ਸੱਚ ਅਤੇ ਸੰਕਲਪ ’ਤੇ ਅਟੱਲ ਰਹੋ

ਸੱਚ ਅਤੇ ਸੰਕਲਪ ’ਤੇ ਅਟੱਲ ਰਹੋ

ਇਹ ਇੱਕ ਪੋਲੀਓਗ੍ਰਸਤ ਕੁੜੀ ਦੀ ਕਹਾਣੀ ਏ ਚਾਰ ਸਾਲ ਦੀ ਉਮਰ ਵਿਚ ਨਿਮੋਨੀਆ ਅਤੇ ਬੁਖਾਰ ਦੀ ਸ਼ਿਕਾਰ ਹੋ ਗਈ ਨਤੀਜੇ ਵਜੋਂ ਪੈਰਾਂ ਨੂੰ ਲਕਵਾ ਮਾਰ ਗਿਆ ਡਾਕਟਰਾਂ ਨੇ ਕਿਹਾ, ਵਿਲਮਾ ਰੁਡੋਲਫ ਹੁਣ ਤੁਰ ਨਹੀਂ ਸਕੇਗੀ ਵਿਲਮਾ ਦਾ ਜਨਮ ਟੇਨੇਸਸ ਦੇ ਇੱਕ ਗਰੀਬ ਪਰਿਵਾਰ ਵਿਚ ਹੋਇਆ ਸੀ ਪਰ ਉਸ ਦੀ ਮਾਂ ਵਿਚਾਰਾਂ ਦੀ ਧਨੀ ਸੀ ਉਸਨੇ ਹੌਂਸਲਾ ਦਿੱਤਾ, ‘‘ਨਹੀਂ ਵਿਲਮਾ ਤੂੰ ਵੀ ਤੁਰ ਸਕਦੀ ਏਂ ਜੇਕਰ ਚਾਹੇਂ ਤਾਂ!’’ ਵਿਲਮਾ ਦੀ ਇੱਛਾ-ਸ਼ਕਤੀ ਜਾਗੀ ਉਸ ਨੇ ਡਾਕਟਰਾਂ ਨੂੰ ਚੁਣੌਤੀ ਦਿੱਤੀ, ਕਿਉਂਕਿ ਮਾਂ ਨੇ ਕਿਹਾ ਸੀ ਕਿ ਜੇਕਰ ਆਦਮੀ ਨੂੰ ਈਸ਼ਵਰ ਵਿਚ ਦ੍ਰਿੜ੍ਹ ਵਿਸ਼ਵਾਸ ਦੇ ਨਾਲ ਮਿਹਨਤ ਅਤੇ ਲਗਨ ਹੋਵੇ ਤਾਂ, ਉਹ ਦੁਨੀਆਂ ਵਿਚ ਕੁਝ ਵੀ ਕਰ ਸਕਦਾ ਹੈ

ਨੌਂ ਸਾਲ ਦੀ ਉਮਰ ਵਿਚ ਉਹ ਉੱਠ ਬੈਠੀ 13 ਸਾਲ ਦੀ ਉਮਰ ਵਿਚ ਪਹਿਲੀ ਵਾਰ ਇੱਕ ਦੌੜ ਮੁਕਾਬਲੇ ਵਿਚ ਸ਼ਾਮਲ ਹੋਈ, ਪਰ ਹਾਰ ਗਈ ਫਿਰ ਲਗਾਤਾਰ ਤਿੰਨ ਮੁਕਾਬਲਿਆਂ ਵਿਚ ਹਾਰੀ, ਪਰ ਹਿੰਮਤ ਨਹੀਂ ਹਾਰੀ 15 ਸਾਲ ਦੀ ਉਮਰ ਵਿਚ ਟੇਨੇਸੀ ਸਟੇਟ ਯੂਨੀਵਰਸਿਟੀ ਵਿਚ ਗਈ ਅਤੇ ਉੱਥੇ ਐਡ ਟੇਂਪਲ ਨਾਮਕ ਕੋਚ ਨੂੰ ਮਿਲ ਕੇ ਕਿਹਾ, ‘‘ਤੁਸੀਂ ਮੇਰੀ ਕੋਈ ਮੱਦਦ ਕਰੋਗੇ, ਮੈਂ ਦੁਨੀਆਂ ਦੀ ਸਭ ਤੋਂ ਤੇਜ਼ ਦੌੜਾਕ ਬਣਨਾ ਚਾਹੁੰਦੀ ਹਾਂ’’ ਕੋਚ ਟੇਂਪਲ ਨੇ ਕਿਹਾ, ‘‘ਤੇਰੀ ਇਸ ਇੱਛਾ ਸ਼ਕਤੀ ਦੇ ਸਾਹਮਣੇ ਕੋਈ ਅੜਿੱਕਾ ਟਿਕ ਨਹੀਂ ਸਕਦਾ, ਮੈਂ ਤੇਰੀ ਮੱਦਦ ਕਰਾਂਗਾ’’

1960 ਦੇ ਵਿਸ਼ਵ ਮੁਕਾਬਲੇ ਓਲੰਪਿਕ ਵਿਚ ਉਹ ਹਿੱਸਾ ਲੈਣ ਆਈ ਉਸ ਦਾ ਮੁਕਾਬਲਾ ਵਿਸ਼ਵ ਦੀ ਸਭ ਤੋਂ ਤੇਜ਼ ਦੌੜਾਕ ਜੁਤਾ ਹੈਨ ਨਾਲ ਹੋਇਆ ਕੋਈ ਸੋਚ ਨਹੀਂ ਸਕਦਾ ਸੀ ਕਿ ਇੱਕ ਅਪੰਗ ਕੁੜੀ ਹਵਾ ਦੀ ਰਫ਼ਤਾਰ ਨਾਲ ਦੌੜ ਸਕਦੀ ਹੈ ਉਹ ਦੌੜੀ ਅਤੇ ਇੱਕ, ਦੋ, ਤਿੰਨ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ 100 ਮੀਟਰ, 200 ਮੀਟਰ ਅਤੇ 400 ਮੀਟਰ ਦੀ ਦੌੜ ਵਿਚ ਸੋਨ ਤਮਗੇ ਜਿੱਤੇ ਉਸ ਨੇ ਸਾਬਿਤ ਕਰ ਦਿੱਤਾ ਕਿ ਸਫ਼ਲਤਾ ਦਾ ਰਸਤਾ ਔਖਿਆਈਆਂ ਵਿਚੋਂ ਦੀ ਲੰਘਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