ਸੁਖਜਿੰਦਰ ਰੰਧਾਵਾ ਮੁੱਕਰੇ , ਕਿਹਾ ਮੈ ਨਹੀਂ ਦਿੱਤੇ ਕੋਈ ਜਾਂਚ ਦੇ ਆਦੇਸ਼

Sukhjinder Randhawa

ਸੁਖਜਿੰਦਰ ਰੰਧਾਵਾ ਮੁੱਕਰੇ , ਕਿਹਾ ਮੈ ਨਹੀਂ ਦਿੱਤੇ ਕੋਈ ਜਾਂਚ ਦੇ ਆਦੇਸ਼

ਸੁਖਜਿੰਦਰ ਰੰਧਾਵਾ ਅਰੂਸਾ ਆਲਮ ਦੀ ਦੇਸ਼ ਦੀ ਮੌਜੂਦਗੀ ਸਬੰਧੀ ਜਾਂਚ ਕਰਵਾਉਣ ਤੋਂ ਮੁੱਕਰੇ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਹੁਣ ਅਰੂਸਾ ਆਲਮ ਦੇ ਆਈ.ਐਸ.ਆਈ. ਨਾਲ ਕਥਿਤ ਰਿਸ਼ਤੇ ਅਤੇ ਪੰਜਾਬ ’ਚ ਆਉਣ ਲਈ ਮਿਲਣ ਵਾਲੇ ਵੀਜ਼ੇ ਸਬੰਧੀ ਜਾਂਚ ਕਰਵਾਉਣ ਤੋਂ ਮੁੱਕਰ ਗਏ ਹਨ। ਸੁਖਜਿੰਦਰ ਰੰਧਾਵਾ ਨੇ ਇਸ ਮਾਮਲੇ ਵਿੱਚ ਸਫ਼ਾਈ ਦਿੱਤੀ ਹੈ ਕਿ ਉਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਲਈ ਡੀਜੀਪੀ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਉਨਾਂ ਕਿਹਾ ਕਿ ਇਸ ਮਾਮਲੇ ਦਾ ਸਿੱਧਾ ਪੰਜਾਬ ਨਾਲ ਕੋਈ ਲੈਣ-ਦੇਣ ਨਹੀਂ ਹੈ ਅਤੇ ਇਹ ਕੌਮੀ ਮੁੱਦਾ ਹੋਣ ਕਰਕੇ ਇਸ ਮਾਮਲੇ ਦੀ ਜਾਂਚ ਰਾੱਅ ਨੂੰ ਕਰਨੀ ਚਾਹੀਦੀ ਹੈ।

ਸੁਖਜਿੰਦਰ ਰੰਧਾਵਾ ਦੀ ਸਫ਼ਾਈ ਆਉਣ ਤੋਂ ਬਾਅਦ ਹੁਣ ਵਿਰੋਧੀ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਘੇਰਨ ਵਿੱਚ ਲਗ ਗਏ ਹਨ ਕਿ ਆਖਰਕਾਰ ਉਨਾਂ ਦੇ ਮੰਤਰੀ ਕਰ ਕੀ ਰਹੇ ਹਨ ? ਸੁਖਜਿੰਦਰ ਰੰਧਾਵਾ ਨੇ ਬੀਤੇ ਦਿਨੀਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਅਮਰਿੰਦਰ ਸਿੰਘ ਦੀ ਦੋਸਤ ਪੰਜਾਬ ਵਿੱਚ ਕਿਵੇਂ ਆਉਂਦੀ ਰਹੀ ਹੈ ਅਤੇ ਉਨਾਂ ਨੂੰ ਵੀਜ਼ਾ ਕਿਵੇਂ ਮਿਲਦਾ ਰਿਹਾ ਹੈ। ਅਰੂਸਾ ਆਲਮ ਦੇ ਆਈ.ਐਸ.ਆਈ. ਨਾਲ ਰਿਸ਼ਤੇ ਹੋਣ ਦੀ ਗੱਲ ਵੀ ਸੁਖਜਿੰਦਰ ਰੰਧਾਵਾ ਨੇ ਕੀਤੀ ਸੀ ਪਰ ਹੁਣ ਉਹ ਇਸ ਬਿਆਨ ਤੋਂ ਪਲਟ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