Haryana News: 73 ਸਾਲਾਂ ਦੀ ਉਮਰ ’ਚ 10 ਕਿਲੋਮੀਟਰ ਦੌੜੇ ਤ੍ਰਿਲੋਕੀਨਾਥ ਇੰਸਾਂ, ਸੀਐੱਮ ਨੇ ਕੀਤਾ ਸਨਮਾਨਿਤ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਦਾ ਕਮਾਲ, ਤ੍ਰਿਲੋਕੀਨਾਥ ਇੰਸਾਂ ਤੋਂ ਪ੍ਰੇਰਨਾ ਲੈਣ ਨੌਜਵਾਨ : ਮੁੱਖ ਮੰਤਰੀ ਸੈਣੀ

Ravinder Sharma Picture
Published On

ਯਮੁਨਾਨਗਰ (ਸੱਚ ਕਹੂੰ/ਲਾਜਪਤ ਰਾਏ)। ਹਰਿਆਣਾ ’ਚ ਜ਼ਿਲ੍ਹਾ ਪਾਣੀਪਤ ਦੀ ਤਹਿਸੀਲ ਬਾਪੌਲੀ ਦੇ ਪਿੰਡ ਸਨੌਲੀ ਖੁਰਦ ਨਿਵਾਸੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ 73 ਸਾਲਾ ਤ੍ਰਿਲੋਕੀਨਾਥ ਇੰਸਾਂ ਨੌਜਵਾਨਾਂ ਲਈ ਪ੍ਰੇਰਨਾ ਬਣ ਕੇ ਉੱਭਰੇ ਹਨ। ਐਤਵਾਰ ਨੂੰ ਜਦੋਂ ਯਮੁਨਾਨਗਰ ’ਚ ਬਿਨਾ ਥੱਕੇ ਉਹ 10 ਕਿਲੋਮੀਟਰ ਤੱਕ ਦੌੜੇ ਤਾਂ ਹਰ ਕੋਈ ਹੈਰਾਨ ਰਹਿ ਗਿਆ। ਇੰਨਾ ਹੀ ਨਹੀਂ ਤ੍ਰਿਲੋਕੀਨਾਥ ਦੇ ਹੌਂਸਲੇ ਨੂੰ ਵੇਖਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।

ਇਹ ਮੌਕਾ ਸੀ ਯਮੁਨਾਨਗਰ ’ਚ ਨਸ਼ੇ ਨਾਲ ਜੰਗ ਮੈਰਾਥਨ ਦਾ, ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਤ੍ਰਿਲੋਕੀਨਾਥ ਇੰਸਾਂ ਆਪਣੀ ਪਤਨੀ 72 ਸਾਲਾ ਸ਼ਿਆਮੋ ਦੇਵੀ ਦੇ ਨਾਲ ਦੌੜ ’ਚ ਪਹੁੰਚੇ ਸਨ। ਸ਼ਿਆਮੋ ਦੇਵੀ ਨੇ ਵੀ ਪੰਜ ਕਿਲੋਮੀਟਰ ਦੌੜ ’ਚ ਹਿੱਸਾ ਲਿਆ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੀ ਵਰਦੀ ’ਚ ਦੌੜ ਰਹੇ ਤ੍ਰਿਲੋਕੀਨਾਥ ਇੰਸਾਂ ਦੇ ਦੌੜ ਪ੍ਰਤੀ ਬੇਮਿਸਾਲ ਜਜ਼ਬੇ ਨੂੰ ਵੇਖ ਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਤ੍ਰਿਲੋਕੀਨਾਥ ਇੰਸਾਂ ਦੀ ਖੂਬ ਸ਼ਲਾਘਾ ਕੀਤੀ। ਤ੍ਰਿਲੋਕੀਨਾਥ ਇੰਸਾਂ ਨੂੰ 10 ਕਿਲੋਮੀਟਰ ਮੈਰਾਥਨ ਦੌੜ ’ਚ ਸ਼ਾਨਦਾਰ ਪ੍ਰਦਰਸ਼ਨ ’ਤੇ ਮੁੱਖ ਮੰਤਰੀ ਸੈਣੀ ਨੇ ਵਿਸ਼ੇਸ਼ ਸ਼੍ਰੇਣੀ ’ਚ ਸਨਮਾਨਿਤ ਕੀਤਾ।

Read Also : ਸਰਸਾ ’ਚ ਤੈਰਾਕੀ ਪ੍ਰਤਿਭਾਵਾਂ ਦਾ ਉਤਸ਼ਾਹ ਸਿਖ਼ਰ ’ਤੇ, ਮਾਪਿਆਂ ਤੇ ਕੋਚਾਂ ਨੇ ਸਵਿਮਿੰਗ ਪੂਲ ਦੀਆਂ ਆਧੁਨਿਕ ਸੁਵਿਧਾਵਾਂ ਅਤੇ ਸੁਚੱਜੇ ਪ੍ਰਬੰਧਾਂ ਨੂੰ ਖੂਬ ਸਲਾਹਿਆ

