ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਯਤਨ

Austrelia

ਅਸਟਰੇਲੀਆ-ਭਾਰਤ ਸਿੱਖਿਆ ਪ੍ਰੀਸ਼ਦ ਦੀ ਛੇਵੀਂ ਬੈਠਕ ਬੀਤੇ ਸੋਮਵਾਰ ਨੂੰ ਵੈਸਟਰਨ ਸਿਡਨੀ ਯੂਨੀਵਰਸਿਟੀ ’ਚ ਹੋਈ। ਇਹ ਪ੍ਰੀਸ਼ਦ ਦੋਵਾਂ ਦੇਸ਼ਾਂ ਵਿਚਕਾਰ ਸਿੱਖਿਆ ਦੇ ਖੇਤਰ ’ਚ ਨੀਤੀ ਅਤੇ ਪ੍ਰਚਲਨਾਤਮਕ ਮੁੱਦਿਆਂ ’ਤੇ ਮੰਤਰੀ ਪੱਧਰੀ ਗੱਲਬਾਤ ਲਈ ਭਾਰਤ-ਅਸਟਰੇਲੀਆ ਭਾਈਵਾਲੀ ਦਾ ਇੱਕ ਵਿਸ਼ੇਸ਼ ਮੰਚ ਹੈ। ਇਸ ਸਹਿਯੋਗ ਨੂੰ ਵਧਾਉਣ ਤੋਂ ਇਲਾਵਾ ਇਹ ਮੰਚ ਦੋਵਾਂ ਦੇਸ਼ਾਂ ਵਿਚਕਾਰ ਗੂੜ੍ਹੇ ਹੁੰਦੇ ਸਬੰਧਾਂ ਨੂੰ ਦਰਸਾਉਂਦਾ ਹੈ ਜੋ ਵੱਖ-ਵੱਖ ਖੇਤਰਾਂ ਵਿਸ਼ੇਸ਼ ਕਰਕੇ ਸੁਰੱਖਿਆ ਦੇ ਮਾਮਲੇ ’ਚ ਦੋਵਾਂ ਦੇਸ਼ਾਂ ਦੇ ਵਿਚਾਰਾਂ ’ਚ ਸਮਾਨਤਾ ਦੇ ਚੱਲਦਿਆਂ ਮਜ਼ਬੂਤ ਹੋ ਰਹੇ ਹਨ। ਦੋਵਾਂ ਦੇਸ਼ਾਂ ਨੂੰ ਹਮਲਾਵਰ ਅਤੇ ਵਿਸਤਾਰਵਾਦੀ ਚੀਨ ਤੋਂ ਸਾਂਝਾ ਖ਼ਤਰਾ ਹੈ ਇਸ ਪ੍ਰੀਸ਼ਦ ਦੀ ਬੈਠਕ ਦੀ ਪ੍ਰਧਾਨਗੀ ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉਧਮਿਤਾ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਅਸਟਰੇਲੀਆ ਦੇ ਸਿੱਖਿਆ ਮੰਤਰੀ ਨੇ ਕੀਤੀ ਬੈਠਕ ’ਚ ਸਰਕਾਰ, ਸਿੱਖਿਆ ਖੇਤਰ ਅਤੇ ਉਦਯੋਗਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਭਾਰਤ-ਅਸਟਰੇਲੀਆ ਦੁਵੱਲੇ ਸਬੰਧਾਂ ਨੂੰ ਇਸ ਤੋਂ ਪਹਿਲਾਂ ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਨੇ ਮਜ਼ਬੂਤ ਕਰਨ ਦਾ ਯਤਨ ਕੀਤਾ।

