Punjab Canal Break News: ਇਸ ਪਿੰਡ ਕੋਲ ਟੁੱਟੀ ਨਹਿਰ, ਸੈਂਕੜੇ ਏਕੜ ਫਸਲ ਪਾਣੀ ‘ਚ ਡੁੱਬੀ
ਪਸੂਆਂ ਲਈ ਹਰਾ-ਚਾਰਾ ਅਤੇ ਝੋਨੇ ਦੀ ਫਸਲ ਨੁਕਸਾਨੀ ਜਾਣ ਦਾ ਖਾਦਸਾ
Punjab Canal Break News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੂਲਰਘਰਾਟ ਵੱਲ ਤੋਂ ਪਿੰਡ ਨੀਲੋਵਾਲ ਵੱਲ ਜਾ ਰਹੀ ਨਹਿਰ ਖੜਿਆਲ ਪਿੰਡ ਦੇ ਖੇਤਾਂ ਵਿੱਚ ਅਚਾਨਕ ਟੁੱਟ ਗਈ ਹੈ। ਜਿਸਦੇ ਆਸ-ਪਾਸ ਦੇ ਖੇਤਾਂ ਦੇ ਵਿੱਚ ਸੈਂਕੜੇ ਏਕੜ ਰਕਬੇ ਵਿੱਚ ਪਾਣੀ ਭਰ ਗਿਆ ਹੈ। ਜਿੱਥੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਹਿਰ ਸਵੇਰ ਸਾਜਰੇ ਟੁੱਟੀ ਹੈ ਜਦਕਿ ਹੁਣ ਤੱਕ ਪਾੜ ਵਧ ਰਿਹਾ ਹੈ।

ਇਹ ਵੀ ਪੜ੍ਹੋ: ED News Today: ਮੈਡੀਕਲ ਨਸ਼ੇ ਖ਼ਿਲਾਫ਼ ਈ.ਡੀ. ਦੀ ਵੱਡੀ ਕਾਰਵਾਈ, ਕਈ ਕੰਪਨੀਆਂ ’ਚ ਕੀਤੀ ਛਾਪੇਮਾਰੀ
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਣਕ ਦੀ ਵਾਡੀ ਤੋਂ ਬਾਅਦ ਹੁਣ ਝੋਨਾ ਲਗਾਉਣ ਲਈ ਜ਼ਮੀਨ ਤਿਆਰ ਕੀਤੀ ਹੋਈ ਸੀ ਅਤੇ ਪਸ਼ੂਆਂ ਲਈ ਹਰਾ-ਚਾਰਾ ਵੀ ਖੜਾ ਸੀ ਅਤੇ ਬਹੁਤ ਸਾਰੇ ਰਕਵੇ ਵਿੱਚ ਕਿਸਾਨਾਂ ਵੱਲੋਂ ਝੋਨਾ ਲਗਾ ਵੀ ਦਿੱਤੀ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚੱਲਦੇ ਉਹਨਾਂ ਦਾ ਇਹ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਵਾਰ-ਵਾਰ ਕਿਹਾ ਗਿਆ ਸੀ ਕਿ ਨਹਿਰ ਦੇ ਪਟੜੇ ਕਮਜ਼ੋਰ ਹਨ। ਪ੍ਰੰਤੂ ਪ੍ਰਸ਼ਾਸਨ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਹੁਣ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ। ਹੁਣ ਪ੍ਰਸ਼ਾਸਨ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ, ਇਸ ਮੌਕੇ ਕਿਸਾਨਾਂ ‘ਚ ਨਰਾਜ਼ਗੀ ਦੇਖੀ ਜਾ ਰਹੀ ਸੀ ਅਤੇ ਪਏ ਪਾੜ ਨੂੰ ਜਲਦ ਪੂਰਨ ਦੀ ਵੀ ਕਿਸਾਨ ਮੰਗ ਕਰ ਰਹੇ ਸਨ। Punjab Canal Break News
About The Author