ਪੰਜਾਬ ਦੇ ਡੀਆਈਜੀ ਇੰਦਰਬੀਰ ਸਿੰਘ ਰਿਸ਼ਵਤ ਮਾਮਲੇ ’ਚ ਫਸੇ, 10 ਲੱਖ ਦੀ ਵੱਢੀ ਲੈਣ ਦੇ ਮਾਮਲੇ ’ਚ ਨਾਮਜ਼ਦ

DIG Inderbir Singh

ਚੰਡੀਗੜ੍ਹ। ਪੰਜਾਬ ਵਿਜੀਲੈਂਸ ਯੂਨਿਟ ਨੇ ਫਿਰੋਜ਼ਪੁਰ ਦੇ ਤੱਤਕਾਲੀਨ ਡੀਆਈਜੀ ਇੰਦਰਬੀਰ ਸਿੰਘ (DIG Inderbir Singh) ਨੂੰ ਰਿਸ਼ਵਤ ਲੈਣ ਦੇ ਕੇਸ ਵਿੱਚ ਨਾਮਜ਼ਦ ਕੀਤਾ ਹੇ। ਇੰਦਰਬੀਰ ਵਰਤਮਾਨ ’ਚ ਆਰਮਡ ਪੁਲਿਸ ਜਲੰਧਰ ’ਚ ਤਾਇਨਾਤ ਹੈ। ਹਾਲਾਂਕਿ ਵਿਜੀਲੈਂਸ ਦੁਆਰਾ ਫਿਲਹਾਲ ਗਿ੍ਰਫ਼ਤਾਰੀ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।

ਦਰਅਸਲ ਡੀਆਈਜੀ ਇੰਦਰਬੀਰ ਸਿੰਘ (DIG Inderbir Singh) ’ਤੇ ਇੱਕ ਨਸ਼ਾ ਤਸਕਰ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼ ਹੈ। ਭਿੱਖੀਵਿੰਡ ਪੁਲਿਸ ਨੇ 20 ਜੂਨ 2022 ਨੂੰ ਨਸ਼ਾ ਤਸਕਰ ਨੂੰ ਕਾਬੂ ਕੀਤਾ ਸੀ। ਉਸ ਤੋਂ ਪੁੱਛਗਿੱਛ ’ਚ ਕਈ ਪੁਲਿਸ ਅਧਿਕਾਰੀਆਂ ਦੇ ਨਾਂਅ ਸਾਹਮਣੇ ਆਏ। ਫਿਰ ਭਿੱਖੀਵਿੰਡ ਪੁਲਿਸ ਦੁਆਰਾ 6 ਜੁਲਾਈ 2022 ਨੂੰ ਡੀਐੱਸਪੀ ਲਖਬੀਰ ਸੰਧੂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਉਸ ਤੋਂ ਪੁੱਛਗਿੱਛ ’ਚ ਫਿਰੋਜ਼ਪੁਰ ਦੇ ਤੱਤਕਾਲੀਨ ਡੀਆਈਜੀ ਇੰਦਰਬੀਰ ਸਿੰਘ ਦਾ ਨਾਂਅ ਸਾਹਮਣੇ ਆਉਣ ’ਤੇ ਹੁਣ ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।

ਕਈ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ | DIG Inderbir Singh

ਮਾਮਲੇ ’ਚ ਮੁਲਜ਼ਮ ਡੀਐੱਸਪੀ ਲਖਬੀਰ ਸੰਧੂ ਸਮੇਤ ਇੱਕ ਹੈੱਡ ਕਾਂਸਟੇਬਲ ਹੀਰਾ ਸਿੰਘ ਦਾ ਨਾਂਅ ਵੀ ਸਾਹਮਣੇ ਆਇਆ ਸੀ। ਫਿਲਹਾਲ ਵਿਜੀਲੈਂਸ ਦੀ ਜਾਂਚ ਟੀਮ ਪੜਤਾਲ ’ਚ ਜੁਟੀ ਹੈ। ਪ੍ਰਾਪਤ ਸੂਚਨਾ ਦੇ ਅਨੁਸਾਰ ਵਿਜੀਲੈਂਸ ਦੁਆਰਾ ਨਸ਼ਾ ਤਸਕਰਾਂ ਤੋਂ ਰਿਸ਼ਵਤ ਮਾਮਲੇ ’ਚ ਦਰਜ਼ ਦੇ ਕੇਸਾਂ ’ਚ ਜਾਂਚ ਕੀਤੇ ਜਾਣ ਦੀ ਸੂਚਨਾ ਹੈ। ਅਜਿਹੇ ’ਚ ਆਉਂਦੇ ਸਮੇਂ ’ਚ ਹੋਰ ਵੀ ਅਧਿਕਾਰੀਆਂ ’ਤੇ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਵਿਜੀਲੈਂਸ ਦੁਆਰਾ ਸਾਰੇ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

ਮੁਲਜ਼ਮ ਤੋਂ 900 ਗ੍ਰਾਮ ਅਫ਼ੀਮ ਦੀ ਹੋਈ ਸੀ ਬਰਾਮਦਗੀ

ਵਿਜੀਲੈਂਸ ਬਿਊਰੋ ਅੰਮਿ੍ਰਤਸਰ ਰੇਂਜ ਦੇ ਐੱਸਐੱਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਭਿੱਖੀਵਿੰਡ ’ਚ ਮੁਲਜ਼ਮ ਸੁਰਜੀਤ ਸਿੰਘ ਦੇ ਖਿਲਾਫ਼ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਦੇ ਕਬਜ਼ੇ ’ਚੋਂ 900 ਗ੍ਰਾਮ ਅਫ਼ੀਮ ਦਾ ਨਸ਼ਾ ਬਰਾਮਦ ਕੀਤਾ ਗਿਆ ਸੀ। ਇਸ ਤੋਂ ਬਾਅਦ ਕੇਸ ’ਚ ਪਿਸ਼ੌਰਾ ਸਿੰਘ, ਨਿਸ਼ਾਨ ਸਿੰਘ, ਹੈੱਡ ਕਾਂਸਟੇਬਲ ਹੀਰ ਸਿੰਘ, ਰਸ਼ਪਾਲ ਸਿੰਘ ਅਤੇ ਡੀਐੱਸਪੀ ਲਖਬੀਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸ਼ਾਹਿਦ ਕਪੂਰ ਦੀ ਵੈੱਬ ਸੀਰੀਜ ‘ਫਰਜੀ’ ਦੇਖ ਕੇ ਛਾਪ ਦਿੱਤੇ ਨਕਲੀ ਨੋਟ