ਉਨ੍ਹਾਂ ਨੇ ਸਿਡਨੀ ’ਚ ਨਿਊ ਸਾਊਥ ਵੇਲਸ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ਮੇਰਾ ਮੰਨਣਾ ਹੈ ਕਿ ਵਿਸ਼ਵ ਲਈ ਅਜਿਹੀ ਸਾਂਝੀਦਾਰੀ ਮਹੱਤਵਪੂਰਨ ਹੈ ਕਿਉਂਕਿ ਭਾਰਤ ਅਤੇ ਅਸਟਰੇਲੀਆ ਵਿਚਕਾਰ ਰਣਨੀਤਕ ਸਾਂਝੇਦਾਰੀ ਵਧ ਰਹੀ ਹੈ। ਸਿੱਖਿਆ ਦੋਵਾਂ ਦੇਸ਼ਾਂ ਵਿਚਕਾਰ ਇੱਕ ਪੁਲ ਦਾ ਕੰਮ ਕਰੇਗੀ ਤੇ ਇਹ ਸਾਡੀ ਸਾਂਝੇਦਾਰੀ ਦਾ ਹਮੇਸ਼ਾ ਤੋਂ ਇੱਕ ਮਹੱਤਵਪੂਰਨ ਤੱਤ ਰਿਹਾ ਹੈ। ਇਸ ਭਾਵਨਾ ਨਾਲ ਪ੍ਰਧਾਨ, ਜੋ ਅਸਟਰੇਲੀਆ ਦੇ ਚਾਰ ਰੋਜ਼ਾ ਦੌਰੇ ’ਤੇ ਗਏ ਹਨ, ਉਨ੍ਹਾਂ ਕਿਹਾ ਕਿ ਅਸਟਰੇਲੀਆ-ਭਾਰਤ ਸਿੱਖਿਆ ਪ੍ਰੀਸ਼ਦ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਦੇ ਵਿਸਥਾਰ ਅਤੇ ਕੌਸ਼ਲ ਵਿਕਾਸ, ਸਿੱਖਿਆ ਅਤੇ ਖੋਜ ’ਚ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਮੰਚ ਹੈ ।ਇਸ ਸਿੱਖਿਆ ਸੰਮੇਲਨ ’ਚ ਦੋਵੇਂ ਮੰਤਰੀ ਸੰਸਥਾਗਤ ਸਾਂਝੀਦਾਰੀ ਵਧਾਉਣ ਲਈ ਦੋਵਾਂ ਦੇਸ਼ਾਂ ਵਿਚਕਾਰ ਸਿੱਖਿਆ ਸਬੰਧੀ ਕਾਰਜ ਸਮੂਹ ਗਠਿਤ ਕਰਨ ਅਤੇ ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚਕਾਰ ਸਹਿਯੋਗ ਦੇ ਨਵੇਂ ਮੌਕਿਆਂ ਨੂੰ ਤਲਾਸ਼ ਕਰਨ ਬਾਰੇ ਸਹਿਮਤ ਹੋਏ।

ਪ੍ਰਧਾਨ ਨੇ ਅਸਟਰੇਲੀਆ ਦੀਆਂ ਯੂਨੀਵਰਸਿਟੀਆਂ ਅਤੇ ਕੌਸ਼ਲ ਵਿਕਾਸ ਸੰਸਥਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਭਾਰਤ ’ਚ ਆਪਣੇ ਕੰਪਲੈਕਸ ਸਥਾਪਤ ਕਰਨ ਅਤੇ ਭਾਰਤ ਦੀਆਂ ਯੂਨੀਵਰਸਿਟੀਆਂ ਨਾਲ ਹੋਰ ਖੇਤਰਾਂ ’ਚ ਸਹਿਯੋਗ ਕਰਨ ਬੈਠਕ ’ਚ ਸਿੱਖਿਆ, ਕੌਸ਼ਲ ਵਿਕਾਸ ਖੋਜ, ਨਵਾਚਾਰ ਅਤੇ ਉਧਮਿਤਾ ਦੇ ਖੇਤਰਾਂ ’ਚ ਦੁਵੱਲਾ ਸਹਿਯੋਗ ਵਧਾਉਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਦੋਹਰੀ ਡਿਗਰੀ ਪ੍ਰੋਗਰਾਮ ਚਾਲੂ ਕਰਨ ਬਾਰੇ ਵੀ ਸਹਿਮਤੀ ਬਣੀ ਤਾਂ ਕਿ ਵਿਦਿਆਰਥੀਆਂ ਦਾ ਆਦਾਨ-ਪ੍ਰਦਾਨ ਹੁੰਦਾ ਰਹੇ ਅਤੇ ਜਨਤਾ ਦਾ ਆਪਸ ’ਚ ਸੰਪਰਕ ਬਣੇ ਸਿੱਖਿਆ ਦੇ ਖੇਤਰ ’ਚ ਅਸਟਰੇਲੀਆਈ ਅਗਵਾਈ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਚਾਹੁੰਦੇ ਹਨ ਕਿ ਅਸਟਰੇਲੀਆ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਭਾਰਤ ਜਾਣ ਦੋਹਰੀ ਡਿਗਰੀ ਪ੍ਰੋਗਰਾਮ ਨਾਲ ਭਾਰਤੀ ਜਾਂ ਅਸਟਰੇਲੀਆਈ ਵਿਦਿਆਰਥੀਆਂ ਨੂੰ ਦੋਵਾਂ ਦੇਸ਼ਾਂ ’ਚ ਆਪਣੀ ਡਿਗਰੀ ਦਾ ਇੱਕ ਹਿੱਸਾ ਪੂਰਾ ਕਰਨ ’ਚ ਸਹਾਇਤਾ ਮਿਲੇਗੀ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚਕਾਰ ਗੂੜ੍ਹਾ ਸਹਿਯੋਗ ਵਧੇਗਾ ਪ੍ਰਧਾਨ ਨੇ ਡਿਜ਼ੀਟਲ ਯੂਨੀਵਰਸਿਟੀ ਅਤੇ ਗਤੀ ਸ਼ਕਤੀ ਯੂਨੀਵਰਸਿਟੀ ਨਾਲ ਸਹਿਯੋਗ ਲਈ ਅਸਟਰੇਲੀਆਈ ਯੂਨੀਵਰਸਿਟੀਆਂ ਨੂੰ ਸੱਦਾ ਦਿੱਤਾ।

ਦੋਵੇਂ ਦੇਸ਼ ਖਦਾਨ, ਲੋਜਿਸਟਿਕਸ ਪ੍ਰਬੰਧਨ ਆਦਿ ਖੇਤਰਾਂ ’ਚ ਸੰਯੁਕਤ ਕੌਸ਼ਲ ਵਿਕਾਸ ਸਰਟੀਫਿਕੇਟ ਦੇ ਸਕਦੇ ਹਨ। ਇਹ ਪੇਸ਼ਕਸ਼ ਭਾਰਤ ਸਰਕਾਰ ਵੱਲੋਂ ਭਾਰਤ ’ਚ ਵਿਦੇਸ਼ੀ ਯੂਨੀਵਰਸਿਟੀਆਂ ਦੇ ਕੰਪਲੈਕਸਾਂ ਦੀ ਸਥਾਪਨਾ ਦੀ ਪਹਿਲ ਅਨੁਸਾਰ ਵੀ ਹੈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਸਿੱਖਿਆ ਦੇ ਖੇਤਰ ’ਚ ਇਹ ਘਟਨਾਕ੍ਰਮ ਅਸਟਰੇਲੀਆ ਅਤੇ ਭਾਰਤ ਵਿਚਕਾਰ ਵਧਦੀ ਨੇੜਤਾ ਨੂੰ ਦਰਸਾਉਂਦਾ ਹੈ। ਦੋਵਾਂ ਦੇਸ਼ਾਂ ਵਿਚਕਾਰ ਇਤਿਹਾਸਕ ਅਤੇ ਬੁਨਿਆਦੀ ਸਮਾਨਤਾਵਾਂ ਹਨ ਦੋਵੇਂ ਦੇਸ਼ ਮਜ਼ਬੂਤ, ਸੁਰਜੀਤ, ਧਰਮਨਿਰਪੱਖ ਅਤੇ ਬਹੁਤਾਤਵਾਦੀ ਲੋਕਤੰਤਰ ਹਨ ਦੋਵਾਂ ਦੇਸ਼ਾਂ ਵਿਚਕਾਰ ਰਾਜਨੀਤਿਕ, ਆਰਥਿਕ, ਸੁਰੱਖਿਆ, ਭਾਸ਼ਾਈ ਅਤੇ ਖੇਡਾਂ ਸਬੰਧੀ ਸਬੰਧ ਹਨ ਅਤੇ ਦੋਵੇਂ ਦੇਸ਼ ਬਿ੍ਰਟੇਨ ਦੇ ਗੁਲਾਮ ਰਹੇ ਹਨ ਅਤੇ ਦੋਵੇਂ ਦੇਸ਼ ਰਾਸ਼ਟਰ ਮੰਡਲ ਦੇ ਮੈਂਬਰ ਹਨ ਸਾਲ 2008 ਤੋਂ ਅਸਟਰੇਲੀਆ ਸਾਰਕ ’ਚ ਨਿਗਰਾਨ ਹੈ ਅਤੇ ਅਸਟਰੇਲੀਆ ਤੇ ਭਾਰਤ ਕਵਾਡ ਦੇ ਸਰਗਰਮ ਮੈਂਬਰ ਹਨ।

