Sirsa News: ਸੇਂਟ ਐੱਮਐੱਮਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਤਿੰਨ ਖਿਡਾਰੀ ਚੁਣੇ

ਐੱਸਜੀਐੱਫਆਈ ਅੰਡਰ-19 ਕ੍ਰਿਕਟ ਰਾਸ਼ਟਰੀ ਟੂਰਨਾਮੈਂਟ 2026

Khushdeep Singh Picture
Published On

ਸਰਸਾ (ਸੁਨੀਲ ਬਜਾਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਚਲਾਈ ਜਾ ਰਹੀ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਸਰਸਾ ਤਹਿਤ ਸੇਂਟ ਐੱਮਐੱਮਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਤਿੰਨ ਖਿਡਾਰੀਆਂ ਦੀ ਐੱਸਜੀਐੱਫਆਈ ਅੰਡਰ-19 ਕ੍ਰਿਕਟ ਟੂਰਨਾਮੈਂਟ 2026 ਲਈ ਚੋਣ ਹੋਈ ਹੈ।

ਉਥੇ ਖਿਡਾਰੀਆਂ ਨੇ ਆਪਣੀ ਸਫਲਤਾ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਕੋਚਿੰਗ ਨੂੰ ਦਿੱਤਾ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਸਾਨੂੰ ਸਮੇਂ-ਸਮੇਂ ’ਤੇ ਕ੍ਰਿਕਟ ਦੇ ਟਿਪਸ ਦਿੰਦੇ ਰਹਿੰਦੇ ਹਨ ਇਸ ਪ੍ਰਾਪਤੀ ਸਬੰਧੀ ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ, ਸਪੋਰਟਸ ਐਚਓਡੀ ਡਾ. ਨਵਜੀਤ ਸਿੰਘ ਭੁੱਲਰ, ਸੇਂਟ ਐੱਮਐੱਮਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਅਜੈ ਧਮੀਜਾ ਅਤੇ ਸਰਸਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਨੇ ਵਧਾਈ ਦਿੱਤੀ।

ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ, ਸਰਸਾ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ ਦੇ ਨੌਜਵਾਨ ਕ੍ਰਿਕਟਰ ਵੰਸ਼ ਬਜਾਜ਼ (ਜਮਾਤ 12ਵੀਂ), ਸਖ਼ਸ਼ਮ (11ਵੀਂ ਜਮਾਤ) ਅਤੇ ਸਪਰ ਛਾਬੜਾ (11ਵੀਂ ਜਮਾਤ) ਦਾ ਐੱਸਜੀਐੱਫਆਈ ਅੰਡਰ-19 ਕ੍ਰਿਕਟ ਟੂਰਨਾਮੈਂਟ 2026 ਲਈ ਚੋਣ ਹੋਈ ਹੈ ਉਨ੍ਹਾਂ ਦੱਸਿਆ ਕਿ ਇਹ ਕ੍ਰਿਕਟ ਟੂਰਨਾਮੈਂਟ ਗਾਡਰਵਾਰਾ, ਨਰਸਿੰਘਪੁਰ (ਮੱਧ ਪ੍ਰਦੇਸ਼) ’ਚ 11 ਨਵੰਬਰ ਤੋਂ 17 ਨਵੰਬਰ 2026 ਤੱਕ ਖੇਡਿਆ ਜਾਵੇਗਾ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਈਐੱਸਐੱਸਓ ਅੰਡਰ-19 ਕ੍ਰਿਕਟ ਮੁਕਾਬਲੇ ਅਹਿਮਦਾਬਾਦ ’ਚ ਹੋਏ।

ਜਿਸ ’ਚ ਇਸ ਟੀਮ ਨੇ ਕਾਂਸੀ ਤਮਗਾ ਹਾਸਲ ਕੀਤਾ ਸੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖਦਿਆਂ ਆਈਐੱਸਐੱਸਓ (ਇੰਟਰਨੈਸ਼ਨਲ ਸਕੂਲ ਸਪੋਰਟਸ ਆਰਗਨਾਈਜੇਸ਼ਨ) ਨੇ ਇਨ੍ਹਾਂ ਤਿੰਨੇ ਖਿਡਾਰੀਆਂ ਦੀ ਚੋਣ ਕੀਤੀ ਹੈ ਅਹਿਮਦਾਦਬਾਦ ’ਚ ਖੇਡੇ ਗਏ ਟੂਰਨਾਮੈਂਟ ’ਚ ਸਪਰ ਛਾਬੜਾ ਸਰਵਸ੍ਰੇਸ਼ਟ ਗੇਂਦਬਾਜ, ਸਖਸ਼ਮ ਕਾਂਸੀ ਤਮਗਾ ਮੁਕਾਬਲੇ ਵਾਲੇ ਮੈਚ ’ਚ ਪਲੇਅਰ ਆਫ ਦਾ ਮੈਚ ਅਤੇ ਵੰਸ਼ ਬਜਾਜ ਸੈਮੀਫਾਈਨਲ ਮੁਕਾਬਲੇ ’ਚ ਪਲੇਅਰ ਆਫ ਦਾ ਮੈਚ ਚੁਣੇ ਗਏ ਸਨ।

ਇਹ ਵੀ ਪੜ੍ਹੋ : Punjab Census 2026: ਪੰਜਾਬ ਵਿੱਚ ਇੱਕ ਦਸੰਬਰ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ, 16 ਨਵੰਬਰ ਤੋਂ ਲੋਕ ਖੁਦ ਭਰ ਸਕਣਗੇ ਆਪਣੇ ਵੇਰਵੇ

Comments

Post Your Comment

About The Author

Related Posts