਖੇਡੇ 152 ਮੈਚਾਂ ‘ਚ ਕੁੱਲ 4559 ਦੌੜਾਂ ਬਣਾ ਲਈਆਂ ਹਨ, ਜ਼ਿਕਰਯੋਗ ਹੈ ਕਿ ਕੋਹਲੀ ਨੇ ਇਹ ਸਾਰੇ ਮੈਚ ਇੱਕ ਹੀ ਟੀਮ ਰਾਇਲ ਚੈਲੰਜ਼ਰਸ ਬੰਗਲੌਰ ਲਈ ਖੇਡੇ ਹਨ ਹਾਲਾਂਕਿ ਉਹ ਆਪਣੀ ਕਪਤਾਨੀ ਵਿੱਚ ਆਰਸੀਬੀ ਨੂੰ ਇੱਕ ਵੀ ਖ਼ਿਤਾਬ ਨਹੀਂ ਜਿਤਾ ਸਕੇ ਹਨ ਕੋਹਲੀ (Virat Kohali) ਟੀ20 ਕ੍ਰਿਕਟ ‘ਚ ਭਾਰਤ ਲਈ ਸਭ ਤੋਂ ਜ਼ਿਆਦਾ 54 ਅਰਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਇਸ ਤੋਂ ਪਹਿਲਾਂ ਗੌਤਮ ਗੰਭੀਰ 53 ਅਰਧ ਸੈਂਕੜਿਆਂ ਨਾਲ ਇਸ ਲਿਸਟ ‘ਚ ਪਹਿਲੇ ਨੰਬਰ ‘ਤੇ ਸਨ ਪੰਜ ਵਾਰ ਪਲੇਆਫ ‘ਚ ਪਹੁੰਚ ਚੁੱਕੀ ਆਰਸੀਬੀ ਟੀਮ 2017 ਦੇ ਸੈਸ਼ਨ ‘ਚ ਫ਼ਾਈਨਲ ਵੀ ਖੇਡੀ ਸੀ ਪਰ ਹੈਦਰਾਬਾਦ ਵਿਰੁੱਧ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਅੰਪਾਇਰ ‘ਤੇ ਭੜਕੇ ਕੋਹਲੀ | Virat Kohali

ਮੁੰਬਈ ਇੰਡੀਅਨਜ਼ ਵਿਰੁੱਧ ਥਰਡ ਅੰਪਾਇਰ ਦੇ ਇੱਕ ਫੈਸਲੇ ਤੋਂ ਨਾਖ਼ੁਸ਼ ਕੋਹਲੀ ਨੇ ਫੀਲਡ ਅੰਪਾਇਰ ‘ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ। ਮੁੰਬਈ ਦੀ ਬੱਲੇਬਾਜ਼ੀ ਦੌਰਾਨ 19ਵੇਂ ਓਵਰ ‘ਦੀ ਇੱਕ ਗੇਂਦ ‘ਤੇ ਫੀਲਡ ਅੰਪਾਇਰ ਨੇ ਹਾਰਦਿਕ ਪਾਂਡਿਆ ਨੂੰ ਆਊਟ ਕਰਾਰ ਦਿੱਤਾ। ਰਿਵਿਊ ਲਏ ਜਾਣ ਤੋਂ ਬਾਅਦ ਥਰਡ ਅੰਪਾਇਰ ਨੇ ਫ਼ੈਸਲਾ ਨਾਟਆਊਟ ਦਿੱਤਾ। ਰਿਪਲੇਅ ਵਿੱਚ ਦੇਖਣ ‘ਤੇ ਪਤਾ ਲੱਗ ਰਿਹਾ ਸੀ ਕਿ ਗੇਂਦ ਬੱਲੇ ਨੂੰ ਛੂਹ ਕੇ ਗਈ ਹੈ ਤੇ ਪਾਂਡਿਆ ਆਊਟ ਹੈ।

