Sukanya Samriddhi Yojana : ਕੇਂਦਰ ਸਰਕਾਰ ਦਾ ਦੇਸ਼ ਨੂੰ ਨਵੇਂ ਸਾਲ ਦਾ ਤੋਹਫਾ, ਹੁਣ ਸੁਕੰਨਿਆ ਸਮ੍ਰਿਧੀ ਯੋਜਨਾ ‘ਚ ਮਿਲੇਗੀ ਐਨਾ ਜਿਆਦਾ ਵਿਆਜ਼

Sukanya Samriddhi Yojana

ਨਵੀਂ ਦਿੱਲੀ (ਏਜੰਸੀ)। Sukanya Samriddhi Yojana: ਮੋਦੀ ਸਰਕਾਰ ਨੇ ਦੇਸ਼ ਦੇ ਆਮ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਮੋਦੀ ਸਰਕਾਰ ਨੇ ਨਵੇਂ ਸਾਲ ‘ਚ ਸੁਕੰਨਿਆ ਸਮ੍ਰਿਧੀ ਯੋਜਨਾ ‘ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵੱਡਾ ਹੁਲਾਰਾ ਦਿੱਤਾ ਹੈ। ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਲਈ ਯੋਜਨਾ ਦੀਆਂ ਵਿਆਜ ਦਰਾਂ 8 ਫੀਸਦੀ ਤੋਂ ਵਧਾ ਕੇ 8.2 ਫੀਸਦੀ ਕਰ ਦਿੱਤੀਆਂ ਗਈਆਂ ਹਨ। ਪਰ ਹੋਰ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Petrol Diesel Price : ਨਵੇਂ ਸਾਲ ‘ਚ ਤੁਹਾਨੂੰ ਮਿਲੇਗਾ ਤੋਹਫਾ! ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਣਗੀਆਂ ਘੱਟ!

Sukanya Samriddhi Yojana
Sukanya Samriddhi Yojana : ਕੇਂਦਰ ਸਰਕਾਰ ਦਾ ਦੇਸ਼ ਨੂੰ ਨਵੇਂ ਸਾਲ ਦਾ ਤੋਹਫਾ, ਹੁਣ ਸੁਕੰਨਿਆ ਸਮ੍ਰਿਧੀ ਯੋਜਨਾ ‘ਚ ਮਿਲੇਗੀ ਐਨਾ ਜਿਆਦਾ ਵਿਆਜ਼

ਖਾਸ ਕਰਕੇ ਪਬਲਿਕ ਪ੍ਰੋਵੀਡੈਂਟ ਫੰਡ ਭਾਵ ਪੀਪੀਐਫ ਦੇ ਨਿਵੇਸ਼ਕ ਨੂੰ ਫਿਰ ਤੋਂ ਨਿਰਾਸ਼ ਹੱਥ ਲੱਗੀ ਹੈ। ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਜਨਵਰੀ ਤੋਂ ਮਾਰਚ ਤੱਕ 2023-24 ਦੀ ਚੌਥੀ ਤਿਮਾਹੀ ਲਈ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਦੀ ਸਮੀਖਿਆ ਕੀਤੀ ਹੈ ਅਤੇ ਘੋਸ਼ਣਾ ਕੀਤੀ ਹੈ। ਛੋਟੀਆਂ ਬਚਤ ਯੋਜਨਾਵਾਂ ਵਿੱਚ, ਸਿਰਫ ਸੁਕੰਨਿਆ ਸਮ੍ਰਿਧੀ ਯੋਜਨਾ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਲਈ ਸੁਕੰਨਿਆ ਸਮ੍ਰਿਧੀ ਯੋਜਨਾ ਦੀਆਂ ਵਿਆਜ ਦਰਾਂ 7.6 ਫੀਸਦੀ ਤੋਂ ਵਧਾ ਕੇ 8 ਫੀਸਦੀ ਕਰ ਦਿੱਤੀਆਂ ਗਈਆਂ ਸਨ।