ਸਰਪੰਚ ਨੇ ਇੱਕ ਸਾਲ ਦਾ ਭੱਤਾ ਕੋਰੋਨਾ ਵਾਇਰਸ ਦੇ ਬਚਾਅ ਤੇ ਜਨਤਕ ਭਲਾਈ ਲਈ ਦਿੱਤਾ

Sach Kahoon Punjabi Desk Picture
Published On

ਸਰਪੰਚ ਨੇ ਇੱਕ ਸਾਲ ਦਾ ਭੱਤਾ ਕੋਰੋਨਾ ਵਾਇਰਸ ਦੇ ਬਚਾਅ ਤੇ ਜਨਤਕ ਭਲਾਈ ਲਈ ਦਿੱਤਾ

ਕੋਟਕਪੂਰਾ, (ਸੁਭਾਸ਼/ਕਿਰਨ) ਪਿੰਡ ਭੈਰੋਂਭੱਟੀ ਦੇ ਨੌਜਵਾਨ ਅਤੇ ਅਗਾਂਹਵਧੂ ਸਰਪੰਚ ਗੁਰਜੀਤ ਸਿੰਘ ਗਿੱਲ ਨੇ ਉਨ੍ਹਾਂ ਨੂੰ ਸਰਪੰਚ ਵਜੋਂ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੇ ਭੱਤੇ ‘ਚੋਂ ਇੱਕ ਸਾਲ ਦਾ ਭੱਤਾ ਉਨ੍ਹਾਂ ਕੋਰੋਨਾ ਵਾਇਰਸ ਦੇ ਬਚਾਅ ਤੇ ਜਨਤਕ ਭਲਾਈ ਲਈ ਖ਼ਰਚੇ ਜਾਣ ਦਾ ਐਲਾਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਭਿਆਨਕ ਬਿਮਾਰੀ ਦੇ ਬਚਾਅ ਲਈ ਸਿਹਤ ਮਾਹਿਰਾਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤ ਮੁਲਕ ਕੋਲ ਦੂਜੇ ਵਿਕਸਤ ਦੇਸ਼ਾਂ ਦੇ ਮੁਕਾਬਲੇ ‘ਚ ਪੁਖ਼ਤਾ ਸਿਹਤ ਸਹੂਲਤਾਂ ਦੀ ਵੱਡੀ ਘਾਟ ਪਾਈ ਜਾ ਰਹੀ ਹੈ। ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਲੋਕਾਂ ਨੂੰ ਆਪਣੇ ਘਰਾਂ ‘ਚ ਰਹਿਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਪਿੰਡਾਂ ‘ਚ ਵੀ ਦਵਾਈਆਂ ਅਤੇ ਜ਼ਰੁਰੀ ਸਮਾਨ ਦੀਆਂ ਮੋਬਾਈਲ ਗੱਡੀਆਂ ਚਲਾਈਆਂ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts