Punjab Flood News: ਐਮਪੀ ਸੀਚੇਵਾਲ ਔਖੇ ਸਮੇਂ ’ਚ ਲੋਕਾਂ ਵਿਚਕਾਰ ਰਹਿ ਕੇ ਕਰ ਰਹੇ ਹਨ ਮੱਦਦ
ਇਹ ਸਮਾਂ ‘ਸਰਬੱਤ ਦਾ ਭਲਾ’ ਮੰਗਣ ਦਾ ਨਹੀਂ, ਸਗੋਂ ਸਰਬੱਤ ਦਾ ਭਲਾ ਕਰਨ ਦਾ ਹੈ : ਆਪ ਐਮਪੀ ਸੀਚੇਵਾਲ
Punjab Flood News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਐਮਪੀ ਸੀਚੇਵਾਲ ਨੇ ਇਸ ਔਖੀ ਘੜੀ ਵਿਚ ਲੋਕਾਂ ਦੀ ਮੱਦਦ ਲਈ ਇਕ ਜਾਂ ਦੋ ਨਹੀਂ ਅਨੇਕ ਅਜਿਹੇ ਕੰਮ ਕੀਤੇ ਜੋ ਉਹਨਾਂ ਦੇ ਖ਼ਿਆਲਾਤ ਅਤੇ ਉਹਨਾਂ ਦੀ ਸੰਵੇਦਨਸ਼ੀਲਤਾ ਬਾਰੇ ਦੱਸਦੇ ਹਨ ਕਿ ਉਹਨਾਂ ਨੂੰ ਲੋਕਾਂ ਦਾ ਦਰਦ ਮਹਿਸੂਸ ਹੁੰਦਾ ਹੈ, ਉਹਨਾਂ ਕਿਹਾ ਕਿ ਹੜ੍ਹਾਂ ਦੌਰਾਨ ਜਦੋਂ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਖੁਦ ਅੰਨ ਲਈ ਤਰਸ ਰਿਹਾ ਹੁੰਦਾ ਹੈ ਅਤੇ ਇਹ ਮੰਜ਼ਰ ਅਸਹਿ ਹੈ। ਮੰਡ ਦੇ ਕਿਸਾਨਾਂ ਦੇ ਘਰ, ਖੇਤ ਅਤੇ ਜ਼ਿੰਦਗੀਆਂ ਪਾਣੀ ਵਿੱਚ ਹਨ। ਇਹ ਮੰਜ਼ਰ ਜਿਸ ’ਚੋਂ ਸਾਰਾ ਪੰਜਾਬ ਲੰਘ ਰਿਹਾ ਹੈ ਅਤੇ ਪੰਜਾਬ ਨੇ ਇਕਜੁੱਟ ਹੋ ਇਸ ਔਖੀ ਘੜੀ ਨੂੰ ਪਾਰ ਕੀਤਾ ਹੈ ਪਰ ਸੰਕਟ ਅਜੇ ਵੀ ਟਲਿਆ ਨਹੀਂ ਹੈ।
ਬਾਊਪੁਰ ਮੰਡ ਵਿੱਚ ਹੜ੍ਹ ਆਇਆ ਨੂੰ 29ਵਾਂ ਦਿਨ ਹੈ। ਪਰ ਮੰਡ ਇਲਾਕੇ ਵਿੱਚ ਬਿਆਸ ਦਰਿਆ ਦਾ ਕਹਿਰ ਘੱਟ ਨਹੀਂ ਰਿਹਾ। ਇਸ ਵੇਲੇ ਬਿਆਸ ਦਰਿਆ ‘ਤੇ ਸਥਿਤ ਇੱਕ ਟਾਪੂ, ਮੰਡ ਦੇ 46 ਪਿੰਡ ਪ੍ਰਭਾਵਿਤ ਹਨ। ਇੱਥੇ ਲਗਭਗ 15,000 ਏਕੜ ਪਾਣੀ ਦੇ ਹੇਠਾਂ ਹੈ। ਦਰਿਆ ਦੇ ਬਦਲੇ ਵਹਿਣ ਨੇ ਘਰਾਂ ਨੂੰ ਢਾਅ ਲਾਉਣੀ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰv ਲੋਕ ਘਰ ਛੱਡਣ ਨੂੰ ਮਜ਼ਬੂਰ ਹਨ। ਪੀੜਤ ਲੋਕਾਂ ਦਾ ਸਾਥ ਦੇਣ ਲਈ ਸੰਗਤ ਡੱਟ ਕੇ ਉਹਨਾਂ ਦਾ ਸਾਥ ਦੇ ਰਹੀ ਹੈ। ਅਤੇ ਬਹੁਤ ਸਾਰੇ ਪਰਿਵਾਰਾਂ ਨੂੰ ਉੱਥੋਂ ਦੂਰ ਵੀ ਭੇਜਿਆ ਜਾ ਚੁੱਕਿਆ ਹੈ ਤਾਂ ਜੋ ਉਹਨਾਂ ਦੀ ਜਾਨ ਬਚਾਈ ਜਾ ਸਕੇ।
