Pratapgarh News: ਮੀਂਹ ਦੌਰਾਨ ਘਰ ਡਿੱਗਿਆ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ
ਉਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੀ ਘਟਨਾ
Pratapgarh News: ਪ੍ਰਤਾਪਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ’ਚ, ਸ਼ਹਿਰ ਦੇ ਪੁਲਿਸ ਸਟੇਸ਼ਨ ਅਧੀਨ ਆਉਂਦੇ ਮਹੁਲੀ ਮੰਡੀ ਨੇੜੇ ਵੀਰਵਾਰ ਸਵੇਰੇ ਲਗਭਗ 3 ਵਜੇ ਇੱਕ ਪੁਰਾਣੇ ਘਰ ਦੀ ਛੱਤ ਡਿੱਗ ਗਈ। ਇਸ ਦੇ ਮਲਬੇ ਹੇਠ ਦੱਬਣ ਨਾਲ ਇੱਕੋ ਪਰਿਵਾਰ ਦੇ ਛੇ ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਦੋ ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ, ਛੇ ਲੋਕਾਂ ਨੂੰ ਮਲਬੇ ’ਚੋਂ ਕੱਢਿਆ ਗਿਆ ਤੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਦਾ ਸਿਰਫ਼ ਇੱਕ ਮੈਂਬਰ ਇਸ ਹਾਦਸੇ ਵਿੱਚ ਬਚਿਆ ਹੈ। ਪੁਲਿਸ ਸਰਕਲ ਅਫ਼ਸਰ (ਸ਼ਹਿਰ) ਆਸ਼ੂਤੋਸ਼ ਮਿਸ਼ਰਾ ਨੇ ਦੱਸਿਆ ਕਿ ਹਾਦਸੇ ’ਚ ਪ੍ਰਮੋਦ ਸ਼੍ਰੀਵਾਸਤਵ (60), ਉਨ੍ਹਾਂ ਦੀ ਪਤਨੀ ਰੀਤਾ ਸ਼੍ਰੀਵਾਸਤਵ (55), ਪੁੱਤਰ ਨਿਤਿਨ (25), ਮਾਧੁਰੀ (23), ਮਾਧਵ (2) ਤੇ ਇੱਕ ਚਾਰ ਮਹੀਨੇ ਦੇ ਮਾਸੂਮ ਬੱਚੇ ਦੀ ਜਾਨ ਚਲੀ ਗਈ। ਪਰਿਵਾਰ ਦਾ ਅਮਨ ਹਾਦਸੇ ਤੋਂ ਸੁਰੱਖਿਅਤ ਬਚ ਗਿਆ। ਇਹ ਘਰ ਲਗਭਗ 100 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। Pratapgarh News
ਇਹ ਵੀ ਪੜ੍ਹੋ : Kapurthala News: ਬੇਕਾਬੂ ਐਸਯੂਵੀ ਦਰੱਖਤਾਂ ਨਾਲ ਟਕਰਾਈ, ਦੋ ਨੌਜਵਾਨਾਂ ਦੀ ਮੌਤ, ਮਹਿਲਾ ਗੰਭੀਰ ਜ਼ਖ਼ਮੀ