Punjab News: ਗੁਰਪ੍ਰੀਤ ਸਿੰਘ ਭੁੱਲਰ ਬਣੇ ਸਰਹੱਦੀ ਪੱਟੀ ਦੇ ਆਈਜੀ, ਛੇ ਜ਼ਿਲ੍ਹਿਆਂ ਦੇ ਐੱਸਐੱਸਪੀ ਬਦਲੇ
ਮੁਹਾਲੀ, ਪਠਾਨਕੋਟ, ਪਟਿਆਲਾ, ਮਾਨਸਾ, ਬਠਿੰਡਾ ਅਤੇ ਮਲੇਰਕੋਟਲਾ ਦੇ ਐੱਸਐੱਸਪੀਜ਼ ਦਾ ਤਬਾਦਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਪੁਲਿਸ ਅਧਿਕਾਰੀਆਂ ਦੀ ਰੱਦੋ-ਬਦਲ ਕਰਦੇ ਹੋਏ 20 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਵਿੱਚ 6 ਜ਼ਿਲ੍ਹਿਆਂ ਦੇ ਐੱਸਐੱਸਪੀ ਵੀ ਸ਼ਾਮਲ ਹਨ। ਆਈਪੀਐੱਸ ਗੁਰਪ੍ਰੀਤ ਸਿੰਘ ਭੁੱਲਰ ਨੂੰ ਬਾਰਡਰ ਰੇਂਜ ਦੇ ਆਈਜੀ ਵਜੋਂ ਤਾਇਨਾਤ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵਜੋਂ ਹਟਾ ਦਿੱਤਾ ਗਿਆ ਸੀ ਚਰਚਾ ਸੀ ਕਿ ਕਾਕਰੋਚ ਜਨਤਾ ਪਾਰਟੀ ਦੇ ਪਾਕਿਸਤਾਨ ਦੇ ਨਾਲ ਸਬੰਧ ਹੋਣ ਦਾ ਦਾਅਵਾ ਕਰਨ ਕਰਕੇ ਪੰਜਾਬ ਸਰਕਾਰ ਨੇ ਭੁੱਲਰ ਨੂੰ ਕਮਿਸ਼ਨਰ ਦੇ ਅਹੁਦੇ ਤੋਂ ਹਟਾਇਆ ਸੀ ਬਦਲੀਆਂ ਦੀ ਨਵੀਂ ਸੂਚੀ ਅਨੁਸਾਰ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਤਨੀ ਜਯੋਤੀ ਯਾਦਵ ਨੂੰ ਐੱਸਐੱਸਪੀ ਬਠਿੰਡਾ ਦੇ ਅਹੁਦੇ ਤੋਂ ਹਟਾਉਂਦੇ ਹੋਏ ਪੀਏਪੀ ਚੰਡੀਗੜ੍ਹ ਲਾਇਆ ਗਿਆ ਹੈ। ਇਹ ਤਬਾਦਲਾ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲਾ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐੱਸ ਨੂੰ ਆਈਜੀਪੀ ਬਾਰਡਰ ਰੇਂਜ ਅੰਮ੍ਰਿਤਸਰ, ਹਰਮਨਬੀਰ ਸਿੰਘ, ਆਈਪੀਐੱਸ ਨੂੰ ਕਮਿਸ਼ਨਰ ਆਫ਼ ਪੁਲਿਸ ਅੰਮ੍ਰਿਤਸਰ, ਭਾਗੀਰਥ ਸਿੰਘ ਮੀਨਾ, ਆਈਪੀਐੱਸ ਨੂੰ ਏਆਈਪੀ ਪਰਸੋਨਲ ਸੀਪੀਓ ਪੰਜਾਬ, ਵਰੂਨ ਸ਼ਰਮਾ, ਆਈਪੀਐੱਸ ਨੂੰ ਐੱਸਐੱਸਪੀ ਮੁਹਾਲੀ, ਹਰਮਨਦੀਪ ਸਿੰਘ ਹੰਸ। Punjab News
