Mohanjeet Sheron Case: ਮੋਹਨਜੀਤ ਸ਼ੇਰੋਂ ਮਾਮਲੇ 'ਚ ਡੀਐੱਸਪੀ ਸੁਨਾਮ ਦਾ ਕੀਤਾ ਤਬਾਦਲਾ,ਤਿੰਨ ਹੋਰ ਅਫਸਰ ਲਾਈਨ ਹਾਜ਼ਰ

ਮੋਹਨਜੀਤ ਵੱਲੋਂ ਰੋਸ ਧਰਨੇ ਵਿੱਚ ਕਾਲੀਆਂ ਪੱਗਾਂ ਤੇ ਕਾਲੀਆਂ ਚੁੰਨੀਆਂ ਲੈ ਕੇ ਆਉਣ ਦੀ ਅਪੀਲ 

Satinder Mathur  Picture
Published On

Mohanjeet Sheron Case: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਮੋਹਨਜੀਤ ਸ਼ੇਰੋਂ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ ਹੈ। ਇਸ ਮਾਮਲੇ 'ਚ ਡੀਐੱਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਤਿੰਨ ਹੋਰ ਅਫਸਰ ਲਾਈਨ ਹਾਜ਼ਰ ਕੀਤੇ ਗਏ ਹਨ। ਜਾਣਕਾਰੀ ਮੁਤਾਬਿਕ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਦਾ ਬਹਾਦਰਗੜ੍ਹ ਵਿਖੇ ਤਬਾਦਲਾ ਕੀਤਾ ਗਿਆ ਹੈ ਅਤੇ ਸੁਨਾਮ ਸਿਟੀ ਐੱਸਐੱਚਓ ਪ੍ਰਤੀਕ ਜਿੰਦਲ, ਚੀਮਾ ਥਾਣਾ ਐੱਸਐੱਚਓ ਬਲਜੀਤ ਸਿੰਘ ਅਤੇ ਏਐੱਸਆਈ ਹਰਪ੍ਰੀਤ ਸਿੰਘ ਨੂੰ ਲਾਈਨ ਹਾਜ਼ਰ ਕਰਨ ਦੇ ਆਰਡਰ ਕੀਤੇ ਗਏ ਹਨ ਇਹ ਕਾਰਵਾਈ ਮੋਹਨਜੀਤ ਸੇਰੋ ਦੇ ਮਾਮਲੇ ਵਿੱਚ ਕੀਤੀ ਗਈ ਹੈ। 

ਇਹ ਵੀ ਪੜ੍ਹੋ: US Army Vaccine Court Case: ਅਮਰੀਕੀ ਫੌਜੀ ਡਾਕਟਰ ਦਾ ਅਦਾਲਤ ਵਿੱਚ ਦਾਅਵਾ - ਕੋਰੋਨਾ ਟੀਕੇ ਕਾਰਨ ਹੋਈ 28 ਸੈਨਿਕਾਂ ਦੀ ਮੌਤ

ਜਿਕਰਯੋਗ ਹੈ ਕਿ ਮੋਹਨਜੀਤ ਸ਼ੇਰੋਂ ਮਾਮਲਾ ਪੂਰਾ ਗਰਮਾਇਆ ਹੋਇਆ ਹੈ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਮੋਹਨਜੀਤ ਦੇ ਹੱਕ ਵਿੱਚ ਆਂ ਖੜੀਆਂ ਹਨ ਅਤੇ ਇਹਨਾਂ ਵੱਲੋਂ ਮੋਹਨਜੀਤ ਨੂੰ ਇਨਸਾਫ ਦਵਾਉਣ ਲਈ ਅੱਜ 6 ਸਤੰਬਰ ਨੂੰ ਐੱਸਐੱਸਪੀ ਦਫ਼ਤਰ ਸੰਗਰੂਰ ਵਿਖੇ ਰੋਸ ਧਰਨਾ ਪ੍ਰਦਰਸ਼ਨ ਕਰਨਾ ਰੱਖਿਆ ਗਿਆ ਹੈ। ਮੋਹਨਜੀਤ ਸ਼ੇਰੋਂ ਵੱਲੋਂ ਖੁਦ ਵੀ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਰੋਸ ਪ੍ਰਦਰਸ਼ਨ ਵਿੱਚ ਕਾਲੀਆਂ ਪੱਗਾਂ, ਕਾਲੀਆਂ ਪੱਟੀਆਂ, ਕਾਲੇ ਪਰਨੇ ਅਤੇ ਕਾਲੀਆਂ ਚੁੰਨੀਆਂ ਲੈ ਕੇ ਵੱਧ ਚੜ ਕੇ ਆਉਣ।

About The Author

Related Posts