Punjab Sports News: ਪੰਜਾਬ ਸਪੋਰਟਸ ਯੂਨੀਵਰਸਿਟੀ ਨੂੰ ਮੁੱਖ ਮੰਤਰੀ ਮਾਨ ਦਾ ਵੱਡਾ ਤੋਹਫ਼ਾ, ਖਿਡਾਰੀਆਂ ਦੀ ਲੱਗੀ ਮੌਜ!

ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਦਘਾਟਨ 

Satinder Mathur  Picture
Published On
  • ਪੰਜਾਬ ਅੰਦਰ ਖੇਡ ਉਤਮਤਾ ਤੇ ਅਕਾਦਮਿਕ ਖੇਤਰ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਨੂੰ ਆਕਾਰ ਦੇਵੇਗੀ ਮਹਾਰਾਜ ਭੁਪਿੰਦਰ ਸਿੰਘ ਪੰਜਾਬ ਸਪੋਰਟ ਯੂਨੀਵਰਸਿਟੀ : ਵੀ.ਸੀ. ਡਾ. ਗਿੱਲ

Punjab Sports News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਖੇ ਪਹਿਲੇ ਫੇਜ ਤਹਿਤ 53 ਕਰੋੜ ਰੁਪਏ ਦੀ ਲਾਗਤ ਨਾਲ ਅਕਾਦਮਿਕ ਬਲਾਕ ਅਤੇ ਲੜਕੇ ਤੇ ਲੜਕੀਆਂ ਦੇ ਹੋਸਟਲ ਦਾ ਉਦਘਾਟਨ ਕਰਨਾ ਪੰਜਾਬ ਦੀਆਂ ਖੇਡਾਂ ਲਈ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਇਆ ਹੈ। ਇਹ ਪ੍ਰਗਟਾਵਾ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ, 53 ਕਰੋੜ ਰੁਪਏ ਦੀ ਲਾਗਤ ਨਾਲ ਅਕਾਦਮਿਕ ਬਲਾਕ ਤੇ ਲੜਕੇ ਤੇ ਲੜਕੀਆਂ ਦੇ ਹੋਸਟਲ ਦੀ ਇੱਕ ਰਿਕਾਰਡ ਸਮੇਂ ਵਿੱਚ ਉਸਾਰੀ ਨਾਲ ਖੇਡ ਉਤਮਤਾ ਤੇ ਅਕਾਦਮਿਕ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ, ਜਿਸ ਨੂੰ ਸਪੋਰਟਸ ਯੂਨੀਵਰਸਿਟੀ ਨਵਾਂ ਆਕਾਰ ਦੇਵੇਗੀ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਉਦਘਾਟਨ ਪਿਛਲੇ ਦਿਨੀਂ ਕੀਤਾ ਗਿਆ ਸੀ।

 ਵਾਈਸ ਚਾਂਸਲਰ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਯਤਨਾਂ ਸਦਕਾ ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਕਾਰਜਾਂ ਦੇ ਲੋਕ ਅਰਪਣ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਉਥੇ ਹੀ ਸਾਡੇ ਵਿਦਿਆਰਥੀਆਂ ਨੂੰ ਵੀ ਹੱਲਾਸ਼ੇਰੀ ਦਿੱਤੀ ਹੈ, ਜਿਸ ਨਾਲ ਸਾਡੀ ਯੂਨੀਵਰਸਿਟੀ ਦਾ ਮਾਣ ਵਧਿਆ ਹੈ। ਡਾ. ਗਿੱਲ ਨੇ ਦੱਸਿਆ ਕਿ ਇਸ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਅਕਾਦਮਿਕ ਅਮਲੇ ਸਮੇਤ ਵੱਡੀ ਗਿਣਤੀ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਉਹ ਇਸ ਇਤਿਹਾਸਕ ਪਲ ਦੇ ਗਵਾਹ ਬਣੇ ਸਨ।

ਉਨ੍ਹਾਂ ਦੱਸਿਆ ਕਿ ਇਹ ਸਪੋਰਟਸ ਯੂਨੀਵਰਸਿਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਮੁਤਾਬਕ ਅਕਾਦਮਿਕ ਵਿਦਵਾਨਾਂ ਦੇ ਨਾਲ-ਨਾਲ ਸਪੋਰਟਸ ਚੈਂਪੀਅਨ ਐਥਲੀਟ ਤੇ ਖੇਡ ਗ੍ਰੈਜੂਏਟ ਪੈਦਾ ਕਰਨ ਸਮੇਤ ਖੇਡ ਵਿਗਿਆਨ, ਖੇਡ ਸੱਭਿਆਚਾਰ ਤੇ ਸਕਾਲਰਸ਼ਿਪ ਲਈ ਵੀ ਆਪਣੇ ਦਰਵਾਜੇ ਖੋਲ੍ਹ ਚੁੱਕੀ ਹੈ। ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ 92 ਏਕੜ ਵਿੱਚ ਫੈਲੀ ਇਸ ਪੰਜਾਬ ਖੇਡ ਯੂਨੀਵਰਸਿਟੀ ਵਿਖੇ ਲੋਕ ਨਿਰਮਾਣ ਵਿਭਾਗ ਵੱਲੋਂ ਤਿਆਰ ਕੀਤੇ ਗਏ ਅਕਾਦਮਿਕ ਬਲਾਕ ਦੇ ਜ਼ਮੀਨੀ ਤਲ ਵਿੱਚ ਰੀਹੈਬ ਸੈਂਟਰ, ਫਿਜਿਉਥਰੈਪੀ ਕਮਰਾ, ਜਿਮ, ਹੌਟ ਐਂਡ ਕੋਲਡ ਥਰੈਪੀ ਦੀ ਸੁਵਿਧਾ।

