LehraGaga Sad News: ਪੱਤਰਕਾਰ ਰਾਜ ਸਿੰਗਲਾ ਨੂੰ ਸਦਮਾ, ਮਾਤਾ ਦਾ ਦੇਹਾਂਤ 

ਮਾਤਾ ਸ੍ਰੀਮਤੀ ਕਮਲੇਸ਼ ਰਾਣੀ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਚੰਡੀਗੜ੍ਹ ਦੇ ਹਸਪਤਾਲ ’ਚ ਚੱਲ ਰਿਹਾ ਸੀ ਇਲਾਜ

Satinder Mathur  Picture
Published On

LehraGaga Sad News: (ਸੱਚ ਕਹੂੰ ਨਿਊਜ਼) ਲਹਿਰਾਗਾਗਾ। ਲਹਿਰਾਗਾਗਾ ਤੋਂ ਸੱਚ ਕਹੂੰ ਦੇ ਪੱਤਰਕਾਰ ਰਾਜ ਸਿੰਗਲਾ ਇੰਸਾਂ ਅਤੇ ਸਤੀਸ਼ ਸਿੰਗਲਾ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਕਮਲੇਸ਼ ਰਾਣੀ (60) ਪਤਨੀ ਸ੍ਰੀ ਓਮ ਪ੍ਰਕਾਸ਼ ਮੀਨਾ ਇੰਸਾਂ ਅਤੇ ਸਤਪਾਲ ਸਿੰਗਲਾ ਦੀ ਭਰਜਾਈ, ਚੰਡੀਗੜ੍ਹ ਦੇ ਹਸਪਤਾਲ ਵਿਖੇ ਇਲਾਜ ਦੌਰਾਨ ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ। ਇਸ ਮੌਕੇ ਸਮੂਹ ਸੱਚ ਕਹੂੰ ਸਟਾਫ਼ ਨੇ ਦੁੱਖ ਪ੍ਰਗਟ ਕਰਦਿਆਂ ਪਰਮਾਤਮਾ ਦੇ ਚਰਨਾਂ ’ਚ ਅਰਦਾਸ ਕੀਤੀ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਅਤੇ ਦੁਖੀ ਪਰਿਵਾਰ ਨੂੰ ਅਸਹਿ ਦੁੱਖ ਨੂੰ ਸਹਿਣ ਤੇ ਭਾਣਾ ਮੰਨਣ ਦਾ ਬਲ ਬਖਸ਼ਣ। 

ਇਹ ਵੀ ਪੜ੍ਹੋ: Punjab Road Accident: ਟਰੈਕਟਰ ਤੇ ਮੋਟਰਸਾਈਕਲ ਦੀ ਟੱਕਰ, ਨੌਜਵਾਨ ਦੀ ਮੌਤ

ਜ਼ਿਲ੍ਹਾ ਸੰਗਰੂਰ ਦੇ ਪੱਤਰਕਾਰਾਂ ਗੁਰਪ੍ਰੀਤ ਸਿੰਘ, ਨਰੇਸ਼ ਕੁਮਾਰ, ਰਵੀ ਗੁਰਮਾ, ਸੁਰਿੰਦਰ ਸਿੰਗਲਾ, ਸੁਰਿੰਦਰ ਸਿੰਘ, ਗੁਰਤੇਜ ਜੋਸ਼ੀ, ਬੇਅੰਤ ਸਿੰਘ, ਪ੍ਰਵੀਨ ਗਰਗ, ਦੁਰਗਾ ਸਿੰਗਲਾ, ਮੋਹਨ ਸਿੰਘ, ਨੈਨਸੀ, ਭੀਮ ਸੈਨ ਇੰਸਾਂ, ਪ੍ਰੇਮ ਇੰਸਾਂ, ਕਰਮ ਥਿੰਦ, ਹਰਪਾਲ ਸਿੰਘ, ਕ੍ਰਿਸ਼ਨ ਲੌਂਗੋਵਾਲ, ਵਿਜੈ ਸਿੰਗਲਾ, ਕੁਲਵੰਤ ਸਿੰਘ, ਬਲਕਾਰ ਸਿੰਘ, ਜੀਵਨ ਗੋਇਲ ਪੱਤਰਕਾਰਾਂ ਤੇ ਸੱਚ ਕਹੂੰ ਦਾ ਸਮੂਹ ਸਟਾਫ਼ ਅਤੇ ਜ਼ਿਲ੍ਹਾ ਸੰਗਰੂਰ ਦੇ ਐਮਐਸਜੀ ਆਈ ਟੀ ਵਿੰਗ ਦੇ ਜ਼ਿਲ੍ਹਾ ਜ਼ਿੰਮੇਵਾਰ, ਲਹਿਰਾਗਾਗਾ ਦੇ ਬਲਾਕ ਜ਼ਿੰਮੇਵਾਰਾਂ, ਸੱਚੇ ਨਿਮਰ ਸੇਵਾਦਾਰਾਂ ਨੇ ਮਾਤਾ ਜੀ ਦੇ ਵਿਛੋੜੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ।

Comments

Post Your Comment

About The Author

Related Posts