ਬਠਿੰਡਾ ’ਚ ਯੂਥ ਅਕਾਲੀ ਦਲ ਦੀ ਮੀਟਿੰਗ ’ਚ ਚੱਲੀਆਂ ਕੁਰਸੀਆਂ

Bathinda News

ਅਕਾਲੀ ਦਲ ਦੀ ਯੂਥ ਮੀਟਿੰਗ ਤੋਂ ਪਹਿਲਾਂ ਨੌਜਵਾਨ ਆਪਸ ’ਚ ਭਿੜੇ (Bathinda News)

  • ਨੌਜਵਾਨਾਂ ਵੱਲੋਂ ਇੱਕ-ਦੂਜੇ ਵੱਲ ਵਗ੍ਹਾ-ਵਗ੍ਹਾ ਮਾਰੀਆਂ ਕੁਰਸੀਆਂ

(ਸੁਖਜੀਤ ਮਾਨ) ਬਠਿੰਡਾ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਵੱਲੋਂ ਅੱਜ ਬਠਿੰਡਾ ’ਚ ਇੱਕ ਸਮਾਗਮ ਕੀਤਾ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਉੱਥੇ ਮੌਜੂਦ ਨੌਜਵਾਨਾਂ ਦਾ ਕਿਸੇ ਗੱਲੋਂ ਆਪਸ ’ਚ ਤਕਰਾਰ ਹੋ ਗਿਆ ਇਹ ਤਕਰਾਰ ਕਿਉਂ ਹੋਇਆ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ। Bathinda News

ਇਹ ਵੀ ਪੜ੍ਹੋ: ਪ੍ਰਾਪਰਟੀ ਡੀਲਰ ਨੂੰ ਘਰੋਂ ਅਗਵਾ ਕਰਕੇ ਫਿਰੌਤੀ ਮੰਗਣ ਵਾਲੇ 5 ਫ਼ਰਜ਼ੀ ਪੁਲਿਸ ਮੁਲਾਜ਼ਮ ਕਾਬੂ

ਵੇਰਵਿਆਂ ਮੁਤਾਬਿਕ ਲੋਕ ਸਭਾ ਚੋਣਾਂ ’ਚ ਵੱਖ-ਵੱਖ ਪਾਰਟੀਆਂ ਵੱਲੋਂ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਸ੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਇੱਥੋਂ ਦੇ ਇੱਕ ਪੈਲੇਸ ’ਚ ‘ਰੁਕੇ ਨਾ ਤਰੱਕੀ ਦੀ ਰਫ਼ਤਾਰ’ ਦੇ ਬੈਨਰ ਹੇਠ ਪ੍ਰੋਗਰਾਮ ਕੀਤਾ ਜਾਣਾ ਸੀ। ਪ੍ਰੋਗਰਾਮ ਸ਼ੁਰੂ ਹੋਣ ’ਚ ਹਾਲੇ ਕਾਫੀ ਸਮਾਂ ਪਿਆ ਸੀ, ਜਿਸ ’ਚ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਵੀ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਤਰੱਕੀ ਦੀ ਰਫ਼ਤਾਰ ਦੀ ਥਾਂ ਕੁਰਸੀਆਂ ਦੀ ਰਫ਼ਤਾਰ ਵਧ ਗਈ, ਜੋ ਨੌਜਵਾਨਾਂ ਵੱਲੋਂ ਇੱਕ-ਦੂਜੇ ਵੱਲ ਵਗ੍ਹਾ-ਵਗ੍ਹਾ ਮਾਰੀਆਂ ਗਈਆਂ।

ਇਸ ਦੌਰਾਨ ਮੁੱਖ ਮੰਚ ਤੋਂ ਪ੍ਰੋਗਰਾਮ ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਸ਼ਾਂਤ ਹੋਣ ਦਾ ਵੀ ਵਾਰ-ਵਾਰ ਹੋਕਾ ਦਿੱਤਾ ਪਰ ਤਹਿਸ਼ ’ਚ ਆਏ ਨੌਜਵਾਨਾਂ ਨੇ ਕਿਸੇ ਦੀ ਇੱਕ ਨਾ ਸੁਣੀ ਅਤੇ ਲਗਾਤਾਰ ਆਪਸ ’ਚ ਖਹਿਬੜਦੇ ਰਹੇ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਰੌਲੇ ਰੱਪੇ ’ਚੋਂ ਹਾਲੇ ਤੱਕ ਇਹ ਗੱਲ ਨਿੱਕਲ ਕੇ ਸਾਹਮਣੇ ਨਹੀਂ ਆਈ ਕਿ ਲੜਾਈ ਦਾ ਕੀ ਕਾਰਨ ਰਿਹਾ।

LEAVE A REPLY

Please enter your comment!
Please enter your name here