ਇਹ ਵੀ ਪੜ੍ਹੋ: Actor Sonu Sood: ਅਦਾਕਾਰ ਸੋਨੂੰ ਸੂਦ ਨੇ ਹੜ੍ਹ ਪ੍ਰਭਾਵਿਤ ਪਰਿਵਾਰ ਦੀ ਕਹਾਣੀ ਕੀਤੀ ਸਾਂਝੀ, ਬਿਨਾਂ ਮੱਦਦ ਦੇ ਘਰ ਨੂੰ …
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੀ ਟੀਮ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਤਿੰਨ ਦਿਨ ਤੇ ਤਿੰਨ ਰਾਤਾਂ ਦੀ ਅਟੱਲ ਮਿਹਨਤ ਨਾਲ ਇੱਕ ਵਿਸ਼ਾਲ ਬੇੜਾ ਤਿਆਰ ਕੀਤਾ। ਇਹ ਬੇੜਾ ਵੱਡੀ ਗਿਣਤੀ ‘ਚ ਪਸ਼ੂਆਂ ਤੇ ਭਾਰੀ ਮਸ਼ੀਨਰੀ ਨੂੰ ਵੀ ਸੁਰੱਖਿਅਤ ਥਾਵਾਂ ’ਤੇ ਲੈ ਕੇ ਜਾਣ ਦੇ ਸਮਰੱਥ ਹੈ। ਜੇਕਰ ਗੱਲ ਕਰੀਏ ਮਸ਼ੀਨਰੀ ਦੀ ਤਾਂ ਇਹ ਲੱਖਾਂ ਦੀ ਹੁੰਦੀ ਹੈ ਅਤੇ ਇਹਦਾ ਖਰਾਬ ਹੋ ਜਾਣਾ ਕਿਸਾਨਾਂ ਦੀ ਪੂੰਜੀ ਦਾ ਵੀ ਭਾਰੀ ਨੁਕਸਾਨ ਹੈ ਅਤੇ ਕਿਸਾਨ ਤਾਂ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੇਲ ਰਹੇ ਹਨ ਤਾਂ ਇਸ ਸਮੱਸਿਆ ਨੂੰ ਵੇਖਦਿਆਂ ਸੀਚੇਵਾਲ ਦੇ ਇਸ ਬੇੜੇ ਨੇ ਬਹੁਤੇ ਸਮਾਨ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾ ਕੇ ਬਹੁਤ ਲੋਕਾਂ ਦੇ ਦਿਲਾਂ ਦਾ ਭਾਰ ਘਟਾਇਆ ਹੈ ਅਤੇ ਉਹਨਾਂ ਨੂੰ ਸਹਾਰਾ ਦਿੱਤਾ ਹੈ।

ਬਾਬਾ ਸੀਚੇਵਾਲ ਆਫ਼ਤ ਆਉਣ ਤੋਂ ਬਾਅਦ ਉਸ ਜਗ੍ਹਾ ਤੋਂ ਕੀਤੇ ਨਹੀਂ ਗਏ
ਸਿਰਫ਼ ਇਹੀ ਨਹੀਂ ਸੰਤ ਸੀਚੇਵਾਲ ਅਤੇ ਉਹਨਾਂ ਦੀ ਟੀਮ ਰੋਜ਼ਾਨਾ 10 ਘੰਟੇ ਕਿਸ਼ਤੀ ਰਾਹੀਂ ਪ੍ਰਸ਼ਾਦਾ ਪਾਣੀ ਤੇ ਦਵਾਈਆਂ ਸਮੇਤ ਹੋਰ ਲੋੜੀਂਦਾ ਸਾਮਾਨ ਪਾਣੀ ਵਿੱਚ ਘਿਰੇ ਹੋਏ ਲੋਕਾਂ ਤੱਕ ਪਹੁੰਚਦਾ ਕਰਵਾ ਰਹੇ ਹਨ। ਜਦੋਂ ਜ਼ਿਆਦਾਤਰ ਸਿਆਸਤਦਾਨਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਅਸਥਾਈ ਦੌਰਾ ਕੀਤਾ, ਉੱਥੇ ਹੀ ਬਾਬਾ ਸੀਚੇਵਾਲ ਆਫ਼ਤ ਆਉਣ ਤੋਂ ਬਾਅਦ ਉਸ ਜਗ੍ਹਾ ਤੋਂ ਕੀਤੇ ਨਹੀਂ ਗਏ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਪਿਛਲੇ ਤਿੰਨ ਹਫ਼ਤਿਆਂ ਤੋਂ ਮੰਡ ਹੜ੍ਹ ਰਾਹਤ ਨੂੰ ਆਪਣਾ ਟੀਚਾ ਬਣਾਇਆ ਹੋਇਆ ਹੈ – ਜਿਸ ਵਿਚ ਪਿੰਡ ਵਾਸੀਆਂ ਵਿੱਚ ਰਹਿਣਾ, ਪਰਿਵਾਰਾਂ ਨੂੰ ਬਚਾਉਣਾ ਅਤੇ ਰਾਹਤ ਸਮੱਗਰੀ ਮੁਹੱਈਆ ਕਰਵਾਉਣਾ ਅਤੇ ਅਣਥੱਕ ਮਿਹਨਤ ਕਰਨਾ ਸ਼ਾਮਿਲ ਹੈ ਅਤੇ ਉਹਨਾਂ ਹਰ ਸੰਭਵ ਕੋਸ਼ਿਸ਼ ਕੀਤੀ ਹੈ ਜਿਸ ਨਾਲ ਉਹ ਅਜਿਹੀ ਸਥਿਤੀ ਵਿਚ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਖੜੇ ਨਜ਼ਰ ਆਉਂਦੇ ਹਨ। Punjab Flood News
ਪਿਛਲੇ ਤਿੰਨ ਹਫ਼ਤਿਆਂ ਤੋਂ ਹਰ ਸਵੇਰੇ ਲਗਭਗ 8.30 ਵਜੇ ਤੋਂ ਲੈ ਕੇ ਸ਼ਾਮ 6 ਜਾਂ 7 ਵਜੇ ਤੱਕ ਸੀਚੇਵਾਲ ਪਾਣੀ ਵਿਚ ਹੀ ਲੋਕਾਂ ਲਈ ਉਤਰੇ ਰਹਿੰਦੇ ਉਹ ਆਪ ਫਸੇ ਹੋਏ ਪਰਿਵਾਰਾਂ ਨੂੰ ਲੈ ਜਾਂਦੇ, ਬੱਚਿਆਂ ਨੂੰ ਆਪਣੀ ਗੋਦ ਵਿੱਚ ਚੁੱਕਦੇ ਅਤੇ ਪਰਿਵਾਰਾਂ ਨੂੰ ਉਹ ਸਭ ਕੁਝ ਲੱਦਣ ਵਿੱਚ ਮੱਦਦ ਕਰਦੇ ਜਿਸ ਨੂੰ ਉਹ ਬਚਾ ਸਕਦੇ ਹਨ ਅਤੇ ਇੱਥੋਂ ਤੱਕ ਕਿ ਉਹਨਾਂ ਨੇ ਪਸ਼ੂਆਂ ਨੂੰ ਵੀ ਬਚਾਇਆ।
ਅਗਸਤ ਦੇ ਅੰਤ ਤੱਕ ਲਗਭਗ 300 ਜਾਨਵਰਾਂ ਨੂੰ ਬਚਾਇਆ
ਹਰ ਰੋਜ਼, ਦਰਜਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਆਂਦਾ ਜਾਂਦਾ ਸੀ। ਅਗਸਤ ਦੇ ਅੰਤ ਤੱਕ ਉਹਨਾਂ ਦੇ ਦੁਆਰਾ ਲਗਭਗ 300 ਜਾਨਵਰਾਂ ਨੂੰ ਬਚਾਇਆ ਗਿਆ। ਸੀਚੇਵਾਲ ਨੇ 22 ਅਗਸਤ ਨੂੰ ਇੰਗਲੈਂਡ ਦੀ ਆਪਣੀ ਨਿਰਧਾਰਤ ਯਾਤਰਾ ਰੱਦ ਕਰ ਦਿੱਤੀ, ਇਸ ਦੀ ਬਜਾਏ ਬਚਾਅ ਕਾਰਜ ਜਾਰੀ ਰੱਖਣ ਦਾ ਫੈਸਲਾ ਕੀਤਾ। “ਮੈਂ ਅਜਿਹੇ ਸਮੇਂ ਵਿੱਚ ਆਪਣੇ ਲੋਕਾਂ ਨੂੰ ਛੱਡ ਨਹੀਂ ਸਕਦਾ,” ਉਹਨਾਂ ਕਿਹਾ। ਉਹਨਾਂ ਦੇ ਯਤਨਾਂ ਨੂੰ ਦੇਖਣ ਤੋਂ ਬਾਅਦ, ਕਈ ਹੋਰ ਸਿਆਸਤਦਾਨਾਂ ਨੇ ਵੀ ਮੰਡ ਖੇਤਰ ਦਾ ਦੌਰਾ ਕੀਤਾ। ਸਾਬਕਾ ਕ੍ਰਿਕਟਰ ਅਤੇ ਸਾਥੀ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ 18 ਅਗਸਤ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਹੜ੍ਹਾਂ ਤੋਂ 20 ਅਗਸਤ – 10 ਦਿਨਾਂ ਬਾਅਦ ਹੀ – ਪੰਜਾਬ ਦੇ ਜਲ ਸਰੋਤ ਮੰਤਰੀ ਨੇ ਮੰਡ ਦਾ ਦੌਰਾ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ 22 ਅਗਸਤ ਨੂੰ ਆਏ ਸਨ। ਹਾਲਾਂਕਿ, ਸੀਚੇਵਾਲ ਲਗਾਤਾਰ ਉੱਥੇ ਮੌਜੂਦ ਰਹੇ। ਉਹ ਲੋਕਾਂ ਨਾਲ ਅਜੇ ਵੀ ਡਟੇ ਹੋਏ ਹਨ ਅਤੇ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਨ ਅਤੇ ਉੱਥੋਂ ਦੇ ਲੋਕਾਂ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ। ਜਦੋਂ ਸਾਡੇ ਖੇਤ ਪਾਣੀ ਵਿੱਚ ਚਲੇ ਗਏ ਤਾਂ ਅਸੀਂ ਸੋਚਿਆ ਕਿ ਸਭ ਕੁਝ ਖਤਮ ਹੋ ਗਿਆ ਹੈ,” ਕਿਸਾਨ ਨਿਰਮਲ ਸਿੰਘ ਨੇ ਆਪਣੀ ਡੁੱਬੀ ਹੋਈ ਝੋਨੇ ਦੀ ਫਸਲ ਨੂੰ ਵੇਖਦੇ ਹੋਏ ਕਿਹਾ, ਅਤੇ ਅੱਗੇ ਕਿਹਾ, “ਪਰ ਜਦੋਂ ਬਾਬਾ ਜੀ (ਸੀਚੇਵਾਲ) ਹਰ ਸਵੇਰ ਆਪਣੀ ਕਿਸ਼ਤੀ ਵਿੱਚ ਆਉਂਦੇ ਸਨ ਤਾਂ ਸਾਨੂੰ ਮਹਿਸੂਸ ਹੋਇਆ ਕਿ ਅਸੀਂ ਇਕੱਲੇ ਨਹੀਂ ਹਾਂ। ਅਜਿਹੀ ਔਖੀ ਘੜੀ ਵਿਚ ਜੇਕਰ ਲੋਕ ਇਹ ਕਹਿ ਰਹੇ ਹਨ ਤਾਂ ਇਹ ਆਪਣੇ ਆਪ ਵਿੱਚ ਸੀਚੇਵਾਲ ਦੇ ਨੇਕੀ ਭਰੇ ਕੰਮਾਂ ਦੀ ਗਵਾਹੀ ਹੈ ਅਤੇ ਦਰਸਾਉਂਦਾ ਹੈ ਕਿ ਉਹ ਇਸ ਔਖੀ ਘੜੀ ’ਚ ਲੋਕਾਂ ਦੇ ਨਾਲ ਹਨ।
About The Author