BJP Rally In Punjab: ਹਜ਼ਾਰਾਂ ਲੋਕਾਂ ਨੇ ਪਹੁੰਚ ਕੇ ਸਤਪਾਲ ਸਿੰਘ ਪੂਨੀਆ ਦੀ ਟਿਕਟ ਦੀ ਦਾਅਵੇਦਾਰੀ ’ਤੇ ਲਾਈ ਮੋਹਰ

ਅਨਿਲ ਸਰੀਨ, ਬਿਕਰਮਜੀਤ ਸਿੰਘ ਚੀਮਾ ਨਾਲ ਕਈ ਕਿਲੋਮੀਟਰ ਹਲਕੇ ’ਚ ਰੋਡ ਸ਼ੋਅ ਕੱਢਿਆ ਤੇ ਕੀਤੀ ਵਿਸ਼ਾਲ ਰੈਲੀ

Satinder Mathur  Picture
Published On

Political Rally In Punjab: (ਰਾਮ ਸਰੂਪ ਪੰਜੋਲਾ) ਸਨੌਰ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਸਨੌਰ ’ਚ ਅੱਜ ਰਾਜਨੀਤਿਕ ਮਾਹੌਲ ਉਸ ਸਮੇਂ ਹੋਰ ਜ਼ਿਆਦਾ ਗਰਮਾ ਗਿਆ, ਜਦੋਂ ਭਾਰਤੀ ਜਨਤਾ ਪਾਰਟੀ ਦੇ ਜੀ ਰਾਮ ਜੀ ਸੈਲ ਦੇ ਸੂਬਾ ਕਨਵੀਨਰ ਅਤੇ ਹਲਕਾ ਸਨੌਰ ਦੇ ਆਗੂ ਸਤਪਾਲ ਸਿੰਘ ਪੂਨੀਆ ਨੇ ਪਾਰਟੀ ਦੇ ਜਨਰਲ ਸਕੱਤਰ ਅਨਿਲ ਸਰੀਨ ਅਤੇ ਬਿਕਰਮਜੀਤ ਸਿੰਘ ਚੀਮਾ ਦੇ ਨਾਲ ਹਲਕੇ ’ਚ ਕਈ ਕਿਲੋਮੀਟਰ ਵਿਸ਼ਾਲ ਰੋਡ ਸ਼ੋਅ ਕੱਢਣ ਤੋਂ ਬਾਅਦ ਦਾਣਾ ਮੰਡੀ ਸਨੌਰ ਵਿਖੇ ਵਿਸ਼ਾਲ ਰੈਲੀ ਕੀਤੀ। ਇਸ ਰੈਲੀ ’ਚ ਹਲਕੇ ਦੇ ਹਰ ਵਰਗ ਤੋਂ ਹਜ਼ਾਰਾਂ ਲੋਕਾਂ ਨੇ ਪਹੁੰਚ ਕੇ ਸਤਪਾਲ ਸਿੰਘ ਪੂਨੀਆ ਦੀ ਟਿਕਟ ਦਾਅਵੇਦਾਰੀ ’ਤੇ ਮੋਹਰ ਲਾ ਦਿੱਤੀ।

ਇਹ ਵੀ ਪੜ੍ਹੋ: Faridkot News: ਫਰੀਦਕੋਟ ਦੇ 13 ਨਸ਼ਾ ਹੌਟਸਪੌਟ ਇਲਾਕਿਆਂ ’ਚ ਪੁਲਿਸ ਵੱਲੋਂ ਕਾਸੋ ਆਪ੍ਰੇਸ਼ਨ, ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਕੀਤੀ ਤਲਾਸ਼ੀ

ਰੋਡ ਸ਼ੋਅ ਦੌਰਾਨ ਥਾਂ-ਥਾਂ ’ਤੇ ਹੋਏ ਭਰਵੇਂ ਸਵਾਗਤ ਅਤੇ ਸਨੌਰ ਮੰਡੀ ’ਚ ਉਮੜੀ ਭੀੜ ਨੂੰ ਦੇਖ ਕੇ ਪਾਰਟੀ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਭਾਜਪਾ ਉਹ ਪਾਰਟੀ ਹੈ, ਜਿਹੜੀ ਪਰਿਵਾਰਵਾਦ ਦੀ ਬਜਾਏ ਹਲਕੇ ਦੇ ਲੋਕਾਂ ਦੀ ਰਾਏ ਨੂੰ ਪਹਿਲ ਦੇਵੇਗੀ। ਉਨ੍ਹਾਂ ਕਿਹਾ ਕਿ ਸਤਪਾਲ ਸਿੰਘ ਪੂਨੀਆ ਪਾਰਟੀ ਦੇ ਵਫਦਾਰ ਅਤੇ ਜੁਝਾਰੂ ਸਿਪਾਹੀ ਹਨ, ਜਿਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਇੱਕ ਕੀਤਾ ਅਤੇ ਲੋਕਾਂ ਦੇ ਹਿੱਤਾਂ ’ਤੇ ਠੋਕ ਦੇ ਪਹਿਰਾ ਦਿੱਤਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਸੁਨੇਹਾ ਲੈ ਕੇ ਆਏ ਹਨ ਕਿਉਂਕਿ ਉਹ ਰੁਝੇਵਿਆਂ ਦੇ ਕਾਰਨ ਇੱਥੇ ਨਹੀਂ ਆ ਸਕੇ। ਅਨਿਲ ਸਰੀਨ ਨੇ ਸਤਪਾਲ ਸਿੰਘ ਪੂਨੀਆ ਦੀ ਪਿੱਠ ਥਾਪੜੀ ਅਤੇ ਕਿਹਾ ਕਿ ਸਮੁੱਚੀ ਲੀਡਰਸ਼ਿਪ ਉਨ੍ਹਾਂ ਦੀ ਪਿੱਠ ’ਤੇ ਖੜੀ ਹੈ ਤੇ ਹਲਕੇ ਦੇ ਲੋਕਾਂ ਦੀ ਸੇਵਾ ਇਸੇ ਤਰ੍ਹਾਂ ਜਾਰੀ ਰੱਖਣ। 

    ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਸਤਪਾਲ ਸਿੰਘ ਪੂਨੀਆ ਹਲਕੇ ਜੁਝਾਰੂ ਅਤੇ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ ਜਿਨ੍ਹਾਂ ਨੇ ਕਿ ਪਿਛਲ ਸਮੇਂ ਦੌਰਾਨ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਇਸੇ ਤਰ੍ਹਾਂ ਸਮੁੱਚੀ ਲੀਡਰਸ਼ਿਪ ਸਤਪਾਲ ਪੂਨੀਆ ਦੇ ਨਾਲ ਖੜੀ ਹੈ ਅਤੇ ਅਸਲ ਅਜਿਹੀ ਨੌਜਵਾਨ ਲੀਡਰਸ਼ਿਪ ਹੀ ਟਿਕਟ ਦੀ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਸਰਕਾਰ ਵਿਚ ਸਤਪਾਲ ਸਿੰਘ ਪੂਨੀਆ ਵਰਗੇ ਆਗੂਆਂ ਨੂੰ ਅਹਿਮ ਜਿੰਮੇਵਾਰੀ ਮਿਲੇਗੀ। 