ਵਿਰਾਟ ਮੈਦਾਨ ‘ਤੇ ਖੜੇ ਅੰਪਾਇਰ ਕੋਲ ਗਏ ਅਤੇ ਉਹਨਾਂ ਇਸ ਗੱਲ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਕੋਹਲੀ ਅੰਪਾਇਰ ਨਾਲ ਸਖ਼ਤ ਸ਼ਬਦਾਂ ‘ਚ ਗੱਲ ਕਰਦੇ ਦਿਸੇ ਨਾਟ ਆਊਟ ਦਿੱਤੇ ਜਾਣ ਤੋਂ ਬਾਅਦ ਪਾਂਡਿਆ ਨੇ ਅਗਲੀਆਂ ਦੋ ਗੇਂਦਾਂ ‘ਤੇ ਦੋ ਸ਼ਾਨਦਾਰ ਛੱਕੇ ਜੜੇ ਅਤੇ ਕੁੱਲ 5 ਗੇਂਦਾਂ ‘ਤੇ 17 ਦੌੜਾਂ ਦੀ ਉਪਯੋਗੀ ਪਾਰੀ ਨਾਲ ਟੀਮ ਦੇ ਸਕੋਰ ਨੂੰ 214 ਤੱਕ ਪਹੁੰਚਾ ਦਿੱਤਾ ।

ਓਰੈਂਜ ਕੈਪ ਪਾਉਣ ਤੋਂ ਕੀਤਾ ਇਨਕਾਰ | Virat Kohali

ਮੁੰਬਈ ਵਿਰੁੱਧ ਮਿਲੀ ਹਾਰ ਤੋਂ ਕਾਫ਼ੀ ਨਾਰਾਜ਼ ਵਿਰਾਟ ਕੋਹਲੀ ਨੂੰ ਆਪਣੀ 92 ਦੌੜਾਂ ਦੀ ਪਾਰੀ ਦੌਰਾਨ ਕਿਸੇ ਹੋਰ ਖਿਡਾਰੀ ਦਾ ਸਹੀ ਸਾਥ ਨਹੀਂ ਮਿਲਿਆ। ਮੈਚ ਤੋਂ ਬਾਅਦ ਅਵਾਰਡ ਸਮਾਗਮ ‘ਚ ਕੋਹਲੀ ਨੇ ਆਪਣਾ ਗੁੱਸਾ ਪ੍ਰਗਟ ਕੀਤਾ। ਹਾਰ ਤੋਂ ਦੁਖੀ ਕੋਹਲੀ ਨੇ ਓਰੈਂਜ ਕੈਪ ਪਾਉਣ ਤੋਂ ਵੀ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਮੇਰਾ ਇਸ ਓਰੈਂਜ ਕੈਪ ਨੂੰ ਪਾਉਣ ਦਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਇਹ ਮਾਅਨਾ ਨਹੀਂ ਰੱਖਦੀ ਬੱਲੇਬਾਜ਼ਾਂ ਦੀ ਲਾਪਰਵਾਹੀ ਤੋਂ ਨਾਰਾਜ਼ ਕਪਤਾਨ ਨੇ ਕਿਹਾ ਕਿ ਸਾਨੂੰ ਚੰਗੀ ਸ਼ੁਰੂਆਤ ਮਿਲੀ ਸੀ ਪਰ ਅਸੀਂ ਉਸਨੂੰ ਸੁੱਟ ਦਿੱਤਾ ਸਾਨੂੰ ਪਤਾ ਸੀ ਕਿ ਉੱਥੇ ਥੋੜ੍ਹੀ ਜਿਹੀ ਤਰੇਲ ਹੋਵੇਗੀ, ਸਾਨੂੰ ਤੁਹਾਡੇ 40-45 ਰਨ ਨਹੀਂ ਸਗੋਂ 80-85 ਦੌੜਾਂ ਦੀ ਜਰੂਰਤ ਸੀ ਆਖ਼ਰ ‘ਚ ਇਹ ਸਿਰਫ਼ ਰਨ ਰੇਟ ਬਰਕਰਾਰ ਰੱਖਣ ‘ਤੇ ਨਿਰਭਰ ਸੀ।

ਇਹ ਵੀ ਪੜ੍ਹੋ : ਪੰਜਾਬ ਰਾਜ ਦੇ ਮਹਾਂਨਾਇਕ, ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਿਆਂ

ਰੋਹਿਤ ਸ਼ਰਮਾ ਨੇ ਆਪਣੀ ਲੈਅ ਵਿੱਚ ਵਾਪਸੀ ਕਰਦੇ ਹੋਏ 94 ਦੌੜਾਂ ਦੀ ਕਪਤਾਨੀ ਪਾਰੀ ਖੇਡ ਕੇ ਮੁੰਬਈ ਇੰਡੀਅਨਜ਼ ਨੂੰ ਰਾਇਲ ਚੈਲੰਜ਼ਰਸ ਬੰਗਲੂਰੁ ਵਿਰੁੱਧ ਮੰਗਲਵਾਰ ਨੂੰ ਆਈ.ਪੀ.ਐਲ. 11 ਦੇ ਮੁਕਾਬਲੇ ਵਿੱਚ 46 ਦੌੜਾਂ ਨਾਲ ਜਿੱਤ ਦਰਜ ਕੀਤੀ। ਪਿਛਲੀ ਚੈਂਪੀਅਨ ਮੁੰਬਈ ਦੀ ਆਈਪੀਐਲ ‘ਚ ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ਇਹ ਪਹਿਲੀ ਜਿੱਤ ਹੈ ਰੋਹਿਤ ਨੇ ਪਿਛਲੇ ਤਿੰਨ ਮੈਚਾਂ ਦੀ ਅਸਫ਼ਲਤਾ ਨੂੰ ਪਿੱਛੇ ਛੱਡਦੇ ਹੋਏ 52 ਗੇਂਦਾਂ ‘ਚ 10 ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 94 ਦੌੜਾਂ ਬਣਾਈਆਂ। ਮੁੰਬਈ ਨੇ 20 ਓਵਰਾਂ ‘ਚ ਛੇ ਵਿਕਟਾਂ ‘ਤੇ 213 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਫਿਰ ਬੰਗਲੁਰੁ ਨੂੰ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਕਿਸੇ ਵੀ ਸਮੇਂ ਉੱਭਰਨ ਨਹੀਂ ਦਿੱਤਾ।

ਬੰਗਲੂਰੁ ਕਪਤਾਨ ਵਿਰਾਟ ਕੋਹਲੀ ਦੀ ਨਾਬਾਦ 92 ਦੌੜਾਂ ਦੀ ਵਿਰਾਟ ਪਾਰੀ ਦੇ ਬਾਵਜੂਦ 8 ਵਿਕਟਾਂ ‘ਤੇ 167 ਦੌੜਾਂ ਹੀ ਬਣਾ ਸਕਿਆ ਬੰਗਲੂਰੁ ਦੀ ਚਾਰ ਮੈਚਾਂ ‘ਚ ਇਹ ਤੀਸਰੀ ਹਾਰ ਹੈ। ਮੁੰਬਈ ਦੀ ਸ਼ੁਰੂਆਤ ਤਾਂ ਖ਼ਰਾਬ ਰਹੀ ਅਤੇ ਸਿਫ਼ਰ ‘ਤੇ ਸੂਰਿਆਕੁਮਾਰ ਅਤੇ ਇਸ਼ਾਨ ਕਿਸ਼ਨ ਦੀਆਂ ਵਿਕਟਾਂ ਡਿੱਗ ਪਈਆਂ। ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਦੋਵੇਂ ਬੱਲੇਬਾਜ਼ਾਂ ਨੂੰ ਬੋਲਡ ਕੀਤਾ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਉੱਤਰੇ ਰੋਹਿਤ ਨੇ ਓਪਨਰ ਏਵਿਨ ਲੁਈਸ ਨਾਲ ਤੀਸਰੀ ਵਿਕਟ ਲਈ 108 ਦੌੜਾਂ ਦੀ ਭਾਈਵਾਲੀ ਕੀਤੀ।

ਲੁਈਸ ਨੇ ਧਮਾਕੇਦਾਰ ਅੰਦਾਜ਼ ‘ਚ ਬੱਲੇਬਾਜ਼ੀ ਕੀਤੀ ਅਤੇ 42 ਗੇਂਦਾਂ ‘ਤੇ 65 ਦੌੜਾਂ ‘ਚ ਛੇ ਚੌਕੇ ਅਤੇ ਪੰਜ ਛੱਕੇ ਲਗਾਏ। ਲੁਈਸ ਦੀ ਵਿਕਟ ਡਿੱਗਣ ਤੋਂ ਬਾਅਦ ਰੋਹਿਤ ਨੇ ਸਕੋਰਿੰਗ ਦੀ ਜਿੰਮ੍ਹੇਵਾਰੀ ਸੰਭਾਲੀ ਅਤੇ ਕੁਰਣਾਲ ਪਾਂਡਿਆ 15 ਅਤੇ ਹਾਰਦਿਕ ਪਾਂਡਿਆ ਨਾਬਾਦ 17 ਨਾਲ ਛੇਵੀਂ ਵਿਕਟ ਲਈ 29 ਦੌੜਾਂ ਦੀ ਭਾਈਵਾਲੀ ਕੀਤੀ।