ਇਹ ਵੀ ਪੜ੍ਹੋ : Punjabi University Patiala: ਪੰਜਾਬੀ ਯੂਨੀਵਰਸਿਟੀ ਦਾ ਫਰਮਾਨ, ਯੁਵਕ ਮੇਲੇ ਦੀ ਐਂਟਰੀ ਫੀਸ ਦਿਓ, ਨਹੀਂ ਤਾਂ ਰੋਕਾਂਗੇ ਨਤੀਜੇ
ਆਈਪੀਐੱਸ ਨੂੰ ਐੱਸਐੱਸਪੀ ਪਟਿਆਲਾ, ਸੁਹੈਲ ਕਾਸਿਮ, ਆਈਪੀਐੱਸ ਨੂੰ ਐੱਸਐੱਸਪੀ ਬਠਿੰਡਾ, ਜਯੋਤੀ ਯਾਦਵ, ਆਈਪੀਐੱਸ ਨੂੰ ਕਮਾਂਡੈਂਟ 82 ਬਟਾਲੀਅਨ ਪੀਏਪੀ ਚੰਡੀਗੜ੍ਹ ਅਤੇ ਵੈਭਵ ਚੌਧਰੀ, ਆਈਪੀਐੱਸ ਨੂੰ ਐੱਸਐੱਸਪੀ ਮਾਨਸਾ ਲਾਇਆ ਗਿਆ ਹੈ। ਅਗਲੇ ਆਦੇਸ਼ਾਂ ਵਿੱਚ ਪੀਪੀਐੱਸ ਅਧਿਕਾਰੀਆਂ ਵਿੱਚ ਹਰਕਮਲਪ੍ਰੀਤ ਸਿੰਘ, ਪੀਪੀਐੱਸ ਨੂੰ ਐੱਸਐੱਸਪੀ ਮਲੇਰਕੋਟਲਾ, ਗੁਰਮੀਤ ਸਿੰਘ, ਪੀਪੀਐੱਸ ਨੂੰ ਕਮਾਨਡੈਂਟ ਆਈਐੱਸਟੀਸੀ. ਕਪੂਰਥਲਾ, ਬਲਵਿੰਦਰ ਸਿੰਘ, ਪੀਪੀਐੱਸ ਨੂੰ ਏਆਈਜੀ ਲਾਅ ਐਂਡ ਆਰਡਰ ਪੰਜਾਬ, ਚੰਡੀਗੜ੍ਹ, ਦਲਜਿੰਦਰ ਸਿੰਘ ਢਿੱਲੋਂ, ਪੀਪੀਐੱਸ ਨੂੰ ਜੋਨਲ ਏਆਈਜੀ ਸੀਆਈਡੀ ਜਲੰਧਰ, ਰਾਜੇਸ਼ਵਰ ਸਿੰਘ, ਪੀਪੀਐੱਸ ਨੂੰ ਕਮਾਂਡੈਂਟ 7ਵੀਂ ਬਟਾਲੀਅਨ ਪੀਏਪੀ ਜਲੰਧਰ, ਮਨਪ੍ਰੀਤ ਸਿੰਘ, ਪੀਪੀਐੱਸ ਨੂੰ ਐੱਸਐੱਸਪੀ ਪਠਾਨਕੋਟ, ਹਰਪਾਲ ਸਿੰਘ, ਪੀਪੀਐੱਸ ਨੂੰ ਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ, ਪਰਵਿੰਦਰ ਕੌਰ, ਪੀਪੀਐੱਸ ਨੂੰ ਏਡੀਸੀਪੀ ਸਪੈਸ਼ਨ ਬਰਾਂਚ ਅੰਮ੍ਰਿਤਸਰ, ਹਰਪਾਲ ਸਿੰਘ, ਪੀਪੀਐੱਸ ਨੂੰ ਐੱਸਪੀ ਇਟੈਲੀਜੈਂਸ ਵਿੰਗ ਪੰਜਾਬ, ਰਮਨਦੀਪ ਸਿੰਘ, ਪੀਪੀਐੱਸ ਨੂੰ ਐੱਸਪੀ ਟੈ੍ਰਫਿਕ ਮੁਹਾਲੀ ਅਤੇ ਨਵਨੀਤ ਕੌਰ ਗਿੱਲ ਨੂੰ ਐੱਸਪੀ ਸਪੈਸ਼ਲ ਬਰਾਂਚ ਹੁਸ਼ਿਆਰਪੁਰ ਲਾਇਆ ਗਿਆ ਹੈ।