ਦੋਵਾਂ ਆਗੂਆਂ ਦਾ ਰੈਲੀ ’ਚ ਪਹੁੰਚਣ ’ਤੇ ਸਨਮਾਨ ਕੀਤਾ ਗਿਆ। ਭਾਜਪਾ ਆਗੂ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਨੂੰ ਪਛਾੜ ਕੇ ਰੱਖ ਦਿੱਤਾ ਹੈ, ਇਸ ਲਈ ਭਾਜਪਾ ਹੀ ਸੂਬੇ ਨੂੰ ਸੰਭਾਲ ਸਕਦੀ ਹੈ। ਉਨ੍ਹਾਂ ਸਤਪਾਲ ਸਿੰਘ ਪੂਨੀਆ ਨੂੰ ਵਿਸ਼ਾਲ ਰੈਲੀ ਦੇ ਲਈ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਹਲਕਾ ਸਨੌਰ ਦਾ ਇਹ ਇਕੱਠ ਸੂਬੇ ਵਿਚ ਭਾਜਪਾ ਦੀ ਸਰਕਾਰ ਬਣਨ ਦੀ ਗਵਾਹੀ ਭਰ ਰਿਹਾ ਹੈ। ਸਤਪਾਲ ਸਿੰਘ ਪੂਨੀਆਂ ਨੇ ਕਿਹਾ ਕਿ ਉਨ੍ਹਾਂ ਦੇ ਲਈ ਹਲਕੇ ਲੋਕਾਂ ਦੀ ਸੇਵਾ ਸਭ ਤੋਂ ਉੱਪਰ ਹੈ ਅਤੇ ਜਿਸ ਤਰ੍ਹਾਂ ਅੱਜ ਹਲਕੇ ਦੇ ਹਰ ਘਰ ’ਚੋਂ ਹਰ ਵਿਅਕਤੀ ਇਸ ਰੈਲੀ ’ਚ ਪਹੁੰਚਿਆ ਉਸ ਦੇ ਉਹ ਹਲਕਾ ਸਨੌਰ ਦੇ ਲੋਕਾਂ ਦੇ ਰਿਣੀ ਹੋ ਗਏ ਹਨ। ਉਨ੍ਹਾਂ ਪਾਰਟੀ ਲੀਡਰਸ਼ਿਪ ਨੂੰ ਵਿਸਵਾਸ਼ ਦਿਵਾਇਆ ਕਿ ਹਲਕਾ ਸਨੌਰ ਖੁੱਲ੍ਹ ਕੇ ਭਾਜਪਾ ਦੇ ਨਾਲ ਚੱਲ ਪਿਆ ਹੈ ਅਤੇ ਇਹ ਸੀਟ ਹਲਕਾ ਸਨੌਰ ਦੇ ਲੋਕ ਜਿੱਤ ਦੇ ਭਾਜਪਾ ਦੀ ਝੋਲੀ ’ਚ ਪਾਉਣਗੇ।  

ਇਸ ਮੌਕੇ ਭਾਜਪਾ ਟਰਾਂਸਪੋਰਟ ਸੈਲ ਦੇ ਕੋ ਕਨਵੀਨਰ ਰਮੇਸ਼ ਕੁੁਕੂ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੌਲੀ, ਯੁਵਾ ਮੋਰਚੇ ਦੇ ਪ੍ਰਧਾਨ ਅਨੁਜ ਖੋਸਲਾ,ਅਮਨ ਢੋਟ, ਯੂਥ ਪ੍ਰਧਾਨ ਜਰਨੈਲ ਸਿੰਘ, ਜੈਮਲ ਸਿੰਘ, ਕੁਬੇਰ ਕੁਮਾਰ, ਵਿਨੋਦ ਸ਼ਰਮਾ,  ਹਰਜੋਤ ਸਿੰਘ ਭਾਉ, ਸੁਖਦੇਵ ਸਿੰਘ, ਵੈਭਵ ਰਤਨ, ਬੰਟੀ ਸ਼ਰਮਾ ਯੂੁਥ ਮੈਂਬਰ, ਸਰਬਜੀਤ ਸਿੰਘ, ਵਿਸ਼ਵਜੀਤ, ਨਸ਼ੀਬ ਚੰਦ, ਅਮਨ ਕੱਕੇਪੁਰ, ਯੁਵਰਾਜ ਸ਼ਰਮਾ, ਗੁਰਮੇਲ ਸਿੰਘ ਜਾਫਰਪੁਰ, ਕਾਹਨ ਸਿੰਘ ਮਰੋੜ, ਡਾ. ਨਰਿੰਦਰ ਸ਼ਰਮਾ ਚਮਨ, ਸਚਿਨ ਸਿੰਗਲਾ, ਰਾਹੁਲ, ਸੰਨੀ ਪਾਹਵਾ, ਕਰਮਜੀਤ ਸਨੌਰ, ਮਹਾਂਵੀਰ ਸਨੌਰ ਐਮ.ਸੀ., ਹਰਜੀਤ ਨੰਬਰਦਾਰ, ਜਸਵਿੰਦਰ ਜਾਫਰਪੁਰ, ਭੁਪਿੰਦਰ ਰਾਮਗੜ੍ਹ, ਲੱਖੀ ਸਰਪੰਚ ਜਾਫਰਪੁਰ ਤੇ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ।

 

Comments

Post Your Comment

About The Author

Related Posts