ਇਹ ਵੀ ਪੜ੍ਹੋ: Punjab Holiday: ਪੰਜਾਬ ’ਚ ਭਲਕੇ ਰਹੇਗੀ ਸਰਕਾਰੀ ਛੁੱਟੀ, PU ਨੇ ਸਾਰੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ

ਪਹਿਲੀ ਮੰਜ਼ਲ ਉਤੇ ਲੈਕਚਰ ਥੀਏਟਰ, ਕਲਾਸਰੂਮ, ਨਿਊਟਰੀਸ਼ਨ ਸਾਇਕੋਲੋਜੀ ਲੈਬ, ਫਿਜਿਉਥਰੈਪੀ ਲੈਬ ਬਣਾਈ ਗਈ ਹੈ। ਦੂਜੀ ਮੰਜਿਲ ਉਤੇ ਐਂਥਰੋਪੋਮੀਟਰੀ ਲੈਬ, ਸਾਇਕਲੋਜੀ ਲੈਬ ਤੇ ਕਲਾਸਰੂਮ ਬਣਾਏ ਗਏ ਹਨ। ਤੀਜੀ ਮੰਜਿਲ ਉਤੇ ਕਲਾਸ ਰੂਮ, ਐਨਾਟਮੀ ਲੈਬ, ਲੜਕੀਆਂ ਦਾ ਕਾਮਨ ਰੂਮ। ਚੌਥੀ ਮੰਜਲ ਉਤੇ ਕਲਾਸ ਰੂਮ, ਲਾਇਬ੍ਰੇਰੀ, ਪ੍ਰੌਫੈਸਰਾਂ ਦਾ ਕਮਰਾ ਅਤੇ ਪੰਜਵੀਂ ਮੰਜਿਲ ਉਤੇ ਕੰਪਿਊਟਰ ਰੂਮ ਬਣਾਇਆ ਗਿਆ ਹੈ। ਇਸ ਬਲਾਕ ਵਿੱਚ ਦੋ ਲਿਫਟਾਂ ਲਗਾਈਆਂ ਗਈਆਂ ਹਨ। ਅਕਾਦਮਿਕ ਬਲਾਕ ਕੁਲ ਕੁਲ ਕਵਰਡ ਏਰੀਆ 94523 ਵਰਗ ਫੁੱਟ ਹੈ।

 ਵਾਈਸ ਚਾਂਸਲਰ ਨੇ ਹੋਰ ਦੱਸਿਆ ਕਿ ਬੁਆਏਜ ਅਤੇ ਗਰਲਜ ਹੋਸਟਲ ਦੀਆਂ 4-4 ਮੰਜਲਾਂ ਬਣੀਆਂ ਹਨ ਅਤੇ ਇਨ੍ਹਾਂ ਵਿੱਚ 20-20 ਕਮਰੇ ਬਣੇ ਹਨ। ਇਸ ਤਰ੍ਹਾਂ 100 ਕਮਰਿਆਂ ਵਾਲੇ ਇਸ ਹੋਸਟਲ ਵਿੱਚ 300 ਵਿਦਿਆਰਥੀਆਂ ਨੂੰ ਅਤਿਆਧੁਨਿਕ ਸਹੂਲਤਾਂ ਵਾਲੀ ਰਿਹਾਇਸ਼ ਪ੍ਰਦਾਨ ਕੀਤੀ ਜਾਵੇਗੀ। ਇੱਥੇ ਦੋ ਲਿਫਟਾਂ ਲਗਾਈਆਂ ਗਈਆਂ ਹਨ। ਪ੍ਰਤੀ ਕਮਰਾ ਤਿੰਨ ਵਿਦਿਆਰਥੀਆਂ ਦੇ ਰਹਿਣ ਲਈ ਤਿਆਰ ਕੀਤਾ ਗਿਆ ਹੈ ਅਤੇ ਇੱਥੈ ਡਾਇਨਿੰਗ ਹਾਲ ਤੇ ਕਿਚਨ ਦੀ ਸਹੂਲਤ ਹੈ। ਇੱਥੇ ਦੋ ਲਿਫਟਾਂ ਲਗਾਈਆਂ ਗਈਆਂ ਹਨ ਤੇ ਹੋਸਟਲ ਬਲਾਕ ਦਾ ਕੁੱਲ ਕਵਰਡ ਏਰੀਆ 97135 ਵਰਗ ਫੁੱਟ ਹੈ। ਇਸ ਦੀ ਪਹਿਲੀ ਮੰਜਿਲ ਉਤੇ 20 ਕਮਰੇ, ਰੀਕ੍ਰੀਏਸ਼ਨਲ ਹਾਲ, ਟੇਬਲ ਟੈਨਿਸ ਅਤੇ ਬਿਲੀਅਰਡਜ ਰੂਮ ਤੇ ਰੀਡਿੰਗ ਰੂਮ ਬਣਾਏ ਹਨ। ਅਤੇ ਬਾਕੀ ਦੀਆਂ ਸਾਰੀਆਂ ਮੰਜਿਲਾਂ ਉਪਰ ਪ੍ਰਤੀ ਮੰਜਿਲ 20-20 ਕਮਰੇ ਬਣਾਏ ਗਏ ਹਨ। Punjab Sports News

Punjab Sports News
ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਦਘਾਟਨ 

ਪਟਿਆਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਨਮਾਨ ਕਰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ।

About The Author

Related Posts