ਪ੍ਰੋਗਰਾਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ 73 ਸਾਲਾ ਤ੍ਰਿਲੋਕੀਨਾਥ ਇੰਸਾਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤ੍ਰਿਲੋਕੀਨਾਥ ਇੰਸਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਜਿਸ ਉਮਰ ’ਚ ਜ਼ਿਆਦਾਤਰ ਲੋਕ ਅਰਾਮ ਨੂੰ ਪਹਿਲ ਦਿੰਦੇ ਹਨ, ਉਸ ਉਮਰ ’ਚ ਉਹ ਮੈਰਾਥਨ ’ਚ ਹਿੱਸਾ ਲੈ ਕੇ ਸਮਾਜ ਨੂੰ ਨਸ਼ਾ ਮੁਕਤੀ ਅਤੇ ਫਿਟਨੈਸ ਦਾ ਸੰਦੇਸ਼ ਦੇ ਰਹੇ ਹਨ। ਨੌਜਵਾਨਾਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਖੇਡਾਂ ਨੂੰ ਅਪਣਾ ਕੇ ਆਪਣੇ ਸਿਹਤ ਅਤੇ ਭਵਿੱਖ ਨੂੰ ਵਧੀਆ ਬਣਾਉਣਾ ਚਾਹੀਦਾ ਹੈ।

ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਸ਼ੁਰੂ ਕੀਤੀ ਦੌੜ

73 ਸਾਲਾ ਤ੍ਰਿਲੋਕੀਨਾਥ ਇੰਸਾਂ ਨੇ ਦਿੱਸਿਆ ਕਿ ਉਨ੍ਹਾਂ ਨੇ 20 ਅਕਤੂਬਰ 2024 ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਦੌੜਨਾ ਸ਼ੁਰੂ ਕੀਤਾ ਸੀ। ਉਦੋਂ ਤੋਂ ਉਨ੍ਹਾਂ ਦਾ ਇਹ ਸਫਰ ਲਗਾਤਾਰ ਜਾਰੀ ਹੈ। ਇਸ ਸਫਰ ਦੌਰਾਨ ਹੁਣ ਤੱਕ ਉਹ ਦੇਸ਼ ਦੇ ਕਈ ਸੂਬਿਆਂ ’ਚ ਹੋਏ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲੈ ਕੇ ਸੋਨ ਤਗਮੇ ਸਮੇਤ ਕਈ ਤਗਮੇ ਜਿੱਤ ਚੁੱਕੇ ਹਨ। ਇਨ੍ਹਾਂ ਉਪਲਬੱਧੀਆਂ ਨੇ ਉਨ੍ਹਾਂ ਦੇ ਆਤਮਵਿਸ਼ਵਾਸ ਅਤੇ ਹੌਂਸਲੇ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਦਸੰਬਰ 2025 ’ਚ ਉਨ੍ਹਾਂ ਦੀ ਪਤਨੀ ਸ਼ਿਆਮੋ ਦੇਵੀ ਗੀਤਾ ਮਹਾਉਤਸਵ ਕੁਰੂਕਸ਼ੇਤਰ ’ਚ ਹਿੱਸਾ ਲੈ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ 5100 ਦਾ ਨਗਦ ਇਨਾਮ ਜਿੱਤਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਤੇ ਪਵਿੱਤਰ ਅਸ਼ੀਰਵਾਦ ਨਾਲ ਉਨ੍ਹਾਂ ਦਾ ਇਹ ਸਫਰ ਲਗਾਤਾਰ ਜਾਰੀ ਹੈ। ਇਸ ਦੌਰਾਨ ਤ੍ਰਿਲੋਕੀਨਾਥ ਇੰਸਾਂ ਨੇ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨ ਨਸ਼ੇ ਤੋਂ ਦੂਰ ਰਹਿਣ। ਨਸ਼ਾ ਜੀਵਨ ਨੂੰ ਬਰਬਾਦ ਕਰ ਦਿੰਦਾ ਹੈ, ਜਦੋਂਕਿ ਖੇਡਾਂ ਵਿਅਕਤੀ ਨੂੰ ਤੰਦਰੁਸਤ, ਅਨੁਸ਼ਾਸਿਤ ਅਤੇ ਸਫ਼ਲ ਬਣਾਉਂਦੀਆਂ ਹਨ। ਨੌਜਵਾਨ ਆਪਣੀ ਊਰਜਾ ਨੂੰ ਨਸ਼ੇ ਵਰਗੀਆਂ ਬੁਰਾਈਆਂ ’ਚ ਬਰਬਾਦ ਕਰਨ ਦੀ ਬਜਾਇ ਖੇਡਾਂ ਅਤੇ ਸਾਕਾਰਾਤਮਕ ਗਤੀਵਿਧੀਆਂ ’ਚ ਲਾਓ। ਤੰਦਰੁਸਤ ਸਰੀਰ ਅਤੇ ਤੰਦਰੁਸਤ ਮਨ ਹੀ ਉੱਜਵਲ ਭਵਿੱਖ ਦੀ ਸਭ ਤੋਂ ਵੱਡੀ ਪੂੰਜੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ 1990 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ।

About The Author

Related Posts