ਸੇਵਾਮੁਕਤ ਅਫਸਰ ਦਾ ਬੇਰਹਿਮੀ ਨਾਲ ਕਤਲ-ਪਤਨੀ ਅਤੇ ਬੇਟੇ ਤੇ ਕਤਲ ਦਾ ਸ਼ੱਕ

Sach Kahoon Punjabi Desk Picture
Published On

ਸੇਵਾਮੁਕਤ ਅਫਸਰ ਦਾ ਬੇਰਹਿਮੀ ਨਾਲ ਕਤਲ-ਪਤਨੀ ਅਤੇ ਬੇਟੇ ਤੇ ਕਤਲ ਦਾ ਸ਼ੱਕ

ਲੁਧਿਆਣਾ, (ਰਘਬੀਰ ਸਿੰਘ)। ਸਥਾਨਕ ਭਾਈ ਰਣਧੀਰ ਸਿੰਘ (ਬੀਆਰਐੱਸ) ਨਗਰ ‘ਚ ਰਹਿੰਦੇ ਇੱਕ ਇਫਕੋ ਦੇ ਰਿਟਾਇਰਡ ਅਫਸਰ ਦਾ ਬੀਤੀ ਰਾਤ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਛਾਣ ਸ਼ਾਮ ਸਿੰਘ ਵਜੋਂ ਹੋਈ ਹੈ। ਝਗੜਾ ਰਹਿਣ ਕਾਰਨ ਪਤਨੀ ਅਤੇ ਬੇਟਾ ਸ਼ਾਮ ਸਿੰਘ ਨਾਲੋਂ ਵੱਖਰੇ ਰੋਪੜ ਵਿਖੇ ਕਿਸੇ ਰਿਸ਼ਤੇਦਾਰ ਕੋਲ ਰਹਿੰਦੇ ਸਨ। ਬੀਤੀ ਕਲ ਹੀ ਸ਼ਾਮ ਸਿੰਘ ਉਨਾਂ ਨੂੰ ਰੋਪੜ ਤੋਂ ਲੈ ਕੇ ਆਇਆ ਸੀ। ਦੇਰ ਰਾਤ ਸ਼ਾਮ ਸਿੰਘ ਅਤੇ ਪਤਨੀ ਤੇ ਬੇਟੇ ਦਾ ਝਗੜਾ ਵੀ ਹੋਇਆ ਸੀ। ਅੱਜ ਸਵੇਰੇ ਸ਼ਾਮ ਸਿੰਘ ਦੀ ਲਾਸ਼ ਮਿਲੀ ਅਤੇ ਪਤਨੀ ਤੇ ਬੇਟਾ ਗਾਇਬ ਹਨ।

ਮ੍ਰਿਤਕ ਦੇ ਭਰਾ ਸਤਵੰਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਦੱਸਿਆ ਕਿ ਸ਼ਾਮ ਸਿੰਘ ਦਾ ਕਥਿਤ ਤੌਰ ‘ਤੇ ਕਤਲ ਉਸ ਦੀ ਪਤਨੀ ਚਰਨਜੀਤ ਕੌਰ ਅਤੇ ਬੇਟੇ ਨੇ ਕੀਤਾ ਹੈ। ਸ਼ਾਮ ਸਿੰਘ ਦਾ ਆਪਣੀ ਪਤਨੀ ਤੇ ਬੇਟੇ ਨਾਲ ਝਗੜਾ ਚੱਲ ਰਿਹਾ ਸੀ ਤੇ ਉਸ ਦਾ ਮੁੰਡਾ ਨਸ਼ੇੜੀ ਹੈ। ਇਕ ਨਜ਼ਦੀਕੀ ਰਿਸ਼ਤੇਦਾਰ ਮੁਤਾਬਕ ਕੱਲ ਹੀ ਸ਼ਾਮ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਤੇ ਬੇਟੇ ਨੂੰ ਰੋਪੜ ਤੋਂ ਰਿਸ਼ਤੇਦਾਰਾਂ ਕੋਲੋਂ ਲਿਆਏ ਸਨ

ਦੇਰ ਰਾਤ ਪਤਨੀ ਤੇ ਬੇਟੇ ਨਾਲ ਲੜਾਈ ਵੀ ਹੋਈ ਸੀ ਅੱਜ ਸਵੇਰੇ ਸ਼ਾਮ ਸਿੰਘ ਦੀ ਲਾਸ਼ ਘਰ ‘ਚ ਪਈ ਮਿਲੀ ਵਾਰਦਾਤ ਤੋਂ ਬਾਅਦ ਮਾਂ-ਪੁੱਤਰ ਗ਼ਾਇਬ ਹਨ ਏਡੀਸੀਪੀ ਗੁਰਪ੍ਰੀਤ ਕੌਰ ਪੁਰੇਵਾਲ, ਏਸੀਪੀ ਸਮੀਰ ਵਰਮਾ ਤੇ ਥਾਣਾ ਸਰਾਭਾ ਨਗਰ ਇੰਚਾਰਜ ਮਧੂਬਾਲਾ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts