ਫਿਰੋਜ਼ਪੁਰ ਲਈ ਰਾਹਤ ਵਾਲੀ ਖ਼ਬਰ, 15 ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

Sach Kahoon Punjabi Desk Picture
Published On

ਫਿਰੋਜ਼ਪੁਰ ਲਈ ਰਾਹਤ ਵਾਲੀ ਖ਼ਬਰ, 15 ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ ਦੇ ਪਿੰਡ ਵਾੜਾ ਭਾਈ ਕਾ ਦਾ ਇੱਕ ਨੌਜਵਾਨ ਕੋਰੋਨਾ ਪਾਜ਼ਿਟਿਵ ਆ ਜਾਣ ਕਾਰਨ ਕੋਰੋਨਾ ਨੇ ਫਿਰੋਜ਼ਪੁਰ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ। ਜਿਸ ਤੋਂ ਬਾਅਦ ਫ਼ਿਰੋਜ਼ਪੁਰ ਜ਼ਿਲ੍ਹੇ ਚ ਤਰਥੱਲੀ ਮੱਚ ਗਈ ਸੀ, ਪਰ ਹੁਣ ਰਾਹਤ ਭਰੀ ਖਬਰ ਇਹ ਹੈ ਕਿ ਪਾਜ਼ਿਟਵ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਭੇਜੇ ਗਏ ਪਹਿਲੇ 35 ਸੈਂਪਲਾਂ ਵਿਚੋਂ 15 ਦੀ ਰਿਪੋਰਟ ਨੈਗੇਟਿਵ ਆਈ ਹੈ। ਜਿਸ ਵਿੱਚ ਪੁਲਿਸ ਮੁਲਾਜ਼ਮ ਦੇ ਨਜ਼ਦੀਕੀਆਂ ਦੀਆਂ ਰਿਪੋਰਟਾਂ ਵੀ ਸ਼ਾਮਿਲ ਹਨ, ਜਦੋਂ ਕਿ ਪਰਿਵਾਰਕ ਮੈਬਰਾਂ ਦੀ ਰਿਪੋਰਟ ਆਉਣੀ ਬਾਕੀ ਹੈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਨੁਸਾਰ ਭੇਜੀਆਂ ਗਈਆਂ ਰਿਪੋਰਟਾਂ ਵਿਚੋਂ 15 ਜਣਿਆਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ ਬਾਕੀ ਰਿਪੋਰਟਾਂ ਦੀ ਵੀ ਅੱਜ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts