ਡੇਰਾ ਸੱਚਾ ਸੌਦਾ ਨੂੰ ਲੈ ਕੇ ਲੋਕ ਸਭਾ ਸਾਂਸਦ ਨੇ ਦਿੱਤਾ ਵੱਡਾ ਬਿਆਨ

ਫਤਿਹਾਬਾਦ ਨਾਮ ਚਰਚਾ ’ਚ ਉਮੜੀ ਸਾਧ-ਸੰਗਤ, 100 ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ

  • ਮਨੁੱਖ ਬਣ ਕੇ ਤਾਂ ਆ ਗਿਆ, ਸਮਾਂ ਕਲਯੁਗ ਦਾ ਚੱਲ ਰਿਹਾ ਹੈ: ਪੂਜਨੀਕ ਗੁਰੂ ਜੀ
  • ਨਾਮ ਚਰਚਾ ’ਚ ਪਹੁੰਚੀ ਸਰਸਾ ਲੋਕ ਸਭਾ ਸੀਟ ਤੋਂ ਸਾਂਸਦ ਸੁਨੀਤਾ ਦੁੱਗਲ, ਮਾਨਵਤਾ ਭਲਾਈ ਕਾਰਜਾਂ ਦੀ ਕੀਤੀ ਸ਼ਲਾਘਾ
  • ਸਾਧ-ਸੰਗਤ ਨੇ 100 ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ

ਫਤਿਹਾਬਾਦ। ਸਥਾਨਕ ਹਿਸਾਰ ਰੋਡ ‘ਤੇ ਸਥਿਤ ਨਵੀਂ ਸਬਜ਼ੀ ਮੰਡੀ ‘ਚ ਫਤਿਹਾਬਾਦ ਜ਼ੋਨ ਦੀ ਵਿਸ਼ਾਲ ਰੂਹਾਨੀ ਨਾਮ ਚਰਚਾ ਕੀਤੀ ਗਈ । ਨਾਮਚਰਚਾ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਰਾਮ ਨਾਮ ਦਾ ਗੁਣਗਾਨ ਕੀਤਾ। ਨਾਮ ਚਰਚਾ ਪੰਡਾਲ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਨਾਮ ਚਰਚਾ ਨੂੰ ਲੈ ਕੇ ਸਾਧ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ।

ਨਾਮ ਚਰਚਾ ਦੌਰਾਨ ਫਤਿਹਾਬਾਦ ਬਲਾਕ ਅਤੇ ਆਸ-ਪਾਸ ਦੀ ਸਾਧ-ਸੰਗਤ ਨੇ ਵੀ ਸ਼ਮੂਲੀਅਤ ਕੀਤੀ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਓਮਪ੍ਰਕਾਸ਼ ਸੋਨੀ ਨੇ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਪਵਿੱਤਰ ਨਾਅਰੇ ਨਾਲ ਕੀਤੀ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਬਲਾਕ ਫਤਿਆਬਾਦ ਦੀ ਸਾਧ-ਸੰਗਤ ਨੇ 100 ਲੋੜਵੰਦ ਪਰਿਵਾਰਾਂ ਨੂੰ ਠੰਢ ਤੋਂ ਬਚਣ ਲਈ ਗਰਮ ਕੰਬਲ ਵੰਡੇ। ਨਾਮ ਚਰਚਾ ਦੌਰਾਨ ਕਵੀਰਾਜਾਂ ਨੇ ਭਜਨਾਂ ਰਾਹੀਂ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਡ ਬਚਨਾਂ ਨੂੰ ਸਾਧ ਸੰਗਤ ਨੇ ਇਕਚਿੱਤ ਹੋ ਕੇ ਸੁਣਿਆ

ਨਾਮ ਚਰਚਾ ਦੌਰਾਨ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਪੂਜਨੀਕ ਗੁਰੂ ਜੀ ਦੇ ਬਚਨਾਂ ‘ਤੇ ਚੱਲਦਿਆਂ ਆਪਣੇ ਜੀਵਨ ‘ਚ ਆਈਆਂ ਤਬਦੀਲੀਆਂ ਅਤੇ ਉਨ੍ਹਾਂ ਨਾਲ ਹੋਏ ਚਮਤਕਾਰਾਂ ਦਾ ਵਰਣਨ ਕੀਤਾ | ਸ਼ਰਧਾਲੂਆਂ ਦੀ ਸਹੂਲਤ ਲਈ ਨਾਮਚਰਚਾ ਪੰਡਾਲ ਵਿੱਚ ਵੱਡੀਆਂ ਸਕਰੀਨਾਂ ਵੀ ਲਗਾਈਆਂ ਗਈਆਂ ਸਨ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਨਾਮ ਚਰਚਾ ਵਿੱਚ ਸਰਸਾ ਲੋਕ ਸਭਾ ਸਾਂਸਦ ਸੁਨੀਤਾ ਦੁੱਗਲ ਵੀ ਪਹੁੰਚੀ ਅਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਡੇਰਾ ਸੱਚਾ ਸੌਦਾ ਦੇ ਨਾਂਅ ਕਈ ਵਿਸ਼ਵ ਰਿਕਾਰਡ ਦਰਜ ਹਨ। ਸੰਸਦ ਮੈਂਬਰ ਦੁੱਗਲ ਨੇ ਕਿਹਾ ਕਿ ਦੇਸ਼ ‘ਚ ਜਦੋਂ ਵੀ ਕੋਈ ਆਫ਼ਤ ਆਈ ਹੈ ਤਾਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਮੇਸ਼ਾ ਤਿਆਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ ਅਨੇਕ ਕੰਮ ਕੀਤੇ ਜਾ ਰਹੇ ਹਨ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ, ਘੱਟ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