ਭਾਰਤ ਅਤੇ ਅਸਟਰੇਲੀਆ ਵਿਚਕਾਰ ਅਜ਼ਾਦੀ ਤੋਂ ਪਹਿਲਾਂ ਦੇ ਸਮੇਂ ਤੋਂ ਹੀ ਸਬੰਧ ਹਨ ਜਦੋਂ 1944 ’ਚ ਸਿਡਨੀ ’ਚ ਪਹਿਲਾ ਭਾਰਤੀ ਵਣਜ ਦੂਤਘਰ ਖੋਲ੍ਹਿਆ ਗਿਆ ਸੀ ਅਸਟਰੇਲੀਆ ’ਚ ਭਾਰਤ ਦਾ ਪਹਿਲਾ ਦੂਤਘਰ 1945 ’ਚ ਖੋਲ੍ਹਿਆ ਗਿਆ ਇਸ ਤਰ੍ਹਾਂ ਅਸਟਰੇਲੀਆ ਦਾ ਭਾਰਤ ’ਚ ਪਹਿਲਾ ਦੂਤਘਰ 1944 ’ਚ ਖੋਲ੍ਹਿਆ ਗਿਆ । ਅਜ਼ਾਦੀ ਤੋਂ ਬਾਅਦ ਅਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ 1950 ’ਚ ਭਾਰਤ ਦੀ ਯਾਤਰਾ ਕੀਤੀ ਅਤੇ ਰਾਸ਼ਟਰਮੰਡਲ ’ਚ ਭਾਰਤੀ ਗਣਰਾਜ ਦੇ ਪ੍ਰਵੇਸ਼ ਦੀ ਹਮਾਇਤ ਕੀਤੀ ਵਰਤਮਾਨ ’ਚ ਅਸਟਰੇਲੀਆ ਆਪਣੀ ਅੰਤਰਰਾਸ਼ਟਰੀ ਸਾਂਝੀਦਾਰੀ ’ਚ ਭਾਰਤ ਨੂੰ ਸਿਖਰ ’ਤੇ ਰੱਖਦਾ ਹੈ ਸਾਲ 2009 ’ਚ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਿਕ ਸਾਂਝੀਦਾਰੀ ਸਥਾਪਤ ਹੋਈ ਅਤੇ ਉਸ ਸਮੇਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਗੂੜੇ੍ਹ ਹੁੰਦੇ ਜਾ ਰਹੇ ਹਨ ਸਾਲ 2013 ’ਚ ਕਾਂਗਰਸ ਪਾਰਟੀ ਦੇ ਏ. ਕੇ. ਐਂਟੋਨੀ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਸਨ ਜਿਨ੍ਹਾਂ ਅਸਟਰੇਲੀਆ ਦੀ ਯਾਤਰਾ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੰਬਰ 2014 ’ਚ ਅਸਟਰੇਲੀਆ ਦੀ ਯਾਤਰਾ ਕੀਤੀ। ਉਸ ਤੋਂ ਬਾਅਦ ਅਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਕੁਲਮ ਟਰਨਬੁਲ ਨੇ ਅਪਰੈਲ 2017 ’ਚ ਦਿੱਲੀ ਅਤੇ ਮੁੰਬਈ ਦੀ ਯਾਤਰਾ ਕੀਤੀ।

