ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਗਲਤ, ਤੁਰੰਤ ਕਰ ਦਿੱਤਾ ਜਾਵੇ ਰਿਹਾਅ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤਾ ਆਦੇਸ਼

ਪੰਜਾਬ ਸਰਕਾਰ ਨੂੰ ਵੱਡਾ ਝਟਕਾ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਸਾਬਕਾ ਪੁਲਿਸ ਮੁੱਖੀ ਹੁਣ ਪੰਜਾਬ ਵਿਜੀਲੈਂਸ ਦੀ ਹਿਰਾਸਤ ਵਿੱਚ ਨਹੀਂ ਰਹਿਣਗੇ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਗਿਰਫ਼ਤਾਰੀ ਨੂੰ ਹੀ ਗਲਤ ਕਰਾਰ ਦਿੰਦੇ ਹੋਏ ਤੁਰੰਤ ਰਿਹਾਅ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪੰਜਾਬ ਸਰਕਾਰ ਨੂੰ ਝਾੜ ਪਾਉਂਦੇ ਹੋਏ ਪੁੱਛਿਆ ਕਿ ਸੁਮੇਧ ਸੈਣੀ ਜਦੋਂ ਹਾਈ ਕੋਰਟ ਦੇ ਆਦੇਸ਼ਾ ’ਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਆਏ ਸਨ ਤਾਂ ਵਿਜੀਲੈਂਸ ਉਨ੍ਹਾਂ ਗ੍ਰਿਫ਼ਤਾਰ ਕਿਵੇਂ ਕਰ ਸਕਦੀ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਿਸ ਸਮੇਂ ਸੁਣਵਾਈ ਚਲ ਰਹੀ ਸੀ ਤਾਂ ਹਾਈ ਕੋਰਟ ਵਲੋਂ ਮੁਹਾਲੀ ਜਿਲ੍ਹਾ ਅਦਾਲਤ ਨੂੰ ਵੀ ਜ਼ਬਾਨੀ ਸੁਨੇਹਾ ਭੇਜਣ ਲਈ ਕਹਿ ਦਿੱਤਾ ਕਿ ਪੇਸ਼ੀ ਦੌਰਾਨ ਸੁਮੇਧ ਸੈਣੀ ਦਾ ਪੁਲਿਸ ਰਿਮਾਂਡ ਜਾਰੀ ਨਾ ਕੀਤਾ ਜਾਵੇ ਅਤੇ ਹਾਈ ਕੋਰਟ ਦੇ ਆਦੇਸ਼ਾ ਦਾ ਇੰਤਜ਼ਾਰ ਕੀਤਾ ਜਾਵੇ।

ਹਾਈ ਕੋਰਟ ਵਿੱਚ ਹੋਈ 3 ਘੰਟੇ ਤੋਂ ਜਿਆਦਾ ਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਵਲੋਂ ਸਰਕਾਰ ਨੂੰ ਕਈ ਸੁਆਲ ਪੁੱਛਦੇ ਹੋਏ ਜਿਥੇ ਝਾੜ ਪਾਈ ਤਾਂ ਤੁਰੰਤ ਹੀ ਸੁਮੇਧ ਸੈਣੀ ਨੂੰ ਰਿਹਾਅ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਵਿਜੀਲੈਂਸ ਵਲੋਂ ਗ੍ਰਿਫ਼ਤਾਰੀ ਪਾਈ ਜਾਣ ਦੇ ਚਲਦੇ ਹਾਈ ਕੋਰਟ ਜ਼ਮਾਨਤ ਰਾਹੀਂ ਸੁਮੇਧ ਸੈਣੀ ਨੂੰ ਛੱਡਣ ਦੇ ਆਦੇਸ਼ ਜਾਰੀ ਕਰ ਸਕਦੀ ਹੈ। ਕੁਝ ਦੇਰ ਪਹਿਲਾਂ ਹੀ ਹਾਈ ਕੋਰਟ ਵਿੱਚ ਸੁਣਵਾਈ ਖ਼ਤਮ ਹੋਈ ਹੈ ਤਾਂ ਅਗਲੇ ਕੁਝ ਦੇਰ ਦੌਰਾਨ ਹਾਈ ਕੋਰਟ ਦੇ ਲਿਖਤੀ ਆਦੇਸ਼ ਆ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