Annual Function Punjab: ਸਾਲਾਨਾ ਪ੍ਰੋਗਰਾਮ ‘ਚ ਨਵੋਦਿਆ ਵਿਦਿਆਲਿਆ ਲਈ ਚੁਣੇ ਬੱਚਿਆਂ ਦਾ ਵਿਸ਼ੇਸ਼ ਸਨਮਾਨ

Sach Kahoon Punjabi Desk Picture
Published On

Annual Function Punjab: (ਸੁਸ਼ੀਲ ਕੁਮਾਰ) ਭਾਦਸੋਂ। ਸਿੱਖਿਆ ਬਲਾਕ ਭਾਦਸੋਂ-2 ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਕਨਸੂਹਾ ਕਲਾਂ ਵਿਖੇ ਗ੍ਰੇਜੂਏਸਨ ਸੈਰਾਮਨੀ,ਐੱਫ.ਐੱਲ.ਐੱਨ ਮੇਲਾ ਅਤੇ ਸਾਲਾਨਾ ਪ੍ਰੋਗਰਾਮ ਸਮੇਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਨਵੋਦਿਆ ਵਿਦਿਆਲਿਆ ਸੰਮਤੀ ਲਈ ਮੈਰਿਟ ਵਿੱਚ ਆਉਣ ਵਾਲੇ ਬੱਚੇ ਅੰਸ਼ਪ੍ਰੀਤ ਸਿੰਘ ਪੁੱਤਰ ਸੁਖਦੀਪ ਸਿੰਘ ਤੇ ਜਗਦੀਪ ਸਿੰਘ ਪੁੱਤਰ ਧਰਮ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਬੋਲਦਿਆਂ ਬੀਪੀਈਓ ਜਗਜੀਤ ਸਿੰਘ ਨੌਹਰਾ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਆ।

ਹਰਪ੍ਰੀਤ ਸਿੰਘ ਭੰਗੂ ਹੇਮਕੁੰਟ ਪੈਟਰੋਲ ਪੰਪ ਵੱਲੋਂ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਆਖਿਆ ਕਿ ਸਕੂਲ ਲਈ ਜੋ ਵੀ ਜ਼ਰੂਰਤ ਹੋਵੇਗੀ। ਉਸ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕੀਤਾ ਜਾਵੇਗਾ। ਇਸ ਸਮੇਂ ਰਣਵੀਰ ਸਿੰਘ ਭੰਗੂ ਮਟੋਰੜਾ ਵੱਲੋਂ ਨਵੋਦਿਆ ਵਿਦਿਆਲਿਆ ਵਿੱਚ ਚੁਣੇ ਹੋਏ ਬੱਚਿਆਂ ਲਈ ਵਧਾਈ ਦਿੱਤੀ ਅਤੇ ਮਿਹਨਤੀ ਬੱਚਿਆਂ ਨੂੰ ਜੀਵਨ ਵਿੱਚ ਸਫ਼ਲ ਹੋਣ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਵਿੱਚ ਪਹੁੰਚੀਆਂ ਸ਼ਖਸੀਅਤਾਂ ਦਾ ਸਕੂਲ ਮੁਖੀ ਗੁਰਮੀਤ ਸਿੰਘ “ਨਿਰਮਾਣ’ ਸਟੇਟ ਅਵਾਰਡੀ ਵੱਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

Annual Function Punjab
ਭਾਦਸੋਂ : ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਹਰਪ੍ਰੀਤ ਸਿੰਘ ਭੰਗੂ, ਜਗਜੀਤ ਸਿੰਘ ਨੌਹਰਾ, ਗੁਰਮੀਤ ਸਿੰਘ ਨਿਰਮਾਣ ਅਤੇ ਹੋਰ। ਤਸਵੀਰ : ਸੁਸ਼ੀਲ ਕੁਮਾਰ

Annual Function Punjab

ਇਹ ਵੀ ਪੜ੍ਹੋ: Team India: 153 ਦਿਨ… 22 ਮੈਚ, ਕੀ ਰੋਹਿਤ-ਕੋਹਲੀ ਇਨ੍ਹਾਂ ’ਚੋਂ ਨੌਂ ਦਾ ਹੋਣਗੇ ਹਿੱਸਾ? BCCI ਨੇ ਜਾਰੀ ਕੀਤਾ

ਇਸ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਮੈਡਮ ਬੀਰਪਾਲ ਕੌਰ ਅਤੇ ਮੈਡਮ ਰਸਵਿੰਦਰ ਕੌਰ ਵੱਲੋਂ ਨਿਭਾਈ ਗਈ। ਪ੍ਰੋਗਰਾਮ ਵਿੱਚ ਸੰਦੀਪ ਕੌਰ ਭੰਗੂ ਵਾਇਸ ਚੇਅਰਮੈਨ ਬਲਾਕ ਸੰਮਤੀ ਪਟਿਆਲਾ, ਸਰਪੰਚ ਗੁਰਪ੍ਰੀਤ ਕੌਰ,ਪੰਚ ਗੁਰਵਿੰਦਰ ਸਿੰਘ,ਕਮਲਜੀਤ ਸਿੰਘ ,ਐੱਸਐੱਮਸੀ ਚੇਅਰਮੈਨ ਸੁਖਦੀਪ ਸਿੰਘ, ਮੈਂਬਰ ਸਤਗੁਰ ਸਿੰਘ , ਡੋਗਰ ਸਿੰਘ ,ਗੁਰਦੀਪ ਸਿੰਘ ,ਧਰਮ ਸਿੰਘ, ਸਤਨਾਮ ਸਿੰਘ ਸੁਖਜਿੰਦਰ ਸਿੰਘ ,ਅਮਰੀਕ ਸਿੰਘ, ਕੁੱਕ ਕਰਮਜੀਤ ਕੌਰ, ਮਨਜੀਤ ਕੌਰ ਅਤੇ ਬੱਚਿਆਂ ਦੀਆਂ ਮਾਤਾਵਾਂ ਤੇ ਪਤਵੰਤੇ ਹਾਜ਼ਰ ਸਨ।
ਭਾਦਸੋਂ : ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਹਰਪ੍ਰੀਤ ਸਿੰਘ ਭੰਗੂ, ਜਗਜੀਤ ਸਿੰਘ ਨੌਹਰਾ, ਗੁਰਮੀਤ ਸਿੰਘ ਨਿਰਮਾਣ ਅਤੇ ਹੋਰ। ਤਸਵੀਰ : ਸੁਸ਼ੀਲ ਕੁਮਾਰ

About The Author

Related Posts