ਵਰਤਮਾਨ ’ਚ ਦੋਵਾਂ ਦੇਸ਼ਾਂ ਵਿਚਕਾਰ ਸਭ ਤੋਂ ਮਹੱਤਵਪੂਰਨ ਖੇਤਰ ਰੱਖਿਆ ਸਬੰਧ ਹੈ ਅਤੇ ਇਸ ਸਬੰਧ ’ਚ ਚਾਰ ਮਹੱਤਵਪੂਰਨ ਸਮਝੌਤੇ ਹਨ ਸਾਲ 2006 ਦਾ ਮੈਮੋਰੰਡਮ 2009 ਦਾ ਸੁਰੱਖਿਆ ਸਹਿਯੋਗ ਬਾਰੇ ਸਾਂਝਾ ਐਲਾਨ, 2014 ਦਾ ਸੁਰੱਖਿਆ ਸਹਿਯੋਗ ਲਈ ਦੁਵੱਲਾ ਫਰੇਮਵਰਕ ਅਤੇ 2020 ਦੀ ਅਸਟਰੇਲੀਆ-ਭਾਰਤ ਵਿਆਪਕ ਰਣਨੀਤਿਕ ਸਾਂਝੇਦਾਰੀ ਰੱਖਿਆ ਸਹਿਯੋਗ ’ਚ ਰਣਨੀਤਿਕ ਗੱਲਬਾਤ ਦੋਵਾਂ ਦੇਸ਼ਾਂ ਦੀਆਂ ਫੌਜਾਂ, ਅਧਿਕਾਰੀਆਂ ਵਿਚਕਾਰ ਵਿਚਾਰ-ਵਟਾਂਦਰਾ ਅਤੇ ਸਿਖਲਾਈ ਪ੍ਰੋਗਰਾਮ ਦਾ ਅਦਾਨ-ਪ੍ਰਦਾਨ ਫੌਜੀ ਸਾਂਝੇਦਾਰੀ ’ਚ ਸਹਿਯੋਗ ’ਚ ਗੱਲਬਾਤ, ਤਾਲਮੇਲ, ਸੁੂਚਨਾ ਦਾ ਅਦਾਨ-ਪ੍ਰਦਾਨ, ਸਮੁੰਦਰੀ, ਹਵਾਈ ਅਤੇ ਥਲ ਫੌਜ ਵਿਚਕਾਰ ਫੌਜੀ ਅਭਿਆਸ, ਰੱਖਿਆ ਵਣਜ ਅਤੇ ਤਕਨੀਕੀ ਸਹਿਯੋਗ ਸ਼ਾਮਲ ਹਨ ਫੌਜੀ ਖੇਤਰ ’ਚ ਭਾਰਤ ਅਤੇ ਅਸਟਰੇਲੀਆ ਵਿਚਕਾਰ ਸਤੰਬਰ 2015 ਤੋਂ ਲੈ ਕੇ ਹਰੇਕ ਸਾਲ ਇੱਕ ਸਾਂਝਾ ਸਮੁੰਦਰੀ ਫੌਜੀ ਅਭਿਆਸ ਆਸਇੰਡੈਕਸ ਦੇ ਨਾਂਅ ਨਾਲ ਵਿਸ਼ਾਖਾਪਟਨਮ ’ਚ ਕਰਵਾਇਆ ਜਾਂਦਾ ਹੈ।

ਇਸ ਸਮੁੰਦਰੀ ਫੌਜੀ ਅਭਿਆਸ ਦਾ ਮਕਸਦ ਦੋਵਾਂ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਵਿਚਕਾਰ ਆਪਸੀ ਸਹਿਯੋਗ ਅਤੇ ਅੰਤਰ-ਪ੍ਰਚਾਲਨਾਤਮਕ ਸਹਿਯੋਗ ਵਧਾਉਣਾ ਹੈ। ਅਸਟਰੇਲੀਆ ਨੇ ਭਾਰਤ, ਅਮਰੀਕ ਅਤੇ ਜਾਪਾਨ ਨਾਲ ਦੁਵੱਲੇ ਮਾਲਾਬਾਰ ਫੌਜੀ ਅਭਿਆਸ ’ਚ ਵੀ ਹਿੱਸਾ ਲਿਆ । ਦੋਵਾਂ ਦੇਸ਼ਾਂ ਦੀ ਜਨਤਾ ਵਿਚਕਾਰ ਬਸਤੀਵਾਦੀ ਕਾਲ ਤੋਂ ਸੰਪਰਕ ਹੈ ਜਦੋਂ ਬਿ੍ਰਟੇਨ ਦੀ ਈਸਟ ਇੰਡੀਆ ਕੰਪਨੀ ਭਾਰਤ ਦੇ ਕਾਮਿਆਂ ਤੇ ਫੌਜੀਆਂ ਨੂੰ ਅਸਟਰੇਲੀਆ ਲੈ ਗਈ। ਵਰਤਮਾਨ ’ਚ ਅਸਟਰੇਲੀਆ ਦੀ 2.4 ਕਰੋੜ ਅਬਾਦੀ ’ਚ ਲਗਭਗ 50 ਲੱਖ ਲੋਕ ਭਾਰਤੀ ਮੂਲ ਦੇ ਹਨ ਸਾਲ 2017 ਤੱਕ 60 ਹਜ਼ਾਰ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਅਸਟਰੇਲੀਆ ’ਚ ਪੜ੍ਹਾਈ ਕਰ ਰਹੇ ਸਨ। ਦੋ ਲੱਖ ਤੋਂ ਜ਼ਿਆਦਾ ਭਾਰਤੀ ਹਰ ਸਾਲ ਅਸਟਰੇਲੀਆ ਜਾਂਦੇ ਹਨ। ਅਸਟਰੇਲੀਆ ’ਚ ਪੰਜਾਬੀ ਭਾਸ਼ਾ ਸਭ ਤੋਂ ਤੇਜ਼ੀ ਨਾਲ ਵਧ ਰਹੀ ਵਿਦੇਸ਼ੀ ਭਾਸ਼ਾ ਹੈ। ਬਿ੍ਰਟੇਨ ਅਤੇ ਨਿਊਜ਼ੀਲੈਂਡ ਤੋਂ ਬਾਅਦ ਅਸਟਰੇਲੀਆ ’ਚ ਸਭ ਤੋਂ ਵੱਡੀ ਗਿਣਤੀ ’ਚ ਅਪ੍ਰਵਾਸੀ ਭਾਰਤੀ ਹਨ ਅਤੇ ਕੁਸ਼ਲ ਪੇਸ਼ੇਵਰ ਲੋਕਾਂ ’ਚ ਭਾਰਤੀ ਲੋਕ ਦੂਜੇ ਸਥਾਨ ’ਤੇ ਹਨ।

ਸਾਲ 2007 ’ਚ ਅਸਟਰੇਲੀਆ ਨੇ ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਕੀਤੀ ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਹੋਰ ਮਜ਼ਬੂਤ ਹੋਏ ਉਸ ਸਮੇਂ ਅਸਟਰੇਲੀਆ ਨੇ ਅਜਿਹੇ ਦੇਸ਼ ਨੂੰ ਪਹਿਲੀ ਵਾਰ ਯੂਰੇਨੀਅਮ ਦੀ ਸਪਲਾਈ ਕੀਤੀ ਸੀ। ਜਿਸ ਨੇ ਪਰਮਾਣੂ ਅਪ੍ਰਸਾਰ ਸੰਧੀ ’ਤੇ ਦਸਤਖਤ ਨਹੀਂ ਕੀਤੇ ਸਨ। ਦੋਵਾਂ ਦੇਸ਼ਾਂ ਵਿਚਕਾਰ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਲਈ 2001 ’ਚ ਗੱਲਬਾਤ ਸ਼ੁਰੂ ਹੋਈ ਸੀ ਪਰ ਇਸ ’ਚ ਕੁਝ ਵਿਰੋਧ ਪੈਦਾ ਹੋ ਗਿਆ। ਇਸ ਵਿਰੋਧ ਨੂੰ ਦੂਰ ਕਰਨ ਲਈ ਯਤਨ ਕੀਤਾ ਜਾਣਾ ਚਾਹੀਦਾ ਹੈ। ਭਾਰਤ ਅਤੇ ਅਸਟਰੇਲੀਆ ਨੂੰ ਇੱਕ ਮਜ਼ਬੂਤ ਸਾਂਝੀਦਾਰੀ ਬਣਾਉਣੀ ਚਾਹੀਦੀ ਹੈ। ਇਹ ਦੋਵਾਂ ਦੇਸ਼ਾਂ ਦੀ ਅਗਵਾਈ ਅਤੇ ਕੂਟਨੀਤੀ ’ਤੇ ਨਿਰਭਰ ਕਰਦਾ ਹੈ।

ਡਾ. ਡੀ. ਕੇ. ਗਿਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