Malout Blood Donation: ਮਲੋਟ ਦੇ ਸੇਵਾਦਾਰਾਂ ਨੇ ਇੱਕੋ ਮਰੀਜ਼ ਨੂੰ ਚਾਰ ਯੂਨਿਟ ਖੂਨਦਾਨ ਕਰਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਅਦਾ ਕੀਤਾ
ਮਰੀਜ ਦੇ ਪਰਿਵਾਰ ਨੇ ਸੇਵਾਦਾਰਾਂ ਕੀਤਾ ਧੰਨਵਾਦ
Malout Blood Donation: (ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਬਲਾਕ ਮਲੋਟ ਦੇ ਮਰੀਜ਼ਾਂ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਣ ’ਤੇ ਆਪਣੇ ਕੰਮਾਂ ਕਾਰਾਂ ਦੀ ਪ੍ਰਵਾਹ ਕੀਤੇ ਬਿਨਾਂ ਖੂਨਦਾਨ ਕਰਨ ਵਿੱਚ ਆਪਣਾ ਪੂਰਾ ਸਹਿਯੋਗ ਕਰ ਰਹੇ ਹਨ। ਇਸੇ ਕੜ੍ਹੀ ਤਹਿਤ ਜਦੋਂ ਇੱਕ ਇਲਾਜ ਅਧੀਨ ਮਰੀਜ਼ ਨੂੰ ਚਾਰ ਯੂਨਿਟ ਖੂਨ ਦੀ ਲੋੜ ਪਈ ਤਾਂ ਮਲੋਟ ਸੇਵਾਦਾਰਾਂ ਨੇ ਆਪਣਾ ਇੱਕ-ਇੱਕ ਯੂਨਿਟ ਖੂਨਦਾਨ ਕਰਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਇਆ।
ਇਹ ਵੀ ਪੜ੍ਹੋ: Blood Donation: ਡੇਰਾ ਸੱਚਾ ਸੌਦਾ ਦੇ ਸੇਵਾਦਾਰ ਨੇ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ਲਈ ਕੀਤਾ ਖੂਨਦਾਨ
ਜਾਣਕਾਰੀ ਦਿੰਦਿਆਂ ਸੱਚੇ ਨਿਮਰ ਸੇਵਾਦਾਰ ਬਲਰਾਜ ਸਿੰਘ ਇੰਸਾਂ ਅਤੇ ਖੂਨਦਾਨ ਸੰਮਤੀ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਜਦੋਂ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਇਲਾਜ ਅਧੀਨ ਇੱਕ ਮਰੀਜ਼ ਨੂੰ ਚਾਰ ਯੂਨਿਟ ਖੂਨ ਦੀ ਲੋੜ ਬਾਰੇ ਸੋਮ ਜਾਖੂ ਇੰਸਾਂ ਨੇ ਉਨ੍ਹਾਂ ਨੂੰ ਦੱਸਿਆ ਤਾਂ ਡੇਰਾ ਸੱਚਾ ਸੌਦਾ ਸਰਸਾ ਦੀ ਹੈਲਪਲਾਈਨ ਦੇ ਜ਼ਰੀਏ ਮਲੋਟ ਦੇ ਸੇਵਾਦਾਰ ਰੋਬਿਨ ਗਾਬਾ ਇੰਸਾਂ ਪੁੱਤਰ ਬਨਵਾਰੀ ਲਾਲ ਗਾਬਾ ਇੰਸਾਂ, ਪਵਨ ਕੁਮਾਰ ਇੰਸਾਂ ਪੁੱਤਰ ਸੱਤਪਾਲ, ਅਮਨ ਇੰਸਾਂ ਪੁੱਤਰ ਰਮੇਸ਼ ਕੁਮਾਰ ਇੰਸਾਂ, ਗਗਨਦੀਪ ਇੰਸਾਂ ਪੁੱਤਰ ਜੋਗਿੰਦਰ ਇੰਸਾਂ ਨੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਆਪਣਾ ਇੱਕ-ਇੱਕ ਯੂਨਿਟ ਖੂਨਦਾਨ ਕੀਤਾ।
ਸੱਚੇ ਨਿਮਰ ਸੇਵਾਦਾਰ ਬਲਰਾਜ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਬਲਾਕ ਮਲੋਟ ਦੇ ਸੇਵਾਦਾਰ ਖੂਨਦਾਨ ਦੀ ਸੇਵਾ ਵਿੱਚ ਸ਼ਲਾਘਾਯੋਗ ਸੇਵਾਵਾਂ ਦੇ ਰਹੇ ਹਨ।
ਮਲੋਟ : ਇੱਕ ਮਰੀਜ਼ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਣ ’ਤੇ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਖੂਨਦਾਨ ਕਰਦੇ ਹੋਏ ਮਲੋਟ ਦੇ ਸੇਵਾਦਾਰ। ਤਸਵੀਰ : ਮਨੋਜ
Comments