JNU ਹਿੰਸਾ: ਵਿਦਿਆਰਥੀ ਤੇ ਅਧਿਆਪਕ ਸੰਗਠਨਾਂ ਦਾ ਫਿਰ ਪ੍ਰਦਰਸ਼ਨ

Students, Other, Held, Protest, JNU Issue

JNU ਹਿੰਸਾ: ਵਿਦਿਆਰਥੀ ਤੇ ਅਧਿਆਪਕ ਸੰਗਠਨਾਂ ਦਾ ਫਿਰ ਪ੍ਰਦਰਸ਼ਨ
ਵੀਸੀ ਨੂੰ ਹਟਾਉਣ ਦੀ ਕਰ ਰਹੇ ਨੇ ਮੰਗ

ਨਵੀਂ ਦਿੱਲੀ, ਏਜੰਸੀ। ਜੇਐਨਯੂ (JNU) ਕੈਂਪਸ ‘ਚ ਐਤਵਾਰ ਨੂੰ ਹੋਈ ਹਿੰਸਾ ਨੂੰ ਲੈ ਕੇ ਵਿਦਿਆਰਥੀ ਸੰਘ ਸਮੇਤ ਅਧਿਆਪਕ ਸੰਗਠਨਾਂ ਨੇ ਵੀਰਵਾਰ ਨੂੰ ਰੋਸ ਮਾਰਚ ਕੱਢਿਆ। ਸਾਰੇ ਵਿਦਿਆਰਥੀ ਅਤੇ ਅਧਿਆਪਕ ਮਾਰਚ ਕਰਦੇ ਹੋਏ ਮੰਡੀ ਹਾਊਸ ਅਤੇ ਜੰਤਰ-ਮੰਤਰ ਪਹੁੰਚੇ। ਹਾਲਾਂਕਿ, ਪੁਲਿਸ ਨੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ। ਮਾਰਚ ਨੂੰ ਦੇਖਦੇ ਹੋਏ ਜੇਐਨਯੂ ‘ਚ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀਆਂ ਮੰਗਾਂ ‘ਚ ਯੂਨੀਵਰਸਿਟੀ ਦੇ ਵੀਸੀ ਐਮ ਜਗਦੀਸ਼ ਕੁਮਾਰ ਦਾ ਅਸਤੀਫਾ, ਹਿੰਸਾ ਦੇ ਜਿੰਮੇਵਾਰ ਲੋਕਾਂ ਨੂੰ ਜਲਦ ਸਜ਼ਾ ਦੇਣਾ ਅਤੇ ਵਧੀ ਹੋਸਟਲ ਫੀਸ ਨੂੰ ਵਾਪਸ ਲੈਣਾ ਸ਼ਾਮਲ ਹੈ। ਇਸ ਦੌਰਾਨ ਜੇਐਨਯੂ ਪ੍ਰਸ਼ਾਸਨ ਨੇ 5 ਜਨਵਰੀ ਨੂੰ ਹੋਈ ਹਿੰਸਾ ਦੇ ਮੱਦੇਨਜ਼ਰ ਸੁਰੱਖਿਆ ‘ਚ ਖਾਮੀ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ। ਜਗਦੀਸ਼ ਕੁਮਾਰ ਨੇ ਕਿਹਾ ਕਿ 5 ਮੈਂਬਰੀ ਕਮੇਟੀ ਸੁਰੱਖਿਆ ‘ਚ ਕਮੀਆਂ ਦੀ ਜਾਂਚ ਕਰੇਗੀ। ਇਸ ਤੋਂ ਪਹਿਲਾਂ ਜੇਐਨਯੂ ਸੰਘ ਦੇ ਸਾਬਕਾ ਪ੍ਰਧਾਨ ਕਨੱਹੀਆ ਕੁਮਾਰ ਨੇ ਟਵੀਟ ਕਰਕੇ ਲੋਕਾਂ ਨੂੰ ਮਾਰਚ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।